image caption: ਤਸਵੀਰਃ ਸੀਮਾ ਮਲਹੋਤਰਾ

ਪੰਜਾਬੀ ਮੂਲ ਦੀ ਐਮੀ ਪੀ ਸੀਮਾ ਮਲਹੋਤਰਾ ਗ੍ਰਹਿ ਰਾਜ ਮੰਤਰੀ ਨਿਯੁਕਤ

 ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬਰਤਾਨੀਆ ਦੇ ਪ੍ਰਧਾਨ ਮੰਤਰੀ ਵੱਲੋਂ ਆਪਣੇ ਮੰਤਰੀ ਮੰਡਲ ਵਿੱਚ ਹੌਲ਼ੀ ਹੌਲ਼ੀ ਵਿਸਥਾਰ ਕੀਤਾ ਜਾ ਰਿਹਾ ਹੈ। ਬੀਤੇ ਕੱਲ ਉਹਨਾਂ ਹੈਸਟਨ ਫ਼ਿਲਥਮ ਤੋਂ ਪੰਜਾਬੀ ਮੂਲ ਦੀ ਸੰਸਦ ਮੈਂਬਰ ਸੀਮਾ ਮਲਹੋਤਰਾ ਨੂੰ ਗ੍ਰਹਿ ਰਾਜ ਮੰਤਰੀ ਨਿਯੁਕਤ ਕੀਤਾ ਗਿਆ ਹੈ। ਸੀਮਾ ਨੇ ਕਿਹਾ ਕਿ ਕੱਲ ਬਤੌਰ ਸੰਸਦ ਮੈਂਬਰ ਸੌਂਹ ਚੁੱਕਣ ਤੋਂ ਬਾਅਦ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲੋਂ ਗ੍ਰਹਿ ਮੰਤਰੀ ਯੁਵੇਟ ਕੂਪਰ ਅਤੇ ਉਹਨਾਂ ਦੀ ਟੀਮ ਨਾਲ ਇੱਕ ਮੰਤਰੀ ਵਜੋਂ ਕੰਮ ਕਰਨ ਲਈ ਕਹਿਣਾ ਸਨਮਾਨ ਦੀ ਗੱਲ ਹੈ। ਉਹਨਾ ਕਿਹਾ ਕਿ ਵੱਡੀਆਂ ਚੁਣੌਤੀਆਂ ਦੇ ਨਾਲ ਮੈਂ ਸਰਕਾਰ ਦੇ ਮਿਸ਼ਨਾਂ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਹਾਂ। ਜਿਕਰਯੋਗ ਹੈ ਕਿ ਸੀਮਾ ਮਲਹੋਤਰਾ 2011 ਤੋਂ ਸੰਸਦ ਮੈਂਬਰ ਹੈ ਅਤੇ ਪਿਛਲੀਆਂ ਸਰਕਾਰਾਂ ਮੌਕੇ ਬਤੌਰ ਸ਼ੈਡੋ ਮੰਤਰੀ ਸੇਵਾਵਾਂ ਕਰ ਚੁੱਕੀ ਹੈ।