image caption:

ਕਰਨਾਟਕ ਦੀ ਸ਼ਰੂਤੀ ਹੇਗੜੇ ਨੇ ਮਿਸ ਯੂਨੀਵਰਸਲ ਪੈਟਾਈਟ ਦਾ ਖ਼ਿਤਾਬ ਜਿੱਤਿਆ

ਬੰਗਲੂਰੂ- ਕਰਨਾਟਕ ਦੇ ਇਕ ਛੋਟੇ ਜਿਹੇ ਸ਼ਹਿਰ ਹੁਬਲੀ ਨਾਲ ਸਬੰਧ ਰੱਖਣ ਵਾਲੀ ਸ਼ਰੂਤੀ ਹੇਗੜੇ ਨੇ &lsquoਮਿਸ ਯੂਨੀਵਰਸਲ ਪੈਟਾਈਟ&rsquo ਦਾ ਖ਼ਿਤਾਬ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਪੇਸ਼ੇ ਤੋਂ ਡਾਕਟਰ ਹੇਗੜੇ 2018 ਤੋਂ ਹੀ ਇਸ ਸਬੰਧੀ ਤਿਆਰੀ ਕਰ ਰਹੀ ਸੀ ਅਤੇ ਉਸ ਦੀ ਇਹ ਮੇਹਨਤ ਰੰਗ ਲਿਆਈ। ਸਾਲ 2009 ਤੋਂ ਦਿੱਤਾ ਜਾ ਰਿਹਾ ਇਹ ਖ਼ਿਤਾਬ ਨਿਰਧਾਰਤ ਮਾਪਦੰਡਾਂ ਨਾਲੋਂ ਛੋਟੇ ਕੱਦ ਵਾਲੀਆਂ ਔਰਤਾਂ ਨੂੰ ਵਿਸ਼ਵ ਸੁੰਦਰੀ ਬਣਨ ਦਾ ਇਕ ਮੌਕਾ ਦਿੰਦਾ ਹੈ। &lsquoਮਿਸ ਯੂਨੀਵਰਸਲ ਪੈਟਾਈਟ&rsquo ਮੁਕਾਬਲਾ ਹਰੇਕ ਸਾਲ ਅਮਰੀਕਾ ਦੇ ਫਲੋਰੀਡਾ ਵਿੱਚ ਸਥਿਤ ਟੈਂਪਾ &rsquoਚ ਹੁੰਦਾ ਹੈ। ਹੇਗੜੇ ਨੇ ਕਿਹਾ ਕਿ ਜਦੋਂ ਉਸ ਨੇ ਮੁਕਾਬਲੇ &rsquoਚ ਹਿੱਸਾ ਲੈਣ ਦਾ ਫੈਸਲਾ ਕੀਤਾ ਤਾਂ ਜਿੱਤਣ ਬਾਰੇ ਜ਼ਿਆਦਾ ਨਹੀਂ ਸੋਚਿਆ ਸੀ। ਉਸ ਨੇ ਕਿਹਾ, &lsquo&lsquoਮੈਂ ਹਮੇਸ਼ਾ ਤੋਂ ਕੁਝ ਨਵਾਂ ਕਰਨ ਦੀ ਸੋਚਦੀ ਰਹੀ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇਹ (ਸੁੰਦਰੀ ਬਣਨਾ) ਹਰੇਕ ਛੋਟੇ ਸ਼ਹਿਰ ਦੀ ਕੁੜੀ ਦਾ ਸੁਫ਼ਨਾ ਹੋਵੇਗਾ। ਇਸ ਵਾਸਤੇ ਮੈਂ ਸੋਚਿਆ ਕਿ ਇਸ ਵਿੱਚ ਇਕ ਵਾਰ ਕਿਸਮਤ ਅਜਮਾਉਣੀ ਚਾਹੀਦੀ ਹੈ।&rsquo&rsquo