2.16 ਲੱਖ ਭਾਰਤੀਆਂ ਨੇ ਛੱਡੀ ਆਪਣੀ ਨਾਗਰਿਕਤਾ
 ਨਵੀਂ ਦਿੱਲੀ : ਆਰਥਿਕ ਜ਼ਰੂਰਤਾਂ ਲਈ ਵਿਦੇਸ਼ ਜਾ ਰਹੇ ਲੱਖਾਂ ਭਾਰਤੀ ਹਰ ਸਾਲ ਆਪਣੇ ਜੱਦੀ ਮੁਲਕ ਦੀ ਨਾਗਰਿਕਤਾ ਛੱਡ ਰਹੇ ਹਨ ਅਤੇ 2023 ਵਿਚ 2 ਲੱਖ 16 ਹਜ਼ਾਰ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡ ਦਿਤੀ। ਸਿਰਫ ਐਨਾ ਹੀ ਨਹੀਂ 17 ਹਜ਼ਾਰ ਕਰੋੜ ਵੀ ਪਿਛਲੇ ਤਿੰਨ ਸਾਲ ਦੌਰਾਨ ਭਾਰਤ ਛੱਡ ਕੇ ਵਿਦੇਸ਼ ਜਾ ਵਸੇ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੱਲੋਂ ਰਾਜ ਸਭਾ ਵਿਚ ਸਵਾਲਾਂ ਦੇ ਲਿਖਤੀ ਜਵਾਬ ਦਿੰਦਿਆਂ ਦੱਸਿਆ ਕਿ 2022 ਵਿਚ ਸਵਾ ਦੋ ਲੱਖ ਭਾਰਤੀਆਂ ਨੇ ਨਾਗਰਿਕਤਾ ਛੱਡੀ ਜਦਕਿ 2021 ਵਿਚ ਇਹ ਅੰਕੜਾ 1 ਲੱਖ 63 ਹਜ਼ਾਰ ਦਰਜ ਕੀਤਾ ਗਿਆ। 2020 ਵਿਚ ਮਹਾਂਮਾਰੀ ਦੇ ਬਾਵਜੂਦ 85 ਹਜ਼ਾਰ ਤੋਂ ਵੱਧ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡ ਦਿਤੀ ਜਦਕਿ 2019 ਵਿਚ ਇਹ ਅੰਕੜਾ 1 ਲੱਖ 44 ਹਜ਼ਾਰ ਦਰਜ ਕੀਤਾ ਗਿਆ। ਉਧਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਇਨ੍ਹਾਂ ਅੰਕੜਿਆਂ &rsquoਤੇ ਟਿੱਪਣੀ ਕਰਦਿਆਂ ਕਿਹਾ ਕਿ ਕਾਰੋਬਾਰੀ ਹਸਤੀਆਂ ਲਗਾਤਾਰ ਪ੍ਰਵਾਸ ਕਰ ਰਹੀਆਂ ਹਨ ਅਤੇ ਉਨ੍ਹਾਂ ਦਾ ਨਵਾਂ ਘਰ ਯੂ.ਕੇ., ਸਿੰਗਾਪੁਰ ਤੇ ਸੰਯੁਕਤ ਅਰਬ ਅਮੀਰਾਤ ਵਰਗੇ ਮੁਲਕ ਬਣ ਰਹੇ ਹਨ।