ਸਿੱਖਾਂ ਨੂੰ ਭੂਤ ਚਿਮੜਿਆ ਹੈ !
ਪੜ੍ਹਕੇ ਕਿਧਰੇ ਟੂਣੇ, ਧਾਗੇ, ਤਵੀਤਾਂ ਵਿੱਚ ਪਿੳ ਨਾ, ਆਉ ਰਲ੍ਹਕੇ ਸਮੀਖਿਆ ਕਰੀਏ, ਨਿਰਣਾ ਕੀ ? ਤੁਕ ਕੁਝ ਡਰਾਉਣੀ ਲੱਗੂ, ਕਈਆਂ ਨੇ ਬੇਤੁਕੀ ਭੀ ਆਖਣੀ ਹੈ । ਪਰ ਹੈ ਬੜੀ ਸਿਉਂਕ, ਘੁਣ ਤੇ ਮਾਰੂ ਵਿਸ਼ਾ, ਜੀਵਨ ਦੇ ਕਈ ਪਹਿਲੂ ਹਨ, ਨਿੱਜੀ, ਪਰਿਵਾਰਕ, ਭਾਈਚਾਰਕ, ਸਮਾਜੀ, ਸਿਆਸੀ, ਦੇਸੀ-ਵਿਦੇਸ਼ੀ ਲੜੀ-ਕੜੀ ਜੜੁਤ ਹੀ ਹੈ । ਲਿਖਤ ਨੂੰ ਵਿਸਥਾਰਨਾ, ਵਿਚਾਰਨਾ, ਮੰਗ ਹੈ । ਮੈਂ ਕਿਉਂ ਇਹ ਹੀ ਵਿਸ਼ਾ ਚੁੁਣਿਆ, ਜਿਹੜੀ ਚਿੰਤਾ ਸਤਾਉਂਦੀ ਹੋਵੇ ਉਹਦਾ ਹੀ ਤਾਂ ਗੋਗਾ ਗਉਂਦੇ ਹਾਂ, ਜੀਵਨ ਬੜਾ ਸਖਾਲ੍ਹਾ ਲੰਘ ਸਕਦਾ ਹੈ ਜੇਕਰ ਝਮੇਲੇ ਸਹੇੜੇ ਨਾ ਜਾਣ, ਸਮੇਂ ਤਿੰਨ ਹਨ ਵਰਤਮਾਨ, ਭੂਤ ਕਾਲ ਤੇ ਭਵਿੱਖਤ ਕਾਲ, ਭਲ੍ਹਕ ਦੀ ਚਿੰਤਾ ਵਰਤਮਾਨ ਭੀ ਨਸ਼ਟ ਕਰਦੀ ਹੈ, ਯਾਨੀ ਭਵਿੱਖਤ, ਹੈ ਅੱਗੋਂ ਕੀ ਹੋਊ ਤੇ ਸਾਡਾ ਵਾਤਾਵਰਣ ਭੂਤ-ਕਾਲ ਵਿੱਚ ਵੱਸਦਾ ਹੈ, ਵਰਤਮਾਨ ਦੋਨੋਂ ਹੀ ਦੁੱਭਰ ਕਰੀ ਰੱਖਦੇ ਨੇ, ਪੜਚੋਲ ਕਰੀਏ ਕਿ ਅਗਾਹ ਵਧੂ ਸੰਸਾਰ ਵਿੱਚ ਤਰੱਕੀ ਤਾਂ ਬੜੀ ਹੈ ਪਰ ਕੀ ਪੱਧਰ ਸੁਖਾਲ੍ਹਾ ਹੈ ਕੀ ! ਵਿੱਦਿਆ ਖੇਤਰ ਵਿੱਚ ਭੀ ਦੇਖ ਲਵੋ ਹਰ ਕਿੱਤੇ ਦੇ ਮਜਬੂਨ ਵੱਖਰੇ ਹਨ, ਜੀਹਦੀ ਯੋਗਤਾ ਤੇ ਰੁਚੀ ਜਿੱਧਰ ਹੋਵੇ ਉਧਰ ਨੂੰ ਜਾਂਦਾ ਹੈ, ਸਾਰੇ ਮਜਬੂਨ ਸਾਰੇ ਵਿੱਦਿਆਰਥੀ ਨਹੀਂ ਪੜ੍ਹਦੇ, ਲਿਖਣ ਤੋਂ ਭਾਵ ਕਿ ਅੱਜ ਸਿੱਖ ਸਮਾਜ ਕੁਰਾਹੇ ਪੈ ਚੁੱਕਿਆ ਹੈ, ਸਾਡਾ ਪਸਾਰਾ, ਪ੍ਰਚਾਰ ਤੇ ਧਰਮ ਗੁੱਥਮ ਗੁੱਥਾ ਕਰੀ ਜਾ ਰਹੇ ਹਨ, ਹਰ ਵੇਲੇ ਅਸੀਂ ਤਾਂ ਤਵਾਰੀਖ ਪੜ੍ਹਾਉਣ, ਪ੍ਰਚਾਰਣ ਅਤੇ ਸਨਾਉਣ ਤੇ ਜੋਰ ਦੇ ਰਹੇ ਹਾਂ, ਜੀ ਮੁਗਲਾਂ ਨੇ ਸਾਡੇ &lsquoਤੇ ਜੁਲਮ, ਹਿੰਦੂ ਰਾਜਿਆਂ ਨੇ ਨੀਮੇ ਕੀਤੇ, ਅੰਗ੍ਰੇਜਾਂ ਨੇ ਗੁਲਾਮ, ਬੱਸ ਅਸੀਂ ਗੁਲਾਮ ਹਾਂ ਇਹ ਹੀਣ ਭਾਵਨਾ, ਕੁੱਟ ਕੁੱਟ ਕੇ ਭਰ ਧਰੀ ਸਿੱਖਾਂ ਦੀ ਸੋਚ ਇੰਨੀ ਝਗੜਾਲੂ ਬਣਾ ਧਰੀ ਕਿ ਅਸੀਂ ਲੜਨ ਭਿੜਨ ਬਗੈਰ ਕੋਈ ਭੀ ਮਸਲਾ ਹੱਲ ਕਰਨ ਦੇ ਆਦੀ ਨਹੀਂ, 40 ਕੁ ਸਾਲਾਂ ਤੋਂ ਤਾਂ ਸਹਿਣ-ਸ਼ੀਲਤਾ ਤਾਂ ਕੀ ਤਣਾਅ ਭਰਪੂਰ ਜੀਵਨ ਬਣ ਗਿਆ ਹੈ । ਭਾਵੇਂ ਦੇਸ਼ ਛੱਡ ਵਿਦੇਸ਼ੀ ਜਾ ਵੱਸੇ ਪਰ ਗੁਲਾਮੀ ਦੇ ਸੰਗਲ ਨਾਲ ਹੀ ਟਰੰਕ ਵਿੱਚ ਲਈ ਫਿਰਦੇ ਹਾਂ, ਲਾਹਾ ਖੱਟਣ ਵਾਲੇ ਸੁੱਟਣ ਹੀ ਨਹੀਂ ਦਿੰਦੇ, ਚੌਵੀ ਘੰਟੇ ਗੁਲਾਮੀ ਦੀ ਮਾਲਾ ਗੱਲ ਵਿੱਚ ਪਾਈ ਜਾਂਦੇ ਨੇ ਪਰ ਆਪ ਚੌਧ੍ਹਰੀ ਅਜਾਦ ਨੇ ਸਾਧਾਰਣ ਸਿੱਖਾਂ ਦੀ ਬਗੈਰ ਆਗਿਆ ਪ੍ਰਤੀਨਿੱਧਤਾ ਕਰਨ ਲਈ ਦਰਜਨ ਕੁ ਸਿੰਘ ਕੱਠੇ ਹੋ ਕੇ ਸੰਸਥਾ ਨੇ ਜੀ ਸਮੁੱਚਾ ਪੰਥ ਨੇ, ਹਕੂਮਤ ਕਰਦੇ ਨੇ ਸ਼ਾਂਤਮਈ ਬੈਠਿਆਂ ਤੇ ਉਨ੍ਹਾਂ ਕੋਲ ਤਾਂ ਅਜ਼ਾਦੀ ਹੈ ਪਰ ਬਾਕੀ ਗੁਲਾਮ ਨੇ, ਸੱਚ ਤਾਂ ਇਹ ਹੈ ਕਿ ਹਕੂਮਤਾਂ ਦੇ ਗੁਲਾਮਾਂ ਨਾਲੋਂ ਤਾਂ ਅਸੀਂ ਇਨ੍ਹਾਂ ਦੇ ਗੁਲਾਮ ਹਾਂ, ਹਕੂਮਤਾਂ ਦੇ ਗੁਲਾਮ ਤਾਂ ਸਾਰੇ ਅਜ਼ਾਦ ਦੇਸ਼ ਭੀ ਹਨ, ਸਰਕਾਰਾਂ ਭੀ ਤਾਂ ਕਨੂੰਨਾਂ ਦੀਆਂ ਗੁਲਾਮ ਹਨ, ਉਪਰੋਕਤ ਤੱਥਾਂ ਦੇ ਆਧਾਰ ਤੇ ਮੇਰੀ ਲਿਖਤ ਹੈ, ਸਾਨੂੰ ਭੂਤ ਤਾਂ ਬੀਤੇ ਸਮੇਂ ਦਾ ਚਿਮੜਿਆ ਹੋਇਆ ਹੈ, ਜੋ ਮੌਕਾ ਪ੍ਰਸਤ ਲੋਕ ਆਪਣੇ ਵਪਾਰਾਂ, ਲਾਹਾਂ ਤੇ ਸਰਕਾਰੇ ਦਰਬਾਰੇ ਨਾਮ ਬਨਾਉਣ ਨੂੰ ਆਮ ਗਿਣਤੀ ਨੂੰ ਇਹ ਭੂਤ ਤੋਂ ਡਰਾ ਕੇ ਮਗਰ ਲਾ ਰਹੇ ਹਨ, ਸਿਆਸੀ ਹੀ ਨਹੀਂ ਧਰਮ ਦੇ ਵਿਭਾਗ, ਪ੍ਰਚਾਰਕ, ਰਾਗੀ, ਢਾਡੀ ਤੇ ਬੁਲਾਰੇ, ਕਥਾਵਾਚਕ ਸਭ ਸਮਾਜੀ ਜੀਵਨ ਨੂੰ ਦੁਸ਼ਵਾਰ ਬਨਾਉਣ ਵਿੱਚ ਭਾਗੀ ਹਨ, ਦੁਖੀ ਜੀਵ ਨਸ਼ੇ ਕਰੂ, ਵਿਹਲਾ ਰਹੂ, ਮਾਨਸਿਕ ਰੋਗੀ ਬਣੂ, ਅੰਤ ਭਾਈਚਾਰਾ ਹੀ ਦੁਖੀ ਨਹੀਂ ਸਰਕਾਰਾਂ ਲਈ ਭੀ ਸਿਰਦਰਦੀ, ਅੱਜ ਸੰਸਾਰ ਭਾਵੇਂ ਇਸ ਭੂਤ ਤੋਂ ਬਹੁਤਾ ਡਰੂ ਨਾ ਹੋਵੇ ਪਰ ਸਿੱਖ ਤਾਂ ਪੂਰੀ ਤਰ੍ਹਾਂ ਗ੍ਰਸੇ ਪਏ ਹਨ ਰੋਗੀ ਹਨ ਸਾਨੂੰ ਝਾਤੀ ਮਾਰਨੀ ਬਣਦੀ ਹੈ ਕਿ ਗੁਰੂ ਕਾਲ ਜੀਹਨੂੰ ਸਾਡਾ ਧਰਮ ਧੁਰਾ ਬਣਾ ਕੇ ਪਾਸਟ ਵਿੱਚ ਵਾੜੀ ਰੱਖਦਾ ਹੈ, ਕੀ ਅੱਜ ਸਾਖਸਸ਼ ਹੈ ਕੀ ਅਸੀਂ ਉਹੀ ਜੀਵਨ, ਖੁਰਾਕ, ਪੁਸ਼ਾਕ ਵਿੱਚ ਹਾਂ ? ਅੱਜ ਤੋਂ 60 ਕੁ ਸਾਲ ਹੋਏ ਯੂ।ਕੇ। ਜਾਂ ਹੋਰ ਦੇਸੀ ਸਿੱਖ ਪਿੰਡਾਂ ਵਾਲੇ ਜਿਨ੍ਹਾਂ ਕਦੀ ਕੋਟ ਪਤਲੂਣ, ਬੂਟ ਜਰਾਬਾਂ ਨੇੜੇ ਨੀ ਸੀ ਲਾਈਆਂ, ਆ ਕੇ ਪਾਏ, ਖਾਣੇ ਇਥੋਂ ਦੇ ਖਾਧੇ, ਨੰਗੇ ਪੈਰੀਂ ਫਿਰਨ ਵਾਲੇ ਬੂਟ ਜਰਾਬਾਂ ਵਾਲੇ ਬਣੇ ਕਿਥੇ ਹੈ ਫੇਰ ਕੁੜਤੇ ਪਜਾਮੇ, ਧੋਤੀਆਂ, ਚਾਦਰੇ, ਤੀਮੀਆਂ ਦੇ ਘੱਗਰੀਆਂ, ਸੁੱਥਣਾਂ, ਕੁੜਤੀਆਂ, ਚੰਗੀ ਲੱਗਦੀ ਹੈ ਬਦਲਾਅ ਵਿੱਚ ਢਾਲ੍ਹ ਜੇਕਰ ਅਸੀਂ ਉਹ ਅਪਣਾ ਸਕਦੇ ਹਾਂ ਤਾਂ ਕਿਉਂ ਸਾਰਾ ਸਮਾਂ ਜੀ ਗੁਰੂ ਜੀ ਆਹ ਕਹਿ ਗਏ, ਭਾਈ ਸਮਾਂ ਸਥਿਰ ਨਹੀਂ ਰਹਿੰਦਾ । ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 300 ਸਾਲ ਲਗਪਗ ਭੀ ਇਕੋ ਰੀਤੀ ਰਵਾਜ਼ ਨਹੀਂ ਰਹੇ, ਗੁਰੂ ਘਰ ਤਾਂ ਸੀ ਹੀ ਨਹੀਂ ਫੇਰ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਏ ਤੇ ਹੁਣ ਅਸੀਂ ਸੱਤੇ ਦਿਨ ਹਾਜ਼ਰੀਨ ਹਾਂ, ਲੰਗਰ ਉਥੋਂ ਹੀ, ਘਰੀਂ ਘੱਟ ਹੀ ਸੁਆਣੀਆਂ ਰਸੋਈ ਵਿੱਚ ਵੜਦੀਆਂ ਹਨ, ਜੁਆਨ ਬਾਹਰਲਾ ਭੋਜਨ ਤਾਂ ਕਿਉਂ ਪ੍ਰਚਾਰਕ ਆਪਣੇ ਧਨ ਕਮਾਉਣ ਲਈ ਸਾਰਾ ਸਮਾਂ ਪੁਰਾਤਨ ਹੀ ਧੱਕੀ ਰੱਖਣ, ਮੈਨੂੰ ਕੋਸਣ ਤੋਂ ਪਹਿਲਾਂ ਜਰੂਰ ਧਿਆਨ ਲਾਇਉ ਕਿ ਕੀ ਕੁਝ ਅਕਲ ਦੀ ਮੱਤ ਦੀ ਗੱਲ ਮੈਂ ਲਿਖੀ ਹੈ ਜਾਂ ਝੱਖ ਮਾਰੀ ਹੈ, ਭੂਤ ਨਾਲੋਂ ਇਹ ਭੂਤ ਭੀ ਸਤਾਉਣ ਵਾਲਾ ਹੀ ਹੈ, ਮੇਰੇ ਵਿਚਾਰ ਹਨ ਠੋਸਣ ਨੀ ।
ਮਨੋਵਿਗਿਆਨ, ਸਮਾਂ, ਮਨੁੱਖ, ਸੰਸਾਰ, ਸਮਾਂ ਕਿਸੇ ਦੀਆਂ ਆਸਾਂ ਮੰਗਾਂ ਤੇ ਨਹੀਂ ਚੱਲਦਾ, ਬੰਦੇ ਨੂੰ ਉਸ ਦੇ ਨਾਲ ਹੀ ਤੁਰਨਾ ਪੈਂਦਾ ਹੈ, ਅਜੋਕੇ ਸਮੇਂ ਵਿੱਚ ਜੋ ਅੰਨੀ ਮਚੀ ਹੈ ਕਾਰਨ :- ਮਨੋਵਿਗਿਆਨ ਹੈ, ਸਮੇਂ ਨਾਲ ਕੁਝ ਤਾਂ ਲੋੜ ਸੀ, ਸਹਿੰਦਾ ਸਹਿੰਦਾ, ਪਰ ਬਹੁਲਤਾ ਹਰ ਸ਼ੈਅ ਦੀ ਮਾਰੂ, ਪ੍ਰਤੱਖ ਦਿਸਦਾ ਹੈ ਜੋ ਅੱਜ ਵਿਚਰ ਰਿਹਾ ਹੈ, ਹੁਣ ਦੇਖੋ ਕਿਵੇਂ ਾ।ਤ। ਆਰਟੀਫਿਸ਼ਲ ਟੈਕਨਾਲੋਜੀ, ਕਹਿੰਦੇ ਬੰਦੇ ਭੀ ਬਣਾ ਦੇਣੇ ਹਨ, ਗਜ਼ਬ ਸਾਈਂ ਦਾ ਪਹਿਲਾਂ ਤਾਂ ਰੋਬੋਰਟ ਹੀ ਬਣਾਏ ਸਨ, ਯਾਨੀ ਮਨੁੱਖ ਰੱਬ ਨਾਲ ਮੁਕਾਬਲੇ ਕਰਨ ਲੱਗ ਰਿਹਾ ਹੈ, ਕੋਈ ਭੀ ਧਾਰਮਿਕ ਅਦਾਰਾ ਇਸ ਦੇ ਵਿਰੁੱਧ ਕੁਸਕਦਾ ਨੀ ਲੱਗਦਾ ਪਰ ਅਸਰ ਭੀ ਕੋਈ ਨਹੀਂ ਹੋਣਾ, ਮਨੁੱਖੀ ਅਧਿਕਾਰ ਖੜ੍ਹੇ ਨੇ ਅੰਬਰ ਧਰਤੀ ਇਕ ਹੋਏ ਪਏ ਨੇ, ਆਪੋ ਧਾਪੀ ਨੇ ਤਾਂ ਧਮੂਸਲੀ ਚੱਕੀ ਹੋਈ ਹੈ, ਉਧਰ ਅਸੀਂ ਆਪਣੀ ਪੀਪਨੀ ਹੀ ਬਜਾਈ ਜਾਈਦੀ ਹੈ, ਦੌਲਤ ਲਈ ਹੀ ਹਰ ਵੇਲੇ ਧਰਮ ਨੂੰ ਵਰਤੀ ਜਾ ਰਹੇ ਹਾਂ, ਅਣਗਿਣਤ ਤੇ ਆਲੀਸ਼ਾਨ ਗੁਰੂ ਘਰ ਹਨ ਪਰ ਆਹ ਇਕ ਕੰਪਨੀ ਨੇ ਟੈਂਟਾਂ ਵਿੱਚ ਗੁਰਮਤਿ ਸਮਾਗਮ ਨਉਂ ਥੱਲੇ ਵਪਾਰ ਹੀ ਖੋਲ੍ਹ ਲਿਆ ਹੈ, ਬਹੁਤੀ ਸਰਗਰਮੀ ਅਫ਼ਗਾਨ ਭਾਈਚਾਰੇ ਨੇ ਚੁੱਕੀ ਹੈ, ਹਾਂ ਇਕੋ ਪਹਿਲਾ ਚੈਨਲ ਨਾਲ ਹੈ, ਹੋਰ ਤਾਂ ਹੋਰ ਸੁਣਿਆ ਕਹਿੰਦੇ ਕਿ ਅਕਾਲ ਤਖ਼ਤ ਦੀ ਨਕਲ &lsquoਤੇ ਨਕਸ਼ਾ ਪ੍ਰਦਰਸ਼ਨ ਕੀਤਾ ਗਿਆ ਤੇ ਜਥੇਦਾਰ ਅਕਾਲ ਤਖ਼ਤ ਸ਼ਿਰਕਤ ਕਰ ਗਏ, ਵਰਜਨਾ ਕੀਹਨੇ ਚੇਤੇ ਰੱਖੋ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਭੀ ਮਿਡਲੈਂਡ ਵਿੱਚ ਬੁੱਤ ਦਾ ਉਦਘਾਟਣ ਕਰ ਗਏ ਸਨ, ਸਜ਼ਾ ਭੀ ਮਿਲੀ, ਸੱਦਣ ਵਾਲੇ ਨੂੰ ਭੀ, ਪਰ ਸਬਕ ਕੋਈ ਨਹੀਂ, ਅਸੀਂ ਧਰਮ ਦਾ ਪਸਾਰਾ, ਪ੍ਰਚਾਰ ਬਹਾਨੇ ਕਾਰੋਬਾਰ ਚਲਾ ਰਹੇ ਹਾਂ, ਕੌਮ ਲਚਾਰ ਹੈ, ਡਾਢੇ ਦੀ ਨਜ਼ਰ ਸਵੱਲੀ ਨਹੀਂ, ਪ੍ਰਤੀਤ ਖੋਈ ਹੋਈ ਹੈ, ਭੌਂਦੇ ਹੀ ਫਿਰ ਰਹੇ ਹਾਂ ਕੋਈ ਭੀ ਸੰਸਥਾ ਪ੍ਰਮਾਤਮਾਂ &lsquoਤੇ ਭਰੋਸੇ ਦੀ ਹਾਮੀ ਨਹੀਂ ਲੱਗਦੀ, ਸਾਡੀਆਂ ਕੌਮੀ ਸੰਸਥਾਵਾਂ ਭੀ ਡਰਦੀਆਂ ਅੱਖਾਂ ਮੀਚੀ ਬੈਠੀਆਂ ਨੇ, ਗਲ੍ਹਬਾ ਇੰਨਾ ਪੈ ਚੁੁੱਕਿਆ ਹੈ ਕਿ ਹਰ ਸਮੇਂ ਨੁਕਤਾਚੀਨੀ ਦਾ ਭੈਅ, ਬੱਸ ਬੇਅਦਬੀ ਹਥਿਆਰ ਹੈ ਸਤਿਕਾਰ ਕਮੇਟੀ ਪਹਿਲਾਂ ਹੋਰ ਸੀ, ਹੁਣ ਹੋਰ ਬਣ ਗਿਆ, ਆਹ ਜੰਮੂ ਵਿੱਚ ਝਿੜਕਣ ਤੁਰ ਪਿਆ, ਇਹ ਨਮੇਂ ਫੇਰੀਆਂ ਵਾਲੇ ਪਾਧੇ ਨੇ, ਰੱਸਾ ਕਸ਼ੀ ਦੀ ਖੇਡ ਚੱਲ ਰਹੀ ਹੈ ਹਰ ਕੋਈ ਆਪਣੀ ਤਾਕਤ ਦਾ ਪ੍ਰਗਟਾਵਾ ਕਰ ਰਿਹਾ ਹੈ, ਪੰਜਾਬ ਵਿੱਚ ਤਾਂ ਜਿਮੇ ਮਾਹਾਮਾਰੀ ਦੇ ਦੌਰ ਹਨ, ਪਹਿਲੇ ਹਾਲੇ ਜਖ਼ਮ ਅੱਲੇ ਹੀ ਸਨ ਤਾਂ ਅੰਮ੍ਰਿਤਪਾਲ ਕਾਂਡ, ਹੁਣ ਭਰਾ ਦਾ ਅਰੰਭ, ਲਿਖਦੀ ਜਾਵਾਂ ਮਾਪਿਆਂ ਨੂੰ ਪਤਾ ਹੁੰਦਾ ਹੈ ਕਿ ਬੱਚੇ ਨਸ਼ੇ ਕਰਦੇ ਹਨ ਪਰ ਕਹਿ ਨਹੀਂ ਹੁੰਦਾ, ਹਰਿਪ੍ਰੀਤ ਸਿੰਘ ਤੇ ਸਾਥੀ ਦੇ ਪਹਿਲਾਂ ਟੈਸਟ ਤੇ ਕਹਿੰਦੇ ਸੀ ਜੀ ਪੁਲਸ ਟੀਕਾ ਲਾ ਕੇ ਝੂਠਾ ਕੇਸ ਬਣਾ ਰਹੀ ਹੈ, ਹੁਣ ਵਕੀਲ ਕੀ ਕਹਿੰਦਾ ਸੁਣੋ ! ਜੀ ਜਿੰਮ ਜਾਂਦੇ ਸਨ ਤਾਂ ਦੋਨਾਂ ਨੂੰ ਸਟੈਰਾਈਡ ਖਾਣੇ ਕਰਕੇ ਟੈਸਟ ਪਾਜ਼ੀਟਿਵ ਹਨ, ਦੂਜੇ ਪਾਸੇ ਟੱਬਰ ਸਭ ਨੂੰ ਭੰਡਣ &lsquoਤੇ ਸੀ, ਨਾਲੇ ਤਾਂ ਸ਼੍ਰੋਮਣੀ ਕਮੇਟੀ ਤੋਂ ਪੈਸਾ ਖਰਚਾ ਲਿਆ ਨਾਲੇ ਸਹੀ ਨਹੀਂ ਹੈ, ਤੀਜਾ ਹੁਣ ਕਹਿੰਦੇ ਵਿਕਰਮਜੀਤ ਸਿੰਘ ਜੀਹਨੇ ਚੋਣ ਲੜੀ ਸੀ ਕੋਰਟ ਵਿੱਚ ਚੁਣੌਤੀ ਲਈ ਪਹੁੰਚ ਗਿਆ, ਯਾਨੀ ਗਰਕਣੀ ਹੈ ਸਭ ਪਾਸੇ, ਕਿਸਾਨਾਂ ਨੇ ਤਾਂ ਕਾਂਗਰਸ ਦਾ ਝੰਡਾ ਚੁੱਕਿਆ ਹੈ । ਪਰ ਦਿਖਾਵਾ ਕਰ ਰਹੇ ਹਨ ਅਸੀਂ ਸਾਰੇ ਸਾਂਸਦਾਂ ਨੂੰ ਮੰਗ ਪੱਤਰ ਦੇਣੇ ਹਨ ਪ੍ਰਚੰਡਣੇ ਕੀ ਇਸ ਸੰਦਰਭ ਵਿੱਚ ਪੰਜਾਬ ਦੀ ਭਲਾਈ ਝਲਕ ਰਹੀ ਹੈ ? ਸਰਬਜੀਤ ਸਿੰਘ ਦੀ ਦੇਖੋ ਕਿਵੇਂ ਅੰਮ੍ਰਿਤਪਾਲ ਨੂੰ ਬੌਸ ਮੰਨਦਾ ਹੈ ਜਾਂ ਤਾਂ ਰਿਸ਼ਤੇਦਾਰੀ ਹੈ ਜਾਂ ਫੇਰ ਇਕੋ ਖੁਫੀਆ ਕਾਰੋਬਾਰੀਆਂ ਦੇ ਯੁਵਕ ਹਨ, ਦਿਨਾਂ ਵਿੱਚ ਹੀ ਬੇਅੰਤ ਸਿੰਘ ਦੀ ਕੁਰਬਾਨੀ ਉਜਾਗਰ ਹੋਈ ਤੇ ਐੱਮ।ਪੀ। ਬਣਾ ਤਾ ਤੇ ਫੇਰ ਅੰਮ੍ਰਿਤਪਾਲ ਤੇ ਉਹਦੇ ਪਰਿਵਾਰ ਦੀ ਕੀ ਕੁਰਬਾਨੀ ਹੈ ਕਿ ਝੱਖੜ ਝੁਲਾ ਤਾ ਇਹ ਤਾਂ ਕਿਸੇ ਖਾਸ ਸਾਜਿਸ਼ ਤਹਿਤ ਪੰਜਾਬ ਨੂੰ ਲਪੇਟਿਆ ਜਾ ਰਿਹਾ ਹੈ, ਪਤੰਗ ਦੀ ਡੋਰ ਟੱੁਟੀ ਤਾਂ ਲੁੱਟਣ ਵਾਲੇ ਭਾਜੜਾਂ ਬੱਸ ਸ਼੍ਰੋਮਣੀ ਅਕਾਲੀ ਦਲ &lsquoਤੇ ਤੂਹਮਤਾਂ ਭੀ ਇਸੇ ਸਕੀਮ ਦਾ ਹੀ ਹਿੱਸਾ ਹਨ, ਬਾਗੀ ਦਾਗੀ ਬਣਾ ਸ਼ੋਰ ਮਚਾਉ ਸੁਖਬੀਰ ਹਟਾਉ ਫੇਰ ਦੇਖਾਂਗੇ ਕਿਹੜੀ ਸ਼ਤਰੰਜ, ਜਗੀਰ ਕੌਰ ਨੂੰ ਸੁੱਝੀ ਕਿ ਗੁਰਪ੍ਰਤਾਪ ਸਿੰਘ ਹੀ ਰਹਿੰਦਾ ਲਿਬੜਣ ਤੋਂ, ਕਰ ਲਿਆ ਭਰਤੀ, ਹੁਣ ਤਖ਼ਤੀ &lsquoਤੇ ਸ਼ੁੱਧ ਨਹੀਂ ਲਿਖ ਹੋਣਾ ਜੇਕਰ ਕੋਈ ਗਿਲ੍ਹਾ ਸੀ ਤਾਂ ਚੁੱਪ ਕਰਕੇ ਬੈਠ ਜਾਂਦਾ ਆਪੇ ਉਨ੍ਹਾਂ ਨੇ ਪੁੱਛਣਾ ਸੀ ਇਹੀ ਹਾਲ ਚਰਨਜੀਤ ਸਿੰਘ ਬਰਾੜ ਨੇ ਕਰ ਲਿਆ, ਬਾਕੀ ਤਾਂ ਸਭ ਸੁਥਰੇ ਸਨ ਹੀ, ਪੰਥ ਦਾ ਹਾਲ ਇਹ ਕਿਉਂ ਹੈ ! ਜੋਰ ਅੰਮ੍ਰਿਤ ਸ਼ਕੋ ਪਰ ਅੰਮ੍ਰਿਤ ਦੀ ਮਹੱਤਤਾ, ਅੰਮ੍ਰਿਤ ਦਾ ਮਨ &lsquoਤੇ ਅਸਰ, ਅੱਡਰੀਆਂ ਧਾਰਾ ਹਨ, ਹੁਣ ਗਿਣਤੀ ਕਰਨ ਲਈ ਆਪਣੀ ਪ੍ਰਭਤਾ, ਭੱਲ ਲਈ ਅੰਮ੍ਰਿਤ ਦਾ ਪ੍ਰਚਾਰ ਹੈ, ਪੰਜਾਬ ਕੀ ਵਿਦੇਸ਼ੀ ਕੀ ਡਾਰਾਂ ਬੰਨੀ ਗਾਤਰੇ, ਕਿਰਪਾਨਾਂ ਪਾਈ ਫਿਰਦੇ ਨੇ ਸਭ ਮੰਤਵ ਲਈ ਨਾ ਕਿ ਇਹਦਾ ਜੀਵਨ &lsquoਤੇ ਅਸਰ, ਧਾਰਨੀ ਹੋਣਾ ਗੁਰੂ ਤੋਂ ਡਰਨਾ ਨਾ ਕਿ ਗੁਰੂ ਨੂੰ ਦੱਸਣਾ ਅਸੀਂ ਤੇਰੇ ਬਣ ਗਏ ਹਾਂ ਹੁਣ ਜੋ ਮਰਜ਼ੀ ਕਰੀਏ ਅੰਮ੍ਰਿਤ ਅਭਿਲਾਸ਼ੀ ਤਾਂ ਕੋਈ ਜੁਰਮ ਫੇਰ ਕਰ ਹੀ ਨਹੀਂ ਸਕਦਾ, ਮਾਨਵ ਹੱਤਿਆ ਤਾਂ ਦੂਰ ਦੀ ਗੱਲ ਹੈ । 
ਪ੍ਰਚੰਦ ਧਰਮ ਸਭ ਦਿਸ ਰਿਹਾ ਹੈ ਪਰ ਸਧਾਰ ਵੱਲ ਕੋਈ ਧਿਆਨ ਨਹੀਂ, ਪਿਛਲੇ ਹਫ਼ਤੇ ਦੀ ਵਾਰਤਾ ਰੋਡੇ ਪਰਿਵਾਰ ਦੇ ਹਰਜੀਤ ਸਿੰਘ ਭਰਾਤਾ ਦੀ ਅੰਤਿਮ ਸ਼ਰਧਾਂਜਲੀ, ਅਰਦਾਸ, ਸਮਾਰੋਹ ਵਿੱਚ ਬੜੇ ਹੀ ਹਸਤੀਆਂ ਨਾਲ ਇਕੱਠ ਵਿੱਚ ਇਕ ਕੋਈ ਰਾਜਬੀਰ ਸਿੰਘ ਖ਼ਾਲਸਾ ਕਹਿੰਦੇ ਨੇ ਐੱਮ।ਪੀ।ਸੀ।ਆਰ।ਐੱਸ।ਐੱਸ। ਦਾ ਬੰਦਾ ਹੈ, ਅੰਮ੍ਰਿਤਪਾਲ ਨੂੰ ਅਸ਼ੀਰਵਾਦ ਦੇਣ ਜੇਲ੍ਹ ਗਿਆ ਸੀ ਕਿ ਚੋਣ ਲੜ ਹੁਣ ਇਥੇ ਦੇਖੋ ਕੀ ਬੋਲਿਆ, ਜੀ ਸ਼ਹੀਦਾਂ ਦੇ ਸਿਰਤਾਜ ਭਾਈ ਜਸਵੀਰ ਸਿੰਘ ਰੋਡੇ ਨੂੰ ਅਕਾਲੀ ਦਲ ਦਾ ਪ੍ਰਧਾਨ ਥਾਪੋ ਕੁਰਬਾਨੀ ਪਤਾ ਨਹੀਂ ਕਿਹੜੀ, ਸੰਤਾਂ ਤੋਂ ਸਿਵਾਏ ਬਾਕੀ ਕੀਹਦੀ ? ਹੈਰਾਨੀ ਕਿ ਉਥੇ ਸਭ ਅੰਮ੍ਰਿਤਧਾਰੀ ਪਰ ਸੁਸਰੀਆਂ ਉਹਨੇ ਆਪ ਹੀ ਪ੍ਰਗਟਾਵਾ ਕੀਤਾ ਜੀ ਮੇਰੇ ਤੋਂ ਗਲਤੀ ਹੋ ਗਈ ਸ਼ਹੀਦਾਂ ਦੇ ਸਿਰਤਾਜ ਆਖਣ ਦੀ ਖਿਮਾਂ ਕਰੋ ਜੇਕਰ ਇਹੀ ਗੁਸਤਾਖੀ ਕਿਧਰੇ ਅਕਾਲੀ ਕਿਸੇ ਤੋਂ ਹੋ ਜਾਂਦੀ ਤਾਂ ਪੰਜਾਬ ਨੂੰ ਘੜੀਸ ਕੇ ਇਹ ਪਾਕਿਸਤਾਨ ਪਹੁੰਚਾ ਦਿੰਦੇ, ਆਹ ਮੀਡੀਆ ਭੀ ਸੋਸ਼ਲ ਭੀ ਪਤੰਗੇ ਲਉਣ ਤੱਕ ਹੀ ਹੈ । ਕੀ ਸ਼ਰਧਾਂਜਲੀ ਲਈ ਸੱਦੇ ਸੀ ਜਾਂ ਅਕਾਲੀ ਦਲ ਦੀ ਪ੍ਰਧਾਨਗੀ ਮੰਗਣ ਨੂੰ, ਅੱਜ ਕੱਲ੍ਹ ਕੁਰਬਾਨੀਆਂ ਦਾ ਤਾਂ ਮੀਂਹ ਪਿਆ ਹੋਇਆ ਹੈ, ਆਹ ਹੁਣ ਬੇਅੰਤ ਸਿੰਘ ਦਾ ਪੁੱਤ ਸਰਬਜੀਤ ਸਿੰਘ ਕਹਿੰਦਾ ਮੈਂ ਹੁਣ ਅੰਮ੍ਰਿਤਪਾਲ ਨਾਲ ਰੱਲ੍ਹਕੇ ਪਾਰਟੀ ਬਣਾਉਂਗਾ, ਮੂੰਹ ਜੋ ਪੈ ਗਿਆ ਚੌਧਰ ਨੂੰ, ਕੀ ਸ਼੍ਰੋਮਣੀ ਕਮੇਟੀ ਤੋਂ ਘੱਟ ਖੱਟੀਆਂ ਲਈਆਂ ਹੁਣ ਸਿਆਸਤ ਤੋਂ ਫੇਰ ਪਹਿਲਾਂ ਮਾਂ, ਦਾਦਾ ਰਿਸ਼ਤੇਦਾਰ, ਆਹ ਖ਼ਾਲਸਾ ਰਾਜਬੀਰ ਸਿਹੁੰ ਪ੍ਰਵਾਰ ਹੀ ਕਤਾਰਾਂ ਵਿੱਚ ਨੇ ਉਧਰ ਅੰਮ੍ਰਿਤਪਾਲ ਦਾ ਬਾਪ ਕਹਿੰਦਾ ਮੈਂ ਭੀ ਲੜੂ ਸੀਰਨੀ ਹੈ । ਕੀ ਸੁਹਿਰਦ ਵਿਰਸਾ ਅਭਿਲਾਸ਼ੀ ਹਾਲੇ ਭੀ ਸੋਚਦੇ ਨੇ ਇਹ ਪੰਜਾਬ ਹਿਤੈਸ਼ੀ ਨੇ ? ਪਰਿਵਾਰਵਾਦ ਦਾ ਕੋਹਾ ਕੇਵਲ ਬਾਦਲ ਪਰਿਵਾਰ ਲਈ ਹੀ ਹੈ, ਬਾਕੀ ਸਭ ਤਾਂ ਸੱਤਕਾਰੀ ਕਿਉਂ ਪੰਥਕ ਹਿੱਤਾਂ ਲਈ ਆਹ ਇਨਸਾਫੀਏ ਤਿਆਗ ਕਰਨ, ਹੁਣ ਨਮਾਂ ਏਜੰਡਾ ਰੀਵੀਊ ਅੱਖਰ ਇਨ੍ਹਾਂ ਨੂੰ ਸਮਝ ਨੀ ਆਉਂਦਾ, ਕੀ ਪੰਥ ਦਾ ਘਾਣ ਕਰਨ ਵਿੱਚ, ਹਵਾਰਾ, ਰੋਡੇ, ਸਿਮਰਨਜੀਤ ਸਿੰਘ ਮਾਨ, ਗੁਰਦੀਪ ਬਠਿੰਡਾ, ਕਾਹਨ ਸਿੰਘ ਵਾਲਾ ਹੁਣ ਅੰਮ੍ਰਿਤਪਾਲ ਪਰਿਵਾਰ ਸ਼ਹੀਦ ਕੁਰਬਾਨੀਆਂ ਵੇਚਣੇ, ਹੁਣ ਸਰਬਜੀਤ ਕਹਿੰਦਾ ਮੈਂ ਅਕਾਲੀ ਦਲ ਬਣਾਊਂ ਸਭ ਏਜੰਸੀ ਬਾਲਕੇ ਨੇ ਦੇਖੋ ਕਿਵੇਂ ਆਹ ਵਕੀਲ ਨਾਲੇ ਸਾਬਕਾ ਐੱਮ।