image caption:

ਭਾਈ ਅੰਮ੍ਰਿਤਪਾਲ ਸਿੰਘ ਦੀ ਚਾਰ ਦਿਨ੍ਹਾਂ ਪੈਰੋਲ ਸਬੰਧੀ ਬਿਆਨਬਾਜੀ ਨਾਲ ਸਿੱਖ ਕੌਮ ਪ੍ਰਤੀ ਫਿਰਕਾਪ੍ਰਸਤ ਸੋਚ ਦਾ ਪ੍ਰਗਟਾਵਾ – ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ.

ਲੰਡਨ 04.07.2024 &ndash ਭਾਈ ਅੰਮ੍ਰਿਤਪਾਲ ਸਿੰਘ ਜੋ ਕੇ ਚਾਰ ਜੂਨ ਨੂੰ ਲੋਕ ਸਭਾ ਹਲਕਾ ਖਡੂਰ
ਸਾਹਿਬ ਤੋ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ, ਖਬਰਾਂ ਮੁਤਬਕ ਉਹ ਪੰਜ ਜੂਨ ਨੂੰ ਦਿੱਲੀ
ਪਾਰਲੀਮੈਟ ਭਵਨ ਵਿੱਚ ਪੁੱਜ ਕੇ ਇਸ ਸਬੰਧੀ ਲੋੜੀਂਦੀ ਕਨੂੰਨੀ ਪ੍ਰਕ੍ਰਿਆ ਪੂਰੀ ਕਰਨਗੇ।ਉਨ੍ਹਾਂ
ਨੂੰ ਮਿਲੀ ਚਾਰ ਦਿਨ੍ਹਾਂ ਦੀ ਪੈਰੋਲ ਅਤੇ ਲੋਕ ਫਤਵੇ ਨੂੰ ਮੁਖ ਰੱਖਦਿਆਂ ਰਿਹਾਈ ਬਾਰੇ ਅਨੇਕਾਂ
ਪ੍ਰਕਾਰ ਦੀਆਂ ਚਲਦੀਆਂ ਚਰਚਾਵਾਂ ਵਿੱਚ ਹਾਲ ਹੀ ਵਿੱਚ ਦਲ ਬਦਲ ਕੇ ਬੀ. ਜੇ. ਪੀ. ਵਿੱਚ ਸ਼ਾਮਲ ਹੋਏ ਮਿ:
ਸੁਨੀਲ ਜਾਖੜ ਅਤੇ ਮਿ: ਰਵਨੀਤ ਬਿੱਟੂ ਨੇ ਵੀ ਬਿਆਨਬਾਜੀ ਕੀਤੀ ਹੈ।ਮਿ: ਜਾਖੜ ਨੇ ਕਿਹਾ ਕੇ ਜੇ ਭਾਈ
ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰਨਾ ਹੈ ਤਾਂ ਲਾਰੈਂਸ ਬਿਸ਼ਨੋਈ ਨੂੰ ਵੀ ਰਿਹਾ ਕਰ ਦੇਣਾਂ
ਚਾਹੀਦਾ ਹੈ, ਉਨ੍ਹਾਂ ਨੂੰ ਚਾਹੀਦਾ ਹੈ ਕੇ ਆਪਣੀ ਪਾਰਟੀ ਦੇ ਉਮੀਦਵਾਰ ਵੱਜੋਂ ਉਸ ਨੂੰ
ਜਿਤਾ ਕੇ ਆਪਣੀ ਇਹ ਹਸਰਤ ਵੀ ਪੂਰੀ ਕਰ ਲੈਣ।ਦਰਅਸਲ ਮਿ: ਸੁਨੀਲ ਜਾਖੜ ਹੁਕਮਰਾਨਾ ਨੂੰ ਅਹਿਸਾਸ
ਕਰਵਾਉਣਾਂ ਚਹੁੰਦੇ ਹਨ ਕੇ ਸਿੱਖ ਕੌਮ ਬਾਰੇ ਉਹ ਆਪਣੇ ਪਿਤਾ ਵਰਗੀ ਹੀ ਸੋਚ ਰੱਖਦੇ ਹਨ। ਵੈਸੇ
