ਤੁਰ ਗਿਆ ਪੱਤਰਕਾਰੀ ਦਾ ਸਿਰਮੌਰ, ਸਿੱਖੀ ਹੱਕਾਂ ਦਾ ਢੰਡੋਰਾ ਪਿੱਟਣ ਵਾਲਾ ਜੁਝਾਰੂ ਜੋਧਾ- ਜਸਪਾਲ ਸਿੰਘ ਹੇਰਾਂ
 ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -  ਭਾਰਤ ਦੇ ਲੋਕਤੰਤਰੀ ਢਾਂਚੇ ਵਿੱਚ ਮੀਡੀਆ ਨੂੰ ਸਹੀ ਅਰਥਾਂ ਵਿੱਚ ਚੌਥਾ ਥੰਮ ਦਰਸਾਉਣ ਵਾਲਾ  ਪੰਜਾਬੀ ਮੀਡੀਆ ਦੀ ਪੱਤਰਕਾਰੀ ਦਾ ਸਿਰਮੌਰ ਪੱਤਰਕਾਰ ਪਹਿਰੇਦਾਰ ਗਰੁੱਪ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਅੱਜ 18 ਜੁਲਾਈ ਨੂੰ  ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ ।  ਪਿੰਡ ਹੇਰਾ ਜਿਲਾ ਲੁਧਿਆਣਾ ਵਿੱਚ ਜਨਮ ਲੈ ਕੇ  ਸਰਕਾਰੀ ਕਾਲਜ ਲੁਧਿਆਣਾ ਤੋਂ ਐਮ ਏ  ਦੀ ਡਿਗਰੀ ਪ੍ਰਾਪਤ  ਕਰਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੋਂ  ਜ਼ਿੰਦਗੀ ਦਾ ਵੱਡਾ ਅਨੁਭਵ ਲੈ ਕੇ  67 ਸਾਲ ਦੀ ਉਮਰ ਵਿੱਚ ਇਸ  ਫਾਨੀ ਸੰਸਾਰ ਨੂੰ ਆਖਰੀ  ਫਤਿਹ ਬੁਲਾਈ  ।  ਸਿੱਖ ਕੌਮ ਦੀ ਕਾਮਯਾਬੀ ਲਈ  ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਲੱਖਾਂ ਸਲਾਹਾਂ ਦੇਣ ਵਾਲਿਆਂ ਵਿੱਚੋਂ  ਸਰਦਾਰ ਜਸਪਾਲ ਸਿੰਘ ਨੇ ਇੱਕੋ ਸਲਾਹ ਦਿੱਤੀ ਸੀ ਕਿ ਸਿੱਖ ਕੌਮ ਦਾ ਆਪਣਾ ਮੀਡੀਆ ਜਾਂ ਆਪਣਾ ਇੱਕ ਅਖਬਾਰ ਹੋਣਾ ਚਾਹੀਦਾ ਹੈ  ਜਿਸ ਨੂੰ ਸੁਣ ਕੇ ਇਹ ਜਿੰਮੇਵਾਰੀ ਦਲਵੀਰ ਸਿੰਘ ਗੜਾ,  ਅਤੇ ਜਸਪਾਲ ਸਿੰਘ ਹੇਰਾਂ ਦੀ ਲਾਈ ਸੀ ਕਿ ਤੁਸੀਂ ਇਹ ਜਿੰਮੇਵਾਰੀ ਨੂੰ ਸੰਭਾਲੋ , ਸੰਤਾਂ ਦੇ ਬਚਨਾਂ ਨੂੰ ਉਹਨਾਂ ਨੇ ਬਾਖੂਬੀ ਨਿਭਾਇਆ ।