ਪੀ। ਰਾਜਬੀਰ ਸਿੰਘ ਖ਼ਾਲਸਾ, ਆਰ।ਐੱਸ।ਐੱਸ। ਦਾ ਸਾਫ ਕਹਿੰਦਾ ਹੈ, ਕੀ ਮੈਂ ਲਿਖ ਸਕਦੀ ਹਾਂ ਕਿ ਰੁਲਦਾ ਸਿੰਘ ਤਾਂ ਇਸ ਬਿੱਲੇ ਕਰਕੇ ਪਾਰ ਬੁਲਾਇਆ ਤੇ ਇਹਨੂੰ ਚੱਕੀ ਫਿਰਦੇ ਨੇ, ਕੀ ਦਾਲ ਵਿੱਚ ਕਾਲਾ ਹੈ ਜਾਂ ਦਾਲ ਹੀ ਖ਼ਾਲਸਾ ਬਣ ਗਈ, ਦੁੱਖ ਹੈ ਕਿ ਕੋਈ ਭੀ ਇਸ ਸੰਦਰਭ ਵਿੱਚ ਕੁਸਕਦਾ ਨਹੀਂ ਕਿਉਂਕਿ ਇਹ ਬਾਦਲਾਂ ਵਿਰੁੱਧ ਹਨ, ਬਾਦਲਾਂ ਦੀ ਵਿਰੋਧਤਾ ਨਹੀਂ ਢਕਵੰਜ ਹੈ ਸਿੱਖ ਪਾਰਟੀ ਮੇਟਣ ਦੀ, ਮੈਂ ਦਾਅਵਾ ਕਰਦੀ ਹਾਂ ਕਿ ਇਹ ਕਦੀ ਭੀ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਣ ਦੇਣ ਪਖੰਡ ਧਰਮ ਜੋ ਦੀਸੇ ਬਾਹਰਾ, ਕਿਹੜੇ ਸਬੂਤ ਬਾਦਲਾਂ ਵਿਰੁੱਧ ਬੇਅਦਬੀ ਦੇ, ਸਿਰਸਾ ਵਾਲੇ ਦੀ ਮਾਫੀ ਤਾਂ ਘੱਟ ਗਿਣਤੀ ਤਰਲੋਚਨ ਸਿੰਘ ਆਪ ਮੰਨਿਆ ਹੈ ਕਿ ਮੈਂ ਹੀ ਖੱਤ ਲਿਖ ਕੇ ਲਿਆਇਆ ਸੀ, ਕਿਉਂ ਜੋ ਰਾਮ ਰਹੀਮ ਨੇ ਆਖਿਆ ਸੀ ਕਿ ਮੈਂ ਕੋਈ ਭੀ ਗੁਰੂ ਬਰਾਬਰੀ ਨਹੀਂ ਕੀਤੀ, ਕਲਗੀ, ਪੁਸ਼ਾਕਾਂ ਤਾਂ ਆਮ ਵਿਆਹਾਂ ਵਿੱਚ ਪਾਈਆਂ ਜਾਂਦੀਆਂ ਹਨ, ਕੀ ਬੇਅਦਬੀ ਕਰੀ ਜਾਂਦੇ ਨੇ ਤੂਫਾਨ ਤੋਲਦੇ ਹੋ ਰੱਬ ਤੋਂ ਨੀ ਡਰਦੇ ਸੌਦੇ ਵਾਲਾ ਉਦੋਂ ਇਸ ਕੇਸ ਦਾ ਦੋਸ਼ੀ ਨਹੀਂ ਸੀ, ਮੱਝ ਭੀ ਕਾਲ੍ਹੀ ਭੇਡ ਵੀ ਕਾਲ੍ਹੀ ਤੁਹਾਡੇ ਲਈ ਕੇਰਾਂ ਬਾਈ, ਕਿੱਦਾਂ ਭਾਊ, ਬੋਲਣ ਤੇ ਪੁੱਛਣ ਦੀ ਲੋੜ ਨਹੀਂ ਤੂੰ ਕਿਥੋਂ ਤੋਂ ਹੈਂ ? ਕਿਸਾਨੂੰ ਪਹੁੰਚ ਗਏ ਰਾਹੂ ਕੇਤੂ ਕੋਲ ਕਾਂਗਰਸੀ ਝੰਡਾ ਨਹੀਂ ਕੋਲ, ਹੋਰ ਕੋਈ ਕਸਰ ਨਹੀਂ ਕਿ ਆਹ ਪ੍ਰਚੰਡ ਸਾਰਾ ਕਾਂਗਰਸ ਦੀ ਰਾਜਸੀ ਸੱਤਾ ਲਈ ਸੀ, ਹੈ । ਪਿਛੋਕੜ ਫਰੋਲੋ ਇਹ ਕਿਸਾਨ ਆਗੂ ਸਰਕਾਰੂ ਨਹੀਂ ਸਨ ? ਪਰ ਹੁਣ ਤਾਂ ਸਿੱਧ ਹੋ ਗਿਆ 7 ਐੱਮ।ਪੀ। ਦੇ ਕੇ ਹੁਣ ਦਿੱਲੀ ਪਹੁੰਚ ਗਏ ਸਰਵਣ ਸਿੰਘ ਪੰਧੇਰ, ਡੱਲੇਵਾਲ, ਉਧਰ ਭਾਜਪਾ ਇਨ੍ਹਾਂ ਨਾਲ ਭਿੜਨ ਦੀ ਥਾਂ ਅਕਾਲੀ ਦਲ ਦੇ ਪਿੜ ਬੈਠ ਗਈ, ਉਹ ਭੀ ਸੁਖਬੀਰ ਬਾਦਲ ਲਾਹੋ ਕਿਉਂਕਿ ਉਹਦੇ ਕੋਲ ਯੋਗਤਾ ਹੈ ਪੈਸਾ ਭੀ ਕਮਾਉਣ ਦੀ, ਇਹ ਕੋਈ ਕੇਂਦਰ ਵੱਲ ਝਾਕ ਵਾਲਾ ਚਾਹੁੰਦੇ ਨੇ ਬੱਸ ! ਅਫਸੋਸ ਅਪਣੇ ਆਪ ਨੂੰ ਪੰਥਕ ਦੱਸਣ ਵਾਲੇ ਭੀ ਇਨ੍ਹਾਂ ਦੇ ਭਲੇਚੇ ਆਏ ਪਏ ਨੇ, ਬਾਗੀ ਦਾਗੀ ਤਾਂ ਫਲੂਸੇ ਬਲ੍ਹਵ ਨੇ ਕੀ ਜਗਣੇ ਨੇ ਆਹ ਕੁਝ ਦਿਨਾਂ ਨੂੰ ਕੋਈ ਕਿਤੇ ਕਿਰਾਏਦਾਰ, ਕੋਈ ਅੰਮ੍ਰਿਤਪਾਲੀਆ, ਕੋਈ ਸਰਬਜੀਤ ਸਿੰਘ, ਕੋਈ ਕਿਧਰੇ ਹੋਰ, ਰਹਿ ਜਾਊ ਵਡਾਲਾ ਭੁਗਤਨ ਨੂੰ ਹੱਥ ਬਖਤਾਵਰਾਂ ਨਾਲ ਜੋੜੇ ਦੇਖੀ ਧੀਏ ਨਿੰਦ ਨਾ ਦੇਈ, ਖਰਚ ਦੇਊ ਦਮੜੇ ਗੁਰਪ੍ਰਤਾਪ ਸਿੰਘ ਵਡਾਲਾ, ਜਗੀਰ ਕੌਰ ਡੇਰੇ ਦਾ ਲਾਊਗੀ ਧਨ, ਸੁਖਬੀਰ ਬਾਦਲ ਕੋਲ ਤਾਂ ਵਪਾਰ ਸਾਧਨ ਹਨ । ਕਾਹਨੂੰ ਮਾਰਦਾਂ ਤਲੰਗਿਆ ਗੇੜੇ ਏਥੇ ਤੇਰੀ ਦਾਲ ਨਾ ਗਲੂ, ਪਰ ਚੰਡੀ ਦਾ ਭਉਣ ਦੇਖਣ ਬਗੈਰ ਕੀੜਿਆਂ ਦੇ ਲੜਨ ਤੋਂ ਪਹਿਲਾਂ ਪਤਾ ਨਹੀਂ ਹੁੰਦਾ ਭਾਜਪਾ ਭੀ ਰਿੱਝਧੀ ਭੰਨਣ ਨੂੰ ਹੈ, ਪਰੋਸਣ ਨੂੰ ਨਹੀਂ, ਪਾਸੇ ਭਨਾ ਕੇ ਮੁੜੋਂਗੇ, ਮੱਛਰਦਾਨੀ ਲੈਦੇ ਵੇ ਮੱਛਰ ਨੇ ਖਾ ਲੀ ਤੋੜਕੇ, ਮੱਛਰਦਾਨੀ ਤਾਂ ਕੀ ਪੱਖਾ ਨੀ ਦੇਣਾ ਦੇਖ ਲੈਣਾ ! ਅੱਜ ਇਕ ਕੋਈ ਅਵਤਾਰ ਸਿੰਘ ਕੋਟਕਪੂਰਾ ਚੈਨਲ &lsquoਤੇ ਜੋ ਮੈਂ ਲਿਖਿਆ ਸੀ ਕਿ ਸੰਤ ਭਿੰਡਰਾਂਵਾਲਿਆਂ ਦੇ ਚੇਲੇ ਬਾਲਕੇ ਸਭ ਕਾਮਰੇਡ ਨਕਸਲੀਏ ਸਨ, ਰਾਤੋ ਰਾਤ ਅੰਮ੍ਰਿਤਧਾਰੀ ਬਣ ਗਾਤਰੇ ਪਾ ਦਾੜ੍ਹੀਆਂ ਹਾਲੇ ਡੂਢ ਇੰਚ ਦੀਆਂ, ਹਾਲੇ ਭੀ ਉਹੀ ਹਨ । 
60 ਕੁ ਸਾਲ ਪਹਿਲਾਂ ਪਿੰਡਾਂ ਵਿੱਚ ਕੋਈ ਦਾਣੇ, ਆਟਾ, ਤੇਲ, ਗਜ਼ਾ ਕਰਨ ਆਉਂਦੇ ਸੀ ਕੋਈ ਪੱਤਰੀ ਚੱਕੀ ਹੱਥ ਦੇਖਣੇ, ਕੋਈ ਪੁੱਛਿਆ ਦੇਣੇ, ਹੁਣ ਇਹ ਸਭ ਧਰਮੀ ਬਣਗੇ, ਲਹਿਰ ਭਿੰਡਰਾਂਵਾਲਾ ਹੀ ਹੈ, ਮੈਂ ਪੁੱਛਦੀ ਹਾਂ ਕਿ ਸੰਤਾਂ ਨੇ ਇੰਨੀ ਵੱਡੀ ਮੁਹਿੰਮ ਤਾਂ ਸਹੇੜ ਲਈ ਕੀ ਆਹ ਲਾਣੇ ਦਾ ਪਤਾ ਨਹੀਂ ਲੱਗਿਆ ਕਿ ਕੀ ਹਨ ਤਬਾਹ ਕਰਤਾ ਪੰਜਾਬ ਆਪੇ ਮੁਖਬਰ ਸਨ ਇਹ ਤੇ ਸਰਕਾਰ ਤੋਂ ਤੇ ਪੁਲਸ ਤੋਂ ਹਥਿਆਰ ਲੈ ਕਤਲੇਆਮ ਕੀਤਾ ਪਰ ਇਹਦਾ ਕਿਸੇ ਭੀ ਅਦਾਰੇ ਨੂੰ ਮਾਫੀ ਦੀ ਮੰਗ ਨਹੀਂ ਕੀਤੀ । ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੋ ਅਕਾਲ ਤਖ਼ਤ ਤੇ ਪੇਸ਼ ਭੀ ਹੋਏ ਲਿਖਤੀ ਸ਼ਿਕਾਇਤ ਤੇ ਲਿਖਤੀ ਸਪੱਸ਼ਟੀਕਰਨ (ਜੋ ਜਥੇਦਾਰ) ਹੋਰਾਂ ਦਾ ਹੁਕਮ ਸੀ, ਉਹਦੇ ਤੇ ਭੀ ਕਿੰਤੂ ਪ੍ਰੰਤੂ, ਇਥੋਂ ਤੱਕ ਜੀ ਫੈਸਲਾ ਉਹ ਨਹੀਂ ਹੋਣਾ ਜੋ ਅਸੀਂ ਚਾਹੁੰਦੇ ਹਾਂ, ਠੀਕ ਹੈ ਅਦਾਲਤਾਂ ਵਿੱਚ ਵਕੀਲ ਮੰਗ ਕਰਦੇ ਹੁੰਦੇ ਹਨ ਪਰ ਜਰੂਰੀ ਮੰਨੀ ਨਹੀਂ ਜਾਂਦੀ, ਦੱਸਦੀ ਜਾਵਾਂ ਜੋ ਲੋਕ ਭੁੜਕਦੇ ਨੇ ਪੰਥਕ ਤਾਂ ਹਨ ਹੀ ਨਹੀਂ, ਹਾਂ ਸੱੁਚਾ ਸਿੰਘ ਛੋਟੇਪੁਰ ਕਿੰਨੇ ਸਾਲ ਪਰ੍ਹਾਂ ਕਿਸੇ ਹੋਰ ਸੰਸਥਾ, ਪਾਰਟੀ ਵਿੱਚ ਜਾ ਰਲੇ੍ਹ ਜਦੋਂ ਫੰਡਾਂ ਕਰਕੇ ਛਛਕੇਰੇ ਗਏ ਤਾਂ ਚੁੱਪ ਬੈਠੇ ਰਹੇ ਹੁਣ ਗਿਣਤੀ ਲਈ ਬਾਗੀ ਘੜੀਸ ਲਿਆਏ । ਫੈਸਲੇ ਤੇ ਪ੍ਰਤੀਕਰਮ ਭੀ ਉਹੋ ਹੀ ਦਾਗ ਰਹੇ ਹਨ, ਇਹ ਕਦੀ ਭੀ ਪੰਥਕ ਨਹੀਂ ਸਨ, ਹਾਂ ਦੋ ਚਾਰ ਪਹਿਲਾਂ ਅਕਾਲੀ ਦਲ ਵਿੱਚ ਸਨ ਛੋਟੇਪੁਰ ਨੇ ਤਾਂ ਤੁੜ ਸਾਹਬ ਦਾ ਭੀ ਮਾਣ ਸਤਿਕਾਰ ਨਾ ਰੱਖ ਸਕੇ, ਕਿੰਨੇ ਕੁ ਪੰਥਕ ਹਨ ? ਸਿੰਘ ਸਾਹਬ ਦਾ ਫੈਸਲਾ ਸ਼ੱਕੀ ਕਰਨਾ ਇਹ ਹਨ ਪੰਥਕ ? ਮੈਂ ਤਾਂ ਸਮਝਦੀ ਹਾਂ ਕਿ ਇਨ੍ਹਾਂ ਨੂੰ ਪਿੱਛੇ ਹੀ ਰੱਖਣਾ ਬਣਦਾ ਹੈ । ਇਨ੍ਹਾਂ ਦੀ ਗੱਲ ਛੱਡੋ ਆਹ ਚੈਨਲਾਂ ਪੈਸਾ ਕਮਾਉਣੇ ਸੁਣੋ ਭੂਮਿਕਾ ਬੰਨ ਕੇ ਫੇਰ ਬੁਲਾਰੇ, ਕੋਕੋ ਦੇ ਬੱਚੇ ਆਖਣ ਕੀ :- ਗਲਤੀ ਨਹੀਂ ਗੁਨਾਹ ਹੈ ਸਜ਼ਾ ਦਿਉ ਭੁੱਲ ਹੀ ਜਾਂਦੇ ਹਨ ਕਿ ਇਹ ਅਦਾਲਤ ਨਹੀਂ ਸ਼ਰਨ ਆਏ ਕੰਠ ਲਾਏ, ਪਰ ਇਹ ਧਰਮ ਪਾਲਕ ਤਾਂ ਹਨ ਹੀ ਨਹੀਂ ਇਹ ਤਾਂ ਧਨ ਪਾਲਕ ਹਨ ਆਪਣੇ ਆਪ ਨੂੰ ਕੋਈ ਵੱਡੇ ਪੰਥਕ ਬਣਦੇ ਨੇ ਪਿਉ ਦਾਦਾ ਕਾਂਗਰਸੀ, ਆਪ ਕਾਂਗਰਸੀ, ਮਤਲਬ ਲਈ ਖਾਲਿਸਤਾਨੀ ਭੀ ਬਣੇ ਹੁਣ ਚੈਨਲ ਤੋਂ ਲਾਹੇ ਤਾਂ ਅਕਾਲੀ ਦਲ ਵੈਰੀ ਨਾਲੇ ਜੀ ਅਕਾਲੀ ਦਲ ਖੇਤਰੀ ਪਾਰਟੀ ਹੈ ਲਾਠੀਆਂ ਖਾਣ ਨੂੰ ਚਾਹੀਦੀ ਹੈ, ਹੋਰ ਤਾਂ ਕਿਸੇ ਨੇ ਖਾਣੀਆਂ, ਰੱਬ ਇਨ੍ਹਾਂ ਦੰਭੀਆਂ ਨੂੰ ਕਦੋਂ ਮੱਤ ਦੇਊ ਜੋ ਕੌਮ ਸੁੱਖ ਨਾਲ ਸਾਹ ਲੈ ਸਕੇ, ਅਕਾਲ ਤਖ਼ਤ &lsquoਤੇ ਜੋ ਨਿਮਾਣਾ ਬਣ ਜਾਵੇ ਉਹਨੂੰ ਸਜ਼ਾ ਨਹੀਂ, ਬਖ਼ਸ਼ਣਾ ਹੁੰਦਾ ਹੈ, ਈਸਾਈ ਮੱਤ ਵਿੱਚ ਭੀ ਚਰਚ ਜਾ ਕੇ ਆਪਣੇ ਗੁਨਾਹ ਬੋਲੋ ਪਰਦੇ ਪਿੱਛੇ ਤੇ ਪਾਦਰੀ ਲੁੱਕ ਕੇ ਸੁਣਦਾ ਹੈ ਫੇਰ ਆਖਦਾ ਹੈ ਤੈਨੂੰ ਮੁਆਫੀ ਪਰ ਅਸੀਂ ਤਾਂ ਜਲਾਦੀ ਜਹਾਦੀ ਹਾਂ ਧਾਰਮਿਕ ਨਾ ਹਿਰਦੇ ਹਨ ਨਾ ਦ੍ਰਿਸ਼ਟੀਕੋਨ ਨਾ ਹੀ ਅਸੀਂ ਧਰਮ ਨੂੰ ਮੰਨਦੇ ਹੀ ਹਾਂ ਅਸੀਂ ਤਾਂ ਧਰਮ ਨੂੰ ਵਰਤਦੇ ਹਾਂ ।
