ਜਾ ਤੂੰ ਮੇਰੇ ਵੱਲ ਹੈਂ
ਕੀ ਅਸੀਂ ਉਹਦੇ ਵੱਲ ਹਾਂ, ਮੈਂ ਆਪਣੀ ਗੱਲ ਕਰ ਸਕਦੀ ਹਾਂ, ਅਸੀਂ ਤਮਾਂ, ਲੋਭ, ਲਾਲਚ ਵਿੱਚ ਇੰਨੇ ਗ੍ਰਸੇ ਹਾਂ ਕਿ ਹਰ ਜਗਿਆਸੂ ਜੀਵ ਇਸੇ ਪੰਧ ਤੇ ਹਨ, ਧਰਮ ਧੁਰਾ ਹੁੰਦਾ ਸੀ ਵੱਸਰ ਲਈ, ਹੁਣ ਤਾਂ ਸਭ ਉੱਥਲ ਪੁੱਥਲ ਹੈ, ਸਮਾਜੀ ਸੁਰਾਂ ਹੀ ਬਦਲਗੀਆਂ, ਇਕ ਕਹਾਵਤ ਕਿ ਮਾਈ ਕਹਿੰਦੀ ਉੱਠ ਪੁੱਤ ਸ਼ਾਮ ਕੁਰੇ ਰਾਮ ਭਜਨ ਦਾ ਵੇਲਾ, ਉੱਤਰ ਬੇਬੇ ਮੇਰਾ ਮੱਝੀਆਂ ਨੂੰ ਦਾਣਾ ਪਉਣ ਦਾ ਵੇਲਾ, ਯਾਨੀ ਕਿਰਤ, ਦਯਾ, ਕਿਸੇ ਦੇ ਕੰਮ ਆਉਣਾ ਤੇ ਸਹਾਰਾ ਬਨਣਾ ਰਾਮ ਭਜਨ ਹੀ ਹੁੰਦਾ ਹੈ, ਬੈਠ ਕੇ ਨਾਮ ਜਪੋ ਤਾਂ ਕੋਈ ਉਮਰ ਜਾਂ ਬੀਮਾਰ ਠਮਾਰ ਲਈ ਹੈ, ਕੰਮ ਕਾਰਾਂ ਵਾਲੇ ਲਈ ਉਹੀ ਰਾਮ ਹੈ ! ਕਿਰਤ ਕਰੋ ਤਾਂ ਨਾਮ ਜਪੋ ਫੇਰ ਕਮਾਈ ਵਿੱਚੋਂ ਵੰਡ ਕੇ ਛਕਣਾ ਨਾ ਕਿ ਵਿਹਲੇ ਫਿਰੋ ਤੇ ਨਾਮ ਭਜੋ, ਜੋ ਅੱਜ ਤਾਂ ਸਿੱਖਾਂ ਵਿੱਚ ਇਹੀ ਧਰਮ ਹੈ ! ਸੱਚ ਜਾਣਿੳ ਜਦੋਂ ਸਿੱਖ ਆਖਣ ਹੋਇ ਇਕੱਤਰ ਮਿਲੋ ਮੇਰੇ ਭਾਈ, ਪਰ ਇਕੱਤਰਤਾ ਵਿੱਚ ਬੈਠੇ ਇਕ ਦੂਜੇ ਤੇ ਗੋਲ੍ਹੇ ਦਾਗਦੇ ਨੇ ਤਾਂ ਮਨ ਦੁਬਿਧਾ ਵਿੱਚ ਆ ਜਾਂਦਾ ਕਿ ਅਸੀਂ ਗੁਰੂ ਗ੍ਰੰਥ ਜੀ ਜਾਗਤ ਗੁਰੂ ਜੀ ਹਾਜ਼ਰ ਨਾਜ਼ਰ ਤਾਂ ਫੇਰ ਸਾਹਮਣੇ ਝੂਠ ਤੇ ਮੱਕਾਰੀ, ਧਰਮ ਹੈ ? ਮੈਨੂੰ ਨਹੀਂ ਪਤਾ ਹੋਰ ਧਰਮਾਂ ਵਿੱਚ ਭੀ ਐਸਾ ਹੈ ਪਰ ਸਾਡੇ ਤਾਂ ਹੁਣ ਇਹ ਇਕ ਆਮ ਜਿਹੀ ਪ੍ਰਥਾ ਬਣ ਚੁੱਕੀ ਹੈ ਕੀ ਇਹ ਕੋਈ ਵਿਦਵਾਨ ਪ੍ਰਚਾਰਕ ਹੈ ਜੋ ਵਿਚਾਰੇ ਤੇ ਉਪਦੇਸ਼ ਦੇਵੇ ਕਿ ਇਹ ਧਰਮ ਧੁਰਾ ਨਹੀਂ ਹੈ ਪਰ ਸਭ ਏਕ ਹੀ ਬਣ ਗਏ ਕਾਰਨ ਸੋਧਾ ਲਉਣੇ ਟਿੱਡੀ ਦਲ ਬਣ ਬੈਠੇ ਹਨ ਤਾਂ ਡਰਦਾ ਕੌਣ ਅੱਗੇ ਆਵੇ ਪਰ ਜਦੋਂ ਵਡੇਰੀ ਅਵਸਥਾ ਹੋ ਜਾਵੇ ਤਾਂ ਮੇਰੀ ਤਰ੍ਹਾਂ ਮਰਨ ਦਾ ਡਰ ਨਹੀਂ ਸਗੋਂ ਜੀਵਨ ਪ੍ਰਣਾਲੀ ਵਿੱਚ ਕੀਤੇ ਕਈ ਕਰਮ ਚੇਤੇ ਕਰ ਖਿਮਾਂ ਜਾਚਨਾ ਹੈ । ਸੋਧ ਭੀ ਦੇਣ ਤਾਂ ਆਪ ਭੁਗਤਣਗੇ ਆਪਾਂ ਤਾਂ ਜਾਣਾ ਹੀ ਹੈ ਅਗੇਤਾ ਪਛੇਤਾ ਮੇਰਾ ਮੰਨਣਾ ਹੈ ਕਿ ਜਿਹੜੇ ਭੀ ਸਿੱਖ ਜਾਂ ਅਦਾਰੇ ਮਾਨਵ ਹੱਤਿਆਰਿਆਂ ਨੂੰ ਸਨਮਾਨਦੇ ਹਨ ਸਭ ਭਰਨਗੇ, ਧਰਮ ਇਹ ਨਹੀਂ ਸਿਖਾਉਂਦਾ ਇਹ ਅਸਲ ਵਿੱਚ ਧਰਮੀ ਹਨ ਹੀ ਨਹੀਂ ਸਗੋਂ ਅਧਰਮੀ ਸੀ, ਹੁਣ 84 ਦੀ ਲਹਿਰ ਦਾ ਮਖੌਟਾ ਪਾ ਸਿੱਖ ਨੇਤਾ ਬਣ ਗਏ ਤਾਂ ਮੈਂ ਉਸ ਲਹਿਰ ਦੀ ਦਿਲੋਂ ਵਿਰੋਧੀ ਹਾਂ ਕੋਈ ਪ੍ਰਾਪਤੀ ਨਹੀਂ ਸਗੋਂ ਆਪੱਤੀਆਂ ਅੰਤਾਂ ਦੀਆਂ, ਹਾਂ ਰੋਟੀ ਪਾਣੀ ਜਰੂਰ ਵਿਦੇਸ਼ੀ ਚੋਖਾ ਮਿਲ ਗਿਆ ਤੇ ਨਾਲ ਇਹ ਚਤੁਰਾਈ ਬਹੁਤੀ ਸਿੱਖ ਲੀ, ਸਥਿਤੀ ਇਹ ਹੈ ਕਿ ਸਾਧਾਰਨ ਇਨ੍ਹਾਂ ਦਾ ਹਾਮੀ ਨਹੀਂ ਕੇਵਲ ਇਸ ਲਹਿਰ ਵਿੱਚ ਬਾਹਰ ਆਏ ਗੁਰੂ ਘਰਾਂ &lsquoਤੇ ਕਾਬਜ਼ ਹੋ ਗਏ ਉਹੀ ਹਨ ਤੇ ਅੱਜ ਧਰਮ ਦਾ ਹਾਲ ਦੇਖ ਲਵੋ, ਲੋਕੀ ਸਾਰੇ ਹੀ ਬੇਦਿਲ ਹੋਏ ਪਏ ਨੇ ।