ਮੇਰੀ ਸਰਦਾਰ ਜਸਪਾਲ ਸਿੰਘ ਹੇਰਾਂ ਨਾਲ ਦੋਸਤੀ ਅਤੇ ਪੱਤਰਕਾਰੀ ਦੀ ਸਾਂਝ ਸਾਲ 1998 ਵਿੱਚ ਇਹ ਜਦੋਂ ਉਹ ਅਜੀਤ ਅਖਬਾਰ ਦੇ ਵਿੱਚ  ਕਸਬਾ ਸੁਧਾਰ ਤੋਂ ਪੱਤਰਕਾਰੀ ਕਰਦੇ ਸਨ  । ਮੈਂ ਲੁਧਿਆਣਾ ਤੋਂ ਅਜੀਤ ਦਾ ਖੇਡ ਪੱਤਰਕਾਰ ਸੀ।ਫਿਰ ਥੋੜੇ ਸਮੇਂ ਬਾਅਦ ਉਹਨਾਂ ਨੇ ਲੁਧਿਆਣਾ ਵਿਖੇ ਅਜੀਤ ਅਖਬਾਰ ਦੀ ਵਾਗਡੋਰ ਸੰਭਾਲੀ , ਆਪਣੀ ਨਿਰਪੱਖ ਪੱਤਰਕਾਰੀ ਨਾਲ ਉਹਨਾਂ ਨੇ "ਅਜੀਤ " ਦੇ ਮੁਕਾਮ ਨੂੰ ਸਿਖਰਾਂ ਤੇ ਪਹੁੰਚਾਇਆ,  ਭਾਰਤ ਪਾਕਿਸਤਾਨ ਕਾਰਗਿਲ ਯੁੱਧ  ਦੇ ਅਜੀਤ ਅਖਬਾਰ ਦੇ ਸ਼ਹੀਦ ਫੰਡ 1999 ਵਿੱਚ ਪੰਜਾਬ ਭਰ ਵਿੱਚ ਸਭ ਤੋਂ ਵੱਡਾ  ਮਾਇਆ ਪੱਖੋ  ਯੋਗਦਾਨ  ਜਸਪਾਲ ਸਿੰਘ ਹੇਰਾ ਸਾਹਿਬ ਨੇ ਪਾਇਆ  ਪਰ  ਕੁਝ ਪੱਤਰਕਾਰਾਂ ਦੀ ਚਾਪਲੂਸੀ ਅਤੇ  ਚਮਚਾਗਿਰੀ ਕਾਰਨ ਉਹਨਾਂ ਨੂੰ ਉੱਥੇ  ਮਾਲਕਾਂ ਦੀ ਨਾ ਸਮਝੀ ਕਾਰਨ ਜਲਾਲਤ ਵੀ ਝਲਣੀ ਪਈ ,  ਉਸ ਵਕਤ ਉਹ ਆਤਮ ਹੱਤਿਆ ਬਾਰੇ ਸੋਚਣ ਲੱਗੇ ਪਰ  ਆਪਣੇ ਇਰਾਦੇ ਦ੍ਰਿੜ ਕਰਕੇ  ਉਹ ਹਮੇਸ਼ਾ ਅਡੋਲ ਰਹੇ ਅਤੇ  ਉਹਨਾਂ ਨੇ  ਹਰ ਵਕਤ ਸੱਚ ਤੇ ਪਹਿਰਾ ਦਿੱਤਾ ।  