image caption:

ਅਮਰੀਕਾ ਨੂੰ ਇਕਜੁੱਟ ਰੱਖਣ ਲਈ ਕਮਾਨ ਨਵੀਂ ਪੀੜ੍ਹੀ ਨੂੰ ਸੌਂਪੀ: ਬਾਇਡਨ

 ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਗਾਮੀ ਰਾਸ਼ਟਰਪਤੀ ਚੋਣਾਂ &rsquoਚੋਂ ਲਾਂਭੇ ਹੋਣ ਦਾ ਉਨ੍ਹਾਂ ਦਾ ਫੈਸਲਾ ਅਤੇ ਰਾਸ਼ਟਰਪਤੀ ਦੇ ਅਹੁਦੇ ਲਈ ਡੈਮਕੋਰੈਟਿਕ ਉਮੀਦਵਾਰ ਵਜੋਂ ਕਮਲਾ ਹੈਰਿਸ ਦੇ ਨਾਮ ਦੀ ਤਾਈਦ ਕਰਨ ਪਿਛਲਾ ਅਸਲ ਮੰਤਵ ਦੇਸ਼ ਨੂੰ ਇਕਜੁੱਟ ਰੱਖਣਾ ਤੇ &lsquoਮਸ਼ਾਲ ਅੱਗੇ ਨਵੀਂ ਪੀੜ੍ਹੀ ਦੇ ਹੱਥਾਂ&rsquo ਵਿਚ ਸੌਂਪਣਾ ਸੀ। ਬਾਇਡਨ ਨੇ ਕਿਹਾ ਕਿ ਕਮਾਨ ਨਵੀਂ ਪੀੜ੍ਹੀ ਹੱਥ ਦੇਣ ਦਾ ਇਹੀ ਸਹੀ ਸਮਾਂ ਹੈ। ਤਿੰਨ ਦਿਨ ਪਹਿਲਾਂ ਰਾਸ਼ਟਰਪਤੀ ਚੋਣਾਂ &rsquoਚੋਂ ਆਪਣਾ ਨਾਮ ਵਾਪਸ ਲੈਣ ਮਗਰੋਂ ਬਾਇਡਨ ਨੇ ਬੁੱਧਵਾਰ ਨੂੰ ਪਹਿਲੀ ਵਾਰ ਔਨ-ਕੈਮਰਾ ਅਮਰੀਕੀ ਲੋਕਾਂ ਨਾਲ ਸਿੱਧੇ ਮੁਖਾਤਿਬ ਹੁੰਦਿਆਂ ਇਹ ਗੱਲ ਕਹੀ।

ਜਜ਼ਬਾਤੀ ਹੋਏ ਬਾਇਡਨ ਨੇ ਬੁੱਧਵਾਰ ਨੂੰ ਓਵਲ ਦਫ਼ਤਰ ਤੋਂ ਕੀਤੇ ਆਪਣੇ ਸੰਬੋਧਨ ਵਿਚ ਕਿਹਾ, &lsquo&lsquoਮੈਂ ਫੈਸਲਾ ਕੀਤਾ ਹੈ ਕਿ ਅੱਗੇ ਨੂੰ ਕਦਮ ਪੁੱਟਣ ਦਾ ਸਭ ਤੋਂ ਬਿਹਤਰ ਤਰੀਕਾ ਇਹੀ ਹੈ ਕਿ ਮਸ਼ਾਲ (ਕਮਾਨ) ਨਵੀਂ ਪੀੜ੍ਹੀ ਦੇ ਹੱਥਾਂ ਵਿਚ ਸੌਂਪ ਦਿੱਤੀ ਜਾਵੇ। ਇਹ ਸਾਡੇ ਦੇਸ਼ ਨੂੰ ਇਕਜੁੱਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਜਨਤਕ ਜੀਵਨ ਵਿਚ ਲੰਮਾ ਤਜਰਬਾ ਲੈਣ ਦਾ ਵੀ ਇਕ ਵਕਤ ਤੇ ਸਮਾਂ ਹੁੰਦਾ ਹੈ ਅਤੇ ਇਸੇ ਦੇ ਨਾਲ ਨਵੀਆਂ ਆਵਾਜ਼ਾਂ, ਨੌਜਵਾਨ ਵਿਚਾਰਾਂ ਦਾ ਵੀ ਇਕ ਸਮਾਂ ਤੇ ਸਥਾਨ ਹੁੰਦਾ ਹੈ, ਉਹ ਸਮਾਂ ਤੇ ਸਥਾਨ ਇਹੀ ਹੈ।&rsquo&rsquo ਬਾਇਡਨ (81) ਨੇ ਕਿਹਾ ਕਿ ਰਾਸ਼ਟਰਪਤੀ ਦਾ ਦਫ਼ਤਰ ਸਤਿਕਾਰਯੋਗ ਹੈ, ਪਰ ਉਹ ਆਪਣੇ ਦੇਸ਼ ਨੂੰ ਵੱਧ ਪਿਆਰ ਕਰਦੇ ਹਨ। ਅਮਰੀਕੀ ਸਦਰ ਨੇ ਕਿਹਾ, &lsquo&lsquoਰਾਸ਼ਟਰਪਤੀ ਵਜੋਂ ਸੇਵਾ ਕਰਨਾ ਮੇਰੀ ਜ਼ਿੰਦਗੀ ਲਈ ਵੱਡਾ ਆਦਰ ਮਾਣ ਹੈ ਪਰ ਜਮਹੂਰੀਅਤ ਦੀ ਰਾਖੀ, ਜੋ ਇਸ ਵੇਲੇ ਦਾਅ ਉੱਤੇ ਹੈ, ਮੇਰਾ ਮੰਨਣਾ ਹੈ ਕਿ ਇਹ ਕਿਸੇ ਵੀ ਹੋਰ ਚੀਜ਼ ਨਾਲੋਂ ਵੱਧ ਅਹਿਮ ਹੈ।&rsquo&rsquo ਉਨ੍ਹਾਂ ਕਿਹਾ, &lsquo&lsquoਮੇਰਾ ਖ਼ਿਆਲ ਹੈ ਕਿ ਅਮਰੀਕਾ ਅਹਿਮ ਮੋੜ &rsquoਤੇ ਹੈ। ਅਸੀਂ ਅੱਜ ਜੋ ਫੈਸਲੇ ਲਵਾਂਗੇ, ਉਹ ਦਹਾਕਿਆਂ ਤੱਕ ਸਾਡੇ ਦੇਸ਼ ਤੇ ਕੁੱਲ ਆਲਮ ਦਾ ਭਵਿੱਖ ਤੈਅ ਕਰਨਗੇ।&rsquo&rsquo ਰਾਸ਼ਟਰਪਤੀ ਦੇ ਸੰਬੋਧਨ ਦੌਰਾਨ ਉਨ੍ਹਾਂ ਦੀ ਪਤਨੀ ਤੇ ਪ੍ਰਥਮ ਮਹਿਲਾ ਜਿਲ ਬਾਇਡਨ ਤੇ ਪੁੱਤਰ ਹੰਟਰ ਬਾਇਡਨ ਵੀ ਮੌਜੂਦ ਸਨ।