ਗਰੇਵਜ਼ੈਡ ਗੁਰੂ ਘਰ ਦਾ ਕਾਂਡ : ਦੁਹਾਈ ਚੈਨਲਾਂ ਤੇ ਜੀ ਮੰਦਭਾਗੀ ਘਟਨਾ ਵਲੂੰਧਰੇ ਗਏ ਪਰ ਕੋਈ ਭੀ ਦਿਲ ਫੇਲ੍ਹ ਹੋਣ ਦੀ ਖ਼ਬਰ ਤਾਂ ਸੁਣੀ ਨੀ, ਪੰਜਾਬ ਤੋਂ ਸੁਣ ਸੁਣ ਸੋਸ਼ਲ ਮੀਡੀਏ ਨੇ ਵਿਦੇਸ਼ੀ ਲੈ ਆਏ, ਬੁਰਾ ਨਾ ਮਨਾਇਉ ਇਹ ਤਾਂ ਵਿਰੋਧੀ ਪ੍ਰਸਿੱਧੀ ਹਾਸਲ ਕਰਨ ਲਈ ਘੜਦੇ ਨੇ ਹੁਣ ਪਤਾ ਤਾਂ ਕਿਸੇ ਨੂੰ ਹੈ ਨਹੀਂ ਕਿ ਉਹ ਮੁੰਡਾ ਕੌਣ ਹੈ ਕਿਉਂ ਤੇ ਕਿਵੇਂ ਅੰਦਰ ਗਿਆ, ਕੀ ਭੇਜਿਆ ਜਾਂ ਆਪੇ, ਕੀ ਨੰਗ ਸਿਰ ਕਰਕੇ ਫੜ ਕੇ ਕੁੱਟਣ ਲੱਗ ਪਏ ? ਕੀ ਉਹਨੇ ਕੁੱਟਣ ਤੋਂ ਪਹਿਲਾਂ ਕੋਈ ਅਵੱਗਿਆ ਕੀਤੀ, ਹਾਂ ਕੁੱਟਣ ਕਰਕੇ ਕਿਰਪਾਨ ਬਚਾਅ ਲਈ ਭੀ ਚੁੱਕੀ ਹੋ ਸਕਦੀ ਹੈ, ਬਾਹਰ ਨੂੰ ਕਿਉਂ ਭੱਜਿਆ, ਕੁੜੀਆਂ ਦੇ ਕਿਰਪਾਨ ਭੱਜੇ ਜਾਂਦੇ ਤੋਂ ਆਪਣੇ ਵੱਲ ਨੂੰ ਕਿਧਰੇ ਕੋਈ ਹਮਲੇ ਦੇ ਡਰ ਤੋਂ ਨਹੀਂ ਸੀ, ਸਾਰੇ ਪ੍ਰਸ਼ਨ ਹਨ ਜੋ ਮੁਕੱਦਮੇ ਵਿੱਚ ਬਾਹਰ ਆਉਣਗੇ, ਹਾਲੇ ਤਾਂ ਪੁਲਸ ਨੇ ਕੇਵਲ ਇਕ ਪਾਸੜ ਤੇ ਨਾਲੇ ਸ਼ਸ਼ਤਰ ਨਾਲ ਫੜੇ ਕਰਕੇ ਕੇਸ ਦਰਜ ਹੈ, ਮੁੰਡਾ ਨਾਬਾਲਗ ਹੈ, ਜਾਣਕਾਰੀ ਨਸ਼ਰ ਨਹੀਂ ਹੋ ਸਕਦੀ, ਇਕ ਇੰਕਸ਼ਾਫ ਕਰ ਦੇਵਾਂ ਮੈਂ ਮੁੰਡੇ ਨੂੰ ਜਾਣਦੀ ਨਹੀਂ, ਇਹ ਕੇਸ ਦਾ ਦੂਜਾ ਪਾਸਾ ਲਿਖ ਰਹੀ ਹਾਂ ਮੈਂ ਡਿਫੈਂਸ ਕਾਨੂੰਨ ਦੀ, ਮੇਰੇ ਪਤੀ ਭੀ ਅਸੀਂ ਕ੍ਰਿਮੀਨਲ ਤੇ ਡਿਫੈਂਸ ਕਾਨੂੰਨ ਦੇ ਹੀ ਸ਼ਿਸ਼ ਸੀ, ਤਾਂ ਮਨ ਉਸ ਧਾਰਾ ਦਾ ਬਣ ਜਾਂਦਾ ਹੈ । ਜੇਕਰ ਮੈਂ ਵਕੀਲ ਹੋਵਾਂ ਤਾਂ ਇਹ ਪੱਖ ਨਾਲ ਲੜਾਂ ਸੋ ਮੇਰੀ ਲਿਖਤ ਨੂੰ ਇਸ ਵਿਚਾਰਧਾਰਾ ਨਾਲ ਪੜ੍ਹਿਆ ਜਾਵੇ ਪਰ ਇਹ ਭੀ ਸ਼ੱਕ ਨਹੀ ਕਿ ਮੈਂ ਗੁਰੂ ਘਰਾਂ ਦੇ ਪ੍ਰਬੰਧਾਂ ਵਿੱਚ ਸ਼ਸਤਰ ਪ੍ਰਦਰਸ਼ਨੀ ਸਾਹਮਣੇ ਰੱਖਣੇ ਕੋਈ ਬੰਦਿਸ਼ ਨਹੀਂ, ਫੇਰ ਗੁਰਦੁਆਰੇ ਤੜਕੇ 2।30 ਵਜੇ ਖੋਲ੍ਹਣੇ ਤੇ ਬਹੁਤੀ ਸੇਫਟੀ, ਸਕਿਊਰਿਟੀ ਜਾਂ ਪੁਖਤਾ ਪ੍ਰਬੰਧ ਨਹੀਂ ਹੁੰਦੇ ਤੇ ਇਹਨੂੰ ਧਰਮ ਪਸਾਰਾ ਪ੍ਰਚਾਰਨਾ ਅੱਜ ਦੇ ਵਾਤਾਵਰਣ ਵਿੱਚ ਮਨਜ਼ੂਰ ਨਹੀਂ ਹੋਣੇ ਚਾਹੀਦੇ, ਕੁਝ ਵਰੇ੍ਹ ਪਹਿਲਾਂ ਸਾਡੇ ਗੁਰਦੁਆਰੇ ਸ਼ਸਤਰਾਂ ਦੀ ਕੰਪਨੀ ਨੇ ਚਾਂਦੀ ਵਾਂਗੂੰ ਚਮਕਦੇ ਪਤਾ ਨਹੀਂ ਕਿੰਨੇ ਕੁ ਲਿਆ ਕੇ ਗੁਰੂ ਗ੍ਰੰਥ ਦੇ ਮੂਹਰੇ ਸਜਾ ਦਿੱਤੇ (ਨੰਗੇ) ਮੈਂ ਇਤਰਾਜ਼ ਕੀਤਾ ਤਾਂ ਜੀ ਇਹ ਗੁਰੂ ਦੇ ਹਨ, ਯਾਨੀ ਇਹ ਵਪਾਰੀ ਲੋਕ ਹਰ ਢੰਗ ਨਾਲ ਪੈਸਾ ਕਮਾਉਣ ਨੂੰ ਧਾਰਮਿਕ ਸੇਵਾ ਦੱਸਦੇ ਹਨ, ਅਣਗਿਣਤ ਹੀ ਗੁਰਦੁਆਰੇ ਚਰਚਾਂ ਦੀ ਰੀਸ ਹੈ ਨਾਲੇ ਪੁੰਨ-ਫਲੀਆਂ ਪ੍ਰਬੰਧਕਾਂ ਦਾ ਜੋਰ ।
ਕੈਨੇਡਾ ਵਿੱਚ ਦਿਲਜੀਤ ਦੁਸਾਂਝ ਦੀ ਧਾਂਕ : ਕੋਈ ਸ਼ੱਕ ਨਹੀਂ ਕਿ ਉਹਨੇ ਸਿੱਖ ਦਿੱਖ ਤੇ ਪੱਗ ਦੀ ਪ੍ਰਸਿੱਧੀ ਲਈ ਪਹਿਲ ਕਦਮੀ ਵਿੱਚ ਨਾਮਣਾ ਖੱਟਿਆ, ਹੁਣ ਉਹਨੂੰ ਕਿਸੇ ਭੀ ਧਿਰ ਦੀ ਲੋੜ ਨਹੀਂ ਉੱਚੇ ਚੜਨ ਲਈ, ਜੋ ਵਿਵੇਲਾ ਹੈ ਉਹ ਦਿਲਜੀਤ ਲਈ ਨਹੀਂ ਕੈਨੇਡੇ ਦੇ ਪ੍ਰਧਾਨ ਮੰਤਰੀ ਟਰੂਡੋ ਦੀ ਕੁਝ ਸ਼ਾਖ ਡਿੱਗਣ ਲੱਗੀ ਕਰਕੇ, ਉਹਨੇ ਤਾਂ ਸਹਾਰਾ ਲਿਆ ਹੋ ਸਕਦਾ ਹੈ, ਨਾਲੇ ਉਹਨੂੰ ਭਾਰਤ ਨਾਲ ਭਿੜਨ ਦਾ ਮੌਕਾ ਭੀ ਮੰਨਿਆ ਜਾ ਸਕਦਾ ਹੈ ਭਾਵੇਂ ਉਹ ਪੰਜਾਬੀ ਗੀਤ ਭੰਗੜੇ ਦਾ ਸ਼ੌਕੀਨ ਤਾਂ ਬੜੀ ਦੇਰ ਪਹਿਲਾਂ ਭਾਰਤ ਫੇਰੀ &lsquoਤੇ ਨੱਚਣ ਲੱਗ ਗਿਆ ਸੀ, ਪਰ ਭਾਰਤ ਦਾ ਆਪਣਾ ਪੱਖ ਹੈ ਪਰ ਖਹਿ ਖਹਿ ਮਰਨ ਵਾਲੀ ਕਹਾਣੀ ਫਜ਼ੂਲ ਹੈ, ਜੋ ਭੀ ਹੋਵੇ ਦਿਲਜੀਤ ਦੀ ਰੀਸ ਭਾਵੇਂ ਕੋਈ ਕਰ ਲਵੇ ਹੁਣ ਇਹ ਬਰੈਕਿਟ ਬੰਦ ਹੈ ਕੋਈ ਨਹੀਂ ਖੋਲ੍ਹ ਸਕਦਾ, ਸਿੱਧੂ ਮੂਸੇਵਾਲੇ ਦਾ ਭੀ ਮੁਕਾਬਲਾ ਨਹੀਂ, ਉਹ ਸਿਆਸਤ ਵਿੱਚ ਭੀ ਗੁਲਤਾਨ ਸੀ ਸਭ ਨੂੰ ਢੁੱਚਰਾਂ ਭੀ ਟਿੱਚਰਾਂ ਭੀ ਤੇ ਤਾਹਨੇ ਭੀ, ਪਰ ਦਿਲਜੀਤ ਦੁਸਾਂਝ ਇਕ ਅੱਡਰੀ ਤਰ੍ਹਾਂ ਦਾ ਕਲਾਕਾਰ ਹੈ ਨਿਵੇਕਲਾ ਹੀ ਹੈ ਰਹੂਗਾ ਉਹਦਾ ਚਿਹਰਾ ਹੰਸੂ ਹੰਸੂ ਇਕ ਹੋਰ ਚਾਰ ਚੰਨ ਲੱਗਦਾ ਹੈ, ਰੱਬ ਸਦਾ ਚੜ੍ਹਦੀ ਕਲਾ ਵਿੱਚ ਹੀ ਰੱਖੇ । ਜਲੰਧਰ ਜਿਮਨੀ ਦੀ ਬਣਗੀ ਚਿਮਨੀ, ਭਗਵੰਤ ਮਾਨ ਦੀ ਕੀਤੀ ਭੰਡੀ ਸ਼ੀਤਲ ਅੰਗੂਰਾਲ ਵੱਲ ਕੁੱਬੇ ਦੇ ਲੱਤ ਵਾਂਗੂੰ ਰਾਸ, ਅੰਗੂਰਾਲ ਗਲਤੀ ਕਰਕੇ ਪਛਤਾਵਾ ਪਰ ਬੌਖਲਾ ਗਿਆ ਅੰਨਾ ਹੋਇਆ ਫਿਰੇ ਕਿ ਹੈ ਮੈਂ ਵਿਧਾਇਕ ਸੀ ਹਾਏ ਉਏ ਭਾਜਪਾ ਤੋਂ ਜਾ ਕੇ ਹੁਣ ਵਜ਼ੀਰੀ ਮੰਗੇ ਜਿੱਤ, ਸੀਟ ਸੀ ਹੀ ਐਮੇ ਨੀ ਜਿੱਤੀ, ਪਹਿਲਾਂ ਆਪ ਦੀ ਹੁਣ ਭਗਵੰਤ ਮਾਨ ਦਾ ਦਬਦਬਾ, ਕਾਂਗਰਸ ਹੰਕਾਰ ਗਈ ਸੀ, 7 ਐੱਮ।ਪੀ। ਤੇ ਕਿਸਾਨਾਂ ਦੀ ਥਾਪੀ ਪਰ ਇਸ ਖਿੱਤੇ ਵਿੱਚ ਵਸੋਂ ਹੋਰ ਫਿਰਕਿਆਂ ਦੀ ਹੈ, ਸਬਰ ਕਰੋ ਅਕਾਲੀ ਬਾਗੀ ਹੁਣ ਗੁਰਪ੍ਰਤਾਪ ਸਿੰਘ ਵਡਾਲਾ ਦਾ ਸਾਫ ਸੁਥਰਾ ਅਕਸ ਕਰਕੇ ਮੂਹਰੇ ਲਾ ਤਾ ਛੱਡਣਗੇ ਬੇੜੀਆਂ ਵਿੱਚ ਵੱਟੇ ਪਾ ਕੇ ਜੀ ਅਸੀਂ ਪਿੰਡ ਪਿੰਡ ਜਾ ਕੇ ਅਕਾਲੀ ਸੁਧਾਰੋ ਲਹਿਰ ਚਲਾਉਣੀ ਹੈ ਅਗਲੇ ਕਹਿੰਦੇ ਪਹਿਲਾਂ ਆਪ ਤਾਂ ਸੁਧਰੋ, ਬੀਬੀ ਜਗੀਰ ਕੌਰ ਜੋ ਜਸਟਿਸ ਰਣਜੀਤ ਸਿੰਘ ਬੋਲੇ ਕਿ ਪ੍ਰਧਾਨਗੀ ਮਿਲ ਜਾਂਦੀ ਤਾਂ ਸਭ ਸੋਨਾ ਹੁਣ ਪਿੱਤਲ, ਢੀਂਡਸਾ ਉੱਠ ਹੁੰਦਾ ਨੀ ਘੁਲ੍ਹਣ ਨੂੰ ਤਿਆਰ, ਚੰਦੂਮਾਜਰਾ ਤਾਂ ਅੰਦਰ ਸਿੱਟੋ ਨਹੀਂ ਤਾਂ ਗੱਸ਼, ਰਹੀ ਗੱਲ ਸੁਖਬੀਰ ਬਾਦਲ ਦੀ ਤਲਬੀ ਫੇਰ ਕੀ ਹੋ ਗਿਆ ਸਗੋਂ ਚੰਗਾ ਹੈ ਮੁੜ ਕੇ ਚੁੱਪ ਤਾਂ ਹੋਣਗੇ, ਨਾਲੇ ਹੁਣ ਲੋਕੀ ਸਭ ਆਖੀ ਤਾਂ ਜਾਂਦੇ ਨੇ ਕਿ ਬਾਗੀ ਤਾਂ ਮੌਕਾ ਪ੍ਰਸਤ ਨੇ, ਕਹਿੰਦੇ ਜੀ ਲੋਕ ਭਾਜਪਾ ਦੇ ਚੱਕੇ ਕਹਿੰਦੇ ਨੇ ਆਹ ਆਪ ਹੀ ਮਨਜੀਤ ਸਿੰਘ ਭੋਮਾ ਨੇ ਚੈਨਲ &lsquoਤੇ ਬੋਲ ਕੇ ਸਾਬਤ ਕਰਤਾ ਜਦੋਂ ਬੱਸ ਜੀ ਸੁਖਬੀਰ ਅਸਤੀਫਾ ਦੇਵੇ ਤਾਂ ਅਕਾਲੀ ਦਲ ਬਚੂ, ਭਾਈ ਤੈਨੂੰ ਭਾਜਪਾ ਨੇ ਦਿੱਲੀ ਕਮੇਟੀ ਤੋਂ ਦਰਬਾਰ ਸਾਹਬ ਬਠਾ ਤਾ ਜਦੋਂ ਸਵਾਲ ਪੁੱਛੇ ਤਾਂ ਸ਼ਤਾਨ ਦਿਮਾਗ ਆਖੇ ਜੀ ਮੈਂ ਤਾਂ ਧਰਮ ਪ੍ਰਚਾਰਕ ਹਾਂ, ਇਹ ਸਵਾਲ ਉਨ੍ਹਾਂ ਤੋਂ ਪੁੱਛੋ, ਦਿੱਲੀ ਕਮੇਟੀ ਨੂੰ ਤਾਂ ਕੰਮਾਂ ਕਾਰਾਂ ਕਰਕੇ ਭਾਜਪਾ ਕੋਲ ਜਾਣਾ ਪੈਂਦਾ ਹੈ, ਉਦੋਂ ਇਹ ਧਰਮ ਤੋਂ ਬਗੈਰ ਜਵਾਬ ਦੇ ਸਕਦਾ ਹੈ ਅਕਾਲੀ ਦਲ &lsquoਤੇ ਤੂਹਮਤਾਂ ਲਈ ਬੋਲਣ ਵੇਲੇ ਨੀ, ਧਰਮ ਪ੍ਰਚਾਰਕ ਮੱਕਾਰ ਕਿਹੋ ਜਿਹੇ ਹੁੰਦੇ, ਖ਼ਫਾ ਨਾ ਹੋਣਾ ਪਰ ਸੱਚਾਈ ਲਿਖ ਰਹੀ ਹਾਂ, ਸਿੱਖ ਜਗਤ ਦਾ ਦੁਖਾਂਤ ਕੀ ਹੈ ਅਸੀਂ ਜੀਹਦੇ ਰਸੀਏ ਬਣਦੇ ਹਾਂ, ਸਰਕਾਰ ਹੋਵੇ ਦੇਸ਼ ਹੋਵੇ ਉਹਦਾ ਕੋਈ ਔਗਣ ਨਹੀਂ ਚਿਤਾਰਦੇ, ਜੀਹਦੇ ਵੈਰੀ ਉਹਦਾ ਗੁਣ ਨਹੀਂ ਜਾਣਦੇ, ਹੋਰ ਭੀ ਤ੍ਰਾਸਦੀ ਹੈ ਕਿ ਅਸੀਂ ਸਿਰ ਤੇ ਪੈਰ ਦੋਨਾਂ ਦੀ ਮਹੱਤਤਾ ਨਹੀਂ ਸਮਝਦੇ ਬੱਸ ਸਿਰ ਨੂੰ ਹੀ ਵਰਤਦੇ ਹਾਂ ਪੈਰਾਂ ਨੂੰ ਕੇਵਲ ਭੱਜਣ ਨੱਠਣ ਲਈ ਹੀ ਰੱਖਦੇ ਹਾਂ, ਹਰ ਕੌਮ ਦਾ ਆਪਣਾ ਚਰਿੱਤਰ ਹੁੰਦਾ ਹੈ, ਤਵਾਰੀਖ ਦੇਖੋ ਤਬਕੇ ਤੇ ਦੇਸ਼ ਸਭ ਭਾਈਵਾਲੀਆਂ ਸਾਂਝਾਂ ਨਾਲ ਚੱਲਦੇ ਨੇ ਤਾਂ ਯੂਨਾਈਟਡ (ੳਞਣਥੲਧ ਸਥਾਂਥੲਸ਼), ਯੂ।ਕੇ। (ੳਞਣਥੲਧ ਕਣਞਘਧੂਙ), ਰੂਸ (ੳ।ਸ।ਸ।