ਉਹਨਾਂ ਨੇ ਪੱਤਰਕਾਰੀ ਵਿੱਚ ਵੱਡੀ ਘਾਲਣਾ ਘਾਲੀ ਅਤੇ ਇੱਕ ਪੱਤਰਕਾਰ ਤੋਂ ਉੱਠ ਕੇ ਅਖਬਾਰ ਦੇ ਬਰਾਬਰ   ਪੰਜਾਬੀ ਮੀਡੀਏ ਦਾ ਸਾਮਰਾਜ  ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲਾ  ਅਖਬਾਰ "ਪਹਿਰੇਦਾਰ"  ਆਪਣੀ ਸਮਰਪਿਤ ਭਾਵਨਾ ਨਾਲ  ਸਿਰਜਿਆ ।  ਇਹ ਉਹਨਾਂ ਤੇ ਕੁਦਰਤ ਦੀ ਰਹਿਮਤ ਸੀ ਕਿ  ਉਹਨਾਂ ਨੇ ਇਁਕ ਫੈਕਟਰੀ ਤੋਂ ਨੌਕਰੀ ਛੱਡ ਕੇ ਦੂਸਰੀ ਫੈਕਟਰੀ ਵਿਁਚ ਨੌਕਰੀ ਨਹੀਂ ਕੀਤੀ, ਸਗੋਂ ਬਰਾਬਰ ਦੀ ਇਁਕ ਧਿਰ ਸਥਾਪਿਤ ਕੀਤੀ  ।  ਜੋ ਪੰਜਾਬੀ ਮੀਡੀਆ ਦੇ ਇਤਿਹਾਸ ਵਿੱਚ ਇੱਕ ਇਤਿਹਾਸਿਕ ਘਟਨਾ ਵਜੋਂ ਹਮੇਸ਼ਾ ਜਾਣੀ ਜਾਵੇਗੀ ।ਪਹਿਲਾ ਹਫਤਾਵਰੀ ਪਹਿਰੇਦਾਰ ਅਖਬਾਰ ਫੇਰ ਪੂਰੀ ਦੁਨੀਆਂ ਵਿੱਚ ਸਿੱਖ ਕੌਮ ਦੀ  ਨੁਮਾਇੰਦਗੀ ਕਰਨ ਵਾਲਾ ਹਰ ਰੋਜ਼ ਛਁਪਣ ਵਾਲਾ ਅਖਬਾਰ " ਪਹਿਰੇਦਾਰ ਗਰੁੱਪ" ਦੇ ਰੂਪ ਵਿਁਚ ਛਾਪਿਆ ।  ਪਹਿਰੇਦਾਰ ਅਖਬਾਰ ਪ੍ਰਤੀ ਉਹਨਾਂ ਦੀ  ਅਣਁਥਕ  ਘਾਲਣਾ ਨੇ ਹੀ  ਉਹਨਾਂ ਨੂੰ ਜਿਉਂਦੇ ਜੀਅ ਅਮਰ ਕਰ ਦਿੱਤਾ ਸੀ ।
ਮੈਂ ਦੁਨੀਆ ਚ ਬਹੁਤ ਸਾਰੇ ਪੱਤਰਕਾਰ ਦੇਖੇ ਹਨ ,ਬਹੁਤਿਆਂ ਨੂੰ ਮਿਲੇ ਵੀ ਹਾਂ ਪਰ ਜੋ ਵਿਲੱਖਣਤਾ ਸਰਦਾਰ ਜਸਪਾਲ ਸਿੰਘ ਹੇਰਾਂ  ਹੋਰਾਂ  ਵਿੱਚ ਸੀ  ਉਹ ਕਿਸੇ ਹੋਰ ਚ  ਅੱਜ ਤੱਕ ਨਹੀਂ ਦੇਖੀ ਹੈ।  ਮੈਂ ਉਹਨਾਂ ਦੇ ਨਾਲ ਲੰਬਾ ਸਮਾਂ ਅਜੀਤ ਅਖਬਾਰ ਦੇ ਵਿੱਚ ਵੀ ਕੰਮ ਕੀਤਾ ਅਤੇ ਫਿਰ ਪਹਿਰੇਦਾਰ ਅਖਬਾਰ ਦੇ ਵਿੱਚ ਵੀ  "ਖੇਡ ਮੈਦਾਨ ਬੋਲਦਾ ਹੈ " ਪੇਜ ਸਥਾਪਿਤ ਕਰਕੇ  ਖਿਡਾਰੀਆਂ ਅਤੇ ਪੰਜਾਬ ਦੀਆਂ ਖੇਡਾਂ ਦੀ ਗੱਲ ਕੀਤੀ ।  