image caption:

ਹੈਰਿਸ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਧ ਕੱਟੜਪੰਥੀ ਉਦਾਰਵਾਦੀ ਰਾਸ਼ਟਰਪਤੀ ਹੋਵੇਗੀ: ਟਰੰਪ

 ਅਮਰੀਕਾ ਵਿੱਚ ਨਵੰਬਰ &rsquoਚ ਪ੍ਰਸਤਾਵਿਤ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੇ ਡੈਮੋਕਰੈਟਿਕ ਪਾਰਟੀ ਦੀ ਦਾਅਵੇਦਾਰੀ ਦੀ ਦੌੜ ਵਿੱਚ ਸ਼ਾਮਲ ਕਮਲਾ ਹੈਰਿਸ &rsquoਤੇ ਹਮਲਾ ਤੇਜ਼ ਕਰਦੇ ਹੋਏ ਕਿਹਾ ਕਿ ਜੇ ਉਹ ਚੁਣੀ ਗਈ ਤਾਂ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਕੱਟੜਪੰਥੀ ਉਦਾਰਵਾਦੀ ਰਾਸ਼ਟਰਪਤੀ ਸਾਬਿਤ ਹੋਵੇਗੀ। ਜੋਅ ਬਾਇਡਨ (81) ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਪਿੱਛੇ ਹਟਣ ਤੋਂ ਬਾਅਦ ਹੁਣ ਉਪ ਰਾਸ਼ਟਰਪਤੀ ਹੈਰਿਸ (59) ਡੈਮੋਕਰੈਟਿਕ ਪਾਰਟੀ ਦੀ ਸੰਭਾਵੀ ਉਮੀਦਵਾਰ ਹੈ। ਸਾਬਕਾ ਰਾਸ਼ਟਰਪਤੀ ਟਰੰਪ (78) ਨੇ ਹੈਰਿਸ ਨੂੰ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਕਮਜ਼ੋਰ ਅਤੇ ਘੋਰ ਕੱਟੜਪੰਥੀ ਉਪ ਰਾਸ਼ਟਰਪਤੀ ਦੱਸਿਆ। ਟਰੰਪ ਨੇ ਕਿਹਾ, &lsquo&lsquoਜੇ ਕਮਲਾ ਹੈਰਿਸ ਚੁਣੀ ਜਾਂਦੀ ਹੈ ਤਾਂ ਉਹ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਕੱਟੜਪੰਥੀ ਉਦਾਰਵਾਦੀ ਰਾਸ਼ਟਰਪਤੀ ਸਾਬਿਤ ਹੋਵੇਗੀ&hellipਸੈਨੇਟ ਮੈਂਬਰ ਵਜੋਂ ਹੈਰਿਸ ਪੂਰੇ ਸੈਨੇਟ ਵਿੱਚ ਸਭ ਤੋਂ ਕੱਟੜਪੰਥੀ ਡੈਮੋਕਰੈਟ ਆਗੂਆਂ &rsquoਚੋਂ ਪਹਿਲੇ ਨੰਬਰ &rsquoਤੇ ਸੀ।