image caption:

ਕੌਮੀ ਇਨਸਾਫ ਮੋਰਚੇ ਵੱਲੋਂ 15 ਅਗਸਤ ਨੂੰ 17 ਸੈਕਟਰ ਚੰਡੀਗੜ੍ਹ ਵਿੱਚ ਸਵੇਰੇ 11 ਵਜੇ ਨੀਲਮ ਥੇਟਰ ਦੇ ਸਾਹਮਣੇ ਮਾਰਕੀਟ ਗਰਾਊਂਡ ਵਿੱਚ ਬਹੁਤ ਵੱਡੀ ਇਕੱਤਰਤਾ ਕੀਤੀ ਜਾ ਰਹੀ ਹੈ ਜਿਸ ਵਿੱਚ ਗਵਰਨਰ ਹਾਊਸ ਵੱਲ ਨੂੰ ਰੋਸ ਰੈਲੀ ਲੈ ਕੇ ਜਾਇਆ ਜਾਵੇਗਾ।।

 ਅੱਜ ਮਿਤੀ 18/7/2024 ਨੂੰ ਕੌਮੀਂ ਇਨਸਾਫ਼ ਮੋਰਚੇ ਵੱਲੋਂ ਵਿਸੇ਼ਸ਼ ਮੀਟਿੰਗ ਬੁਲਾਈ ਗਈ ਕਿਓਕਿਂ ਸਰਕਾਰ ਮੋਰਚੇ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਿਸ ਦੇ ਸੰਬੰਧ ਵਿੱਚ ਮੋਰਚੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਜੀ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਵੱਲੋਂ ਆਓਣ ਵਾਲੀ 15 ਅਗਸਤ ਨੂੰ ਚੰਡੀਗੜ੍ਹ ਸੈਕਟਰ 17 ਸਾਹਮਣੇ ਨੀਲਮ ਸਿਨੇਮਾ ਗਰਾਊਂਡ "ਚ ਸਵੇਰੇ 11 ਵਜੇ ਵੱਡ੍ਹਾ ਇਕੱਠ ਕੀਤਾ ਜਾਵੇਗਾ ਸੈਕਟਰ 17 ਤੋਂ ਲੈਕੇ ਚੰਡੀਗੜ੍ਹ ਗਵਰਨਰ ਹਾਊਸ ਤੱਕ ਰੋਸ ਮਾਰਚ ਕੱਢਿਆ ਜਾਵੇਗਾ ਸਮੂਹ ਸੰਗਤਾਂ ਪੰਥਕ ਅਤੇ ਕਿਸਾਨ ਜਥੇਬੰਦੀਆ ਨੂੰ 15 ਅਗਸਤ ਦਿਨ ਵੀਰਵਾਰ ਨੂੰ ਚੰਡੀਗੜ੍ਹ 17 ਸੈਕਟਰ ਸਾਹਮਣੇ ਨੀਲਮ ਸਿਨੇਮਾ ਗਰਾਊਂਡ ਵਿੱਚ ਪਹੁੰਚ ਲਈ ਅਪੀਲ ਕਰਦੇ ਹਾਂ ।। ਇਸ ਮੌਕੇ ਬਾਪੂ ਗੁਰਚਰਨ ਸਿੰਘ ਪਾਲ ਸਿੰਘ ਫਰਾਂਸ ਬਲਜੀਤ ਸਿੰਘ ਭਾਊ ਗੁਰਦੀਪ ਸਿੰਘ ਬਠਿੰਡਾ ਜਸਕਰਨ ਸਿੰਘ ਕਾਹਨਸਿੰਘ ਵਾਲਾ ਗੁਰਜੰਟ ਸਿੰਘ ਪਟਿਆਲਾ ਬਲਵਿੰਦਰ ਸਿੰਘ ਮਨਮੋਹਣ ਸਿੰਘ ਰਾਜਪੁਰਾ ਚਰਨਜੀਤ ਸਿੰਘ ਚੰਨੀ ਮਹਿੰਦਰਪਾਲ ਸਿੰਘ ਲਾਲਾ ਕਾਲਾ ਝਾੜ ਸਾਹਿਬ ਅਮਰੀਕ ਸਿੰਘ ਘੜੂੰਆ ਰਛਪਾਲ ਸਿੰਘ ਚੰਡੀਗੜ੍ਹ ਗੁਰਨਾਮ ਸਿੰਘ ਸਿੱਧੂ ਚੰਡੀਗੜ੍ਹ ਪਵਨਦੀਪ ਸਿੰਘ ਬੱਲੋ ਮਾਜਰਾ ਇੰਦਰਵੀਰ ਸਿੰਘ ਪਟਿਆਲਾ ਆਦਿ ਹਾਜਿਰ ਸਨ ।।