ਸਾਲ 2018 ਵਿੱਚ ਅਸੀਂ ਦੋਨਾਂ ਨੇ  ਬੈਲਜੀਅਮ ਫਰਾਂਸ, ਜਰਮਨੀ, ਹਾਲੈਂਡ ਦਾ ਵਿਦੇਸੀ  ਦੌਰਾ ਵੀ ਕੀਤਾ ।  ਆਸਟਰੇਲੀਆ ਤੇ ਅਮਰੀਕਾ ਜਾਣ ਦੀ ਅਜੇ ਵਿਚਾਰ ਸੀ ਪਰ ਇਹ ਹੁਣ  ਸਭ ਯਾਦਾਂ ਬਣ ਕੇ ਹੀ ਰਹਿ ਗਿਆ ਹੈ।
               ਸਰਦਾਰ ਜਸਪਾਲ ਸਿੰਘ ਹੇਰਾਂ ਦੀ ਵੱਡੀ ਵਿਲੱਖਣਤਾਂ  ਇਹ ਸੀ ਕਿ ਉਹ ਕਦੇ  ਵੀ ਅਕਾਲੀ ਜਾਂ ਕਾਂਗਰਸੀ ਹਕੂਮਤ ਦੇ ਕਹਿਰ ਅੱਗੇ ਝੁਁਕੇ ਨਹੀਂ, ਲਿਪੇ ਨਹੀ, ਗੋਡੇ ਨਹੀਂ ਟੇਕੇ ,  ਲਁਖ ਵਿਁਤੀ ਲਾਲਚਾ ਅਤੇ ਧਮਕੀਆਂ ਦੀ ਉਹਨਾਂ ਨੇ ਕਦੇ ਪਰਵਾਹ ਨਹੀਂ ਕੀਤੀ ,  ਉਹਨਾਂ ਨੇ ਆਪਣੀ ਕਲਮ ਰਾਹੀਂ ਹਮੇਸ਼ਾ ਹੀ ਕੌਮ ਨੂੰ  ਰਾਜਨੀਤਿਕ ਹਨੇਰੇ ਦੀ ਦਲਦਲ ਵਿੱਚ ਕੱਢਣ ਦੀ ਕੋਸ਼ਿਸ਼ ਕੀਤੀ ਹੈ ।  ਸਿੱਖ ਇਤਿਹਾਸ ਅਤੇ ਸਿੱਖ ਵਿਰਾਸਤ ਤੋਂ ਹਮੇਸ਼ਾ ਜਾਣੂ ਕਰਵਾਇਆ ਹੈ ।   ਉਹ ਸਦੀਆਂ ਬਾਅਦ ਪੈਦਾ ਹੋਣ ਵਾਲੀ ਇੱਕ ਕਲਮ ਸੀ , ਪਰ ਅੱਜ ਉਹ ਕਾਲਮ ਅਚਨਚੇਤ ਸਦਾ ਲਈ ਖਮੋਸ਼ ਹੋ ਗਈ ਹੈ । ਸਿਁਖ  ਕੌਮ ਪ੍ਰਤੀ ਦਰਦ ਰੱਖਣ ਵਾਲਿਆਂ ਵਿੱਚ ਉਹ ਸਨਾਟਾ ਹੈ  , ਜੋ ਇਕ ਮਹਾਨ ਯੋਧੇ ਦੀ ਮੌਤ ਤੋਂ ਬਾਅਦ ਪੈਦਾ ਹੁੰਦਾ ਹੈ ।  ਉਹਨਾਂ ਦੀ ਘਾਟ ਕਦੇ ਵੀ ਨਹੀਂ ਪੂਰੀ ਹੋਵੇਗੀ ਪਰ ਉਹਨਾਂ ਦੀ  ਸੋਚ ਹਮੇਸ਼ਾ ਜ਼ਿੰਦਾ ਰਹੇਗੀ ।
