image caption:

ਯਾਤਰੀਆਂ ਨੂੰ ਬਿਨਾਂ ਲਏ ਹੀ ਉੱਡ ਗਈ ਇੰਡੀਗੋ ਦੀ ਫਲਾਈਟ

 ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ &lsquoਤੇ ਇੰਡੀਗੋ ਏਅਰਲਾਈਨ ਦੀ ਇਕ ਉਡਾਣ 18 ਯਾਤਰੀਆਂ ਬਗੈਰ ਹੀ ਉਡ ਗਈ। ਜਦੋਂ ਯਾਤਰੀ ਹਵਾਈ ਅੱਡੇ &lsquoਤੇ ਪਹੁੰਚੇ ਤਾਂ ਉਥੇ ਹੰਗਾਮਾ ਹੋ ਗਿਆ। ਉਹ ਭੜਕ ਗਏ ਕਿਉਂਕਿ ਫਲਾਈਟ ਉਸਦੇ ਆਉਣ ਤੋਂ ਪਹਿਲਾਂ ਰਵਾਨਾ ਹੋ ਗਈ ਸੀ। ਉਨ੍ਹਾਂ ਨੇ ਇੰਡੀਗੋ ਏਅਰਲਾਈਨ &lsquoਤੇ ਲਾਪਰਵਾਹੀ ਦਾ ਦੋਸ਼ ਲਗਾ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਹਵਾਈ ਅੱਡੇ &lsquoਤੇ ਕਾਫੀ ਦੇਰ ਤੱਕ ਯਾਤਰੀਆਂ ਦਾ ਹੰਗਾਮਾ ਜਾਰੀ ਰਿਹਾ।

ਜਿਨ੍ਹਾਂ 18 ਯਾਤਰੀਆਂ ਤੋਂ ਬਿਨਾਂ ਫਲਾਈਟ ਰਵਾਨਾ ਹੋਈ, ਉਹ ਦੇਹਰਾਦੂਨ ਤੋਂ ਵਾਰਾਣਸੀ ਜਾ ਰਹੇ ਸਨ। ਉਨ੍ਹਾਂ ਦੀ ਲਖਨਊ ਵਿਖੇ ਕਨੈਕਟਿੰਗ ਫਲਾਈਟ ਸੀ। ਇਹ ਸਾਰੇ ਇੰਡੀਗੋ ਏਅਰਲਾਈਨ ਦੇ ਜਹਾਜ਼ ਰਾਹੀਂ ਲਖਨਊ ਤੋਂ ਵਾਰਾਣਸੀ ਲਈ ਰਵਾਨਾ ਹੋਏ ਸਨ, ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਲਖਨਊ ਤੋਂ ਵਾਰਾਣਸੀ ਲਈ ਫਲਾਈਟ ਉੱਡ ਗਈ। ਦੇਹਰਾਦੂਨ ਤੋਂ ਜਿਸ ਫਲਾਈਟ ਰਾਹੀਂ ਇਹ ਯਾਤਰੀ ਆਏ ਸਨ, ਉਹ ਲੇਟ ਸੀ।