image caption:

ਭਾਰਤ ਪਾਸਪੋਰਟ ਰੈਂਕਿੰਗ ਸੂਚੀ ’ਚ 82ਵੇਂ ਸਥਾਨ 'ਤੇ ਸ਼ਾਮਲ

 ਸਿੰਗਾਪੁਰ ਪਾਸਪੋਰਟ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ। ਪਾਸਪੋਰਟ ਰੈਂਕਿੰਗ ਸੰਸਥਾ ਹੈਨਲੇ ਐਂਡ ਪਾਰਟਨਰਸ ਨੇ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਰੈਂਕਿੰਗ ਜਾਰੀ ਕੀਤੀ ਹੈ। ਇਸ ਸੂਚੀ &rsquoਚ ਭਾਰਤ ਨੂੰ 82ਵਾਂ ਸਥਾਨ ਮਿਲਿਆ ਹੈ। ਇਸ ਸਾਲ ਜਨਵਰੀ 'ਚ ਜਾਰੀ ਇੰਡੈਕਸ ਦੇ ਮੁਕਾਬਲੇ ਭਾਰਤ ਦੀ ਰੈਂਕਿੰਗ 'ਚ 3 ਸਥਾਨ ਦਾ ਵਾਧਾ ਹੋਇਆ ਹੈ। ਭਾਰਤੀ ਪਾਸਪੋਰਟ 'ਤੇ 58 ਦੇਸ਼ਾਂ 'ਚ ਵੀਜ਼ਾ ਫ੍ਰੀ ਐਂਟਰੀ ਹੈ। ਇਸ ਤੋਂ ਪਹਿਲਾਂ ਜਨਵਰੀ 'ਚ ਜਾਰੀ ਇੰਡੈਕਸ 'ਚ ਭਾਰਤ ਦੀ ਰੈਂਕਿੰਗ 5 ਸਥਾਨ ਹੇਠਾਂ ਆ ਗਈ ਸੀ। ਸਾਲ 2023 'ਚ ਭਾਰਤ 80ਵੇਂ ਸਥਾਨ 'ਤੇ ਸੀ।

ਇਸ ਸੂਚੀ &rsquoਚ ਸਿੰਗਾਪੁਰ ਦੇ ਪਾਸਪੋਰਟ ਨੂੰ ਪਹਿਲਾ ਸਥਾਨ ਮਿਲਿਆ ਹੈ, ਜਿਸ ਦੀ 195 ਦੇਸ਼ਾਂ &rsquoਚ ਵੀਜ਼ਾ ਮੁਕਤ ਵੈਧਤਾ ਹੈ। ਜਾਪਾਨ ਦੇ ਨਾਲ-ਨਾਲ ਫ਼ਰਾਂਸ, ਇਟਲੀ, ਜਰਮਨੀ ਅਤੇ ਸਪੇਨ ਦੂਜੇ ਸਥਾਨ 'ਤੇ ਹਨ, ਜਿਨ੍ਹਾਂ ਦੇ ਪਾਸਪੋਰਟ ਨਾਲ 192 ਦੇਸ਼ਾਂ ਦੀ ਵੀਜ਼ਾ ਮੁਫ਼ਤ ਯਾਤਰਾ ਕੀਤੀ ਜਾ ਸਕਦੀ ਹੈ।
ਆਸਟ੍ਰੇਲੀਆ, ਫਿਨਲੈਂਡ, ਆਇਰਲੈਂਡ, ਲਕਸਮਬਰਗ, ਨੀਦਰਲੈਂਡ, ਦੱਖਣੀ ਕੋਰੀਆ ਅਤੇ ਸਵੀਡਨ ਮੁਫ਼ਤ ਵੀਜ਼ਾ ਦਾਖ਼ਲੇ ਵਾਲੇ 191 ਦੇਸ਼ਾਂ ਵਿੱਚੋਂ ਤੀਜੇ ਸਥਾਨ 'ਤੇ ਹਨ। ਇਹ ਰੈਂਕਿੰਗ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਦੇ ਅੰਕੜਿਆਂ ਦੇ ਆਧਾਰ 'ਤੇ ਜਾਰੀ ਕੀਤੀ ਗਈ ਹੈ।