image caption:

ਸੁਨੀਤਾ ਵਿਲੀਅਮਸ 12 ਦਿਨ ਤੋਂ ਸਪੇਸ ‘ਚ ਫਸੀ

 ਭਾਰਤੀ ਮੂਲ ਦੀ ਆਸਟ੍ਰੋਨਾਟ ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ ਦੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਧਰਤੀ &lsquoਤੇ ਵਾਪਸੀ ਇਕ ਵਾਰ ਫਿਰ ਟਲ ਗਈ ਹੈ। ਦੋਵੇਂ ਪੁਲਾੜ ਯਾਤਰੀ ਪਿਛਲੇ 12 ਦਿਨ ਤੋਂ ਸਪੇਸ ਵਿਚ ਫਸੇ ਹੋਏ ਹਨ। ਸੁਨੀਤਾ ਤੇ ਵਿਲਮੋਰ 6 ਜੂਨ ਨੂੰ ਪੁਲਾੜ ਸਟੇਸ਼ਨ ਪਹੁੰਚੇ ਸਨ। ਇਨ੍ਹਾਂ ਨੇ 13 ਜੂਨ ਨੂੰ ਵਾਪਸ ਆਉਣਾ ਸੀ।

ਨਾਸਾ ਦੀ ਬੋਇੰਗ ਸਟਾਰਲਾਈਨਰ ਸਪੇਸਕ੍ਰਾਫਟ ਵਿਚ ਤਕਨੀਕੀ ਖਰਾਬੀ ਕਾਰਨ ਲਗਾਤਾਰ ਚੌਥੀ ਵਾਰ ਇਨ੍ਹਾਂ ਦੀ ਵਾਪਸੀ ਟਲ ਗਈ ਹੈ। ਪਹਿਲਾਂ ਐਲਾਨ 9 ਜੂਨ ਨੂੰ ਕੀਤਾ ਗਿਆ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਲੈਂਡਿੰਗ ਨੂੰ 18 ਜੂਨ ਤੱਕ ਅੱਗੇ ਵਧਾਇਆ ਜਾ ਰਿਹਾ ਹੈ। ਇਸ ਦੇ ਬਾਅਦ ਵਾਪਸੀ ਨੂੰ ਵਧਾ ਕੇ 22 ਜੂਨ ਕੀਤਾ ਗਿਆ। ਫਿਰ ਵਾਪਸੀ ਦੀ ਤਰੀਕ 26 ਜੂਨ ਕਰ ਦਿੱਤੀ ਗਈ। ਨਾਸਾ ਨੇ ਕਿਹਾ ਕਿ ਦੋਵੇਂ ਪੁਲਾੜ ਯਾਤਰੀਆਂ ਨੂੰ ਧਰਤੀ &lsquoਤੇ ਪਰਤਣ ਵਿਚ ਹੋਰ ਸਮਾਂ ਲੱਗ ਸਕਦਾ ਹੈ। ਹਾਲਾਂਕਿ ਇਨ੍ਹਾਂ ਦੇ ਵਾਪਸ ਪਰਤਣ ਦੀ ਕੋਈ ਨਵੀਂ ਤਰੀਕ ਨਹੀਂ ਦੱਸੀ ਗਈ ਹੈ।