ਮੁੰਬਈ ‘ਚ ਏਅਰਪੋਰਟ ਲੋਡਰ ਦੀਆਂ 600 ਅਸਾਮੀਆਂ ਲਈ ਹੋਇਆ ਹਜ਼ਾਰਾਂ ਲੋਕਾਂ ਦਾ ਇਕੱਠ
 ਮੁੰਬਈ ਏਅਰਪੋਰਟ &lsquoਤੇ ਏਅਰ ਇੰਡੀਆ ਵੱਲੋਂ &lsquoਏਅਰਪੋਰਟ ਲੋਡਰ&rsquo ਦੇ ਲਈ ਭਰਤੀ ਦੌਰਾਨ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ । ਜਿੱਥੇ 600 ਅਸਾਮੀਆਂ ਲਈ 25,000 ਤੋਂ ਵੱਧ ਬਿਨੈਕਾਰ ਪਹੁੰਚੇ ਅਤੇ ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਭਾਰੀ ਭੀੜ ਨੂੰ ਸੰਭਾਲਣ ਲਈ ਕਾਫ਼ੀ ਸੰਘਰਸ਼ ਕਰਨਾ ਪਿਆ । ਇਸ ਸਬੰਧੀ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿੱਚ ਬਿਨੈਕਾਰ ਫਾਰਮ ਕਾਊਂਟਰ &lsquoਤੇ ਪਹੁੰਚਣ ਲਈ ਇਕ ਦੂਜੇ ਨੂੰ ਧੱਕੇ ਮਾਰ ਰਹੇ ਸਨ ।
ਇਸ ਸਬੰਧੀ ਸੋਸ਼ਲ ਮੀਡੀਆ &lsquoਤੇ ਕੁਝ ਵੀਡੀਓ ਵੀ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਨੌਕਰੀ ਪਾਉਣ ਲਈ ਲੋਕ ਕਿਸ ਤਰ੍ਹਾਂ ਬੇਤਾਬ ਸਨ। ਹਾਲਾਤ ਇੰਨੇ ਖਰਾਬ ਹੋ ਗਏ ਸਨ ਕਿ ਕਈ ਲੋਕਾਂ ਨੂੰ ਘੰਟਿਆਂ ਤੱਕ ਬਿਨ੍ਹਾਂ ਖਾਧੇ-ਪੀਤੇ ਇੰਤਜ਼ਾਰ ਕਰਨਾ ਪਿਆ। ਜਿਸ ਕਾਰਨ ਕਈ ਲੋਕਾਂ ਦੀ ਤਬੀਅਤ ਵੀ ਵਿਗੜ ਗਈ। ਦੱਸ ਦੇਈਏ ਕਿ ਏਅਰਪੋਰਟ ਦਾ ਕੰਮ ਜਹਾਜ਼ ਵਿੱਚ ਸਮਾਨ ਲੋਡ ਤੇ ਅਨਲੋਡ ਕਰਨ ਦੇ ਨਾਲ-ਨਾਲ ਬੈਗੇਜ ਬੈਲਟ ਤੇ ਰੈਂਪ ਟ੍ਰੈਕਟਰ ਚਲਾਉਣ ਦਾ ਹੁੰਦਾ ਹੈ। ਹਰੇਕ ਜਹਾਜ਼ ਦੇ ਲਈ ਸਮਾਨ,ਕਾਰਗੋ ਤੇ ਖਾਧ ਸਮੱਗਰੀ ਨੂੰ ਸੰਭਾਲਣ ਦੇ ਲਈ ਘੱਟੋ-ਘੱਟ ਪੰਜ ਲੋਡਰ ਦੀ ਜ਼ਰੂਰਤ ਹੁੰਦੀ ਹੈ।