image caption:

ਇਟਲੀ 'ਚ ਮਜ਼ਦੂਰ ਦੀ ਮੌਤ 'ਤੇ ਹਜ਼ਾਰਾਂ ਭਾਰਤੀਆਂ ਨੇ ਕੀਤਾ ਪ੍ਰਦਰਸ਼ਨ, PM ਮੇਲੋਨੀ ਤੋਂ ਕੀਤੀ ਇਹ ਖਾਸ ਮੰਗ

 ਭਾਰਤੀ ਮਜ਼ਦੂਰ ਸਤਨਾਮ ਸਿੰਘ ਦੀ ਮੌਤ ਨੂੰ ਲੈ ਕੇ ਇਟਲੀ &lsquoਚ ਹੰਗਾਮਾ ਮਚ ਗਿਆ ਹੈ। ਜਿਸ ਕਾਰਨ ਹਜ਼ਾਰਾਂ ਭਾਰਤੀ ਪ੍ਰਵਾਸੀ ਸੜਕਾਂ &lsquoਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਲਈ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੂੰ ਵੀ ਗੁਲਾਮੀ ਖਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ 31 ਸਾਲਾ ਸਤਨਾਮ ਸਿੰਘ ਇਟਲੀ ਵਿੱਚ ਖੇਤਾਂ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਸੀ। ਉਹ ਬਿਨਾਂ ਕਾਨੂੰਨੀ ਕਾਗਜ਼ਾਤ ਦੇ ਇੱਕ ਕਿਸਾਨ ਲਈ ਕੰਮ ਕਰ ਰਿਹਾ ਸੀ। ਪਿਛਲੇ ਹਫ਼ਤੇ ਸਤਨਾਮ ਸਿੰਘ ਦਾ ਹੱਥ ਮਸ਼ੀਨ ਨਾਲ ਕੱਟਣ ਨਾਲ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸਤਨਾਮ ਨੂੰ ਉਸਦੇ ਕੱਟੇ ਹੋਏ ਅੰਗਾਂ ਸਮੇਤ ਸੜਕ ਕਿਨਾਰੇ ਛੱਡ ਦਿੱਤਾ ਸੀ। 

ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤੀਆਂ &lsquoਚ ਗੁੱਸਾ ਵਧਦਾ ਜਾ ਰਿਹਾ ਹੈ। ਇਟਲੀ ਦੇ ਕੇਂਦਰੀ ਖੇਤਰ ਵਿੱਚ ਭਾਰਤੀ ਭਾਈਚਾਰੇ ਦੇ ਮੁਖੀ ਨੇ ਨਿਊਜ਼ ਏਜੰਸੀ ਐਫਪੀ ਨਾਲ ਗੱਲਬਾਤ ਕੀਤੀ। ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਅਸੀਂ ਇੱਥੇ ਇਟਲੀ ਵਿੱਚ ਕੰਮ ਕਰਨ ਆਏ ਹਾਂ, ਮਰਨ ਲਈ ਨਹੀਂ।  ਹਰ ਰੋਜ਼ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਅਸੀਂ ਹਰ ਰੋਜ਼ ਇਸ ਨੂੰ ਸਹਿ ਰਹੇ ਹਾਂ, ਇਹ ਹੁਣ ਖਤਮ ਹੋਣਾ ਚਾਹੀਦਾ ਹੈ।