image caption:

ਇਟਲੀ ਵਿੱਚ ਇਟਾਲੀਅਨ ਮਾਲਕ ਦੀ ਨਲਾਇਕੀ ਨਾਲ ਮਰੇ ਭਾਰਤੀ ਸਤਨਾਮ ਸਿੰਘ ਨੂੰ ਇਨਸਾਫ਼ ਦੁਆਉਣ ਤੇ ਕਿਰਤੀਆਂ ਦੇ ਸੋ਼ਸ਼ਣ ਨੂੰ ਨੱਥ ਪਾਉਣ ਲਈ ਸਿਰਮੌਰ ਜੱਥੇਬੰਦੀ ਸੀ ਜੀ ਆਈ ਐਲ ਵੱਲੋਂ ਵਿਸ਼ਾਲ ਰੋਸ ਮੁਜ਼ਾਹਰਾ

  ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਇਟਲੀ ਵਿੱਚ ਕਿਰਤੀਆਂ ਨਾਲ ਦਿਨੋਂ ਦਿਨ ਵੱਧ ਰਹੇ ਮਾਲਕਾਂ ਦੇ ਸੋਸ਼ਣ ਤੇ ਲਾਸੀਓ ਸੂਬੇ ਦੇ ਜਿਲ਼੍ਹਾ ਲਾਤੀਨਾ ਦੇ ਨੇੜੇ ਇੱਕ ਪਿੰਡ ਵਿੱਚ 31 ਸਾਲਾ ਭਾਰਤੀ ਨੌਜਵਾਨ ਸਤਨਾਮ ਸਿੰਘ ਦੀ ਖੇਤਾਂ ਵਿੱਚ ਕੰਮ ਕਰਦੇ ਸਮੇ ਵਾਪਰੇ ਹਾਦਸੇ ਦੌਰਾਨ ਇਟਾਲੀਅਨ ਮਾਲਕ ਦੀ ਅਣਗਹਿਲੀ ਕਾਰਨ ਹੋਈ ਦਰਦਨਾਕ ਮੌਤ ਦੇ ਕਾਰਨ ਰੋਹ ਵਿੱਚ ਆਏ ਇਟਲੀ ਦੇ ਇਨਸਾਫ਼ ਪਸੰਦ ਲੋਕਾਂ ਵੱਲੋਂ ਇਟਲੀ ਦੀ ਸਿਰਮੌਰ ਜੱਥੇਬੰਦੀ ਸੀ ਜੀ ਆਈ ਐਲ ਦੇ ਝੰਡੇ ਹੇਠ ਲਾਤੀਨਾ ਦੇ ਡੀ ਸੀ ਦਫ਼ਤਰ ਦੇ ਅੱਗੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਇਟਲੀ ਭਰ ਤੋਂ ਕਿਰਤੀਆਂ ਦੇ ਨਾਲ ਆਮ ਲੋਕਾਂ ਨੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸਮੂਲੀਅਤ ਕਰਦਿਆਂ ਮਰਹੂਮ ਸਤਨਾਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ।ਕੀਤੀ। ਇਸ ਰੋਸ ਮੁਜ਼ਾਹਰੇ ਵਿੱਚ ਕਿਰਤੀਆਂ ਦੇ ਦੁੱਖ ਨੂੰ ਸੁਣਨ ਇਟਲੀ ਦੀ ਪਾਰਲੀਮੈਂਟ ਤੋਂ 3 ਸੰਸਦ ਮੈਂਬਰਾਂ ਨੇ ਹਜ਼ਾਰਾਂ ਦੇ ਇੱਕਠ ਨੂੰ ਭਰੋਸਾ ਦੁਆਇਆ ਕਿ ਉਹ ਇਟਾਲੀਅਨ ਮਾਲਕ ਵੱਲੋਂ ਮ੍ਰਿਤਕ ਸਤਨਾਮ ਸਿੰਘ ਨਾਲ ਕੀਤੀ ਬੇਇਨਸਾਫ਼ੀ ਦਾ ਮੁੱਦਾ ਪਾਰਲੀਮੈਂਟ ਵਿੱਚ ਰੱਖਣਗੇ ਤੇ ਭੱਵਿਖ ਵਿੱਚ ਕਿਸੇ ਵੀ ਹੋਰ ਕਿਰਤੀ ਨਾਲ ਅਜਿਹੀ ਘਟਨਾ ਨਾ ਘਟੇ ਇਸ ਸੰਬਧੀ ਕਾਰਵਾਈ ਕਾਨੂੰਨ ਨੂੰ ਹੋਰ ਸਖ਼ਤ ਕਰਨ ਸੰਬਧੀ ਵਿਚਾਰਿਆ ਜਾਵੇਗਾ। ਇਸ ਵਿਸ਼ਾਲ ਰੋਸ ਮੁਜ਼ਾਹਰੇ ਵਿੱਚ ਆਏ ਹਜ਼ਾਰਾਂ ਲੋਕ ਜਿੱਥੇ ਮਰਹੂਮ ਸਤਨਾਮ ਸਿੰਘ ਨੂੰ ਇਨਸਾਫ਼ ਲਈ ਕਥਿਤ ਦੋਸ਼ੀ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਹਾਅ ਦਾ ਨਾਹਰਾ ਮਾਰ ਰਹੇ ਸਨ ਉੱਥੇ ਸਾਰੇ ਲੋਕ ਮਰਹੂਮ ਨਾਲ ਹੋਏ ਦੁਰਵਿਵਹਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆਂ ਵੀ ਕਰ ਰਹੇ ਸਨ ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਸੀ ਜੀ ਆਈ ਐਲ ਸੰਸਥਾ ਆਗੂ ਮੈਡਮ ਹਰਦੀਪ ਕੌਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਕੁਝ ਲੋਕ ਜਾਣਬੁੱਝ ਕਿ ਅਫ਼ਵਾਹਾਂ ਫੈਲਾਅ ਰਹੇ ਹਨ ਕਿ ਉਹ ਕੁਆਰਾ ਸੀ ਉਸ ਦੀ ਕੋਈ ਪਤਨੀ ਨਹੀਂ ਪਰ ਜਿਹੜੀ ਕੁੜੀ ਨੇ ਜਖ਼ਮੀ ਸਤਨਾਮ ਸਿੰਘ ਨੂੰ ਲੋਕਾਂ ਦੀ ਸਹਾਇਤਾ ਨਾਲ ਰੋਮ ਹਸਪਤਾਲ ਤੱਕ ਪਹੁੰਚਾਇਆ ਉਹ ਕੌਣ ਹੈ ਇਟਲੀ ਪ੍ਰਸ਼ਾਸ਼ਨ ਸੋਨੀਆਂ ਨਾਮ ਦੀ ਇਸ ਕੁੜੀ ਨਾਲ ਪੂਰੀ ਹਮਦਰਦੀ ਰੱਖ ਰਿਹਾ ਹੈ।ਲੋਕ ਅਜਿਹੀਆਂ ਅਫਬਾਹਾਂ ਤੋ ਸੁਚੇਤ ਰਹਿਣ ਕਿਉਕਿ ਇਟਲੀ ਸਰਕਾਰ ਮ੍ਰਿਤਕ ਸਤਨਾਮ ਦੀ ਪਤਨੀ ਸੋਨੀਆ ਨੂੰ ਹਰ ਸੰਭਵ ਸਹਾਇਤਾ ਪਰਦਾਨ ਕਰਨ ਲਈ ਕਹਿ ਰਹੀ ਤੇ ਉਸ ਦੀ ਪਤਨੀ ਸੋਨੀਆਂ ਨੂੰ ਇਟਲੀ ਦੀ ਨਿਵਾਸ ਆਗਿਆ ਵੀ ਮੁੱਹਇਆ ਕਰ ਚੁੱਕੀ ਹੈ ਬਾਕੀ ਉਸ ਦੇ ਹੋਰ ਪਰਿਵਾਰ ਨਾਲ ਵੀ ਸਪੰਰਕ ਕਰਨ ਦੀ ਕੋਸਿ਼ਸ ਜਾਰੀ ਹੈ।ਇਸ ਵਿਸ਼ਾਲ ਰੋਸ ਮੁਜ਼ਾਹਰੇ ਵਿੱਚ ਮਜ਼ਦੂਰ ਜੱਥੇਬੰਦੀ ਸੀ ਜੀ ਆਈ ਐਲ ਦੇ ਕੌਮੀ ਆਗੂਆਂ ਤੋਂ ਇਲਾਵਾ ਭਾਰਤੀ ਸਿੱਖ ਭਾਈਚਾਰੇ ਦੀਆਂ ਵੀ ਕਈ ਨਾਮੀ ਸਖ਼ਸੀਅਤਾਂ ਤੇ ਸਿੱਖ ਸੰਗਤਾਂ ਨੇ ਵੀ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ।ਦੱਸਣਯੋਗ ਹੈ ਕਿ ਇਸ ਇਨਸ਼ਾਫ ਰੈਲੀ ਵਿੱਚ ਠਾਠਾਂ ਮਾਰਦਾ ਇੱਕਠ ਇਹ ਸਾਬਤ ਕਰ ਰਿਹਾ ਸੀ ਕਿ ਲੋਕਾਂ ਨੂੰ ਸਤਨਾਮ ਸਿੰਘ ਦੀ ਮੌਤ ਨੇ ਝਿੰਚੋੜ ਕੇ ਰੱਖ ਦਿੱਤਾ ਕਿਉਕਿ ਸੋਸ਼ਲ ਮੀਡੀਆਂ ਤੇ ਪਹਿਲੀ ਵਾਰ ਇਟਾਲੀਅਨ ਲੋਕਾਂ ਵਲੋ ਵੀ ਇਨ੍ਹਾ ਜਿਆਦਾ ਦੁੱਖ ਮਨਾਇਆਂ ਗਿਆ। ਇਟਾਲੀਅਨ ਮਾਲਕ ਅਨਤੋਨੇਲੋ ਲੋਵਾਤੋ ਵਲੋ ਜੋ ਇਨਸਾਨੀਅਤ ਨੂੰ ਸ਼ਰਮਸਾਰ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਉਹ ਸੱਚ -ਮੁੱਚ ਬਹੁਤ ਹੀ ਨਿੰਦਨਯੋਗ ਸੀ ।