ਪੈਰਿਸ ਓਲੰਪਿਕਸ ’ਤੇ ਕੋਰੋਨਾ ਦਾ ਪਰਛਾਵਾਂ
 ਪੈਰਿਸ : ਪੈਰਿਸ ਓਲੰਪਿਕਸ &rsquoਤੇ ਕੋਰੋਨਾ ਦੀ ਮਾਰ ਪੈਂਦੀ ਨਜ਼ਰ ਆਈ ਜਦੋਂ 12 ਤੋਂ ਵੱਧ ਖਿਡਾਰੀ ਇਸ ਦੀ ਲਪੇਟ ਵਿਚ ਆ ਗਏ। ਇਨ੍ਹਾਂ ਖਿਡਾਰੀਆਂ ਵਿਚੋਂ ਕੁਝ ਨੇ ਟੂਰਨਾਮੈਂਟ ਤੋਂ ਬਾਹਰ ਹੋਣ ਦਾ ਐਲਾਨ ਕਰ ਦਿਤਾ ਪਰ ਕੁਝ ਵਾਇਰਸ ਪੀੜਤ ਹੋਣ ਦੇ ਬਾਵਜੂਦ ਮੁਕਾਬਲਿਆਂ ਵਿਚ ਸ਼ਾਮਲ ਹੋਣ ਲਈ ਡਟੇ ਹੋਏ ਹਨ। ਉਧਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕੋਰੋਨਾ ਮਾਮਲਿਆਂ ਦਾ ਖੇਡਾਂ &rsquoਤੇ ਕੋਈ ਅਸਰ ਨਹੀਂ ਪਵੇਗਾ ਅਤੇ ਮੁਕਾਬਲੇ ਆਮ ਵਾਂਗ ਜਾਰੀ ਰਹਿਣਗੇ। ਦੂਜੇ ਪਾਸੇ ਕੋਰੋਨਾ ਦੀ ਖਬਰ ਫੈਲਦਿਆਂ ਹੀ ਦਰਸ਼ਕਾਂ ਵਿਚ ਮਾਸਕ ਨਜ਼ਰ ਆਉਣ ਲੱਗੇ।
ਬਰਤਾਨਵੀ ਤੈਰਾਕ ਐਡਮ ਪੀਟੀ ਨੂੰ ਕੋਰੋਨਾ ਹੋਣ ਦੀ ਰਿਪੋਰਟ ਹੈ ਜਿਸ ਨੇ 100 ਮੀਟਰ ਬ੍ਰੈਸਟ ਸਟ੍ਰੋਕ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤਿਆ ਸੀ। ਆਸਟ੍ਰੇਲੀਆ ਦੀ ਇਕ ਤੈਰਾਨ ਨੇ ਕੋਰੋਨਾ ਪੀੜਤ ਹੋਣ ਮਗਰੋਂ 1500 ਫਰੀ ਸਟਾਈਲ ਮੁਕਾਬਲੇ ਵਿਚੋਂ ਆਪਣਾ ਨਾਂ ਵਾਪਸ ਲੈ ਲਿਆ। ਕੋਰੋਨਾ ਪੀੜਤ ਹੋਣ ਦੇ ਬਾਵਜੂਦ ਖਿਡਾਰੀਆਂ ਨੂੰ ਟੂਰਨਾਮੈਂਟ ਤੋਂ ਬਾਹਰ ਹੋਣ ਲਈ ਮਜਬੂਰ ਨਹੀਂ ਕੀਤਾ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਆਸਟ੍ਰੇਲੀਅਨ ਤੈਰਾਕ ਵੱਲੋਂ ਆਰਾਮ ਕਰਨ ਅਤੇ 4 ਗੁਣਾ 200 ਮੀਟਰ ਫਰੀਸਟਾਈਲ ਮੁਕਾਬਲੇ ਵਿਚ ਸ਼ਾਮਲ ਦਾ ਫੈਸਲਾ ਕੀਤਾ ਗਿਆ। ਇਸ ਫੈਸਲੇ ਦਾ ਫਾਇਦਾ ਹੋਇਆ ਅਤੇ ਆਸਟ੍ਰੇਲੀਅਨ ਟੀਮ ਗੋਲਡ ਮੈਡਲ ਜਿੱਤਣ ਵਿਚ ਸਫਲ ਰਹੀ।