ਬਾਈਡਨ ਦੇ ਰਾਸ਼ਟਰਪਤੀ ਚੋਣਾਂ ਦੀ ਦੌੜ ‘ਚੋਂ ਹਟਣ ‘ਤੇ ਓਬਾਮਾ ਨੇ ਕੀਤੀ ਤਾਰੀਫ਼
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚੋਂ ਬਾਹਰ ਹੋਣ ਦਾ ਐਲਾਨ ਕਰ ਦਿੱਤਾ ਹੈ। ਪਹਿਲੀ ਡਿਬੇਟ ਵਿੱਚ ਟਰੰਪ ਦੇ ਸਾਹਮਣੇ ਕਮਜ਼ੋਰ ਪੈਣ ਦੇ ਬਾਅਦ ਤੋਂ ਹੀ ਬਾਈਡਨ &lsquoਤੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਹਰ ਹੋਣ ਦਾ ਭਾਰੀ ਦਬਾਅ ਪੈ ਰਿਹਾ ਸੀ, ਪਰ ਖੁਦ ਬਾਈਡਨ ਪਿੱਛੇ ਹਟਣ ਨੂੰ ਤਿਆਰ ਨਹੀਂ ਸਨ, ਪਰ ਐਤਵਾਰ ਨੂੰ ਹੈਰਾਨ ਕਰਦੇ ਹੋਏ ਬਾਈਡਨ ਨੇ ਅਚਾਨਕ ਪਿੱਛੇ ਹਟਣ ਦਾ ਐਲਾਨ ਕੀਤਾ। ਜੋ ਬਾਈਡਨ ਦੇ ਇਸ ਫੈਸਲੇ ਦੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਖੂਬ ਤਾਰੀਫ ਕੀਤੀ ਹੈ।
ਬਰਾਕ ਓਬਾਮਾ ਨੇ ਕਿਹਾ ਕਿ ਜੋ ਬਾਈਡਨ ਅਮਰੀਕਾ ਦੇ ਸਭ ਤੋਂ ਅਹਿਮ ਰਾਸ਼ਟਰਪਤੀ ਹਨ, ਨਾਲ ਹੀ ਮੇਰੇ ਵਧੀਆ ਹਨ। ਅੱਜ ਇੱਕ ਵਾਰ ਫਿਰ ਉਨ੍ਹਾਂ ਨੇ ਇਹ ਗੱਲ ਸਾਬਿਤ ਕਰ ਦਿੱਤੀ ਕਿ ਉਹ ਸੱਚੇ ਦੇਸ਼ ਭਗਤ ਹਨ। ਓਬਾਮਾ ਨੂੰ ਬਤੌਰ ਉਪ ਰਾਸ਼ਟਰਪਤੀ ਚੁਣਨ ਦੇ ਸਮੇਂ ਨੂੰ ਯਾਦ ਕਰਦੇ ਹੋਏ ਓਬਾਮਾ ਨੇ ਕਿਹਾ ਕਿ 16 ਸਾਲ ਪਹਿਲਾਂ ਜਦੋਂ ਮੈਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਤਲਾਸ਼ ਕਰ ਰਿਹਾ ਸੀ ਤਾਂ ਮੈਨੂੰ ਜੋ ਬਾਈਡਨ ਦੇ ਲੋਕ ਸੇਵਾ ਦੇ ਖੇਤਰ ਵਿੱਚ ਸ਼ਾਨਦਾਰ ਕਰੀਅਰ ਬਾਰੇ ਪਤਾ ਸੀ।