image caption: ਕੈਪਸਨ:- ਇੰਗਲੈਂਡ ਦੇ ਸ਼ਹਿਰ ਲੈਸਟਰ ਪੁੱਜਣ ਤੇ ਵਿਧਾਇਕ ਲਾਡੀ ਸ਼ੇਰੋਵਾਲੀਆ ਦਾ ਸਵਾਗਤ ਕਰਦੇ ਹੋਏ ਰਾਜਮਨਵਿੰਦਰ ਸਿੰਘ ਰਾਜਾ ਕੰਗ, ਲਖਬੀਰ ਸਿੰਘ ਚੱਠਾ, ਬਰਿੰਦਰ ਸਿੰਘ ਬਿੱਟੂ ਅਤੇ ਹੋਰ।

ਵਿਧਾਇਕ ਲਾਡੀ ਸ਼ੇਰੋਵਾਲੀਆ ਦਾ ਇੰਗਲੈਂਡ ਪੁੱਜਣ ਤੇ ਭਰਵਾਂ ਸਵਾਗਤ *ਇੰਗਲੈਂਡ ਚ ਪੰਜਾਬੀ ਉਮੀਦਵਾਰਾਂ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੇ ਲਾਡੀ ਸ਼ੇਰੋਵਾਲੀਆ ਨੇ ਕੀਤਾ ਖ਼ੁਸ਼ੀ ਦਾ ਪ੍ਰਗਟਾਵਾ

 ਲੈਸਟਰ (ਇੰਗਲੈਂਡ), 10 ਜੁਲਾਈ (ਸੁਖਜਿੰਦਰ ਸਿੰਘ ਢੱਡੇ)-ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ,ਜ਼ੋ ਆਪਣੀ ਇਕ ਨਿੱਜੀ ਫੇਰੀ ਤੇ ਕੁਝ ਦਿਨਾਂ ਲਈ ਇੰਗਲੈਂਡ ਆਏ ਹੋਏ ਹਨ। ਉਨ੍ਹਾਂ ਦਾ ਅੱਜ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਪ੍ਰਧਾਨ ਸ ਰਾਜਮਨਵਿੰਦਰ ਸਿੰਘ ਰਾਜਾ ਕੰਗ ਦੇ ਗ੍ਰਹਿ ਵਿਖੇ ਪੁੱਜਣ ਤੇ ਸ਼ਹਿਰ ਦੇ ਪਤਵੰਤਿਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਇੰਗਲੈਂਡ ਚ ਵੱਸਦੇ ਪੰਜਾਬੀਆਂ ਵੱਲੋਂ ਵੱਖ ਵੱਖ ਖੇਤਰ ਚ ਪ੍ਰਾਪਤ ਕੀਤੀਆਂ ਬੁਲੰਦੀਆਂ ਦੀ ਸ਼ਲਾਘਾ ਕਰਦਿਆਂ ਹਾਲ ਹੀ ਵਿਚ ਇੰਗਲੈਂਡ ਚ ਹੋਈਆਂ ਆਮ ਚੋਣਾਂ ਚ 10 ਤੋਂ ਵੱਧ ਪੰਜਾਬੀਆਂ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਵਿਕਾਸ ਵਿੱਚ ਵੀ ਪ੍ਰਵਾਸੀ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਮੋਜੂਦਾ ਸਮੇਂ ਪੰਜਾਬ ਦੇ ਹਾਲਾਤ ਬਹੁਤ ਹੀ ਚਿੰਤਾ ਪੂਰਵਕ ਬਣ ਚੁਕੇ ਹਨ।ਇਸ ਲਈ ਪੰਜਾਬ ਦੇ ਲੋਕ  ਮੋਜੂਦਾ ਸਰਕਾਰ ਤੋਂ ਨਾਜਾਤ ਚਾਹੁੰਦੇ ਹਨ, ਅਤੇ ਸੂਬੇ ਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਅਤੇ ਰੋਜ਼ਗਾਰ ਸਮੇਤ ਲੋਕਾਂ ਦੀਆਂ ਹੋਰ ਲੋੜੀਂਦੀਆਂ ਪ੍ਰਦਾਨ ਕਰਨ ਵਾਲੀ ਸਰਕਾਰ ਚਾਹੁੰਦੇ ਹਨ।ਇਸ ਮੌਕੇ ਤੇ 

ਰਾਜ ਮਨਵਿੰਦਰ ਸਿੰਘ ਰਾਜਾ ਕੰਗ ਸ ਬਰਿੰਦਰ ਸਿੰਘ ਬਿੱਟੂ ਸ ਦਾਰਾ ਸਿੰਘ ਹੀਰ ਸ ਮੰਗਤ ਸਿੰਘ ਪਲਾਹੀ ਸ ਕੇਬੀ ਢੀਡਸਾ ਲਖਵੀਰ ਸਿੰਘ ਚੱਠਾ ਸ ਸਤਵਿੰਦਰ ਸਿੰਘ ਦਿਉਲ ਸ ਗੁਰਨਾਮ ਸਿੰਘ ਨਵਾਸ਼ਹਿਰ ਸ ਨਿਰਵੈਲ ਸਿੰਘ ਸਿੱਧੂ ਸ ਅਮਰਜੀਤ ਮਿਨਹਾਸ ਸ ਅਮਰੀਕ ਸਿੰਘ ਗਿੱਲ ਸਰਬਜੀਤ ਸਾਬੀ ਸੁਖਜਿੰਦਰ ਸਿੰਘ ਭੁਲੱਥ ਭਜਨ ਸਿੰਘ ਤੂਰ ਸ ਬੂਟਾ ਸਿੰਘ ਬੀਰਪਿੰਡ ਸਮੇਤ ਵੱਡੀ ਗਿਣਤੀ ਚ ਵੱਖ ਵੱਖ ਆਗੂ ਅਤੇ ਕਾਰੋਬਾਰੀ ਹਾਜ਼ਿਰ ਸਨ।