ਅਮਰੀਕਾ ਵਿਚ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ
 ਨਿਊ ਯਾਰਕ : ਅਮਰੀਕਾ ਵਿਚ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਕਾਰੋਬਾਰੀ ਦੀ ਸ਼ਨਾਖਤ ਜਸਵੀਰ ਸਿੰਘ ਵਜੋਂ ਕੀਤੀ ਗਈ ਹੈ ਜੋ ਮਿਸੀਸਿਪੀ ਸੂਬੇ ਦੇ ਜੈਕਸਨ ਸ਼ਹਿਰ ਵਿਚ ਗੈਸ ਸਟੇਸ਼ਨ ਚਲਾ ਰਿਹਾ ਸੀ। ਪੁਲਿਸ ਨੇ ਦੱਸਿਆ ਕਾਲੇ ਰੰਗ ਦੀ ਗੱਡੀ ਵਿਚ ਆਏ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਦੋ ਜਣਿਆਂ ਦੀ ਹੱਤਿਆ ਕਰ ਦਿਤੀ ਜਦਕਿ ਚਾਰ ਹੋਰ ਜ਼ਖਮੀ ਹੋ ਗਏ। ਜੈਕਸਨ ਪੁਲਿਸ ਦੇ ਮੁਖੀ ਜੋਸਫ ਵੇਡ ਨੇ ਦੱਸਿਆ ਕਿ ਜਸਵੀਰ ਸਿੰਘ ਗੈਸ ਸਟੇਸ਼ਨ ਦੀ ਪਾਰਕਿੰਗ ਵਿਚ ਸੀ ਜਦੋਂ ਗੋਲੀਆਂ ਚੱਲੀਆਂ। ਪੁਲਿਸ ਦਾ ਮੰਨਣਾ ਹੈ ਕਿ ਕਾਲੇ ਰੰਗ ਦੀ ਗੱਡੀ ਵਿਚ ਘੱਟੋ ਘੱਟ ਚਾਰ ਜਣੇ ਸਵਾਰ ਸਨ ਅਤੇ ਪਿਛਲੇ ਸੀਟ &rsquoਤੇ ਬੈਠੇ ਇਕ ਸ਼ੱਕੀ ਨੇ ਚਲਦੀ ਗੱੜੀ ਵਿਚੋਂ ਗੋਲੀਆਂ ਚਲਾਈਆਂ।