image caption: ਸ: ਰਾਜਿੰਦਰ ਸਿੰਘ ਪੁਰੇਵਾਲ, ਸ: ਤਨਮਨਜੀਤ ਸਿੰਘ ਢੇਸੀ

ਸ: ਰਾਜਿੰਦਰ ਸਿੰਘ ਪੁਰੇਵਾਲ ਵੱਲੋਂ ਸ: ਤਨਮਨਜੀਤ ਸਿੰਘ ਢੇਸੀ ਦਾ ਸਮਰਥਨ ਦੇਣ ਲਈ ਸਲੋਹ ਵਾਸੀਆਂ ਨੂੰ ਅਪੀਲ

ਡਰਬੀ - ਬਰਤਾਨੀਆ ਦੀਆਂ 4 ਜੁਲਾਈ 2024 ਵੀਰਵਾਰ ਨੂੰ ਹੋਣ ਜਾ ਰਹੀਆਂ ਚੋਣਾਂ ਦੌਰਾਨ ਸ: ਤਨਮਨਜੀਤ ਸਿੰਘ ਢੇਸੀ ਇਸ ਵਾਰ ਫਿਰ ਲੇਬਰ ਪਾਰਟੀ ਲਈ ਸਲੋਹ ਪਾਰਲੀਮੈਂਟ ਹਲਕੇ ਤੋਂ ਚੋਣ ਲੜ ਰਹੇ ਹਨ । ਉਹ ਇੱਕ ਗੁਰਸਿੱਖ ਤੇ ਨਿਹਾਇਤ ਹੀ ਇਮਾਰਨਦਾਰ ਉਮੀਦਵਾਰ ਹਨ। ਪੰਜਾਬ ਟਾਈਮਜ਼ ਦੇ ਸੇਵਾਦਾਰ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਉਹਨਾਂ ਬਾਰੇ ਜ਼ਿਕਰ ਕਰਦਿਆਂ ਸਲੋਹ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਵੇਂ ਪਿਛਲੀ ਵਾਰ ਤੁਸੀਂ ਉਹਨਾਂ ਦਾ ਸਾਥ ਦਿੱਤਾ ਸੀ, ਇਸ ਵਾਰ ਵੀ ਵੱਧ ਚੜ੍ਹ ਕੇ ਉਹਨਾਂ ਦਾ ਸਾਥ ਦਿਓ ਤੇ ਵੋਟਾਂ ਪਾ ਕੇ ਕਾਮਯਾਬ ਕਰੋ ।
ਸ: ਪੁਰੇਵਾਲ ਨੇ ਕਿਹਾ ਕਿ ਸ: ਤਨਮਨਜੀਤ ਸਿੰਘ ਢੇਸੀ ਨੇ ਬੀਤੇ ਕਾਰਜਕਾਲ ਵਿੱਚ ਕੌਮਾਂਤਰੀ ਪੱਧਰ ਦੇ, ਸਥਾਨਕ ਭਾਈਚਾਰੇ ਦੇ ਅਤੇ ਸਿੱਖਾਂ ਨਾਲ ਸਬੰਧਿਤ ਬਹੁਤ ਸਾਰੇ ਮਾਮਲੇ ਬਰਤਾਨਵੀ ਸੰਸਦ ਵਿੱਚ ਉਠਾਏ ਅਤੇ ਸਰਕਾਰ ਪਾਸੋਂ ਸਵਾਲ ਪੁੱਛੇ । ਉਹ ਸੰਸਦ ਵਿੱਚ ਖੁੱਲ੍ਹ ਕੇ ਬੋਲਦੇ ਰਹੇ ਹਨ । ਸਾਰੇ ਭਾਈਚਾਰੇ ਨੂੰ ਉਹਨਾਂ ਪਾਸੋਂ ਬਹੁਤ ਉਮੀਦਾਂ ਹਨ, ਉਹ ਇੱਕ ਹੋਣਹਾਰ ਉਮੀਦਵਾਰ ਹਨ, ਜਿਸ ਲਈ ਉਹਨਾਂ ਦਾ ਸਾਥ ਦੇਣਾ ਸਾਡਾ ਸਭ ਦਾ ਫਰਜ਼ ਬਣਦਾ ਹੈ ।