image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਸਿੱਖ ਸ਼ਕਤੀ, ਭਗਤੀ, ਤਖ਼ਤੀ ਤੇ ਮਸਤੀ

ਭਾਵੇਂ ਪ੍ਰਭੂ ਨੇ ਲੋੜੀਂਦੀ ਸ਼ਕਤੀ ਤਾਂ ਹਰ ਜੀਵ ਜੰਤੂ ਵਿੱਚ ਭਰੀ ਹੈ, ਵਰਤੋਂ ਲਈ ਸੋਝੀ ਭੀ ਦਿੱਤੀ ਹੈ, ਨਾਲ ਹੀ ਅੱਖਰ ਕੋਝੀ ਭੀ ਹੈ, ਕੌਮੀ ਸ਼ਕਤੀ ਤੇ ਜਾਤੀ ਸ਼ਕਤੀ ਵਿੱਚ ਅੰਤਰ ਹੈ, ਵਿਦਵਤਾ ਨਾਲ ਤਾਂ ਕਈ ਅਨਪੜ੍ਹ ਭੀ ਪੀਕਾਸੋ ਬਣਦੇ ਰਹੇ ਹਨ । ਮਹਾਰਾਜਾ ਰਣਜੀਤ ਸਿੰਘ ਨਾ ਵਿਦਵਾਨ ਸੀ ਨਾ ਪੜ੍ਹਿਆ ਪਰ ਸੂਝਵਾਨ ਦਰਜੇ ਦਾ ਹੋਣ ਤੇ ਘੱਟ ਤਾਕਤਵਰ ਮਿਸਲਾਂ ਨੂੰ ਨਾਲ ਰਲ੍ਹਾ ਕੇ ਰਾਜ-ਭਾਗ ਭਾਵੇਂ ਕਿ ਇਹ ਤੱਥ ਅੱਜ ਸਾਡਾ ਲਾਣਾ ਸਾਹਮਣੇ ਲਿਆਉਣ ਨੂੰ ਹੇਠੀ ਮੰਨਕੇ ਦੱਸਣਾ ਨਹੀਂ ਚਾਹੁੰਦਾ ਕਿ ਯੁੱਧ ਅੰਗ੍ਰੇਜ਼ ਤੇ ਫਰਾਂਸ ਦਾ ਕਰਕੇ ਸ਼ੇਰੇ-ਪੰਜਾਬ ਨੇ ਫਰਾਂਸੀਸੀ ਸਾਥ ਮਾਣਿਆ ਤੇ ਅੰਤ ਅੰਗ੍ਰੇਜ਼ ਸੰਸਾਰ ਤੇ ਕਾਬਜ਼ ਦੀ ਧਾਂਕ ਫਰਾਂਸੀਸੀਆਂ ਨੇ ਫੈਸਲਾ ਕਰਕੇ ਪਿਛਾਂਹ ਮੁੜਨ ਦਾ ਨਿਰਣਾ ਤੇ ਮਹਾਰਾਜੇ ਨੂੰ ਆਖਿਆ ਕਿ ਫੌਜਾਂ ਮਰਵਾਉਣੀਆਂ ਕੋਈ ਸਿਆਣਪ ਨਹੀਂ ਤੇ ਤਖ਼ਤੀ ਲਿਖ ਮਸ਼ਵਰਾ ਕਰਕੇ ਸ਼ੇਰੇ ਪੰਜਾਬ ਨੂੰ ਭੀ ਅੰਗ੍ਰੇਜ਼ ਸੰਧੀ ਵਿੱਚ ਹੀ ਆਪਣੀ ਸੁਘੜਤਾ ਦੀ ਵਰਤੋਂ ਕਰਨੀ ਪਈ, ਭਾਵੇਂ ਰਾਜ ਦਾ ਡਿੱਗਣਾ ਡੋਗਰਿਆਂ ਸਿਰ ਲੱਗਾ ਪਰ ਅਸਲੀਅਤ ਹੈ ਕਿ ਸ਼ਕਤੀ ਤੇ ਅੜੇ ਰਹਿਣਾ ਤਾਂ ਹੋਰ ਤਬਾਹੀ ਹੋਣੀ ਸੀ, ਸਾਰ-ਅੰਸ਼ ਕਿ ਸ਼ਕਤੀ ਦੀ ਸਹੀ ਵਰਤੋਂ ਅਕਲ ਨਾਲ ਹੁੰਦੀ ਹੈ ਨਾ ਕਿ ਪੜ੍ਹਾਈ ਨਾਲ, ਉਦਾਹਰਣ ਤੋਂ ਭਾਵ-ਅਰਥ ਹੈ ਕਿ ਅੱਜ ਸਿੱਖ ਸ਼ਕਤੀ ਨੂੰ ਹੈਂਕੜ ਨਾਲ ਵਰਤ ਕੇ ਕੌਮੀ ਘਾਣ ਦਾ ਹੀ ਮਾਣ ਕਰਦੇ ਹਨ, ਧਰਮ ਭਗਤੀ ਇਕ ਅੜੂਹਾ ਹੈ, ਹਿੱਤਾਂ ਲਈ ਸਭ ਹੀ ਦਿਖਾਂ, ਦਿਖਾਵੇ, ਪਹਿਰਾਵੇ ਉਭਾਰੇ ਪਏ ਹਨ, ਅੰਤਰੀਵ ਵਿੱਚ ਤਾਂ ਕੋਈ ਭੀ ਪ੍ਰਮੇਸ਼ਰ ਦੀ ਸ਼ਕਤੀ ਦਾ, ਡਰ, ਭਉ ਭਾਵ ਨਹੀਂ ਹੈ, ਵਿਰੋਧਤਾ, ਵੈਰ ਤੇ ਕਰੋਪ ਨੇ ਮੱਤ-ਹੀਣ ਕਰ ਧਰੇ ਹਾਂ, ਸੁਣ ਸੁਣ ਸਿੱਖਾਂ ਦੀਆਂ ਬੋਲੀਆਂ ਮਨ ਕੌਮੀ-ਪ੍ਰੀਤ ਨਾਲੋਂ ਟੁੱਟਦਾ ਹੈ, ਆਗੂ ਬੇਸ਼ਰੇ, ਬੇਤੁਕੇ ਉਚਾਰਣ ਹੀ ਕਰੀ ਜਾਂਦੇ ਹਨ, ਲੰਮੀ ਸੋਚ ਨਾਲ ਵਿਚਾਰ ਕਰੋ, ਅਕਾਲ ਪੁਰਣ ਨੇ ਮਨੁੱਖ ਨੂੰ ਮੱਤ-ਬੁੱਧ ਵਾਲਾ ਘੜਿਆ ਸੀ, ਮੱਤ-ਹੀਣ, ਬੁੱਧ-ਹੀਣ ਤੇ ਕਮ੍ਹਲਾ ਕਿਸੇ ਭੀ ਬੀਮਾਰੀ ਜਾਂ ਕਾਰਨ ਕਰਕੇ ਬਣਦਾ ਹੈ, ਪਰ ਭੈੜਾ ਲੱਗੂ ਪੜ੍ਹਨਾ ਕਿ ਸਿੱਖ ਤਾਂ ਅੱਜ ਮਨੁੱਖ ਦੀ ਥਾਂ ਡੱਬੂ ਬਨਣ ਨੂੰ ਬਹਾਦਰੀ ਬਣਾਈ ਬੈਠੇ ਹਨ, ਪਰ ਦੂਜਿਆਂ ਨੂੰ ਬਣਾ ਰਹੇ ਹਨ, ਬੇਅਦਬੀ ਕੋਈ ਨਹੀਂ ਕਰਦਾ ਇਹ ਕਰਵਾ ਕੇ ਤਾਂ ਆਪਣੀ ਪ੍ਰਭਤਾ ਵਧਾ ਕੇ ਦਾਲ ਫੁਲਕੇ ਦਾ ਪ੍ਰਬੰਧ ਤੇ ਚੌਧ੍ਹਰੀਪੁਣੇ ਦਾ ਰਾਹ ਲੱਭਦੇ ਨੇ, ਥਾਂ ਥਾਂ ਜਾ ਕੇ ਗੁਰੂ ਗ੍ਰੰਥ ਚੁੱਕਣੇ ਭਲਾ ਕੀਹਨੇ ਇਨ੍ਹਾਂ ਨੂੰ ਲਾਈਸੈਂਸ ਦਿੱਤਾ ਹੈ ਇਨ੍ਹਾਂ ਤੇ ਹਮਲੇ ਦੇ ਕੇਸ ਚੱਲਣ, ਅਕਾਲ ਤਖ਼ਤ ਤੋਂ ਵਿਵਰਜਤ ਹੋਣ, ਪੁਲਸ ਜੇਲ੍ਹੀ ਡੱਕਣ ਦੀ ਥਾਂ ਕਾਲ੍ਹਾ ਪਾਣੀ ਭੇਜਣ ਦੀ ਸਿਫਾਰਸ਼ ਕਰੇ ਨਾਲੇ ਡਿਬਰੂਗੜ੍ਹ ਨੂੰ ਕਾਲ੍ਹਾ ਪਾਣੀ ਦੱਸਣ ਵਾਲਿਆਂ ਅਸਲੀ ਕਾਲ੍ਹੇ ਪਾਣੀ ਦਾ ਪਤਾ ਲੱਗ ਜੂ ਰਾਹ ਹੀ ਆਹ ਹੈ ।
