image caption:

ਮੁੱਖ ਮੰਤਰੀ ਕਿਰਾਏ ਦਾ ਮਕਾਨ ਲੱਭਣ ਦੀ ਥਾਂ ਆਪਣੀ ਕੁਰਸੀ ਬਚਾਉਣ: ਚੰਨੀ

ਜਲੰਧਰ- ਨਵੇਂ ਬਣੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਥੇ &lsquoਆਪ&rsquo ਸਰਕਾਰ &rsquoਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਕੁਰਸੀ ਡਾਵਾਂਡੋਲ ਹੈ ਤੇ ਉਹ ਕਿਸੇ ਸਮੇਂ ਵੀ ਜਾ ਸਕਦੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਜਲੰਧਰ ਵਿੱਚ ਕਿਰਾਏ ਦਾ ਮਕਾਨ ਲੱਭਣ ਦੀ ਥਾਂ ਚੰਡੀਗੜ੍ਹ ਬੈਠ ਕੇ ਆਪਣੀ ਸਰਕਾਰ ਬਚਾਉਣ ਵੱਲ ਧਿਆਨ ਦੇਣ।

ਇਥੇ ਅੱਜ ਭਾਜਪਾ ਆਗੂ ਡਾ. ਸ਼ਿਵਦਿਆਲ ਮਾਲੀ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਜਲੰਧਰ ਪੱਛਮੀ ਦੀ ਸੀਟ ਕਾਂਗਰਸ ਵੱਡੇ ਫਰਕ ਨਾਲ ਜਿੱਤੇਗੀ। ਉਨ੍ਹਾਂ ਡਾ. ਸ਼ਿਵਦਿਆਲ ਮਾਲੀ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਨੇ ਲੋਕ ਸਭਾ ਚੋਣਾਂ ਵਿੱਚ ਵੀ ਇਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਸੀ ਤੇ ਲੋਕ ਹੁਣ ਇਸ ਜਿੱਤ ਨੂੰ ਹੋਰ ਵੱਡੀ ਕਰਕੇ &lsquoਆਪ&rsquo ਸਰਕਾਰ ਨੂੰ ਚੱਲਦਾ ਕਰਨ ਦਾ ਮੁੱਢ ਬੰਨ੍ਹਣਗੇ।

ਜ਼ਿਕਰਯੋਗ ਹੈ ਕਿ ਡਾ. ਸ਼ਿਵਦਿਆਲ ਮਾਲੀ &lsquoਆਪ&rsquo ਦੇ ਜ਼ਿਲ੍ਹਾ ਪ੍ਰਧਾਨ ਸਨ ਤੇ ਉਹ 2022 ਦੀਆਂ ਚੋਣਾਂ ਸਮੇਂ ਭਾਜਪਾ ਵਿੱਚੋਂ ਆਏ ਸ਼ੀਤਲ ਅੰਗੁਰਾਲ ਨੂੰ ਟਿਕਟ ਦੇਣ ਵਿਰੁੱਧ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਹੁਣ ਜਦੋਂ ਸ਼ੀਤਲ ਅੰਗੁਰਾਲ ਭਾਜਪਾ ਵਿੱਚ ਸ਼ਾਮਿਲ ਹੋ ਕੇ ਇੱਕ ਵਾਰ ਫਿਰ ਉਮੀਦਵਾਰ ਬਣ ਗਏ ਹਨ ਤਾਂ ਡਾ. ਮਾਲੀ ਨੇ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਮੂਲੀਅਤ ਕਰ ਲਈ ਹੈ।