ਰ।) ਦਾ ਭੀ ਪਰ ਅਸੀਂ ਤਾਂ ਆਪਣਾ ਗੋਗਾ ਹੀ ਗਉਣਾ ਉੱਚਿਤ ਮੰਨਦੇ ਹਾਂ, ਸਾਡੀ ਤਾਂ ਆਪਣੇ ਦੇਸ਼ ਵਿੱਚ ਭੀ ਇਹੀ ਸਥਿਤੀ ਹੈ, ਕਿਵੇਂ ਸੂਬੇ ਦੀ ਖੇਤਰੀ ਪਾਰਟੀ ਨਾਲ ਹੀ ਆਢਾ ਹੈ ਤਾਂ ਕੌਣ ਰਾਖਾ, ਹੋਰ ਭੀ ਵਿਚਾਰ ਸਾਂਝਾ ਕਰਾਂ, ਸੋਚੋ ਬਗੈਰ ਲਾਲਚ ਮਗਰ ਲੱਗ ਕੇ ਹੀ ਦੂਸਰੇ ਦੇ ਘਨੇੜੇ ਚੜ੍ਹਦੇ ਹਾਂ ਆਪਣਿਆਂ ਨੂੰ ਮਾਰਦੇ ਹਾਂ, ਹੁਣ ਇੰਗਲੈਂਡ ਦੀ ਹਾਲਤ ਦੇਖੋ ਸਾਰਾ ਭਾਰਤ ਕਾਂਗਰਸ ਟਰੇਡ ਯੂਨੀਅਨ ਤੇ ਲੇਬਰ ਪਾਰਟੀ ਖੱਬੀ ਤੇ ਸਭ ਇਹਦੇ ਸੇਵਕ, ਭਾਰਤੀ ਜਦੋਂ ਕਾਂਗਰਸ ਤੋਂ ਵੱਖਰੇ ਭਾਜਪਾ ਬਣੇ ਤਾਂ ਲੇਬਰ ਤੋਂ ਦੂਰੀ ਕਰਨ ਲੱਗੇ, ਟੋਰੀ ਬਣ ਗਏ, ਪਰ ਸਾਡੇ ਉਥੇ ਪ੍ਰਸਾਦਾ ਸੀ ਸਗੋਂ ਜਿੰਨਾ ਅੰਗ੍ਰੇਜਾਂ ਨੂੰ ਧਮਾਕੇ ਕਰ ਕਰ ਕੱਢਿਆ ਉਨ੍ਹਾਂ ਦੇ ਪਿੱਠੂ ਬਣਗੇ ਕਿਵੇਂ ਕੀ ਕੀ ਖੱਟਿਆ ਭੁੱਲ ਗਏ ਕਿ ਅਸੀਂ ਕੀ ਕੀਤਾ ਸੀ, ਹੁਣ ਕੈਨੇਡਾ ਦੀ ਰੀਸ ਪਾਰਲੀਮੈਂਟ, ਕੌਂਸਲ, ਰੌਇਲਟੀ ਲਈ ਝੋਲੀਆਂ ਅੱਡ ਅੱਡ ਮੂਹਰੇ । ਇਸ ਵਾਰੀ ਦੀ ਚੋਣ ਵਿੱਚ ਗਿਣਤੀ 11 ਕਰਲੀ ਹੁਣ ਵਿਲਕਦੇ ਨੇ ਜੀ ਸਾਨੂੰ ਮਨਿਸਟਰੀ ਨਹੀਂ ਦਿੱਤੀ, ਪ੍ਰੀਤ ਕੌਰ ਗਿੱਲ ਤੇ ਤਨਮਨ ਢੇਸੀ ਨੂੰ ਪੜਚੋਲ ਨਹੀਂ ਕਰਦੇ ਕਿ ਕਿਉਂ, ਇਹ ਤਾਂ ਸਾਰਾ ਸਮਾਂ ਸਿੱਖ ਮੁੱਦੇ ਉਹ ਭੀ ਪੰਜਾਬ ਦੇ ਹੀ ਚੁੱਕੀ ਫਿਰਦੇ ਨੇ ਜਾਂ ਫੇਰ ਜੀ ਥੈਚਰ ਦੇ ਪੇਪਰ ਕੱਢੋ, ਗਾਂਧੀ ਮਿੱਤਰਤਾ ਨਾਲ ਹਮਲਾ ਕਰਵਾਇਆ, ਪਾਰਟੀ ਕੋਈ ਭੀ ਹੋਵੇ ਆਪਣੇ ਦੇਸ਼ ਦੀ ਹਰਦਮ ਹੇਠੀ ਝਲਦੀ ਨੀ ਹੁੰਦੀ, ਉਹ ਸੋਚਦੇ ਨੇ ਇਨ੍ਹਾਂ ਕੀ ਪਤਾ ਕੱਲ੍ਹ ਨੂੰ ਸਾਡੇ ਨਾਲ ਭੀ ਕਰਨਗੇ, ਵਸਨੀਕ ਯੂ।ਕੇ। ਭਲਾ ਪੰਜਾਬ ਦਾ, ਸੀਮਾਂ ਜੋ ਕਿ ਹੰਸਲੋ ਤੋਂ ਚੁਣੀ ਹੈ ਕਦੀ ਕਿਸੇ ਵਿਵਾਦ ਵਿੱਚ ਨਹੀਂ ਆਉਂਦੀ ਬਣਾ ਤੀ ਅਗਲਿਆਂ ਹੁਣ ਕੀ ਸਾਰੀਆਂ ਪੋਸਟਾਂ ਸਿੱਖਾਂ ਨੂੰ ਨਾਲੇ ਜਿਹੜੀਆਂ ਖੁਫੀਆ ਵਿਭਾਗ ਦੀਆਂ ਰਿਪੋਰਟਾਂ ਨੇ ਗੁੱਝੀਆਂ ਨੀ ਹੁੰਦੀਆਂ ਕਿ ਕਿਵੇਂ ਇਹ ਭਾਰਤ ਵਿੱਚ ਖੌਰੂ ਖੜਦੰਭ ਕਿਸਾਨ ਸਾਲਾਂ ਬੱਧੀ ਹੀ ਵਿਹਲੇ ਸਰਕਾਰ ਦਾ ਪਿੱਟ ਸਿਆਪਾ ਕਰਦੇ ਨੇ ਤੇ ਇਹ ਵਸ਼ਿੰਦੇ ਵਿਦੇਸ਼ੀ ਪਰ ਮੱਦਦ ਉਨ੍ਹਾਂ ਦੀ ਭਾਵੇਂ ਸਰਕਾਰਾਂ ਖੁਸ਼ ਤਾਂ ਹੁੰਦੀਆਂ ਹਨ ਕਿ ਚਲੋ ਇਹ ਉੱਧਰ ਆਹਰੇ ਲੱਗੇ ਨੇ ਸਾਡਾ ਖਹਿੜਾ ਛੱਡਣ ਪਰ ਅੰਦਰੋ ਹਮਦਰਦੀ ਨਹੀਂ ਕਰਦੇ ਇਨ੍ਹਾਂ ਨੂੰ ਤਾਂ ਪਤਾ ਹੈ ਲੇਬਰ ਪਾਰਟੀ ਸਹਾਇਤਾ ਵਿੱਚ ਖੁਸ਼ ਹੁੰਦੀ ਹੈ, ਯੂਨੀਅਨ ਇਨ੍ਹਾਂ ਦੀਆਂ ਹੀ ਹਨ ਪਰ ਭੁੱਲੋ ਨਾ ਜੀਹਨੇ ਜਵਾਈ ਖਾਣੇ ਹਨ ਪਹਿਲਾਂ ਪੁੱਤ ਖਾਂਦੀ ਹੈ, ਅਸੀਂ ਤਾਂ ਚਾਮ੍ਹਲ ਕੇ ਬਹੁਤੇ ਹੀ ਦੜੰਗੇ ਮਾਰਦੇ ਹਾਂ, ਹੁਣ ਕਿਸਾਨ ਦਿੱਲੀ ਨੂੰ ਕੂਚ ਦਾ ਦਮਗਜਾ ਮਾਰਦੇ ਨੇ ਭਲਾ ਕੌਣ ਮੂਰਖ ਹੈ ਜੋ ਸਮਝਦਾ ਨਹੀਂ ਕਿ ਕਾਮਾਂ ਤਾਂ ਦਿਹਾੜੀ ਨੀ ਕੱਟਦਾ ਬਗੈਰ ਕਮਾਈ ਇਹ ਫੇਰ ਕਿਥੋਂ ਘਰ-ਬਾਰ ਛੱਡ ਉਥੇ ਟਿਕਦੇ ਨੇ, ਕੀ ਮਜ਼ਦੂਰ ਬੈਠ ਸਕਦੇ ਨੇ ਜਦੋਂ ਆਖ ਦੇਵੋ ਦਿਹਾੜੀਆਂ &lsquoਤੇ ਨੇ ਤਾਂ ਖ਼ਫਾ ਫੇਰ ਥੱਪੜ ਮਾਰਨ &lsquoਤੇ ਉਤਰਦੇ ਨੇ, ਸਰਕਾਰਾਂ ਬੜੀਆਂ ਡੂੰਘੀਆਂ ਨੇ ਦੇਖ ਲਵੋ ਪਹਿਲਾਂ ਤਾਂ ਅਕਾਲੀ ਮਾਰਨ ਨੂੰ ਅੰਮ੍ਰਿਤਪਾਲ ਉਭਾਰਿਆ ਹੁਣ ਸਰਬਜੀਤ ਸਿੰਘ ਮਲੋਆ (ਖਾਲਸਾ) ਬਰਾਦਰੀ ਇਕੋ ਹੀ ਹੈ ਦੂਜੇ ਭੀ ਹੁਣ ਭਰਾ ਦਾ ਨਸ਼ਾ-ਨਸ਼ਰ, ਹਾਲੇ ਹੋਰ ਦੇਖੀ ਜਾਇਉ, ਪਰਿਵਾਰ ਨੂੰ ਭੀ ਬੜਾ ਭੂਤੀ ਪੰਗਾ ਲੱਗਿਆ ਸੀ, ਮਾਂ ਅੱਡ ਪਿਤਾ, ਚਾਚਾ ਤੇ ਨਾਲ ਬੀਬੀ ਜੀ ਖਾਲੜਾ ਰਲਾਈ ਜਾ ਰੱਲ੍ਹੀ, ਹੁਣ ਪਿਛਾਂਹ ਨੂੰ ਖਿਸਕਣਗੇ, ਕੇਵਲ ਉਹੀ ਨਾਲ ਰਹਿਣਗੇ ਜਿਹੜੇ ਹਾਲੇ ਕੁਝ ਝਾਕ ਵਿੱਚ ਹਨ, ਬਾਕੀ ਇੰਗਲੈਂਡ ਵਿੱਚ ਭੀ ਇਕ ਅੰਮ੍ਰਿਤਪਾਲ ਦਾ ਮੁਹਿੰਮ ਮੈਨੇਜਰ ਕਹਿੰਦਾ ਜੀ ਨਸ਼ੇ ਵਿੱਚ ਫੜੇ ਭਰਾ ਵਾਲੀ ਖ਼ਬਰ ਸੱਚੀ ਨਾ ਮੰਨਿਉ, ਜੇਕਰ ਇਹੋ ਜਿਹੀ ਖਬਰ ਅਕਾਲੀ ਦਲ ਦੀ ਹੋਵੇ ਤਾਂ ਆਖਣਗੇ ਸੱਚ ਹੈ ਜੀ ਪਰ ਇਨ੍ਹਾਂ ਲਈ ਝੂਠਾ ਕੇਸ ਹੈ ਜੀ ।
