image caption:

ਪਤੰਜਲੀ ਦੀ ਸਿਮ ਲਾਂਚ ਕਰਕੇ ਬਾਬਾ ਰਾਮਦੇਵ ਨੇ ਅੰਬਾਨੀ ਦੀ ਉਡਾਈ ਨੀਂਦ ਜਿਓ

 ਚੰਡੀਗੜ੍ਹ: ਜਿਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਵੱਲੋਂ ਟੈਰਿਫ ਪਲਾਨ ਮਹਿੰਗੇ ਕੀਤੇ ਜਾਣ ਤੋਂ ਬਾਅਦ, ਵੱਡੀ ਗਿਣਤੀ ਵਿੱਚ ਮੋਬਾਈਲ ਫੋਨ ਉਪਭੋਗਤਾ ਆਪਣੇ ਸਿਮ ਕਾਰਡ BSNL ਨੂੰ ਪੋਰਟ ਕਰ ਰਹੇ ਹਨ। ਸਰਕਾਰੀ ਟੈਲੀਕਾਮ ਕੰਪਨੀ ਅਜੇ ਵੀ Jio, Airtel ਅਤੇ Vi ਨਾਲੋਂ ਸਸਤੇ ਪਲਾਨ ਪੇਸ਼ ਕਰ ਰਹੀ ਹੈ। ਇਹੀ ਕਾਰਨ ਹੈ ਕਿ ਯੂਜ਼ਰਸ BSNL ਵੱਲ ਆਕਰਸ਼ਿਤ ਹੋ ਰਹੇ ਹਨ। ਭਾਰਤ ਵਿਚ ਦੂਰਸੰਚਾਰ ਕੰਪਨੀਆਂ ਨੇ ਆਪਣੇ ਰਿਚਾਰਜ ਪਲਾਨ ਵਿਚ ਚੋਖਾ ਵਾਧਾ ਕੀਤਾ ਹੈ, ਜਿਸ ਨਾਲ ਜੀਓ, ਏਅਰਟੈੱਲ ਅਤੇ ਵੋਡਾਫੋਨ ਆਈਡੀਆ ਦਾ ਰਿਚਾਰਜ 15 ਤੋਂ 20% ਮਹਿੰਗਾ ਹੋ ਗਿਆ ਹੈ। ਹਾਲਾਂਕਿ BSNL ਨੇ ਹੁਣ ਤੱਕ ਆਪਣੇ ਰਿਚਾਰਜ ਵਿਚ ਵਾਧਾ ਨਹੀਂ ਕੀਤਾ ਹੈ ਪਰ ਹੁਣ ਇਹ ਪਤੰਜਲੀ ਸਿਮ ਕਾਰਡ ਬਹੁਤ ਚਰਚਾ ਵਿੱਚ ਹੈ। ਪਤੰਜਲੀ ਦੁਆਰਾ ਇਕ ਨਵਾਂ ਸਿਮ ਕਾਰਡ ਜਾਰੀ ਕੀਤਾ ਗਿਆ ਸੀ ਜਿਸ ਨੂੰ ਬਾਬਾ ਰਾਮਦੇਵ ਨੇ ਇੱਕ ਨਿੱਜੀ ਪ੍ਰੋਗਰਾਮ ਦੌਰਾਨ ਪੇਸ਼ ਕੀਤਾ। ਇਹ ਸਿਮ ਸਵਦੇਸ਼ੀ ਸਿਮ ਕਾਰਡ ਵਜੋਂ ਜਾਣਿਆ ਜਾਵੇਗਾ। ਬਾਬਾ ਰਾਮਦੇਵ ਦਾ ਪਤੰਜਲੀ ਸਿਮ ਕਾਰਡ ਰਿਲਾਇੰਸ ਜੀਓ ਨਾਲ ਮੁਕਾਬਲਾ ਕਰਨ ਜਾ ਰਿਹਾ ਹੈ