ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ 'ਤੇ 'ਕਾਲਾ ਜਾਦੂ'!
  ਮਾਲਦੀਵ ਪੁਲਿਸ ਨੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ 'ਤੇ ਕਾਲਾ ਜਾਦੂ ਕਰਨ ਦੇ ਇਲਜ਼ਾਮ 'ਚ ਦੋ ਮੰਤਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸਥਾਨਕ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।
ਸਥਾਨਕ ਮੀਡੀਆ ਨੇ ਪੁਲਿਸ ਦੇ ਹਵਾਲੇ ਨਾਲ ਦਸਿਆ ਕਿ ਵਾਤਾਵਰਣ ਮੰਤਰਾਲੇ 'ਚ ਰਾਜ ਮੰਤਰੀ ਸ਼ਮਨਾਜ਼ ਸਲੀਮ, ਸ਼ਮਨਾਜ਼ ਦੇ ਸਾਬਕਾ ਪਤੀ ਅਤੇ ਰਾਸ਼ਟਰਪਤੀ ਦਫਤਰ 'ਚ ਮੰਤਰੀ ਵਜੋਂ ਕੰਮ ਕਰਨ ਵਾਲੇ ਐਡਮ ਰਮੀਜ਼ ਅਤੇ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ, ਪੁਲਿਸ ਨੇ ਕਾਲੇ ਜਾਦੂ ਦੇ ਕਾਰਨਾਂ ਜਾਂ ਕਥਿਤ ਪ੍ਰਦਰਸ਼ਨ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿਤਾ।
ਨਿਊਜ਼ ਪੋਰਟਲ 'Sun.MV' ਦੀ ਰਿਪੋਰਟ ਦੇ ਅਨੁਸਾਰ, "ਸ਼ਮਨਾਜ਼ ਨੂੰ ਐਤਵਾਰ ਨੂੰ ਦੋ ਹੋਰ ਵਿਅਕਤੀਆਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਤਿੰਨਾਂ ਨੂੰ ਸੱਤ ਦਿਨਾਂ ਦੀ ਰਿਮਾਂਡ 'ਤੇ ਭੇਜ ਦਿਤਾ ਗਿਆ ਹੈ। ਵਾਤਾਵਰਣ ਮੰਤਰਾਲੇ ਦੇ ਅਨੁਸਾਰ, ਉਨ੍ਹਾਂ ਨੂੰ ਬੁੱਧਵਾਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਮੁਅੱਤਲ ਕਰ ਦਿਤਾ ਗਿਆ ਸੀ। ਐਡਮ ਰਮੀਜ਼ ਨੂੰ ਵੀ ਵੀਰਵਾਰ ਨੂੰ ਮੁਅੱਤਲ ਕਰ ਦਿਤਾ ਗਿਆ ਸੀ।