ਪੰਜਾਬੀ ਨੌਜਵਾਨ ਦੀ ਅਮਰੀਕਾ ‘ਚ ਹਾਰਟ ਅਟੈਕ ਕਾਰਨ ਹੋਈ ਸੀ ਮੌਤ, ਜੱਦੀ ਪਿੰਡ ਪਹੁੰਚੀ ਦੇਹ
 ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਬਰਨਾਲਾ ਦੇ 29 ਸਾਲਾ ਨੌਜਵਾਨ ਗੁਰਭੇਜ ਸਿੰਘ ਦੀ ਕੁਝ ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਕੈਨੇਡਾ ਰਹਿੰਦੇ ਗੁਰਭੇਜ ਸਿੰਘ ਦਾ ਛੋਟਾ ਭਰਾ ਯੁਵਰਾਜ ਸਿੰਘ ਗੁਰਭੇਜ ਦੀ ਮ੍ਰਿਤਕ ਦੇਹ ਨੂੰ ਲੈ ਕੇ ਪਿੰਡ ਬਰਨਾਲਾ ਪਹੁੰਚਿਆ। ਜਦੋਂ ਗੁਰਬੇਜ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਪਿੰਡ ਬਰਨਾਲਾ ਪੁੱਜੀ ਤਾਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਜਾਣਕਾਰੀ ਦਿੰਦਿਆਂ ਯੁਵਰਾਜ ਸਿੰਘ ਨੇ ਦੱਸਿਆ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਮੇਰੇ ਵੱਡੇ ਭਰਾ ਦੀ ਅਮਰੀਕਾ &lsquoਚ ਮੌਤ ਹੋ ਗਈ ਤਾਂ ਮੈਂ ਤੁਰੰਤ ਕੈਨੇਡਾ ਚਲਾ ਗਿਆ। ਪਹਿਲਾਂ ਤਾਂ ਇਹ ਤੈਅ ਸੀ ਕਿ ਗੁਰਭੇਜ ਦਾ ਅੰਤਿਮ ਸੰਸਕਾਰ ਅਮਰੀਕਾ &lsquoਚ ਹੀ ਕੀਤਾ ਜਾਵੇਗਾ, ਪਰ ਬਾਅਦ &lsquoਚ ਮੈਂ ਫੈਸਲਾ ਕੀਤਾ ਕਿ ਗੁਰਭੇਜ ਦਾ ਅੰਤਿਮ ਸੰਸਕਾਰ ਮੈਂ ਆਪਣੇ ਪਰਿਵਾਰ ਕੋਲ ਕਰਾਂਗਾ। ਅੱਜ ਗੁਰਭੇਜ ਦਾ ਅੰਤਿਮ ਸੰਸਕਾਰ ਪਿੰਡ ਵਿੱਚ ਪੂਰੇ ਰੀਤੀ-ਰਿਵਾਜ਼ ਨਾਲ ਕੀਤਾ ਗਿਆ। ਗੁਰਭੇਜ ਦੇ ਪਿਤਾ ਪੰਜਾਬ ਪੁਲਿਸ ਵਿੱਚ ਥਾਣੇਦਾਰ ਹਨ ਅਤੇ ਜਲੰਧਰ ਵਿੱਚ ਨੌਕਰੀ ਕਰ ਰਹੇ ਹਨ।