image caption:

ਅਮਰੀਕਾ ਦੇ ਲਾਸ ਵੇਗਾਸ ‘ਚ ਫਾਇਰਿੰਗ, 5 ਲੋਕਾਂ ਦੀ ਮੌਤ

 ਅਮਰੀਕਾ ਦੇ ਉੱਤਰੀ ਲਾਸ ਵੇਗਾਸ &lsquoਚ ਸੋਮਵਾਰ ਦੇਰ ਰਾਤ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ &lsquoਚ 5 ਲੋਕਾਂ ਦੀ ਮੌਤ ਹੋ ਗਈ। ਗੋਲੀਬਾਰੀ &lsquoਚ ਇਕ ਲੜਕੀ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ &lsquoਚ ਭਰਤੀ ਕਰਵਾਇਆ ਗਿਆ ਹੈ। ਲੜਕੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਿਆ ਜਾ ਰਿਹਾ ਹੈ ਹਮਲਾਵਰ ਨੇ ਦੋ ਅਪਾਰਟਮੈਂਟ ਕੰਪਲੈਕਸਾਂ &lsquoਚ ਗੋਲੀਬਾਰੀ ਕੀਤੀ ਸੀ। ਹਾਲਾਂਕਿ ਪੁਲਿਸ ਹਮਲਾਵਰ ਤੱਕ ਪਹੁੰਚ ਗਈ, ਐਡਮਜ਼ ਨੇ ਆਪਣੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਲਈ।

ਉੱਤਰੀ ਲਾਸ ਵੇਗਾਸ ਪੁਲਿਸ ਵਿਭਾਗ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ, &ldquoਪੁਲਿਸ ਨੇ ਸੋਮਵਾਰ ਰਾਤ ਨੂੰ ਹੋਈਆਂ ਦੋ ਗੋਲੀਬਾਰੀ ਵਿੱਚ ਸ਼ਾਮਲ ਇੱਕ ਸ਼ੱਕੀ ਦੀ ਪਛਾਣ 47 ਸਾਲਾ ਐਰਿਕ ਐਡਮਜ਼ ਵਜੋਂ ਕੀਤੀ ਹੈ।&rdquo ਗੋਲੀਬਾਰੀ &lsquoਚ ਪੰਜ ਲੋਕਾਂ ਦੀ ਮੌਤ ਦੇ ਨਾਲ-ਨਾਲ ਇਕ 13 ਸਾਲਾ ਲੜਕੀ ਨੂੰ ਵੀ ਗੰਭੀਰ ਹਾਲਤ &lsquoਚ ਹਸਪਤਾਲ &lsquoਚ ਭਰਤੀ ਕਰਵਾਇਆ ਗਿਆ ਹੈ। ਲੜਕੀ ਨੂੰ ਅਪਾਰਟਮੈਂਟ ਕੰਪਲੈਕਸ ਵਿਚ ਗੋਲੀਬਾਰੀ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ।