ਬੇਹੋਸ਼ ਹੋਈ ਵਿਨੇਸ਼ ਫੋਗਾਟ, ਫਾਈਨਲ ਲਈ ਅਯੋਗ ਦਿੱਤੇ ਜਾਣ ਮਗਰੋਂ ਤਬੀਅਤ ਹੋਈ ਖਰਾਬ
 ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਅਯੋਗ ਦਿੱਤੇ ਜਾਣ ਮਗਰੋਂ ਵਿਨੇਸ਼ ਫੋਗਾਟ ਦੀ ਸਿਹਤ ਵਿਗੜ ਗਈ ਹੈ। ਵਿਨੇਸ਼ ਫੋਗਾਟ ਬੇਹੋਸ਼ ਹੋ ਗਈ, ਜਿਸ ਤੋਂ ਉਸ ਨੂੰ ਇਲਾਜ ਲਈ ਪੈਰਿਸ ਦੇ ਹਸਪਤਾਲ &lsquoਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਨੇਸ਼ ਫੋਗਾਟ ਦੀ ਸਿਹਤ ਡੀਹਾਈਡ੍ਰੇਸ਼ਨ ਕਾਰਨ ਵਿਗੜ ਗਈ ਹੈ।
ਦੱਸ ਦੇਈਏ ਕਿ ਵਿਨੇਸ਼ ਫੋਗਾਟ ਪੈਰਿਸ ਓਲੰਪਿਕ 2024 ਵਿੱਚ ਕੁਸ਼ਤੀ ਦਾ ਫਾਈਨਲ ਨਹੀਂ ਖੇਡ ਸਕੇਗੀ। ਉਸ ਨੂੰ ਫਾਈਨਲ ਲਈ ਅਯੋਗ ਕਰ ਦਿੱਤਾ। ਓਲੰਪਿਕ ਕਮੇਟੀ ਦਾ ਇਹ ਫੈਸਲਾ ਨਾ ਸਿਰਫ ਵਿਨੇਸ਼ ਫੋਗਾਟ ਲਈ ਸਗੋਂ ਪੂਰੇ ਭਾਰਤ ਲਈ ਬਹੁਤ ਨਿਰਾਸ਼ਾਜਨਕ ਹੈ। ਇਸ ਫੈਸਲੇ ਤੋਂ ਬਾਅਦ ਵਿਨੇਸ਼ ਦੇ ਨਾਲ-ਨਾਲ ਪੂਰੇ ਦੇਸ਼ ਦੀ ਸੋਨ ਤਮਗਾ ਜਿੱਤਣ ਦੀਆਂ ਉਮੀਦਾਂ &lsquoਤੇ ਪਾਣੀ ਫਿਰ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਫੋਗਾਟ ਦਾ ਫਾਈਨਲ ਮੈਚ 7 ਅਗਸਤ ਦੀ ਰਾਤ ਨੂੰ ਖੇਡਿਆ ਜਾਣਾ ਸੀ।
ਵਿਨੇਸ਼ ਫੋਗਾਟ ਦੇ ਓਲੰਪਿਕ ਤੋਂ ਅਯੋਗ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਬਿਆਨ ਆਇਆ ਹੈ। ਸੋਸ਼ਲ ਮੀਡੀਆ &lsquoਤੇ ਪੋਸਟ ਸ਼ੇਅਰ ਕਰਦੇ ਹੋਏ PM ਮੋਦੀ ਨੇ ਕਿਹਾ ਕਿ ਤੁਸੀਂ ਚੈਂਪੀਅਨਾਂ ਵਿੱਚ ਇੱਕ ਚੈਂਪੀਅਨ ਹੋ, ਤੁਸੀਂ ਭਾਰਤ ਦਾ ਮਾਣ ਹੋ ਅਤੇ ਹਰ ਭਾਰਤੀ ਲਈ ਪ੍ਰੇਰਣਾ ਹੋ। ਅੱਜ ਦੀ ਘਟਨਾ ਦੁਖਦਾਈ ਹੈ। ਕਾਸ਼ ਮੈਂ ਸ਼ਬਦਾਂ ਵਿੱਚ ਉਸ ਨਿਰਾਸ਼ਾ ਨੂੰ ਬਿਆਨ ਕਰ ਸਕਦਾ ਜੋ ਮੈਂ ਮਹਿਸੂਸ ਕਰ ਰਿਹਾ ਹਾਂ। ਚੁਣੌਤੀਆਂ ਦਾ ਦਲੇਰੀ ਨਾਲ ਸਾਹਮਣਾ ਕਰਨਾ ਹਮੇਸ਼ਾ ਤੁਹਾਡਾ ਸੁਭਾਅ ਰਿਹਾ ਹੈ। ਮਜ਼ਬੂਤੀ ਨਾਲ ਵਾਪਸ ਆਓ! ਅਸੀਂ ਸਾਰੇ ਤੁਹਾਡੇ ਨਾਲ ਹਾਂ।