image caption:

ਰੂਸ ਵਿਚ ਤਿੰਨ ਥਾਵਾਂ ’ਤੇ ਅਤਿਵਾਦੀ ਹਮਲੇ, 15 ਜਣਿਆਂ ਦੀ ਗਈ ਜਾਨ

 ਮਾਸਕੋ : ਰੂਸ ਵਿਚ ਤਿੰਨ ਥਾਵਾਂ &rsquoਤੇ ਹੋਏ ਅਤਿਵਾਦੀ ਹਮਲਿਆਂ ਦੌਰਾਨ ਘੱਟੋ ਘੱਟ 15 ਜਣਿਆਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖਮੀ ਹੋ ਗਏ। ਹਮਲਾਵਰਾਂ ਨੇ ਇਕ ਚਰਚ, ਇਕ ਯਹੂਦੀ ਧਾਰਮਿਕ ਸਥਾਨ ਅਤੇ ਇਕ ਪੁਲਿਸ ਥਾਣੇ ਨੂੰ ਨਿਸ਼ਾਨਾ ਬਣਾਇਆ। ਪੁਲਿਸ ਨੇ ਦੱਸਿਆ ਕਿ ਜਵਾਬੀ ਕਾਰਵਾਈ ਦੌਰਾਨ 5 ਅਤਿਵਾਦੀ ਮਾਰੇ ਗਏ ਪਰ ਇਨ੍ਹਾਂ ਦੀ ਅਸਲ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ। ਸੀ.ਐਨ.ਐਨ. ਦੀ ਰਿਪੋਰਟ ਮੁਤਾਬਕ ਹਮਲਾਵਰਾਂ ਨੇ ਇਕ ਪਾਦਰੀ ਦਾ ਸਿਰ, ਧੜ ਤੋਂ ਵੱਖ ਕਰ ਦਿਤਾ।

ਅਮਰੀਕਾ ਵਿਚ ਭਾਰਤੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਦਾਗਸਤਾਨ ਸੂਬੇ ਦੇ ਗਵਰਨਰ ਸਰਗੇਈ ਮੈਲੀਕੋਵ ਨੇ ਸੋਮਵਾਰ ਸਵੇਰੇ ਇਕ ਵੀਡੀਓ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ ਅਣਪਛਾਤੇ ਬੰਦੂਕਧਾਰੀਆਂ ਨੇ ਦੋ ਸ਼ਹਿਰਾਂ ਵਿਚ ਗਿਰਜਾ ਘਰਾਂ &rsquoਤੇ ਗੋਲੀਆਂ ਚਲਾਈਆਂ। ਪਹਿਲੀ ਵਾਰਦਾਤ ਡਰਬੈਂਟ ਸ਼ਹਿਰ ਦੀ ਚਰਚ ਵਿਚ ਵਾਪਰੀ ਅਤੇ ਇਸ ਮਗਰੋਂ ਯਹੂਦੀਆਂ ਦੀ ਇਬਾਦਤਗਾਹ ਨੂੰ ਨਿਸ਼ਾਨਾ ਬਣਾਇਆ ਗਿਆ। ਫਿਲਹਾਲ ਕਿਸੇ ਜਥੇਬੰਦੀ ਨੇ ਹਮਲਿਆਂ ਦੀ ਜ਼ਿੰਮੇਵਾਰ ਨਹੀਂ ਲਈ ਪਰ ਪੁਲਿਸ ਵੱਲੋਂ ਅਤਿਵਾਦੀ ਐਕਟ ਅਧੀਨ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।