image caption:

ਕੇਜਰੀਵਾਲ ਨੂੰ 3 ਦਿਨਾਂ ਦੇ CBI ਰਿਮਾਂਡ ‘ਤੇ ਭੇਜਿਆ

 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਹਤ ਨਹੀਂ ਮਿਲੀ ਹੈ। ਸੀਬੀਆਈ ਨੇ ਸ਼ਰਾਬ ਘਪਲੇ ਮਾਮਲੇ ਵਿਚ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀਬੀਆਈ ਨੇ ਕੇਜਰੀਵਾਲ ਦਾ 5 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਨੇ ਕੇਜਰੀਵਾਲ ਨੂੰ 3 ਦਿਨ ਦੀ ਸੀਬੀਆਈ ਦੀ ਕਸਟੱਡੀ ਵਿਚ ਭੇਜ ਦਿੱਤਾ ਹੈ।

ਕੇਜਰੀਵਾਲ ਨੇ ਸੁਣਵਾਈ ਦੌਰਾਨ ਅਦਾਲਤ ਨੂੰ ਕਿਹਾ ਸੀ ਕਿ ਮੀਡੀਆ ਵਿਚ ਸੀਬੀਆਈ ਸੂਤਰਾਂ ਦੇ ਹਵਾਲੇ ਤੋਂ ਦਿਖਾਇਆ ਜਾ ਰਿਹਾ ਹੈ ਕਿ ਮੈਂ ਇਕ ਬਿਆਨ ਵਿਚ ਪੂਰਾ ਦੋਸ਼ ਮਨੀਸ਼ ਸਿਸੋਦੀਆ &lsquoਤੇ ਪਾ ਦਿੱਤਾ ਹੈ, ਮੈਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ ਕਿ ਸਿਸੋਦੀਆ ਦੋਸ਼ੀ ਹੈ ਜਾਂ ਕੋਈ ਹੋਰ ਦੋਸ਼ੀ ਹੈ। ਮੈਂ ਕਿਹਾ ਹੈ ਕਿ ਸਿਸੋਦੀਆ ਨਿਰਦੋਸ਼ ਹੈ, ਆਮ ਆਦਮੀ ਪਾਰਟੀ ਨਿਰਦੋਸ਼ ਹੈ ਤੇ ਮੈਂ ਨਿਰਦੋਸ਼ ਹਾਂ।

ਕੇਜਰੀਵਾਲ ਨੇ ਕਿਹਾ ਕਿ ਸੀਬੀਆਈ ਦੀ ਯੋਜਨਾ ਸਾਨੂੰ ਬਦਨਾਮ ਕਰਨ ਦੀ ਹੈ। ਕੇਜਰੀਵਾਲ ਨੇ ਇਹ ਵੀ ਦਾਅਵਾ ਕੀਤਾ ਕਿ ਸੀਬੀਆਈ ਇਸ ਮੁੱਦੇ ਨੂੰ ਸਨਸਨੀਖੇਜ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਪੱਸ਼ਟੀਕਰਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਉਦੇਸ਼ ਮਾਮਲੇ ਨੂੰ ਸਨਸਨੀਖੇਜ ਬਣਾਉਣਾ ਹੈ।