image caption:

ਦਸਤਾਰ ਸਜਾ ਕੇ ਸ੍ਰੀ ਦਰਬਾਰ ਸਾਹਿਬ ਪਹੁੰਚੇ ਹਰਿਆਣਾ ਦੇ CM ਸੈਣੀ

 ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਸ਼ੁੱਕਰਵਾਰ ਨੂੰ ਪੰਜਾਬ ਦੌਰੇ &lsquoਤੇ ਹਨ। ਨਾਇਬ ਸੈਣੀ ਹੈਲੀਕਾਪਟਰ ਰਾਹੀਂ ਅੰਮ੍ਰਿਤਸਰ ਪੁੱਜੇ। ਇਹ ਉਨ੍ਹਾਂ ਦਾ ਸਿਆਸੀ ਦੌਰਾ ਹੈ, ਉਹ ਅੱਜ ਸ਼ਾਮ ਜਲੰਧਰ ਪੱਛਮੀ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਲਈ ਚੋਣ ਪ੍ਰਚਾਰ ਕਰਨਗੇ। ਹਰਿਮੰਦਰ ਸਾਹਿਬ ਵਿੱਚ ਪੀਣ ਵਾਲੇ ਪਾਣੀ ਦੇ ਮੁੱਦੇ &rsquoਤੇ ਨਾਇਬ ਸੈਣੀ ਨੇ ਪੰਜਾਬ ਨੂੰ ਵੱਡਾ ਭਰਾ ਦੱਸਿਆ।

ਸੀਐਮ ਸੈਣੀ ਨੇ ਕਿਹਾ-ਹਰਿਆਣਾ ਪੰਜਾਬ ਤੋਂ ਵੱਖ ਨਹੀਂ ਹੈ। ਅਸੀਂ ਉਹੀ ਹਾਂ, ਹਾਲਾਤ ਵੱਖਰੇ ਹੋ ਜਾਂਦੇ ਹਨ। ਪਹਿਲਾਂ ਸੂਬਾ ਵੱਡਾ ਸੀ ਅਤੇ ਵਿਕਾਸ ਦੀ ਰਫਤਾਰ ਜੋ ਬਣਦੀ ਹੈ, ਉਹ ਬਣ ਨਹੀਂ ਸਕਦੀ। ਇਸ ਕਾਰਨ ਪੰਜਾਬ ਤੋਂ ਹਰਿਆਣਾ ਬਣਿਆ। ਅਸੀਂ ਪੰਜਾਬ ਦੇ ਚੋਟੇ ਭਰਾ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਵੱਡੇ ਭਰਾ ਦਾ ਫਰਜ਼ ਹੈ ਛੋਟੇ ਭਰਾ ਨੂੰ ਪਾਣੀ ਪਿਲਾਉਣਾ।