ਮੇਰਾ ਪ੍ਰਚਾਰ ਲੋਕ ਖੁਦ ਹੀ ਕਰ ਰਹੇ ਨੇ: ਕਮਲਾ ਹੈਰਿਸ
 ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਅਰਬਪਤੀਆਂ ਅਤੇ ਵੱਡੇ ਕਾਰੋਬਾਰੀਆਂ ਦੀ ਹਮਾਇਤ &rsquoਤੇ ਨਿਰਭਰ ਹਨ ਜਦਕਿ ਉਨ੍ਹਾਂ ਦਾ ਪ੍ਰਚਾਰ ਲੋਕ ਆਪਣੇ ਆਪ ਕਰ ਰਹੇ ਹਨ। ਕਮਲਾ ਹੈਰਿਸ ਨੇ ਮਿਲਵਾਕੀ &rsquoਚ ਕਿਹਾ ਕਿ ਟਰੰਪ ਨੇ ਕੁਝ ਮਹੀਨੇ ਪਹਿਲਾਂ ਵੱਡੀਆਂ ਤੇਲ ਕੰਪਨੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਦਾਨ &rsquoਚ ਇਕ ਅਰਬ ਡਾਲਰ ਲਈ ਉਨ੍ਹਾਂ ਦੀ ਬੋਲੀ ਲਗਾਉਣਗੇ।
ਉਨ੍ਹਾਂ ਆਪਣਾ ਪ੍ਰਚਾਰ ਲੋਕਾਂ ਦੀ ਤਾਕਤ &rsquoਤੇ ਆਧਾਰਿਤ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ, &lsquo&lsquoਦੇਸ਼ ਦਾ ਅਜਿਹਾ ਭਵਿੱਖ ਹੋਵੇਗਾ ਜਿਥੇ ਕਿਸੇ ਬੱਚੇ ਨੂੰ ਗਰੀਬੀ ਨਹੀਂ ਦੇਖਣੀ ਪਵੇਗੀ। ਜਿਥੇ ਹਰੇਕ ਕਾਮੇ ਨੂੰ ਯੂਨੀਅਨ &rsquoਚ ਸ਼ਾਮਲ ਹੋਣ ਦੀ ਖੁੱਲ੍ਹ ਹੋਵੇਗੀ ਅਤੇ ਹਰੇਕ ਵਿਅਕਤੀ ਨੂੰ ਢੁੱਕਵਾਂ ਇਲਾਜ ਮਿਲੇਗਾ। ਅਸੀਂ ਅਜਿਹਾ ਭਵਿੱਖ ਲੋਚਦੇ ਹਾਂ ਜਿਥੇ ਹਰੇਕ ਸੀਨੀਅਰ ਪੂਰੀ ਇੱਜ਼ਤ ਨਾਲ ਸੇਵਾਮੁਕਤ ਹੋ ਸਕੇ।&rsquo&rsquo ਉਨ੍ਹਾਂ ਕਿਹਾ ਕਿ ਜਦੋਂ ਮੱਧ ਵਰਗ ਮਜ਼ਬੂਤ ਹੋਵੇਗਾ ਤਾਂ ਅਮਰੀਕਾ ਵੀ ਮਜ਼ਬੂਤ ਹੋਵੇਗਾ। ਹੈਰਿਸ ਨੇ ਦੋਸ਼ ਲਾਇਆ ਕਿ ਟਰੰਪ ਦੇਸ਼ ਨੂੰ ਪਿਛਾਂਹ ਲਿਜਾਉਣਾ ਚਾਹੁੰਦੇ ਹਨ।