ਸਭ ਜੱਗ ਭੁੱਲਣਹਾਰ, ਤੂੰ ਕਿਰਪਾ ਕਰਕੇ ਬਖ਼ਸ਼ ਲੈ, ਕੌਣ ਹੈ ਜੋ ਗਲਤੀ ਨਹੀਂ ਕਰਦਾ ਪਲ ਪਲ ਤੇ ਕਰੀਦੀ ਹੈ, ਪਰ ਫੇਰ ਦਾਤੇ ਅੱਗੇ ਖਿਮਾਂ ਮੰਗੀਦੀ ਹੈ । ਅਰਦਾਸ ਵਿੱਚ ਭੀ ਸਭ ਕੁਝ ਬੋਲਿਆ ਜਾਂਦਾ ਹੈ ਤਾਂ ਕੀ ਅਸੀਂ ਬੱਸ ਖੜ੍ਹਕੇ ਹੱਥ ਬੰਨ ਕੇ ਸੋ ਨਿਹਾਲ ਹੀ ਆਖਣ ਵਾਲੇ ਜਾਂ ਵਿਚਾਰਧਾਰਾ ਨੂੰ ਸਮਝਣਾ ਹੈ । ਮਰਿਯਾਦਾ ਤਾਂ ਵਿਧਾਨ ਹੈ, ਸਮੇਂ ਨਾਲ ਬਦਲੇ ਗਏ ਹਨ ਕੀ ਚੈਨਲਾਂ &lsquoਤੇ ਗੁਰੂ ਗ੍ਰੰਥ ਲਿਜਾਣਾ, ਨਸ਼ਰ ਕਰਨਾ, ਕੋਈ ਕਿਸੇ ਹਾਲਤ ਵਿੱਚ ਹੋਵੇ, ਦਰਸ਼ਨ ਕਰਾਵੋ ਤਾਂ ਕਿਥੇ ਹੈ ਅਦਬ ਸਤਿਕਾਰ ਪਰ ਕੋਈ ਹੋਰ ਕਰੇ ਤਾਂ ਗਲਤੀ ਨੀ ਗੁਨਾਹ ਹੈ ਤੁਹਾਡੇ ਲਈ ਪਨਾਹ ਹੈ, ਅੰਦਰ ਝਾਤੀਆਂ ਮਾਰੋ ਪ੍ਰਚਾਰਕੋ ਗੁਰੂ ਤੋਂ ਡਰੋ, ਥੋੜ੍ਹਾ ਆਪਣੇ ਦੇਸ਼ ਦੀ ਸਥਿਤੀ ਨਾਲ ਭੀ ਨੇੜਤਾ ਪਾਈਏ ਨਵੀਂ ਬਣੀ ਸਰਕਾਰ ਆਸਾਂ ਭੀ ਨਵੀਆਂ ਤੇ ਬੜੀਆਂ, ਪਰ ਲੱਗਦਾ ਪ੍ਰਧਾਨ ਮੰਤਰੀ ਭੀ ਅਜ਼ਾਦ ਨਹੀਂ, ਕਈ ਸਹੂਲਤਾਂ ਤਾਂ ਯੂਨੀਅਨਾਂ ਨੇ ਨਹੀਂ ਲਾਗੂ ਕਰਨ ਦੇਣੀਆਂ, ਕੁਝ ਅਵੱਲੇ ਐੱਮ।ਪੀ। ਭੀ ਹੁੰਦੇ ਹਨ, ਹਰ ਗੱਲ &lsquoਤੇ ਢੁੱਚਰ, ਕੁਝ ਜਿਨ੍ਹਾਂ ਨੂੰ ਕੋਈ ਲਾਭ ਨਹੀਂ ਮਿਲਿਆ ਰੋਸੇ ਵਜੋਂ ਵਿਰੋਧ, ਪਰ ਖਰਬੂਜੇ ਤੇ ਚਾਕੂ ਜਾਂ ਚਾਕੂ &lsquoਤੇ ਖਰਬੂਜਾ ਢਿੱਡ ਕੀਹਦਾ ਫੱਟਣਾ ਹੈ, ਪਰ ਪ੍ਰਧਾਨ ਮੰਤਰੀ ਦੀ ਮਨਸ਼ਾ ਤਾਂ ਸਹੀ ਲੱਗਦੀ ਹੈ, ਮੰਨਦੇ ਹਾਂ ਆਰਥਿਕ ਵਿਭਾਗ ਵੱਲ ਭੀ ਝਾਤੀ ਮਾਰਨੀ ਪਵੇਗੀ ਆਮ ਲੋਕਾਂ ਦੇ ਹਿੱਤ ਪਾਲਣੇ ਪਹਿਲ ਹੋਵੇ, ਭਾਵੇਂ ਜੋ ਬਣ ਚੁੱਕੀਆਂ ਸਕੀਮਾਂ ਹਨ, ਟੈਕਸ ਹਨ ਹਟਣੇ ਤਾਂ ਨਹੀਂ ਪਰ ਹੋਰ ਨਾ ਲੱਗਣ, ਅੱਗੇ ਹੀ ਦੇਖੋ ਤਿੰਨ ਤਿੰਨ ਹਜ਼ਾਰ ਕੌਂਸਲ ਟੈਕਸ ਭਰਕੇ ਭੀ ਤੁਰਨ ਨੂੰ ਅੜਕਣਾ, ਮੀਂਹ ਪਏ ਤੇ ਸਲੈਬ &lsquoਤੇ ਪੈਰ ਧਰੀਏ ਪਾਣੀ ਸਾਰੇ ਲੀੜੇ ਛੱਲਾਂ ਨਾਲ ਲਬੇੜਦੀਆਂ ਹਨ ਡਿੱਗਣ ਦੇ ਅੰਦੇਸ਼ੇ ਅੱਡ, ਸੁਣੀ ਜਾਵੋ ਕਿਵੇਂ ਸਿਹਤ ਵਿਭਾਗ ਨੂੰ ਧਨ ਕਮਾਊ ਅਦਾਰਿਆਂ ਨੇ ਚੂੰਨੇ ਲਾਏ ਲੋਕਾਂ ਦੀਆਂ ਸਿਹਤਾਂ ਧਿਆਨ ਬਗੈਰ ਹੀ ਦਾਰੂ ਦੇਈ ਜਾਵੋ ਹੋਰ ਬੀਮਾਰੀ ਪਰ ਦੁਆਈਆਂ ਤਾਂ ਵਿੱਕ ਗਈਆਂ ਦੰਦਾਂ ਵਾਲੇ ਤਾਂ ਵੈਸੇ ਹੀ ਸਾਧਾਰਣ ਵਿਅਕਤੀ ਦੀ ਜੇਬ ਵੱਲ ਦੇਖ ਕੇ ਦੁੱਖ ਹੀ ਝੱਲੀ ਜਾਂਦੇ ਨੇ ਮੂੰਹ ਖੋਲ੍ਹਣ ਦੇ 26, 27 ਪੌਂਡ, ਹੁਣ ਤਾਂ ਇਹਦਾ ਕੁਝ ਭੀ ਨਹੀਂ ਬਨਣਾ ਪਰ ਮਹਿੰਗਾਈ ਘੱਟ ਜੇ ਲੋਕੀ ਚੰਗੀ ਖੁਰਾਕ ਖਾ ਲੈਣ ਆਪੇ ਸਿਹਤ ਨੌ ਬਰ ਨੌ, ਹੁਣ ਸਬਜ਼ੀਆਂ ਜੋ ਏਸ਼ੀਅਨ ਪਸੰਦ ਕਰਦੇ ਨੇ 6 ਪੌਂਡ ਦੀ ਆਵੇ ਤਾਂ ਅਗਲਾ ਦੇਖ ਕੇ ਚਾਅ ਲਾ ਮੁੜ ਆਉਂਦਾ ਹੈ, ਸੁਝਾਅ ਦਿੰਦੀ ਹਾਂ ਕਿ ਸਾਡਾ ਭਾਈਚਾਰਾ ਇਥੇ ਵੱਸਣ ਦੇ ਆਦੀ ਬਣੀਏ, ਚੈਨਲਾਂ ਦੇ ਮਗਰ ਲੱਗ ਪੰਜਾਬ ਵਿੱਚ ਸਾਡਾ ਦਿਲ ਹੈ ਫੇਰ ਚਲੇ ਜਾਵੋ ਰੋਕ ਕੀ ਹੈ, ਪਰ ਕਿਉਂ ਬਾਕੀ ਦਿਆਂ ਦਾ ਭੀ ਜੀਵਨ ਪੱਧਰ ਨੀਮਾ ਕਰਦੇ ਹੋ ਨਾਲੇ ਸਾਡੇ ਬੱਚੇ ਭੀ ਖੁਸ਼ ਬਹੁਤਿਆਂ ਦੇ ਜਿਹੜੇ ਸਾਰਾ ਦਿਨ ਪੰਜਾਬ ਦੇ ਗੀਤ ਗਉਂਦੇ ਨੇ ।
ਮੰਗ ਸੀ ਮੈਂ ਤੇਰੀ ਰਾਂਝਣਾ ਬੇਈਮਾਨ ਮੁੱਕਰ ਗੇ ਮਾਪੇ ! 
  ਸਿੱਖਾਂ ਵਿੱਚ ਤਾਂ ਐਸਾ ਭੜਦੋਹਲ ਪਿਆ ਹੈ ਕਿ ਖਾਰਸ਼ ਹੀ ਪੈ ਗਈ, ਵਿਸ਼ਾ ਸ਼੍ਰੋਮਣੀ ਅਕਾਲੀ ਦਲ, ਅਕਾਲ ਤਖ਼ਤ ਦੇ ਜਥੇਦਾਰ ਅਤੇ ਬਾਗੀ ਧੜਾ, ਨਾਲ ਹੁਣ ਦੇਖੋ ਅਮਰੀਕ ਸਿੰਘ ਅਜਨਾਲਾ ਨਾਲੇ ਪ੍ਰਾਈਵੇਟ ਟਕਸਾਲ ਦੂਜੇ ਹਵਾਰਾ ਅਕਾਲ ਤਖ਼ਤ ਦੇ ਪੰਜਾ ਵਿੱਚੋਂ ਇਕ ਯਾਨੀ ਅਕਾਲ ਤਖ਼ਤ ਤੋਂ ਬਾਗੀ, ਹਮਾਕਤ ਦੇਖੋ ਕਿ ਹੁਣ ਅਖ਼ਬਾਰ ਵਿੱਚ ਬਿਆਨ ਜੀ ਜਥੇਦਾਰ ਨੇ ਜੇਕਰ ਮਾਫ ਕੀਤਾ ਤਾਂ ਨਹੀਂ ਮਨਜ਼ੂਰ ਭਲਾ ਇਨ੍ਹਾਂ ਚਤਰ ਸਿੰਆਂ ਨੂੰ ਪੁੱਛੋ ਕਿ ਫੇਰ ਤਾਂ ਤੁਸੀਂ ਫੈਸਲਾ ਕਰਨਾ ਹੈ ਤਖ਼ਤਾਂ ਦੇ ਜਥੇਦਾਰਾਂ ਨੇ ਤਾਂ ਹੁਕਮ ਤੁਹਾਡਾ ਮੰਨਣਾ ਹੈ ਇਹੀ ਹਾਲ ਇਥੇ ਭਾਜਪਾਈ ਚੈਨਲ &lsquoਤੇ ਸਿੱਖ ਭਰਾਵਾਂ ਦਾ ਹੈ ਬਈ ਤੁਸੀਂ ਮੈਂਬਰ ਨੀ ਵਾਸੀ ਨਹੀਂ, ਕੋਈ ਭੀ ਕਦੀ ਧੇਲਾ ਦਿੱਤਾ ਨਹੀਂ ਹੁਣ ਭਾਜਪਾ ਦੀ ਗੱਠੜੀ ਚੁੱਕਣ ਲਈ ਭਾਰ ਥੱਲੇ ਅਕਾਲੀਆਂ ਨੂੰ ਦੱਬੋ, ਜੇਕਰ ਅਕਾਲੀ ਦਲ ਦਾ ਥੱਲਾ ਲੱਗਣਾ ਹੈ ਭਾਜਪਾ ਦੀ ਵਾਰੀ ਆਈ ਲਵੋ ਰੋਡੇ ਅੱਡ, ਦਾੜੀਆਂ ਵਾਲੇ ਅੱਡ, ਅਖੇ ਜੀ ਸੁਖਬੀਰ ਬਾਦਲ ਕਿਸੇ ਦੀ ਸੁਣਦਾ ਨੀ, ਆਹ ਤੁਹਾਡੀ ਨਹੀਂ ਸੀ ਸੁਣੀ ਕਿ ਦੇਹ ਪੈਸਾ ਅਸੀਂ ਤੇਰਾ ਚੈਨਲ ਭਾਵੇਂ ਯੂ:ਟੀਊਬਾਂ ਹੀ ਹੈ ਤੇ ਅਖ਼ਬਾਰੀ ਜਿਹੀ ਤੇਰੇ ਗੁਣ ਗਾਵਾਂਗੇ ਉਹਨੂੰ ਪਤਾ ਸੀ ਕਿ ਸਿੰਘ ਨਹੀਂ ਰੋਡੇ ਨੇ ਕਹਿੰਦਾ ਪੰਜਾਬ ਵਿੱਚ ਘਾਟਾ ਮੀਡੀਏ ਦਾ ਬੱਸ ਆਹ ਗਿਲਾ ਹੈ । ਪਿੱਟਦੇ ਨੇ ਪੰਜਾਬ ਵਿੱਚ ਭਾਜਪਾ ਭਾਂਡਾ ਮੂਧਾ, ਸੈਂਟਰ ਵਿੱਚ ਕਾਂਗਰਸ ਦੀ ਸੀਰਨੀ ਖਰਾਬ ਹੋ ਗਈ, ਪਾਧੇ ਸੱਦੇ ਐਮੇ ਮੋੜਨੇ ਪਏ ਆਹ ਹੈ ਘੁਣ ਇਨ੍ਹਾਂ ਨੂੰ ਡਿੱਗੀ ਖੋਤੇ ਤੋਂ ਵਾਲੀ ਗੁੱਸਾ ਸੁਖਬੀਰ ਬਾਦਲ &lsquoਤੇ ਲਾਹੋ ਅਸੀਂ ਕਬਜੇ ਕਰੀਏ, ਮੰਗ ਤਾਂ ਫੇਰ ਭੀ ਹੁਣ ਵਿਆਹੀ ਨੀ ਜਾਣੀ ਹੋਰ ਲਾੜੇ ਨੇ ਹੋਰ ਮੰਗੇਤਰਾਂ ਲਈ ਐਮੇ ਨਾ ਖੰਮਣੀਆਂ ਬਨਦੇ ਫਿਰੋ ਨਾਲੇ ਜੋ ਝੂਠ ਤੁਫਾਨ ਬੋਲਦੇ ਹੋ ਰੱਬ ਨੇ ਸਭ ਲੇਖਾ ਮੰਗਣਾ ਹੈ, ਅਗੇਤਾ ਪਛੇਤਾ ਮੇਰੇ ਭਰਾਵਾਂ ਦਾ ਚੈਨਲ ਤੇ ਇਹ ਕਹਿਣਾ ਕਬਜ਼ਾ ਕਰੋ, ਐਮੇ ਨੀ ਸੁਖਬੀਰ ਨੇ ਜਾਣਾ ਕੀ ਇਹ ਸਲਾਹ ਪੰਥਕ ਹੈ ਜਾਂ ਸੁਹਿਰਦ ਹੈ ਇਹ ਤਾਂ ਤੁਹਾਡੀ ਬਦਨੀਤੀ ਦੱਸਦੀ ਹੈ ਤੇ ਬੜਾ ਦੁੱਖਦਾਇਕ ਹੈ ਸੁਨਣਾ ਸਾਰਾ ਸਮਾਂ ਇਨ੍ਹਾਂ ਸੰਤ ਭਿੰਡਰਾਂਵਾਲਿਆਂ ਦੀ ਲਹਿਰ ਦੇ ਗੀਗਿਆਂ ਤੋਂ ਕਿ ਅਕਾਲੀ ਦਲ ਨੂੰ ਨਿਗਲੋ ਜਦੋਂ ਕਿ ਇਹ ਕਦੇ ਭੀ ਪੰਥਕ ਧਿਰ ਨਹੀਂ ਸਨ, ਕਦੀ ਸੁਣਿਆ ਹੈ ਕਹਿੰਦਿਆਂ ਨੂੰ ਕਾਂਗਰਸ ਭਜਾਉ ਕਿਉਂਕਿ ਇਹ ਲਹਿਰ ਸੀ ਕਾਂਗਰਸ ਦੀ, ਇਹ ਚੈਨਲਾਂ ਤੇ ਪੋ੍ਰਗਰਾਮ ਦੇਣੇ, ਬੁਲਾਰੇ ਪੱਤਰਕਾਰ ਬਣੇ ਸਭ ਪੰਥ ਵਿਰੋਧੀ ਹਨ, ਸਰਕਾਰੂ ਹਨ ਕੋਈ ਈਮਾਨਦਾਰ, ਦਿਆਨਤਦਾਰ ਤੇ ਖਿਦਮਤਗਾਰ ਨਹੀਂ ਸਭ ਸਰਕਾਰਾਂ ਦੀਆਂ ਪੀਪਨੀਆਂ ਪੰਜਾਬ ਨੂੰ ਤਾਂ 40 ਸਾਲ ਹੋ ਗਏ ਇਹ ਗ੍ਰਹਿਣ ਲੱਗੇ ਨੂੰ, ਆਪ ਬਾਹਰ ਆ ਕੇ ਪਿੱਛੇ ਨੂੰ ਗਰਕਣ ਲਈ ਸਲਾਹਾਂ, ਤੁਹਾਡੇ ਦਿਨ ਭੀ ਰਾਤਾਂ ਵਿੱਚ ਬਦਲਣੇ ਹਨ, ਉਡੀਕਦੇ ਰਹੋ ਗਰਬ ਨਾ ਕੀਜੇ ਮੂਰਖ ਗਵਾਰਾ, ਫਲ ਨੀਮਿਆਂ ਰੁੱਖਾਂ ਨੂੰ, ਗੁਹਾਰ ਤੇ ਅਰਦਾਸ ਹੈ । 
ਬਲਵਿੰਦਰ ਕੌਰ ਚਾਹਲ