image caption:

ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਤੇ ਪੰਥਕ ਆਗੂ ਜਥੇਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਰਾਜਨੀਤੀ ’ਚ ਰੱਖਿਆ ਕਦਮ

 ਚੰਡੀਗੜ੍ਹ- ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਤੇ ਪੰਥਕ ਆਗੂ ਜਥੇਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਰਾਜਨੀਤਕ ਦਲ &lsquoਸ਼ੇਰ-ਏ-ਪੰਜਾਬ ਦਲ&rsquo ਦੇ ਗਠਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਕਾਨਫਰੰਸ ਦੌਰਾਨ ਭਾਈ ਵਡਾਲਾ ਨੇ ਪਾਰਟੀ ਗਠਨ ਕਰਨ ਦੇ ਮੂਲ ਕਾਰਨਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਪੰਜਾਬ ਅਤੇ ਪੰਥ ਦੇ ਹਿੱਤਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਗਿਆ ਹੈ, ਚਾਹੇ ਉਹ ਕਾਂਗਰਸ ਸਰਕਾਰ ਹੋਵੇ, ਅਕਾਲੀ-ਬੀਜੇਪੀ ਹੋਵੇ ਜਾਂ ਹੁਣ ਆਮ ਆਦਮੀ ਪਾਰਟੀ, ਜਾਂ ਇਨ੍ਹਾਂ ਵਿੱਚੋਂ ਦਲ-ਬਦਲੂ ਨੇਤਾ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੇਤਰੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਉਦੇਸ਼ ਵੀ ਸਿਰਫ ਪਰਿਵਾਰ ਲਈ ਸੱਤਾ ਹਾਸਲ ਕਰਨਾ ਹੀ ਰਹਿ ਗਿਆ ਹੈ, ਜਿਸ ਕਾਰਨ ਇਹ ਕਦੇ ਪੰਥਕ ਕਹਾਉਣ ਵਾਲਾ ਇਹ ਦਲ ਹਾਸ਼ੀਏ &rsquoਤੇ ਪਹੁੰਚ ਗਿਆ ਹੈ ਅਤੇ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਸ੍ਰੀ ਵਡਾਲਾ ਨੇ ਕਿਹਾ ਕਿ ਪੰਜਾਬ ਦੇ ਅਜਿਹੇ ਬਦਤਰ ਹਾਲਾਤ ਵਿੱਚ ਬੇਚੈਨ ਪੰਜਾਬ ਨੂੰ ਆਪਣੀ ਖੇਤਰੀ ਪਾਰਟੀ ਦੀ ਲੋੜ ਸੀ, ਇਸ ਲਈ ਇਹ ਆਵਾਜ਼ ਉਠਾਉਣੀ ਸਮੇਂ ਦੀ ਮੁੱਖ ਲੋੜ ਸੀ। ਉਨ੍ਹਾਂ ਆਖਿਆ ਕਿ ਸ਼ੇਰ-ਏ-ਪੰਜਾਬ ਦਲ ਮਨੁੱਖੀ ਅਧਿਕਾਰਾਂ, ਸਿੱਖ, ਹਿੰਦੂ, ਮੁਸਲਿਮ, ਇਸਾਈ ਭਾਈਚਾਰੇ ਦੀ ਏਕਤਾ, ਸਹਿਯੋਗ ਅਤੇ ਸਮਰਥਾ ਦੀ ਨਵੀਂ ਲਹਿਰ ਲਿਆਉਣ ਦਾ ਵਚਨਬੱਧ ਹੋਵੇਗਾ।