ਬਰਤਾਨੀਆਂ ਦੀ ਸੰਸਦ ਵਿੱਚ ਪਹਿਲੀ ਵਾਰ ਇਕੱਠੇ ਹੋਏ 11 ਸਿੱਖ ਸਾਂਸਦ
 ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬਰਤਾਨੀਆਂ ਦੇ ਇਤਿਹਾਸ
ਵਿੱਚ ਲੇਬਰ ਪਾਰਟੀ ਦੇ 11 ਸਿੱਖ ਸਾਂਸਦ ਮੈਂਬਰ ਐਮ ਪੀ
ਤਨਮਨਜੀਤ ਸਿੰਘ ਢੇਸੀ, ਐਮ ਪੀ ਪ੍ਰੀਤ ਕੌਰ ਗਿੱਲ, ਐਮ ਪੀ
ਜਸਬੀਰ ਸਿੰਘ ਅਠਵਾਲ, ਐਮ ਪੀ ਗੁਰਿੰਦਰ ਸਿੰਘ ਜੋਸ਼ਨ, ਐਮ
ਪੀ ਵਰਿੰਦਰ ਸਿੰਘ ਜੱਸ, ਐਮ ਪੀ ਸੋਨੀਆ ਕੁਮਾਰ, ਐਮ ਪੀ
ਬਾਗੀ ਸ਼ੰਕਰ, ਐਮ ਪੀ ਸਤਵੀਰ ਕੌਰ, ਹਰਪ੍ਰੀਤ ਕੌਰ ਉੱਪਲ,
ਜੀਵਨ ਸਿੰਘ ਸੰਧਰ, ਕੀਰਥ ਐਂਟਵੀਸਲਾ ਅੱਜ ਪਹਿਲੀ ਵਾਰ ਸੰਸਦ ਵਿੱਚ
ਇਕੱਠੇ ਹੋਏ। ਸ਼ੋਸ਼ਲ ਮੀਡੀਆ ਤੇ ਵਿਸਟਮਿਨਸਟਰ ਹਾਲ ਦੀਆਂ
ਪੌੜੀਆਂ ਤੇ ਇਕੱਤਰਤਾ ਦੀ ਤਸਵੀਰ ਸਾਂਝੀ ਕਰਦਿਆਂ ਸੰਸਦ
ਮੈਂਬਰਾਂ ਨੇ ਖੁਸ਼ੀ ਸਾਂਝੀ ਕੀਤੀ ਅਤੇ ਲੋਕਾਂ ਦਾ ਧੰਨਵਾਦ
ਕੀਤਾ। ਅੱਜ ਪਹਿਲੇ ਦਿਨ ਦੀ ਕਾਰਵਾਈ ਦੌਰਾਨ ਹਾਊਸ ਆਫ ਕਾਮਨਜ਼
ਵਿੱਚ ਲੰਿਡਸੇ ਹੌਲੇਅ ਨੂੰ ਮੁੜ ਸਦਨ ਦਾ ਸਪੀਕਰ ਚੁਣਿਆ
ਗਿਆ। ਉਪਰੰਤ ਪ੍ਰਧਾਨ ਮੰਤਰੀ ਕੀਰ ਸਟਾਰਮਰ, ਵਿਰੋਧੀ ਧਿਰ ਦੇ
ਨੇਤਾ ਰਿਸ਼ੀ ਸੁਨਕ ਸਮੇਤ ਹੋਰ ਪਾਰਟੀਆਂ ਦੇ ਮੁਖੀਆਂ ਨੇ
ਸੰਸਦ ਨੂੰ ਸੰਬੋਧਨ ਕੀਤਾ। ਅੱਜ ਸੌਂਹ ਚੁੱਕ ਪ੍ਰਕ੍ਰਿਆ
ਦੀ ਵੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਸਪਕਿਰ ਲੰਿਡਸੇ ਹੌਲੇਅ,
ਪ੍ਰਧਾਨ ਮੰਤਰੀ ਕੀਰ ਸਟਾਰਮਰ, ਵਿਰੋਧੀ ਧਿਰ ਦੇ ਨੇਤਾ ਰਿਸ਼ੀ
ਸੁਨਕ ਆਦਿ ਨੇ ਸੌਂਹ ਚੁੱਕੀ। ਜਿਕਰਯੋਗ ਹ ੈਕਿ ਬਰਤਾਨੀਆਂ ਦੀ
ਸੰਸਦ ਵਿੱਚ ਸਿਰਫ 400 ਮੈਂਬਰਾਂ ਦੇ ਹੀ ਬੈਠਣ ਦੀ ਥਾਂ ਹੈ
ਅਤੇ 250 ਦੇ ਕਰੀਬ ਮੈਂਬਰਾਂ ਨੂੰ ਖੜ੍ਹੇ ਹੋਣਾਂ ਪੈਂਦਾ
ਹੈ।