ਮੇਰੇ ਬਾਪ ਦਾ ਜਵਾਈ ਨੀ ਬੜਾ ਜੁਗਤੀ, ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਬਦਨ ਦੀ ਤਾਂ ਪਹਿਲਾਂ ਹੀ ਭਾਰੀ ਹੀ ਹੈ, ਹੁਣ ਤਾਂ ਕੁੱਪਾ ਬਣ ਜੂ ਕਿ ਮੇਰੇ ਪਤੀ ਵਿੱਚ ਕਿੰਨੀਆਂ ਜੁਗਤਾਂ ਹਨ ਕਿਵੇਂ ਜਲੰਧਰ ਚੋਣ ਵਿੱਚ ਰੰਗ ਲਾ ਤਾ ਭਾਵੇਂ ਇਹ ਸੀਟ ਪਹਿਲਾਂ ਭੀ ਆਪ ਦੀ ਸੀ, ਪਰ ਹੁਣ ਇੰਨੀ ਦੁਹਾਈ ਤੋਂ ਕੋਈ ਅਸਰ ਨਾ ਹੋਇਆ ਜਿਹੜੀ ਰਾਮ ਦੁਹਾਈ ਸ਼ੀਤਲ ਅੰਗੂਰਾਲ ਨੇ ਪਾਈ ਬੁਖਲਾਹਟ ਆ ਕੇ ਸਭ ਦਾ ਉਲਟਾ ਅਸਰ ਹੋਇਆ ਉਹ ਭੀ ਤਾਂ ਬੌਂਦਲਿਆ ਫਿਰਦਾ ਸੀ, ਗਲਤੀ ਕਰ ਬੈਠਾ ਹੁਣ ਸਹਾਰ ਨਹੀਂ ਹੋਇਆ ਕਿ ਮੈਂ ਵਿਧਾਇਕੀ ਗੁਆ ਲਈ ਹਾਏ ਉਏ ਨਿਆਣੇ ਨੂੰ ਦੁੱਧ ਦੀ ਥਾਂ ਚੁੰਘਣੀ ਦੇ ਕੇ ਵਗ ਦਿਉ ਵਾਲੀ ਗੱਲ ਸਿੱਖਾਂ ਨਾਲ ਹੈ ਹੁਣ ਭਾਜਪਾ ਨੇ ਬਾਗੀ ਧੜਾ ਚੱਕ ਤਾ ਬਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਪਾਉ ਮਗਰ ਸੁਖਬੀਰ ਦੇ ਭਲਾ ਦੱਸੋ ਕੀ ਬਾਗੀ ਢੀਂਡਸਾ ਹੋ ਕੇ ਕੀ ਖੱਟ ਕੇ ਆਇਆ, ਪਹਿਲਾਂ ਦੇ ਇਤਿਹਾਸਕ ਤੱਥ ਫਰੋ੍ਹਲੋ ਬੱਸ ਇਕ ਤਾਂ ਬਦਨਾਮੀ ਦੂਜੀ ਕੌਮੀ ਫੁੱਟ ਲਾਹਾ ਵਿਰੋਧੀ ਪਰ ਇਹ ਪੰਥ ਹੈ ਸਾਡਾ ਸਭ ਤੋਂ ਵੱਧ ਦੋਖੀ ਕਿਸਾਨ ਆਗੂ ਨੇ ਪੰਜਾਬ ਦੇ ਹੀ ਨਹੀਂ ਵਿਦੇਸ਼ਾਂ ਵਿੱਚ ਵੱਸਦੇ ਜਿਨ੍ਹਾਂ ਨੇ ਜਮੀਨਾਂ ਕੋਠੀਆਂ ਨਹੀਂ ਵੇਚੀਆਂ ਦੇ ਨਾਂ ਤਾਂ ਸਾਨੂੰ ਕੋਈ ਹਾਲ੍ਹਾ ਮਾਮਲਾ ਪੂਰਾ ਨਾ ਫੇਰ ਮਿਲਦਾ ਹੀ ਹੈ ਮਿੰਨਤਾਂ ਕਰਦੇ ਹਾਂ ਪਰ ਕੋਈ ਨੀ ਦਿੰਦਾ, ਇਹ ਆਗੂ ਮੋਟੇ ਜੱਟ ਨੇ ਬਾਕੀ ਤਾਂ ਇਹ ਝੂਠ ਬੋਲਕੇ ਵਾਹੀਕਾਰਾਂ ਨੂੰ ਕਿਸਾਨ ਬਣਾ ਕੇ ਆਪਣੀਆਂ ਪਦਵੀਆਂ ਪੱਕੀਆਂ ਕਰਦੇ ਨੇ ਇਹ ਤਾਂ ਧਰਨੇਕਾਰੀ ਝੂਠ ਦੀ ਯੂਨੀਵਰਸਿਟੀ ਨੇ ਸੁਆਮੀਨਾਥਨ ਰਿਪੋਰਟ ਇਨ੍ਹਾਂ ਲਈ ਹੈ ਪੰਜ ਸੱਤ ਦੱਸ ਕਿਲੇ ਵਾਲੇ ਪੇਂਡੂ ਕਿਸਾਨਾਂ &lsquoਤੇ ਤਾਂ ਲਾਗੂ ਹੀ ਨਹੀਂ ਹੁੰਦੀ ਉਨ੍ਹਾਂ &lsquoਤੇ ਤਾਂ ਕਾਲੇ ਕਾਨੂੰਨ ਲਾਹੇਬੰਧ ਸਨ ਇਨ੍ਹਾਂ ਨੇ ਚਲਾਕੀ ਨਾਲ ਹਟਵਾਏ, ਜਿਹੜੇ ਤਾਂ ਜੱਟ ਵੇਚ ਵੱਟ ਕੇ ਸੁਰਖਰੂ ਹੋ ਆਏ ਉਹ ਤਾਂ ਚਟਕਾਰੇ ਲਾ ਕੇ ਕਿਸਾਨ ਸੰਘਰਸ਼ ਦੇ ਹਾਮੀ ਬਾਕੀ ਦਾਣੇ ਚੱਬਦੇ ਨੇ ਵਿਚਾਰੇ, ਚਟਕੀਲੀਆਂ ਲਾ ਲਾ ਕੇ ਜੀ ਅਕਾਲੀ ਦਲ ਪਾਣੀਆਂ ਦਾ, ਨਹਿਰ ਦਾ, ਰਾਜਧਾਨੀ ਦਾ ਮੁੱਦਾ ਚੁੱਕੇ, ਕੀ ਗੱਲ ਕਾਂਗਰਸ, ਆਪ ਦੇ ਤੰਦੂਆ ਪਿਆ, ਬੋਲ ਨੀ ਸਕਦੇ ਕਿਉਂ ਨਾ ਚੁੱਕਣ, ਅਕਾਲੀ ਦਲ ਨੂੰ ਤੁਹਾਡੇ ਬੁੜ੍ਹੇ ਨੇ ਜਜਮਾਨ ਬਣਾਇਆ ਹੋਇਆ ਨਿਊਂਦੇ ਦਿੰਦਾ ਹੈ, ਉਹ ਆਪਣੇ ਬਲਬੂਤੇ ਦੇ ਸਿਰ &lsquoਤੇ ਖੜ੍ਹੇ ਹਨ ਕੋਈ ਏਜੰਸੀ ਤੋਂ ਖੱਟੀ ਨਹੀਂ ਲੈਂਦੇ ਕਾਂਗਰਸ ਨੂੰ ਮਾਲੀ ਸਹਾਇਤਾ ਦਿੱਲੀ ਦੀ ਆਪ ਨੂੰ ਭਾਜਪਾਈਆਂ ਨੂੰ ਸੈਂਟਰ ਦੀ, ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਛ, ਇਹ ਚਤੁਰ ਸਿਆਸਤੀਆਂ ਦੇ ਕੰਮ ਹੁੰਦੇ ਹਨ । 
