image caption:

ਇਸਲਾਮਿਕ ਸਟੇਟ ਨਾਲ ਸਬੰਧਤ ਅਤਿਵਾਦੀ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ’ਤੇ ਵਿਵਾਦ

 ਔਟਵਾ : ਇਸਲਾਮਿਕ ਸਟੇਟ ਨਾਲ ਸਬੰਧਤ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਪ੍ਰਵਾਸੀ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਦਿਤੇ ਜਾਣ &rsquoਤੇ ਸਵਾਲ ਉਠਾਉਂਦਿਆਂ ਕੰਜ਼ਰਵੇਟਿਵ ਪਾਰਟੀ ਨੇ ਟਰੂਡੋ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਹਾਊਸ ਲੀਡਰ ਐਂਡਰਿਊ ਸ਼ੀਅਰ ਨੇ ਕਿਹਾ ਕਿ ਹਾਊਸ ਆਫ ਕਾਮਨਜ਼ ਦੀ ਲੋਕ ਸੁਰੱਖਆ ਬਾਰੇ ਕਮੇਟੀ ਤੋਂ ਮਾਮਲੇ ਦੀ ਪੜਤਾਲ ਕਰਵਾਈ ਜਾਵੇ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, &lsquo&lsquoਕੈਨੇਡਾ ਵਾਸੀਆਂ ਨੂੰ ਇਹ ਜਾਨਣ ਦਾ ਪੂਰਾ ਹੱਕ ਹੈ ਕਿ ਘੋਰ ਗਲਤੀ ਕਿਵੇਂ ਹੋਈ। ਅਤਿਵਾਦੀ ਜਥੇਬੰਦੀ ਨਾਲ ਕਥਿਤ ਤੌਰ &rsquoਤੇ ਸਬੰਧਤ ਸ਼ਖਸ ਕੈਨੇਡਾ ਵਿਚ ਦਾਖਲ ਹੋਇਆ ਅਤੇ ਇਥੋਂ ਦੀ ਨਾਗਰਿਕਤਾ ਵੀ ਹਾਸਲ ਕਰ ਲਈ। ਮੁਲਕ ਦੇ ਲੋਕ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਕੀ ਅਜਿਹੇ ਪਿਛੋਕੜ ਵਾਲੇ ਕਿੰਨੇ ਲੋਕਾਂ ਨੂੰ ਕੈਨੇਡਾ ਵਿਚ ਦਾਖਲ ਹੋਣ ਦੀ ਇਜਾਜ਼ਤ ਦਿਤੀ ਗਈ।&rsquo&rsquo ਐਂਡਰਿਊ ਸ਼ੀਅਰ ਨੇ ਅੱਗੇ ਕਿਹਾ ਕਿ ਸਰਕਾਰ ਨੇ ਇਸ ਮੁੱਦੇ &rsquoਤੇ ਬਿਲਕੁਲ ਚੁੱਪ ਧਾਰੀ ਹੋਈ ਹੈ ਕਿ ਅਤਿਵਾਦੀ ਜਥੇਬੰਦੀ ਨਾਲ ਸਬੰਧਾਂ ਵਾਲੇ ਦੋ ਜਣੇ ਕੈਨੇਡਾ ਵਿਚ ਦਾਖਲ ਕਿਵੇਂ ਹੋਏ। ਕੌਮੀ ਸੁਰੱਖਿਆ ਪ੍ਰਬੰਧਾਂ ਦੇ ਮੁੱਦੇ &rsquoਤੇ ਇਹ ਮਸਲਾ ਟਰੂਡੋ ਸਰਕਾਰ ਦੀ ਮੁਕੰਮਲ ਅਸਫ਼ਲਤਾ ਵੱਲ ਇਸ਼ਾਰਾ ਕਰਦਾ ਹੈ। ਐਂਡਰਿਊ ਸ਼ੀਅਰ ਨੇ ਦੱਸਿਆ ਕਿ ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ. ਅਤੇ ਲੋਕ ਸੁਰੱਖਿਆ ਮਾਮਲਿਆਂ ਦੇ ਆਲੋਚਕ ਫਰੈਂਕ ਕੈਪੂਟੋ ਵੱਲੋਂ ਲੋਕ ਸੁਰੱਖਿਆ ਮੰਤਰੀ ਡੌਮੀਨਿਕ ਲੀਬਲੈਂਕ ਨੂੰ ਪੱਤਰ ਲਿਖ ਕੇ ਕਥਿਤ ਅਤਿਵਾਦੀ ਹਮਲੇ ਬਾਰੇ ਵਿਸਤਾਰਤ ਵੇਰਵੇ ਮੰਗੇ ਗਏ ਹਨ। ਉਨ੍ਹਾਂ ਕਿਹਾ ਕਿ ਹਾਊਸ ਆਫ ਕਾਮਨਜ਼ ਦੀ ਲੋਕ ਸੁਰੱਖਿਆ ਕਮੇਟੀ ਅੱਗੇ ਪਹਿਲੀ ਪੇਸ਼ੀ ਡੋਮੀਨਿਕ ਲੀਬਲੈਂਕ ਦੀ ਹੋਣੀ ਚਾਹੀਦੀ ਹੈ ਤਾਂਕਿ ਇਸ ਮੁੱਦੇ &rsquoਤੇ ਵੱਧ ਤੋਂ ਵੱਧ ਜਾਣਕਾਰੀ ਸਾਹਮਣੇ ਆ ਸਕੇ। ਇਥੇ ਦਸਣਾ ਬਣਦਾ ਹੈ ਕਿ ਟੋਰਾਂਟੋ ਵਿਖੇ ਵੱਡਾ ਹਮਲਾ ਕਰਨ ਦੀ ਸਾਜ਼ਿਸ਼ ਘੜ ਰਹੇ ਪਿਉ-ਪੁੱਤ ਨੂੰ ਆਰ.ਸੀ.ਐਮ.ਪੀ. ਨੇ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਦੀ ਸ਼ਨਾਖਤ 62 ਸਾਲ ਦੇ ਅਹਿਮਦ ਫੁਆਦ ਮੁਸਤਫਾ ਅਲਦੀਦੀ ਅਤੇ 26 ਸਾਲ ਦੇ ਮੁਸਤਫਾ ਅਲਦੀਦੀ ਵਜੋਂ ਕੀਤੀ ਗਈ। ਦੋਹਾਂ ਵਿਰੁੱਧ ਇਸਲਾਮਿਕ ਸਟੇਟ ਦੀਆਂ ਹਦਾਇਤਾਂ &rsquoਤੇ ਕਤਲ ਕਰਨ ਦੀ ਸਾਜ਼ਿਸ਼ ਘੜਨ ਸਣੇ ਕੁਲ 9 ਦੋਸ਼ ਆਇਦ ਕੀਤੇ ਗਏ ਹਨ। ਚਾਰਜਸ਼ੀਟ ਕਹਿੰਦੀ ਹੈ ਕਿ ਅਹਿਮਦ ਫੁਆਦ ਮੁਸਤਫਾ ਅਲਦੀਦੀ ਨੇ 2015 ਵਿਚ ਕੈਨੇਡਾ ਤੋਂ ਬਾਹਰ ਇਸਲਾਮਿਕ ਸਟੇਟ ਦੇ ਇਸ਼ਾਰੇ &rsquoਤੇ ਗੰਭੀਰ ਅਪਰਾਧ ਕੀਤਾ।