ਜੇ ਹੁਕਮਰਾਨ ਚਹੁੰਣ ਤਾਂ ਹਾਰੇ ਹੋਏ ਵਿਅਕਤੀ ਮਿ: ਰਵਨੀਤ ਬਿੱਟੂ ਨੂੰ ਵੀ ਮੰਤਰੀ ਬਣਾ ਲੈਂਦੇ
ਹਨ।ਮਿ: ਰਵਨੀਤ ਬਿੱਟੂ ਇਸ ਕ੍ਰਿਪਾ ਦ੍ਰਿਸ਼ਟੀ ਕਾਰਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਤੋਂ
ਵੀ ਕਿਤੇ ਅੱਗੇ ਬੰਦ ਕਰਨ ਦੀ ਬਿਆਨਬਾਜੀ ਕਰਕੇ ਹੁਕਮਰਾਨਾ ਨੂੰ ਦੱਸਣਾਂ ਚਹੁੰਦੇ ਹਨ ਕੇ ਉਹ
ਆਪਣੇ ਦਾਦੇ ਦੇ ਨਕਸ਼-ਏ-ਕਦਮਾਂ &lsquoਤੇ ਚੱਲਣ ਲਈ ਤਿਆਰ ਹਨ।ਮੁੱਖ ਸੇਵਾਦਾਰ ਸਰਬਜੀਤ ਸਿੰਘ,
ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸਮਰਾ, ਜਨਰਲ ਸਕੱਤਰ ਸਤਿੰਦਰ ਸਿੰਘ ਮੰਗੂਵਾਲ, ਯੂਥ ਵਿੰਗ
ਪ੍ਰਧਾਨ ਵਰਿੰਦਰ ਸਿੰਘ ਖਹਿਰਾ ਵੱਲੋਂ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਬਿਆਨ ਜਾਰੀ
ਕਰਦੇ ਹੋਏ ਅੱਗੇ ਕਿਹਾ ਕੇ ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਪਾਰਲੀਮੈਂਟ ਦੀ ਚਾਲੀ ਪ੍ਰਤੀਸ਼ਤ
ਮੈਂਬਰਾਂ &lsquoਤੇ ਅਪਰਾਧਕ ਕੇਸ ਹਨ ਜਿਨ੍ਹਾਂ ਵਿੱਚੋਂ ਪੰਝੀ ਪ੍ਰਤੀਸ਼ਤ ਉੱਪਰ ਕਥਿਤ ਤੌਰ &lsquoਤੇ ਗੰਭੀਰ
ਅਪਰਾਧਕ ਕੇਸ ਹਨ।ਸਿੱਖ ਕੌਮ ਸਮੇਤ ਸਮੂਹ ਘੱਟ ਗਿਣਤੀ ਕੌਮਾਂ ਅਤੇ ਦਲਿਤ ਭਾਈਚਾਰੇ ਨੂੰ ਦੂਜੇ
ਦਰਜੇ ਦੇ ਸ਼ਹਿਰੀ ਮੰਨ ਕੇ ਚੱਲਦੇ ਹੋਏ ਹਮੇਸ਼ਾ ਨਿਸ਼ਾਨਾ ਬਣਾਉਣ ਵਾਲੇ ਇਹ ਆਗੂ ਜੇ ਸੱਚ ਮੁੱਚ
ਇੰਨੇ ਨਿਆਂ ਪਸੰਦ ਅਤੇ ਸੰਵਿਧਾਨ ਦੇ ਰਾਖੇ ਹਨ ਤਾਂ ਪੂਰੇ ਦੇਸ਼ ਵਿੱਚੋਂ ਐਸੇ ਅਪਰਾਧਕ
ਰਿਕਾਰਡ ਵਾਲਿਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਕੇ ਭਵਿੱਖ ਲਈ ਅਯੋਗ ਕਰਾਰ ਦੇਣ।