ਮਾਰ ਬਿਸ਼ਨੀਏ ਗੇੜਾ ਕਾਂਗਰਸ ਤਾਂ ਉਧ੍ਹਰੀ ਪਈ ਹੈ ਸਤਾ ਲਈ ਕਿਸਾਨਾਂ ਨੇ ਤਾਂ ਟਿੱਕਣਾ ਨਹੀਂ ਉਨੀ ਦੇਰ ਜਦੋਂ ਤੱਕ ਕੇਂਦਰ ਤੇ ਪੰਜਾਬ ਵਿੱਚ ਰਾਜ ਨਹੀਂ ਹੁੰਦਾ, ਭਾਜਪਾ ਦੇ ਬਿੱਛੂ ਬੂਟੀ ਲੜ ਰਹੀ ਹੈ ਆਪ ਨੂੰ ਕਿਰਿਆ ਕਰਮ ਦੀ, ਪੰਜਾਬ ਵਿੱਚ ਅਕਾਲੀ ਦਲ ਚਟਮ ਕਰਨ ਦੀ, ਪਰ ਪ੍ਰਭੂ ਦੀ ਮਾਰ ਦਾ ਪਤਾ ਨਹੀਂ ਹੁੰਦਾ ਕਦੋਂ ਪੈ ਜਾਵੇ ਪਲਟੂ ਕੁਮਾਰ ਦਾ ਆਸਰਾ ਹੈ ਉਹਦੇ ਪੱਤੇ ਲਕੋ ਕੇ ਰੱਖੇ ਹੁੰਦੇ ਹਨ, ਰੱਬ ਨਾ ਕਰੇ ਜੇ ਚਲਾ ਜਾਵੇ ਤੂੰ ਵੀ ਛੱਡ ਕੇ, ਇਧਰ ਸਿੱਖਾਂ ਵਿੱਚ ਤਾਂ ਹੁਣ ਸ਼੍ਰੇਣੀਆਂ, ਜਾਤੀਵਾਦ, ਆਪਣੇ ਆਪਣੇ ਮਹਾਨ ਬੰਦੇ ਪੂਜਣ ਦੀ ਦੌੜ, ਸ਼ੋ੍ਰਮਣੀ ਕਮੇਟੀ ਵਿੱਚ ਗਲ੍ਹਬਾ ਬੱਸ ਤੋਬਾ ਹੈ ਇਥੇ ਇਕ ਅੰਬਰ ਤੋਂ ਚੱਲਦਾ ਚੈਨਲ ਤੇ ਦੋਂ ਦੀ ਤਾਂ ਭਸੂੜੀਆਂ ਪਉਣ ਦੀ ਝੰਡੀ ਹੈ ਦੋਨੋ ਹੀ ਪੇਂਡੂ ਹਨ ਨਹੀਂ ਪਰ ਸਾਰਾ ਦਿਨ ਅਕਾਲੀ ਦਲ ਦੇ ਵਿਰੋਧ ਵਿੱਚ ਵਿਆਕੁਲ ਆਪਣੀ ਤਾਂ ਇਨ੍ਹਾਂ ਦੀ ਬਰਾਦਰੀ ਦੀ ਕੋਈ ਦੇਣ ਹੈ ਨਹੀਂ, ਟੱਪ ਕੇ ਮੂਹਰੇ ਜਰੂਰ ਹੀਣਤਾ ਆਉਂਦੀ ਨੀ ਕਿ ਸਾਰਾ ਦਿਨ ਆਹ ਅਪੀਲ ਔਹ ਅਪੀਲ, ਦੋ ਚੈਨਲ ਹੀ ਬੀਮਾਰ, ਕੋਠੇ ਢਹੇ, ਕੁੜੀਆਂ ਦੇ ਵਿਆਹ, ਕੈਦੀਆਂ ਦੇ ਵਸੇਬੇ, ਦਿੱਲੀ ਦਾ ਧੂਤੂ ਵਣਜਾਰੇ ਸਿੱਖਾਂ ਦਾ ਮਸੀਹਾ ਹੈ ! ਦਿੱਲੀ ਦੇ ਤਾਂ ਕਿਸੇ ਭੀ ਐਸੇ ਬੁਲਾਰੇ ਦਾ ਭਰੋਸਾ ਨਾ ਕਰੋ, ਸੁਹਿਰਦ ਨਹੀਂ ਹਨ ਪੰਜਾਬ ਦੇ ਆਪਣੇ ਹਿੱਤਾਂ ਲਈ ਪੰਜਾਬ ਨੂੰ ਵਰਤਦੇ ਨੇ ਰਹੀ ਗੱਲ ਕਿਸਾਨ ਅੰਦੋਲਨ ਵਾਲੇ ਇਹ ਤਾਂ ਸਿੱਖੀ ਧਾਰਾ ਦੇ ਹੈ ਹੀ ਨਹੀਂ, ਇਨਸਾਫੀਏ ਭੀ ਬਰਾਦਰੀ, Íਭਰਾਤਰੀ ਭਾਵ ਲਈ ਸਿੱਖ ਹਨ ਵਿਚਾਰਧਾਰਾ ਨਾਲ ਜੁੜੇ ਨਹੀਂ ਕਦੀ ਅਕਾਲ ਤਖ਼ਤ ਦੇ ਬਰਾਬਰ ਜਥੇਦਾਰ ਥਾਪਣਾ, ਮੰਨਣਾ ਧੁਰਾ ਹੈ ? ਚੰਗਾ ਨਹੀਂ ਲੱਗਦਾ ਲਿਖਣਾ ਪਰ ਸੱਚ ਭੀ ਗੁਰੂ ਉਪਦੇਸ਼ ਹੈ ਲਿਖਣਾ ਤੇ ਬੋਲਣਾ, ਨੌਂ ਗੁਰੂਆਂ ਦਾ ਇਤਿਹਾਸ ਸ਼ਾਹਦੀ ਨਹੀਂ ਭਰਦਾ ਕਿ ਕੋਈ ਇਨ੍ਹਾਂ ਸ਼੍ਰੇਣੀਆਂ ਵਿੱਚੋਂ ਪ੍ਰਮੰਨ ਹੋਇਆ, ਦੱਸਮੇ ਪਾਤਸ਼ਾਹ ਨੂੰ ਯੁੱਧ ਲਈ ਫੌਜ ਚਾਹੀਦੀ ਸੀ ਤਾਂ ਇਹ ਢੰਗ ਅਪਨਾਇਆ ਤੇ ਆਉ ਜੀਹਨੇ ਭਰਤੀ ਹੋਣਾ ਤੇ ਇਹ ਨੀਮੇ ਤੋਂ ਉੱਚੇ ਚੱਕੇ ਹੁਣ ਇਹ ਸਿੱਖ ਤਾਂ ਹਨ ਜੀ ਜਾਤ ਮਿਟਾ ਤੀ ਨਹੀਂ ਜਾਤ ਤਾਂ ਵਧਾ ਤੀ, ਸਗੋਂ ਅੱਜ ਤੋਂ ਅੱਧੀ ਸਦੀ ਪਹਿਲਾਂ ਇਹ ਹਾਲਤ ਨਹੀਂ ਸੀ ਜੋ ਹੁਣ ਜਾਤੀ ਵੰਡ ਹੈ ਹਰ ਬਰਾਦਰੀ ਆਪਣੇ ਮਹਾਨ ਵਿਅਕਤੀ ਦਾ ਦਿਨ ਤਿਹਾਰ ਮਨਾਉਣ ਲਈ ਸ਼੍ਰੋਮਣੀ ਕਮੇਟੀ &lsquoਤੇ ਭਾਰੂ ਅੱਗੋਂ ਉਥੇ ਹਨ ਹੀ ਮੁਲਾਜ਼ਮ ਸਭ ਇਹੀ ਕੀ ਕਰਨ ਹੁਕਮ ਨਾ ਮੰਨਣ ਤਾਂ ਆਹ ਜੱਟ ਹੱਡ ਭਨਾਉਣੇ ਤਾਂ ਡਰਦੇ ਕੁਸਕਦੇ ਨੀ ਗਿਣਤੀ ਘੱਟ ਹੈ, ਕੁਝ ਮੁੱਕ ਗਏ ਕੁਝ ਵਿਦੇਸ਼ੀ ਤੇ ਕੁਝ ਵੋਟਾਂ ਕਰਕੇ ਡੁੱਬੀ ਤਾਂ ਜੇ ਸਾਹ ਨਾ ਆਇਆ, ਖਾਲਿਸਤਾਨ ਭੀ ਜਾਤ ਸਥਾਨ ਹੀ ਹੋਊ ।
ਲਹਿਰ ਕੋਈ ਭੀ ਧਾਰਮਿਕ ਜਾਂ ਸਿਆਸੀ ਉਹਦੇ ਪਹਿਲੂ ਪੜਚੋਲਣੇ ਸਾਰਥਕਤਾ ਹੈ । ਪੁਰਾਤਨ ਸਮਿਆਂ ਨਾਲ ਤੁਲਨਾ ਕੇਵਲ ਸਬਕ ਲਈ ਹੈ ਛੋਟਾ ਕਰਾਂ ਅੱਜ ਦੋ ਲਹਿਰਾਂ ਹਨ ਧਰਮ ਅਤੇ ਸਿਆਸੀ, ਸਿਆਸੀ ਦਾ ਧੁਰਾ ਤਾਂ ਕਿਸਾਨੀ ਸੰਘਰਸ਼ ਹੈ, ਧਰਮ ਦੇ ਤਾਂ ਹੁਣ ਟੁੱਕੜੇ ਟੁੱਕੜੇ ਵਿੰਗ ਹਨ, ਵਪਾਰੀ ਵਰਗ ਨੇ ਅਰੰਭ ਕੀਤੀ ਸੀ ਹੁਣ ਜਾਤੀ ਵਿੰਗ ਫੜ ਲਈ, ਪਰ ਨੁਕਸਾਨ ਦਾਇਕ ਦੋਨੋ ਹੀ ਨੇ ਕਿਸਾਨੀ ਅੰਦੋਲਨ, ਬੇਰੁਜ਼ਗਾਰੀ, ਵਿਹਲੜ ਪੁਣਾ, ਮਾਨਸਿਕਤਾ &lsquoਤੇ ਅਸਰ ਬੀਮਾਰੀ ਅੰਤ ਮੌਤਾਂ, ਫੇਰ ਮੁਆਵਜ਼ੇ ਸਰਕਾਰ &lsquoਤੇ ਬੋਝ ਧਾਰਮਿਕ ਵਵੇਲਾ ਸਾਰੇ ਸੂਬੇ ਵਿੱਚ ਹੀ ਭੜਦੋਹਲ, ਆਪਸੀ ਟੱਕਰਾਂ, ਮਜ਼੍ਹਬੀ ਖੁੰਦਕਾਂ, ਇਹ ਧਰਮ ਦੀ ਆੜ ਹੇਠ ਕਾਮਰੇਡ, ਨਕਸਲੀ ਨਵੇਂ ਸਜੇ ਸਿੰਘ, ਅੰਮ੍ਰਿਤ ਮੁਖੋਟਾ ਕੋਈ ਨਾ ਧਰਮ ਲਈ ਤੇ ਨਾ ਹੀ ਸੂਬੇ ਲਈ ਤੰਦਰੁਸਤੀ, ਸਗੋਂ ਟਕਰਾਅ ਦੇ ਮਨਸੂਬੇ, ਯਾਦ ਰੱਖੋ ਇਹ ਲੜਾਈ ਅੰਤ ਨੂੰ ਸਿੱਖਾਂ ਦੇ ਹਿੱਤ ਨਹੀਂ ਜਾਣੀ ਤੇ ਅੱਜ ਸਭ ਮੀਡੀਆ ਸ਼ਤਾਨੀ &lsquoਤੇ ਚੱਲ ਰਿਹਾ ਹੈ ਨਾ ਸੁਘੜਤਾਨੀ &lsquoਤੇ, ਅੰਤ ਲਤਾੜ ਸਭ ਨੇ ਹੋਣਾ ਹੈ, ਭਾਵੇਂ ਕਿਹੜੇ ਪੱਖੋਂ ਹੋਵੇ ਵੈਰੀ ਲਾਹੇਮੰਦ ਝਾਤੀ ਮਾਰੋ 80ਵਿਆਂ ਵਿੱਚ ਭੀ ਭੈਰਮੀ ਚੁੱਕੀ ਸੀ ਇਨ੍ਹਾਂ ਵਰਗਾਂ ਨੇ ਕੀ ਕੀ ਹੰਡਾਇਆ, ਮੇਰੀ ਅਰਜ ਹੈ ਕਿ ਚਿੰਤਕ ਵਰਗ ਅਗਾਹ ਕਰਨ ਨਾ ਕਿ ਉਤਸ਼ਾਹ, ਸਭ &lsquoਤੇ ਭਾਵੀ ਤਾਂ ਮਾਰ ਕਰੂੰਗੀ, ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਵਿਰੋਧ ਵਿੱਚੋਂ ਖੱਟੀ ਨਹੀਂ ਹੋਣੀ ਇਹੀ ਸੰਦਰਭ ਵਿੱਚ ਭਿੰਡਰਾਂਵਾਲਾ ਦੁਖਾਂਤ, ਸਿਮਰਨਜੀਤ ਸਿੰਘ ਮਾਨ ਨੇ 40 ਸਾਲ ਭੁੱਲ ਭਲਾਈਆਂ, ਫੇਰ ਦੀਪ ਸਿੱਧੂ ਮੁੰਬਈ ਬੰਬਾ ਲੈ ਕੇ ਸ਼ੰਭੂ &lsquoਤੇ  ਕਿਸਾਨ ਹਾਲੇ ਅੰਦੋਲਨ ਲਈ ਸਨ ਤਿਆਰ, ਕੈਪਟਨ ਸਾਹਬ ਨੇ ਮੌਕਾ ਚੰਗਾ ਤਾੜ ਕੇ ਛਛਕੇਰ &lsquoਤੇ ਦਿੱਲੀ ਵੱਲ, ਐਸਾ ਤੀਰ ਕਮਾਨੋ ਨਿਕਲਿਆ ਹੁਣ ਬੌਂਦਲੇ ਫਿਰਦੇ ਨੇ ਭਾਵੇਂ ਕਰਨੀ ਭਰਨੀ ਕੈਪਟਨ ਸਾਹਬ ਨੇ ਭਰ ਲਈ, ਅਕਾਲੀ ਦਲ ਨੇ ਸੰਤਾਪ ਹੰਡਾ ਲਿਆ, 700 ਕਿਸਾਨ ਮਜ਼ਦੂਰਾਂ ਨੇ ਜਾਨਾਂ ਗੁਆ ਲਈਆਂ, ਜਿਹੜੀ ਕੌਮ ਰੲÍਣੲੈ ਯਾਨੀ ਸੋਚੇ ਨਾ ਮਿਆਰ ਨਿਘਾਰ ਕਰ ਲਵੇ ਇਹੀ ਹਾਲ ਹੁੰਦੇ ਹਨ, ਹਾਲੇ ਪਤਾ ਨਹੀਂ ਕੀ ਭੰਬੂ ਤਾਰੇ ਦੇਖਣੇ ਹਨ, ਤਾਜਾ ਵਿਚਾਰ ਪੜੋ੍ਹ ਜੀ ਅੰਮ੍ਰਿਤਧਾਰੀ ਸਿੱਖ ਲਾਰਡ ਚਾਹੀਦਾ ਹੈ, ਜਾਣਕਾਰੀ ਅਧੂਰੀ ਹੈ ਦੇਖੋ ਜੀ, ਸਿੱਖ ਲਾਰਡ ਕਿੰਨੇ :- ਇੰਦਰਜੀਤ ਸਿੰਘ ਪੂਰਨ ਸਿੱਖ, ਰਣਬੀਰ ਸਿੰਘ ਸੂਰੀ ਪੂਰਨ ਸਿੱਖ, ਮਿਡਲੈਂਡ ਤੋਂ ਸਹੋਤਾ, ਕੁਲਬੀਰ ਸਿੰਘ ਰੇਂਜਰ ਪੱਗੜੀਧਾਰੀ, ਰੋਮੀ ਰੇਜਰ ਸਿੱਖ ਦੱਸੋ ਕਿੰਨੇ ਕੁ ਚਾਹੀਦੇ ਨੇ, ਸੁਝਾਅ ਹੈ ਕਿ ਜਿਮੇ ਸਣਖੋਸ਼-ਣਞ-ਟਾਂੈ ਸੰਸਥਾ ਬਣਾਈ ਹੈ ਤੇ ਹੁਣ ਸਿੱਖ ਲਾਰਡ ਹਾਊਸ ਬਣਾ ਕੇ ਭਾਵੇਂ ਸੈਂਕੜੇ ਲਾਰਡ ਬਣਾ ਲਵੋ ਜਨਾਨੀ ਭੀ ਬਣਾਉ, ਐਮੇ ਸਿੱਖਾਂ ਦਾ ਸਰਨਾ ਹੀ ਨਹੀਂ, ਮੈਂ ਸਿੱਖ ਮਨਸ਼ੇ ਪਹਿਲਾਂ ਹੀ ਲਿਖ ਚੁੱਕੀ ਹਾਂ, ਆਪ ਤਾਂ ਕਹਿੰਦੇ ਸਾਨੂੰ ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨੀ ਪਰ ਇਨ੍ਹਾਂ ਤੋਂ ਹਰ ਇਕ ਨੂੰ ਮਨਜ਼ੂਰੀ ਲਾਜ਼ਮੀ ਧੂਤੂ ਚੈਨਲ &lsquoਤੇ ਮਗਜ਼ ਮਾਰੀ ਸੁਣੋ ਕਾਂਗਰਸੀ ਨੇ ਪਰ ਮਖੌਟੇ ਪੰਥਕ, ਇਹ ਲਾਂਭੇ ਕਰੋ ਨਿਕਾਰੋ, ਪੰਥ ਕੇਵਲ ਸਿੱਖ ਸਿਰਮੋਰ ਸ਼੍ਰੋਮਣੀ ਅਦਾਰੇ ਹੀ ਹਨ ਇਹ ਤਾਂ ਮਲੇਸ਼ ਨੇ ਰੱਬ ਸਾਂਭੇ ਤੇ ਰਹਿਮਤ ਕਰੇ । 
ਪਾਠਕਾਂ ਲਈ ਪੰਨਾ ਨਿਰੀਖਣ ਜੋ ਸਾਡੇ ਪ੍ਰਤੀਨਿੱਧ ਬਣੇ ਬੈਠੇ ਹਨ ਉਨ੍ਹਾਂ ਦੀ ਜਥੇਦਾਰ ਨੂੰ ਸਲਾਹ ਪੜੋ੍ਹ