             ਹੁਣ ਸਵ:  ਸਰਦਾਰ ਜਸਪਾਲ ਸਿੰਘ ਹੇਰਾਂ ਹੋਰਾਂ ਦਾ  ਸੰਸਕਾਰ ਹੋਵੇਗਾ ਅਤੇ  ਸੰਗੀ ,ਸਾਥੀਆਂ ,ਦੋਸਤਾਂ ਮਿੱਤਰਾਂ ਅਤੇ ਹੋਰ ਰਿਸ਼ਤੇਦਾਰਾਂ ਵਿੱਚ ਇੱਕ ਸੋਗ ਦੀ ਲਹਿਰ  ਪੈਦਾ ਹੋਵੇਗੀ ।  ਫਿਰ  ਕੁਝ ਦਿਨਾਂ ਬਾਅਦ 27 ਜੁਲਾਈ ਨੂੰ ਅੰਤਿਮ ਅਰਦਾਸ ਹੋਵੇਗੀ , ਉਥੇ ਵੱਡੀਆਂ ਵੱਡੀਆਂ ਗੱਲਾਂ ਅਤੇ ਉਹਨਾਂ ਦੀ ਯਾਦ ਨੂੰ ਸੰਭਾਲਣ ਦੇ ਵੱਡੇ ਵੱਡੇ ਦਾਅਵੇ ਹੋਣਗੇ ।  ਫਿਰ ਇੱਕ ਚੁੱਪ ਬਿਸਰੇਗੀ ਉਸ ਤੋਂ ਬਾਅਦ ਸਭ ਖਾਮੋਸ਼ ਹੋਵੇਗਾ । ਹੋਣਾ ਕੁਝ ਵੀ ਨਹੀਂ, ਬਁਸ ਕੀਤੇ ਐਲਾਨ, ਐਲਾਨ ਹੀ ਰਹਿ ਜਾਣਗੇ, ਫਿਰ ਹੇਰਾਂ ਸਾਹਿਬ  ਸਦਾ ਲਈ ਇਸ ਦੁਨੀਆ ਤੋਂ ਜੁਁਦਾ ਹੋ ਜਾਣਗੇ।  ਹੁਣ  ਪਹਿਰੇਦਾਰ ਅਖਬਾਰ ਦੇ ਮਾਲਕਾਂ ਦੇ  ਜਾਂ ਪਹਿਰੇਦਾਰ ਅਖਬਾਰ ਨੂੰ ਚਾਹੁਣ ਵਾਲਿਆਂ ਦੇ ਹੱਥ ਵਾਗਡੋਰ, ਅਤੇ  ਜਿੰਮੇਵਾਰੀ  ਹੋਵੇਗੀ ਕਿ   ਉਹਨਾਂ ਨੇ ਸਰਦਾਰ ਜਸਪਾਲ ਸਿੰਘ ਹੇਰਾਂ ਦੀ ਯਾਦ ਨੂੰ ਜਿੰਦਾ ਕਿਵੇਂ  ਰਁਖਣਾ ਹੈ ?  ਉਸ ਦੀ ਸੋਚ ਨੂੰ ਅੱਗੇ ਕਿਵੇਂ ਤੋਰਨਾ ਹੈ ? ਇਹ ਸਮਾਂ ਹੀ ਦੱਸੇਗਾ  ਸਿੱਖ ਕੌਮ ਦੇ ਹੱਕਾਂ ਦੀ ਘਾਲਣਾ ਘਾਲਣ ਵਾਲੇ ਯੋਧੇ ਦੀ  ਸੋਚ ਨੂੰ ਕੌਣ ਅੱਗੇ ਤੋਰਦਾ ਹੈ , ਵਾਹਿਗੁਰੂ  ਸਾਨੂੰ ਸਾਰਿਆਂ ਨੂੰ ਸੁਮਁਤ ਬਖਸ਼ੇ,ਬਾਕੀ ਰੱਬ ਰਾਖਾ!  ਜਗਰੂਪ ਸਿੰਘ ਜਰਖੜ  ਖੇਡ ਲੇਖਕ ,ਸਾਥੀ ਜਸਪਾਲ ਸਿੰਘ ਹੇਰਾ ਸਾਹਿਬ  9814300722