image caption:

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕਥਿਤ ਕੁਤਾਹੀ

 ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕਥਿਤ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਦੇ ਘਰ 'ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਸਥਾਨਕ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਮਾਚਾਰ ਏਜੰਸੀ ਏਪੀ ਦਾ ਹਵਾਲਾ ਦਿੰਦੇ ਹੋਏ, ਪੀਟੀਆਈ ਨੇ ਦਸਿਆ ਕਿ ਪ੍ਰਧਾਨ ਮੰਤਰੀ ਰਿਹਾਇਸ਼ੀ ਕੰਪਲੈਕਸ ਵਿਚ ਅਣਅਧਿਕਾਰਤ ਦਾਖਲੇ ਲਈ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚਾਰ ਲੋਕਾਂ ਵਿੱਚ ਇਕ ਪ੍ਰੈਸ ਫੋਟੋਗ੍ਰਾਫਰ ਵੀ ਸ਼ਾਮਲ ਹੈ।

ਉੱਤਰੀ ਯੌਰਕਸ਼ਾਇਰ ਪੁਲਿਸ ਨੇ ਕਿਹਾ ਕਿ ਉੱਤਰੀ ਇੰਗਲੈਂਡ ਵਿਚ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਕੰਟਰੀ ਅਸਟੇਟ ਵਿਚ ਦਾਖਲ ਹੋਣ ਤੋਂ ਬਾਅਦ ਮੰਗਲਵਾਰ ਨੂੰ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਨੁਸਾਰ ਬਾਅਦ ਦੁਪਹਿਰ ਮਾਮਲੇ ਦੀ ਗੰਭੀਰਤਾ ਨੂੰ ਭਾਂਪਦਿਆਂ ਚਾਰੋਂ ਵਿਅਕਤੀਆਂ ਨੂੰ ਨਾਜਾਇਜ਼ ਦਾਖ਼ਲੇ ਦੇ ਸ਼ੱਕ &rsquoਚ ਗ੍ਰਿਫ਼ਤਾਰ ਕਰ ਲਿਆ ਗਿਆ।

ਖ਼ਬਰਾਂ ਮੁਤਾਬਕ ਯੂਥ ਡਿਮਾਂਡ ਨਾਂ ਦੇ ਗਰੁੱਪ ਨੇ ਵੀਡੀਓ ਪੋਸਟ ਕੀਤਾ ਹੈ। ਇਸ 'ਚ ਜੁੱਤੇ ਪਹਿਨੇ ਇਕ ਵਿਅਕਤੀ ਨੂੰ ਸੁਨਕ ਦੇ ਤਾਲਾਬ 'ਚ ਪੈਰ ਪਾਉਂਦੇ ਦੇਖਿਆ ਗਿਆ। ਉਹ ਸ਼ੌਚ ਕਰਨ ਦਾ ਨਾਟਕ ਕਰ ਰਿਹਾ ਸੀ। ਚਾਰ ਲੋਕਾਂ ਦੇ ਇਸ ਗਰੁੱਪ ਨੇ ਪ੍ਰਧਾਨ ਮੰਤਰੀ ਨੂੰ &lsquoਵਿਦਾਈ ਤੋਹਫ਼ਾ&rsquo ਦੇਣ ਦੀ ਗੱਲ ਕੀਤੀ ਅਤੇ ਅਪਸ਼ਬਦ ਵੀ ਵਰਤੇ। ਇਸ ਗਰੁੱਪ ਨਾਲ ਜੁੜੇ ਵਿਅਕਤੀ 'ਓਲੀਵਰ' ਨੂੰ ਪੁਲਿਸ ਅਧਿਕਾਰੀ ਨੇ ਗੈਰ-ਕਾਨੂੰਨੀ ਦਾਖਲੇ ਦੇ ਪਿੱਛੇ ਦੇ ਇਰਾਦਿਆਂ ਬਾਰੇ ਪੁੱਛਿਆ। ਇਸ 'ਤੇ ਉਨ੍ਹਾਂ ਕਿਹਾ, ਮੈਨੂੰ ਲੱਗਦਾ ਹੈ ਕਿ ਸਾਡੇ ਇਰਾਦੇ ਪੂਰੇ ਹੋ ਗਏ ਹਨ।