ਸੰਪਾਦਕ ਜੀ, ਆਪ ਜੀ ਦੇ ਪਰਚੇ ਦੇ ਪੰਨਾ 18 &lsquoਤੇ ਲੈਸਟਰ ਵਿੱਚ ਵੱਖ ਵੱਖ ਗੁਰੂ ਘਰਾਂ ਸਿਰਲੇਖ ਨੁਮਾਇੰਦੇ ਕੌਣ ਤੇ ਕਿਹੜੇ ਗੁਰੂ ਘਰ ਮੇਰੇ ਪ੍ਰਸ਼ਨ ਕ੍ਰਮਵਾਰ ! ਸੁਖਜਿੰਦਰ ਸਿੰਘ ਢੱਡੇ ਰਿਪੋਰਟ, ਨੰਬਰ ਗੁਰੂ ਘਰ, ਰਾਜਮਨਵਿੰਦਰ ਸਿੰਘ ਕੰਗ, ਦੂਜਾ ਸਮੈਧਿਕ, ਕੁਲਦੀਪ ਸਿੰਘ ਦਿਉਲ ਕੇਵਲ ਦੋ ਹੀ ਹਨ ਜੋ ਪ੍ਰਬੰਧਕ ਨੇ, ਰਹੀ ਗੱਲ ਜਸਵਿੰਦਰ ਸਿੰਘ ਕਾਲਾ ਇਹ ਬਾਬੇ ਨਾਹਰ ਸਿੰਘ ਨੇ ਜੋ ਯਾਦ ਰੱਖੋ ਕਹਾਣੀ ਕੀ ਇਹ ਸੰਗਤਾਂ ਦਾ ਹੈ ਜਾਂ ਸੰਤਾਂ ਦਾ, ਮੈਨੂੰ ਤਾਂ ਮੁੱਢ ਤੋਂ ਕਹਾਣੀ ਦਾ ਪਤਾ ਹੈ ਸੰਧੇਰਾਂ ਤੋਂ ਸਨ ਬਾਬਾ ਨਾਹਰ ਸਿੰਘ (ਬਾਬੇਕੇ) ਕਾਹਨੂੰ ਛੇੜਨੀ ਹੈ ਕਥਾ ਕੀ ਕਾਲ੍ਹਾ ਸਾਹਬ ਚੈਨਲਾਂ ਅਕਾਲੀ ਦਲ ਦੇ ਸਮਰਥਕ ਹਨ ਸਾਡੇ ਹਰਜੀਤ ਸਿੰਘ ਸਰਪੰਚ ਹੁਣ ਗੁਰੂ ਘਰ ਦੇ ਕਮੇਟੀ ਨਹੀਂ, ਤਰਸੇਮ ਸਿੰਘ ਦਿਉਲ ਅਕਾਲੀ ? ਬਲਵਿੰਦਰ ਸਿੰਘ ਚਹੇੜੂ ਖਾਲਿਸਤਾਨੀ, ਸਿੱਖ ਕੌਂਸਲਾਂ ਦੋ ਤੇ ਆਹ ਬਲਦੇਵ ਸਿੰਘ ਬਾਂਸ ਗੁਰੂ ਘਰਾਂ ਤੋਂ ਉਗਰਾਹੀ ਬਾਕੀ ਭੀ ਬਸ ਏਸੇ ਹੀ ਅਕਾਲੀ ਕੀ ਹੱਕ ਹੈ ਕਿਸੇ ਸੰਸਥਾ ਜੀਹਦੇ ਇਹ ਮੈਂਬਰ ਨਹੀਂ ਚਿੰਤਾ, ਨਹੀਂ ਖਤਾ ਸਿਤਾਉਂਦੀ ਹੈ, ਲੈਸਟਰ ਜਥੇਦਾਰ ਸਾਹਬ ਦੇ ਸਪੁੱਤਰ ਕਰਕੇ ਵਰਤਦੇ ਨੇ ਕੀ ਪਹਿਲਾਂ ਇਹ ਗੁਰੂ ਘਰੀਏ ਅਕਾਲ ਤਖ਼ਤ ਦੀ ਕਿਤਾਬ ਵਿੱਚ ਵਿਘਨ ਦੇ ਹਾਮੀ ਨੇ ਫੇਰ ਹਵਾਰਾ ਜਥੇਦਾਰ ਅਕਾਲ ਤਖ਼ਤੀ ਹੈ ? ਮਾਨ ਅਕਾਲੀ ਦਲ ਤਰਜਮਾਨੀਏ 40 ਸਾਲ ਤੋਂ ਪ੍ਰਧਾਨਗੀ ਲਈ ਕਿਉਂ (ਜੀਹਦੀ ਕੋਈ ਪ੍ਰਾਪਤੀ ਹੀ ਨਹੀਂ) ਮੰਗ ਸੁਹਿਰਦ ਹੱਥਾਂ ਵਿੱਚ ਦੇਣ ਦੀ ਮੰਗ ਲਈ ਜਬਾੜਾ ਦੁੱਖਦਾ ਸੀ, ਕੀ ਤੁਸੀਂ ਕਦੇ ਭੀ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਕੀ ਗੁਰੂ ਘਰ ਬੈਠ ਕੇ ਝੂਠ ਸਿੱਖੀ ਹੈ ? ਆਪਣੇ ਆਪ ਵਿੱਚ ਪੁੱਛ ਕੇ ਸੁਧਾਰ ਲਿਆਉ ਕਬਜ਼ੇ ਛੱਡੋ ਫੇਰ ਹੱਕਦਾਰ ਬਣੋ ਹਰ ਪਾਰਟੀ ਵਿੱਚ ਨਿਘਾਰ ਹੁੰਦੇ ਰਹਿੰਦੇ ਨੇ (ਸਾਡੇ ਟੋਰੀ ਪਾਰਟੀ ਹੈ) ਉਹ ਸਿਆਸਤ ਵਿੱਚ ਮੈਂਬਰਸ਼ਿੱਪ ਸੁਲਝੇ ਇਸੇ ਤਰ੍ਹਾਂ ਅਕਾਲੀ ਭਾਗੀ ਜਾਨਣ ਤੁਸੀਂ ਕੌਣ ਹੋ ਨਾਲੇ ਕਹਿਣਾ ਸਮੂਹ ਵਿਦੇਸ਼ੀ ਹੁਕਮ ਦੀ ਉਡੀਕ ਕਰ ਰਹੇ ਹਨ ਕਿਥੋਂ ਲਿਆ ਅੰਕੜਾ ? ਤੁਹਾਨੂੰ ਅਗਲੇ ਗੁਰੂ ਘਰਾਂ ਦੇ ਚੜ੍ਹਾਵੇ ਤੇ ਚੌਕੜੀਏ ਮੰਨਦੇ ਨੇ, ਸੰਗਤਾਂ ਦੀ ਕਦੀ ਮਨਜ਼ੂਰੀ ਲਈ ਹੈ ਖਰਚੇ ਕਰਨ ਵੇਲੇ ਨਾਲੇ ਸਮੈਧਿਕ ਵਿੱਚ ਤਾਂ ਕੋਈ ਮੈਂਬਰ ਹੀ ਨਹੀਂ ਬਣ ਸਕਦਾ ਖਾਲਿਸਤਾਨੀ ਤੋਂ ਬਗੈਰ ਕਿੱਡੀ ਲੋਕਤੰਤਰੀ ਰੀਤ ਹੈ, ਦਿਉ ਅਸਤੀਫੇ, ਤੁਹਾਨੂੰ ਹੋਰ ਕਿਹੜੀ ਦਲੀਲ ਦੇਵਾਂ, ਹਿਰਦੇ ਵਾਲੇ ਤਾਂ ਮੂੰਹ ਗੋਡਿਆਂ ਵਿੱਚ ਦੇ ਲੈਣ ਪਰ ਢੀਠ ਉਭੜਦੇ ਨੇ ਜੇਕਰ ਆਹ ਖੁਦਗਰਜ ਢੀਂਡਸਾ, ਚੰਦੂਮਾਜਰਾ ਸੁਹਿਰਦ ਹੁੰਦੇ ਤਾਂ ਇਹ ਝੱਜੂ ਨਾ ਪਉਂਦੇ ਤੇ ਤੁਹਾਡੇ ਵਰਗੇ ਸ਼ਰੀਕਾਂ ਨੂੰ ਆਹ ਬੋਲਣ ਦਾ ਮੌਕਾ ਕਿਥੋਂ ਮੇਰੀ ਸਲਾਹ ਹੈ ਪਹਿਲਾਂ ਆਪਣੇ ਰਾਹ ਸਾਫ ਕਰੋ, ਚੈਰਿਟੀਆਂ, ਗੁਰੂ ਘਰਾਂ ਦਾ ਜਾਂ ਨਿੱਜੀ ਚੌਧਰਾਂ ਲਈ ਵਰਤਣੋ ਹਟੋ ਅਕਾਲੀ ਦਲ ਦਾ ਕੋਈ ਡੇਰਾ ਨਹੀਂ, ਬਾਬਾ ਜੀ ਸੌਦੇ ਸਾਧ ਦੀ ਮੁਆਫੀ ਕੀ ਉਸ ਵੇਲੇ ਉਹ ਇਸ ਜਲਾਲਤ ਵਿੱਚ ਸੀ ? ਸੱਚ ਸਿੱਖੋ ਚਟਕਾਰੇ ਜਵਾਨ ਲਉਂਦੇ ਤਾਂ ਸਜਦੇ ਨੇ ਧੌਲ੍ਹੀਆਂ ਦਾੜ੍ਹੀਆਂ ਨਹੀਂ, ਆਸ ਹੈ ਮੂੰਹ ਸੰਭਾਲ ਕੇ ਬੋਲਣਾ ਸਿੱਖੋਗੇ ਤੇ ਆਪਣੇ ਤੰਬੂ ਬਚਾਈ ਰੱਖੋ, ਮੌਜਾਂ ਕਰੋ ।
-ਬਲਵਿੰਦਰ ਕੌਰ ਚਾਹਲ ਸਾਊਥਾਲ