image caption:

ਇਟਲੀ ਪੁਲਸ ਨੇ ਕਿਰਤੀਆਂ ਦਾ ਸੋ਼ਸ਼ਣ ਕਰਨ ਤੇ ਉਹਨਾਂ ਤੋਂ ਨਸ਼ਾ ਕਰਵਾਕੇ ਕੰਮ ਕਰਵਾਉਣ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰ 90 ਕਿਲੋਗ੍ਰਾਮ ਅਫੀ਼ਮ ਕੀਤੀ ਜਬਤ,ਗਿਰੋਹ ਵਿੱਚ ਭਾਰਤੀ ਵੀ ਸ਼ਾਮਿਲ

 ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਮਰਹੂਮ ਸਤਨਾਮ ਸਿੰਘ ਦੀ ਮੌਤ ਨੇ ਲੱਗਦਾ ਇਟਲੀ ਦਾ ਪ੍ਰਸ਼ਾਸ਼ਨਿਕ ਢਾਂਚਾ ਗੂੜੀ ਨੀਂਦ ਵਿੱਚੋਂ ਜਗਾ ਹੀ ਨਹੀਂ ਦਿੱਤਾ ਸਗੋਂ ਉਸ ਨੂੰ ਅਜਿਹੇ ਢੰਗ ਨਾਲ ਸੰਸਦ ਵਿੱਚ ਹਲੂੰਣਿਆ ਗਿਆ ਹੈ ਕਿ ਇਟਲੀ ਦੀ ਗੁਆਰਦੀਆ ਦਾ ਫਿਨਾਂਨਸਾ ਪੁਲਸ ਨੇ ਕਿਰਤੀਆਂ ਦਾ ਸੋ਼ਸ਼ਣ ਬੰਦ ਕਰਨ ਲਈ ਲੱਗਦਾ ਕਸਮ ਖਾਕੇ ਕਮਰਕੱਸ ਬੰਨ ਲਏ ਹਨ ਜਿਸ ਤਹਿਤ ਇਟਲੀ ਭਰ ਵਿੱਚ ਕਿਰਤੀਆਂ ਨਾਲ ਸੰਬਧਤ ਫਾਰਮਾਂ,ਕੰਪਨੀਆਂ ਤੇ ਹੋਰ ਅਜਿਹੀਆਂ ਥਾਵਾਂ ਤੇ ਛਾਪੇ ਮਾੜੇ ਜ਼ੋਰਾਂ-ਸੋ਼ਰਾਂ ਨਾਲ ਹੋ ਰਹੀ ਹੈ ਜਿੱਥੇ ਪੁਲਸ ਨੂੰ ਕੋਈ ਸ਼ੱਕ ਹੈ।ਵਿਰੋਨਾ ਵਿਖੇ ਗੁਆਰਦੀਆ ਦੀ ਫਿਨਾਂਨਸਾ ਪੁਲਸ ਨੇ 33 ਭਾਰਤੀ ਨੂੰ ਗੁਲਾਮੀ ਤੋਂ ਆਜ਼ਾਦ ਕਰਵਾਕੇ ਸਬੰਧਤ ਲੋਕਾਂ ਨੂੰ ਗ੍ਰਿਫ਼ਤਾਰ ਕਰ ਕਾਰਵਾਈ ਸ਼ੁਰੂ ਕਰਨ ਨਾਲ ਹੁਣ ਹਰ ਉਸ ਮਾਲਕ ਦੇ ਚਿਹਰੇ ਦਾ ਰੰਗ ਉੱਡਿਆ ਲੱਗ ਰਿਹਾ ਜਿਹੜਾ ਕਿ ਕਿਸੇ ਨਾ ਕਿਸੇ ਢੰਗ ਨਾਲ ਕਿਰਤੀਆਂ ਦਾ ਸੋ਼ਸ਼ਣ ਕਰ ਰਿਹਾ ਹੈ।ਲਾਸੀਓ ਸੂਬੇ ਦੀ ਗੁਆਰਦੀਆ ਦੀ ਫਿਨਾਂਨਸਾ ਨੇ ਇਲਾਕੇ ਵਿੱਚ ਕਈ ਖੇਤੀ ਫਾਰਮਾਂ ਵਿੱਚ ਛਾਪੇਮਾਰੀ ਕੀਤੀ ਜਿਸ ਤਹਿਤ ਇੱਕ 5 ਮੈਂਬਰੀ ਅਜਿਹਾ ਗਿਰੋਹ ਕਾਬੂ ਕੀਤਾ ਜਿਹੜਾ ਕਿ ਕੱਚੇ ਕਾਮਿਆਂ ਦਾ ਸੋ਼ਸ਼ਣ ਹੀ ਨਹੀ ਕਰਦਾ ਸੀ ਸਗੋਂ ਉਹਨਾਂ ਤੋਂ ਕੰਮ ਕਰਵਾਉਣ ਲਈ ਅਫੀਮ ਨਸ਼ਾ ਵੀ ਖਾਣ ਨੂੰ ਮਜ਼ਬੂਰ ਕਰਦਾ ਸੀ ਤਾਂ ਜੋ ਇਹ ਕਾਮੇ ਨਸ਼ੇ ਦੀ ਲੋਰ ਵਿੱਚ ਕੰਮ ਤੇਜੀ ਨਾਲ ਕਰਕੇ ਮਾਲਕਾਂ ਨੂੰ ਦੇਣ ਅਜਿਹੇ ਕਿਰਤੀਆਂ ਨਾਲ ਅਣ-ਮਨੁੱਖੀ ਵਿਵਹਾਰ ਕਰਨ ਵਾਲੇ 5 ਲੋਕਾਂ ਦੇ ਗਿਰੋਹ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਕੇ 25 ਹੋਰ ਲੋਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਇਹਨਾਂ 5 ਵਿੱਚੋਂ 3 ਜੇ਼ਲ ਤੇ 2 ਘਰ ਦੀ ਸਜ਼ਾ ਭੁਗਤ ਰਹੇ ਹਨ।ਇਹ ਲੋਕ ਰੋਮ ਤੋਂ ਕੁਝ ਦੂਰੀ ਤੇ ਇਲਾਕਾ ਅਰਦੀਆ,ਅੰਸੀਓ ਤੇ ਨੇਤੂਨੋ ਆਦਿ ਏਰੀਏ ਵਿੱਚ ਕੱਚੇ ਕਿਰਤੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ।ਪੁਲਸ ਨੇ ਇਹਨਾਂ ਖਿਲਾਫ਼ ਗੈਰ-ਕਾਨੂੰਨੀ ਇਮੀਗ੍ਰੇਸ਼ਨ,ਭ੍ਰਿਸ਼ਟਾਚਾਰ,ਤਸਕਰੀ,ਤੇ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਆਦਿ ਦੋਸ਼ ਦਰਜ ਕੀਤੇ ਹਨ।ਇਟਲੀ ਪੁਲਸ ਨੇ ਕਾਫ਼ੀ ਮਿਸ਼ਤੈਦੀ ਨਾਲ ਇਸ ਸਾਰੇ ਗਿਰੋਹ ਨੂੰ ਕਾਬੂ ਕਰਕੇ ਇਹਨਾਂ ਕੋਲੋ 90 ਕਿਲੋਗ੍ਰਾਮ ਅਫੀਮ ਵੀ ਬਰਾਮਦ ਕੀਤੀ ਹੈ।ਪੁਲਸ ਅਨੁਸਾਰ ਇਹ ਗਿਰੋਹ ਜਿਸ ਵਿੱਚ ਭਾਰਤੀ ਵੀ ਸ਼ਾਮਲ ਹਨ ਗੈਰ-ਕਾਨੂੰਨੀ ਕਿਰਤੀਆਂ ਨੂੰ ਪੇਪਰ ਦੁਆਉਣ ਲਈ 300 ਯੂਰੋ 5000 ਯੂਰੋ ਦੀ ਰਕਮ ਵਸੂਲ ਕਰਦਾ ਸੀ ।ਬੇਵੱਸੀ ਤੇ ਲਾਚਾਰੀ ਦੇ ਆਲਮ ਵਿੱਚ ਬਹੁਤੇ ਕਿਰਤੀ ਨਸ਼ਾ ਕਰਕੇ ਹੀ ਕੰਮ ਕਰਦੇ ਸਨ ਜਿਸ ਨਾਲ ਕਿ ਕਿਰਤੀਆਂ ਦੇ ਸਿਹਤ ਨਾਲ ਵੱਡਾ ਖਿਲਵਾੜ ਹੋ ਰਿਹਾ ਸੀ।ਇਟਲੀ ਪੁਲਸ ਦਿਨੋਂ -ਦਿਨ ਅਜਿਹੇ ਅਨਸਰਾਂ ਖਿਲਾਫ਼ ਸਿਕੰਜਾ ਕੱਸ ਦੀ ਜਾ ਰਹੀ ਹੈ ਜਿਹੜੇ ਕਿ ਕਿਰਤੀਆਂ ਦਾ ਸੋ਼ਸ਼ਣ ਕਰਨਾ ਆਮ ਜਿਹਾ ਹੀ ਸਮਝਦੇ ਸਨ।ਆਉਣ ਵਾਲੇ ਦਿਨਾਂ ਵਿੱਚ ਹਾਲੇ ਹੋਰ ਅਜਿਹੇ ਗੌਰਖ ਧੰਦੇ ਨੂੰ ਚਲਾਉੁਣ ਵਾਲੇ ਬੇਨਿਕਾਬ ਹੋ ਸਕਦੇ ਹਨ।