ਗਾਇਕਾ ਜਯੋਤੀ ਨੂਰਾਂ ਦਾ ਪਹਿਲੇ ਪਤੀ ਨਾਲ ਵਿਵਾਦ ਮੁੜ ਭਖਿਆ
ਸੂਫੀ ਗਾਇਕਾ ਜਯੋਤੀ ਨੂਰਾਂ ਦਾ ਆਪਣੇ ਪਹਿਲੇ ਪਤੀ ਕੁਨਾਲ ਪਾਸੀ ਨਾਲ ਮੁੜ ਝਗੜਾ ਹੋ ਗਿਆ। ਜਯੋਤੀ ਅਤੇ ਕੁਨਾਲ ਨੇ ਇੱਕ-ਦੂਜੇ &rsquoਤੇ ਵਿਧੀਪੁਰ ਫਲਾਈਓਵਰ ਨੇੜੇ ਬੁਲਾ ਕੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਜਯੋਤੀ ਨੇ ਦੱਸਿਆ ਕਿ ਬੀਤੇ ਦਿਨ ਕੁਨਾਲ ਪਾਸੀ ਨੇ ਉਸ ਨੂੰ ਮਿਲਣ ਲਈ ਬੁਲਾਇਆ। ਜਦੋਂ ਜਯੋਤੀ ਨੇ ਇਨਕਾਰ ਕੀਤਾ ਤਾਂ ਕੁਨਾਲ ਨੇ ਉਸ ਦੀਆਂ ਅਸ਼ਲੀਲ ਫੋਟੋਆਂ ਵਾਇਰਲ ਕਰਨ ਦੀ ਧਮਕੀ ਦਿੱਤੀ। ਅਜਿਹੇ &rsquoਚ ਉਹ ਕੁਨਾਲ ਨੂੰ ਮਿਲਣ ਲਈ ਵਿਧੀਪੁਰ ਫਲਾਈਓਵਰ &rsquoਤੇ ਚਲੀ ਗਈ। ਜਯੋਤੀ ਨੇ ਦੱਸਿਆ ਕਿ ਇਸ ਦੌਰਾਨ ਕੁਨਾਲ ਅਤੇ ਉਸ ਦੇ ਦੋਸਤ ਦੋ ਗੱਡੀਆਂ &rsquoਚ ਬੈਠੇ ਸਨ ਜਿਨ੍ਹਾਂ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਇਸ ਬਾਰੇ ਪਤਾ ਲੱਗਣ ਮਗਰੋਂ ਮਗਰੋਂ ਜਯੋਤੀ ਦਾ ਪਤੀ ਅਵਿਨਾਸ਼ ਕੁਮਾਰ ਵੀ ਆਪਣੇ ਦੋਸਤਾਂ ਨਾਲ ਮੌਕੇ &rsquoਤੇ ਪਹੁੰਚਿਆ ਤਾਂ ਕੁਨਾਲ ਉਥੋਂ ਚਲਾ ਗਿਆ।
ਦੂਜੇ ਪਾਸੇ ਕੁਨਾਲ ਨੇ ਰਾਮਾਮੰਡੀ ਥਾਣੇ ਵਿੱਚ ਦੱਸਿਆ ਕਿ ਜਯੋਤੀ ਨੇ ਉਸ ਨੂੰ ਵਿਧੀਪੁਰ ਰੇਲਵੇ ਕਰਾਸਿੰਗ ਨੇੜੇ ਬੁਲਾਇਆ ਸੀ। ਉਸ ਦੇ ਨਾਲ ਉਸ ਦਾ ਪਤੀ ਅਤੇ ਹੋਰ ਸਾਥੀ ਵੀ ਸਨ। ਸਾਰਿਆਂ ਨੇ ਉਸ &rsquoਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਦਰਜ ਕਰ ਲਈਆਂ ਹਨ।
ਜਲੰਧਰ ਕੇਂਦਰੀ ਦੇ ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਇਹ ਘਟਨਾ ਰਾਮਾ ਮੰਡੀ ਨੇੜੇ ਵਾਪਰੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਰਾਮਾ ਮੰਡੀ ਵਿੱਚ ਧਾਰਾ 74, 76, 351, 3(5) ਬੀਐੱਨਐੱਸ ਤਹਿਤ ਕੁਨਾਲ ਪਾਸੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।