image caption:

ਗੈਂਗਸਟਰ ਗੋਲਡੀ ਬਰਾੜ 'ਤੇ ਭਾਰਤ ਸਰਕਾਰ ਵੱਲੋਂ 10 ਲੱਖ ਰੁਪਏ ਦੇ ਇਨਾਮ ਦਾ ਐਲਾਨ

 ਕੈਨੇਡਾ &lsquoਚ ਸਰਗਰਮ ਗੈਂਗਸਟਰ ਅਤੇ ਖਾਲਿਸਤਾਨੀ ਗਰੁੱਪ ਬੱਬਰ ਖਾਲਸਾ ਇੰਟਰਨੈਸ਼ਨਲ ਮੈਂਬਰ ਗੋਲਡੀ ਬਰਾੜ &lsquoਤੇ ਭਾਰਤ ਸਰਕਾਰ ਨੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।

ਦੱਸ ਦੇਈਏ ਕਿ ਇਸ &lsquoਤੇ ਕੈਨੇਡਾ ਵਿੱਚ ਡੇਢ ਕਰੋੜ ਰੁਪਏ ਦਾ ਇਨਾਮ ਕੈਨੇਡਾ ਸਰਕਾਰ ਨੇ ਰੱਖਿਆ ਹੋਇਆ ਹੈ।

ਅਗਵਾ ਅਤੇ ਕਤਲ ਦੇ ਇੱਕ ਮਾਮਲੇ ਵਿੱਚ ਐੱਨ.ਆਈ.ਏ. ਨੇ ਇਹ ਇਨਾਮ ਰੱਖਿਆ ਹੈ। ਚੰਡੀਗੜ੍ਹ &lsquoਚ ਗੈਰ-ਕਾਨੂੰਨੀ ਜਬਰੀ ਵਸੂਲੀ ਅਤੇ ਜਾਨਲੇਵਾ ਹਮਲੇ ਨਾਲ ਜੁੜੇ ਮਾਮਲੇ &lsquoਚ ਕੇਂਦਰੀ ਜਾਂਚ ਏਜੰਸੀ NIA ਦੀ ਇਹ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਹੈ।