image caption:

ਐਲਨ ਮਸਕ ਬਣੇ 12ਵੇਂ ਬੱਚੇ ਦੇ ਪਿਤਾ

 ਦੁਨੀਆ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇੱਕ ਐਲੋਨ ਮਸਕ ਇਸ ਸਾਲ ਆਪਣੇ 12ਵੇਂ ਬੱਚੇ ਦਾ ਪਿਤਾ ਬਣ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਰਿਪੋਰਟਾਂ &lsquoਤੇ ਵੀ ਗੱਲ ਕੀਤੀ ਹੈ, ਜਿਨ੍ਹਾਂ &lsquoਚ ਕਿਹਾ ਗਿਆ ਸੀ ਕਿ ਇਸ ਜਾਣਕਾਰੀ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ਸਾਈਟ &lsquoਤੇ ਕਿਹਾ ਕਿ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਹੈ।

ਮਸਕ ਨੇ ਪੇਜ ਸਿਕਸ &lsquoਤੇ ਪੁਸ਼ਟੀ ਕੀਤੀ ਕਿ ਬੱਚੇ ਦੇ ਜਨਮ ਨੂੰ ਦੋਸਤਾਂ ਅਤੇ ਪਰਿਵਾਰ ਤੋਂ ਸੀਕ੍ਰੇਟ ਨਹੀਂ ਰੱਖਿਆ ਗਿਆ ਹੈ। ਮਸਕ ਨੇ ਇਸ ਗੱਲ &lsquoਤੇ ਜ਼ੋਰ ਦਿੱਤਾ ਕਿ ਹਾਲਾਂਕਿ ਜਨਮ ਦਾ ਜਨਤਕ ਤੌਰ &lsquoਤੇ ਐਲਾਨ ਨਹੀਂ ਕੀਤਾ ਗਿਆ ਸੀ, ਪਰ ਇਹ ਉਨ੍ਹਾਂ ਦੇ ਕਰੀਬੀਆਂ ਨੂੰ ਇਸ ਬਾਰੇ ਪਤਾ ਸੀ।