image caption:

ਕੈਨੇਡਾ ਵਿੱਚ ਅਸਾਇਲਮ ਮੰਗਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ

 ਕੈਨੇਡਾ ਵਿੱਚ ਅਸਾਇਲਮ ਲਈ ਅਰਜ਼ੀ ਦੇਣ ਵਾਲਿਆਂ ਦੀ ਗਿਣਤੀ 1,86,000 ਤੱਕ ਪਹੁੰਚ ਗਈ ਹੈ। ਹਾਲ ਹੀ ਵਿੱਚ, 10,000 ਪੰਜਾਬੀਆਂ ਨੇ ਵੀ ਇੱਥੇ ਪਨਾਹ ਮੰਗੀ। ਇਹਨਾਂ ਵਿੱਚ ਬਹੁਤ ਸਾਰੇ ਕੌਮਾਂਤਰੀ ਵਿਦਿਆਰਥੀ ਅਤੇ ਵਿਜ਼ਟਰ ਵੀਜ਼ਾ ਵਾਲੇ ਹਨ ਜੋ ਕੈਨੇਡਾ ਵਿੱਚ ਸਥਾਈ ਵਸਨੀਕ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਇਮੀਗ੍ਰੇਸ਼ਨ ਮਾਹਰਾਂ ਦੇ ਅਨੁਸਾਰ, ਅਸਾਇਲਮ ਕੇਸਾਂ ਦੇ ਬੈਕਲਾਗ ਵਿੱਚ ਵਾਧਾ ਹੋਣ ਕਰਕੇ ਨਵੇਂ ਮਾਮਲਿਆਂ ਦਾ ਨਿਪਟਾਰਾ ਚਾਰ ਸਾਲ ਤੋਂ ਪਹਿਲਾਂ ਹੋਣਾ ਮੁਸ਼ਕਿਲ ਹੈ। ਕੈਨੇਡੀਅਨ ਹਵਾਈ ਅੱਡਿਆਂ &lsquoਤੇ ਅਸਾਇਲਮ ਮੰਗਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜਿਸ ਵਿੱਚ 2019 ਤੋਂ 2023 ਤੱਕ 72,000 ਦਾ ਵਾਧਾ ਹੋਇਆ।

2019 ਵਿੱਚ 58,378 ਲੋਕਾਂ ਨੇ ਕੈਨੇਡਾ ਵਿੱਚ ਪਨਾਹ ਮੰਗੀ, ਪਰ ਕੋਰੋਨਾ ਮਹਾਮਾਰੀ ਕਾਰਨ ਅਗਲੇ ਸਾਲ ਇਹ ਗਿਣਤੀ ਘਟ ਕੇ 18,500 ਰਹਿ ਗਈ। 2023 ਵਿੱਚ ਅਸਾਇਲਮ ਅਰਜ਼ੀਆਂ ਦੀ ਗਿਣਤੀ ਵਧ ਕੇ 1,86,000 ਹੋ ਗਈ, ਜਦੋਂ ਕਿ 2022 ਵਿੱਚ ਮੋਂਟਰੀਅਲ ਹਵਾਈ ਅੱਡੇ &lsquoਤੇ ਕੇਵਲ 3,325 ਲੋਕਾਂ ਨੇ ਅਸਾਇਲਮ ਦੀ ਮੰਗ ਕੀਤੀ ਸੀ। ਅਗਲੇ ਸਾਲ ਇਹ ਅੰਕੜਾ ਵੱਧ ਕੇ 29,500 ਹੋ ਗਿਆ। ਕੈਨੇਡਾ ਵਿੱਚ ਅਸਾਇਲਮ ਦੇ ਮਾਮਲਿਆਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਵੱਲੋਂ 2018 ਤੋਂ 2023 ਤੱਕ 646 ਫੀਸਦੀ ਵਾਧਾ ਹੋਇਆ ਹੈ, ਜੋ ਕਿ ਇਮੀਗ੍ਰੇਸ਼ਨ ਪ੍ਰਣਾਲੀ ਲਈ ਵੱਡੀ ਚੁਣੌਤੀ ਹੈ।

ਕੈਨੇਡਾ ਸਰਕਾਰ ਦੇ ਤਾਜ਼ਾ ਅੰਕੜਿਆਂ ਮੁਤਾਬਕ, 2018 ਵਿੱਚ 63% ਅਸਾਇਲਮ ਅਰਜ਼ੀਆਂ ਮਨਜ਼ੂਰ ਹੋ ਰਹੀਆਂ ਸਨ, ਜਦੋਂ ਕਿ 2023 ਵਿੱਚ ਇਹ ਅੰਕੜਾ 80% ਦੇ ਨੇੜੇ ਪਹੁੰਚ ਗਿਆ। ਇਸਦੇ ਬਾਵਜੂਦ, ਹਜ਼ਾਰਾਂ ਲੋਕ ਅਸਾਇਲਮ ਦਾਅਵਾ ਰੱਦ ਹੋਣ ਤੋਂ ਬਾਅਦ ਵੀ ਕੈਨੇਡਾ ਨਹੀਂ ਛੱਡ ਰਹੇ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀ ਇਸ ਸਮੇਂ 28,000 ਵਾਰੰਟ ਜਾਰੀ ਕਰ ਚੁੱਕੇ ਹਨ।

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਟੈਂਪਰੇਰੀ ਰੈਜ਼ਿਡੈਂਟਸ ਦੀ ਗਿਣਤੀ ਘਟਾਉਣ ਦੇ ਉਪਰਾਲੇ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਗਿਣਤੀ ਵੱਧਣ ਨਾਲ ਹਾਊਸਿੰਗ ਅਤੇ ਹੈਲਥ ਕੇਅਰ ਸੈਕਟਰ &lsquoਤੇ ਅਣਚਾਹਿਆ ਦਬਾਅ ਪੈ ਰਿਹਾ ਹੈ।