ਚਤੁਰਾਈ ਕਿੰਨੇ ਨਾ ਪਾਇਆ, ਪਰ ਹੁਣ ਤਾਂ ਪਾ ਹੀ ਚਤੁਰਾਈ ਨਾਲ ਹੋ ਰਿਹਾ ਹੈ । ਸੁਣੋ ਇਕ ਪਾਸੇ ਤਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਹਦਾਇਤਾਂ ਨਸੀਹਤਾਂ ਤੇ ਧਮਕੀਆਂ, ਦੂਜੇ ਪਾਸੇ ਜੀ ਇਕੱਠੇ ਹੋਵੋ, ਤੀਜੇ ਪਾਸੇ ਅਕਾਲ ਤਖ਼ਤ ਦਾ ਜੋ ਫੈਸਲਾ ਹੋਊ ਜੇਕਰ ਸੰਗਤਾਂ ਯਾਨੀ ਆਹ ਜੋ ਪੰਗਤਾਂ ਬਣੀਆਂ ਨੇ, ਮਨਜ਼ੂਰ ਨਾ ਹੋਇਆ ਤਾਂ ਤਰਥੱਲੀ, ਕੋਈ ਉਹਨੂੰ ਭੰਗ ਕਰਨ ਦੀ ਮੰਗ ਨਹੀਂ ਮਨਸ਼ਾ ਨਹੀਂ, ਹਾਂ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ, ਹੁਣ ਬੇਅੰਤ ਸਿੰਘ ਜੋ (ਸ਼ਹੀਦ) ਦਾ ਪੁੱਤਰ ਭੀ ਅਕਾਲੀ ਦਲ ਬਣਾੳ, ਰੋਡੇ ਦਾ ਭੀ ਅਕਾਲੀ ਦਲ, ਪਰ ਪਿੰਡਾਂ ਵਿੱਚ ਜਥੇ ਤੇ ਮੈਂਬਰ ਕੇਵਲ ਸ਼ੋ੍ਰਮਣੀ ਅਕਾਲੀ ਦਲ ਦੇ ਲਈ ਹੀ ਹਨ ਕਿਉਂਕਿ ਇਹੀ ਸੰਸਥਾ ਦੇਸ਼ ਭਰ ਵਿੱਚ ਜਾਣੀ ਜਾਂਦੀ ਹੈ, ਇਹਨੂੰ ਬਦਨਾਮ ਕਰਨ ਲਈ ਆਹ ਯੂ।ਕੇ। ਦੇ ਧਨੰਤਰ ਹੀ ਮਾਨ ਨਹੀਂ, ਸੰਗ ਨਹੀਂ ਕਰਦੇ ਕਿ ਇਹ ਕਦੀ ਕਾਂਗਰਸ ਦੇ ਕਤਲੇਆਮ ਦਾ ਦੁਖਾਂਤ ਨਸ਼ਰ ਕਰਨ, ਪ੍ਰਾਪਤੀ ਤਾਂ ਦੱਸੋ ਕੀ ਹੈ ਅੰਮ੍ਰਿਤਪਾਲੀ ਦੀ, ਸਰਬਜੀਤ ਮਲੋਆ, ਸਿਮਰਨਜੀਤ ਸਿੰਘ ਮਾਨ, ਰੋਡੇ ਪਰਿਵਾਰ, ਮਹੱਤਵਪੂਰਨ ਜਾਣਕਾਰੀ ਭੱਜ ਕੇ ਰੋਡੇ ਪਿੰਡ ਤਾਂ ਜਾ ਵੜਦੇ ਨੇ ਪਰ ਜਸਵੀਰ ਸਿੰਘ ਰੋਡੇ ਵਸਨੀਕ ਜਲੰਧਰ, ਪੁੱਤ ਜਲੰਧਰ, ਸੰਤਾਂ ਦੇ ਦੋ ਸਪੁੱਤਰ ਇਕ ਜਲੰਧਰ ਦੂਜਾ ਵਿਦੇਸ਼, ਪਰ ਵਿਆਹੇ ਦੋਨੋ ਹੁਸ਼ਿਆਰਪੁਰ ਹਾਲੇ ਰੋਡੇ ਰਾਜਧਾਨੀ ਹੈ ਸਿੱਖਾਂ ਦੀ, ਆਹ ਇਥੇ ਬੈਠੇ ਨਿੰਮੋਝੂਣੇ ਨੀ ਹੁੰਦੇ ਕਿਉਂਕਿ ਯੂ:ਟੀਊਬਾਂ ਕਿਵੇਂ ਚੱਲਣਗੀਆਂ, ਕੁਰਬਾਨੀ ਸਾਰੇ ਕਾਮਰੇਡ ਪਿੰਡ ਦੀ ਹੀ ਬਣ ਗਈ ਸਿੱਖ ਤਾਂ ਫੇਰ ਸਾਰੇ ਮੰਦ-ਬੁੱਧੀ ਹਨ, ਜਿਮੇ ਇਹ ਕਿਸੇ ਬੀਮਾਰ ਨੂੰ ਲੱਭ ਕੇ ਮੰਦ-ਬੁੱਧੀ ਨੂੰ ਹੱਲਾਸ਼ੇਰੀ ਬੇਅਦਬੀ ਲਈ ਭੇਜਦੇ ਨੇ ਤੇ ਫੇਰ ਝੱਟ ਆਪ ਪਹੁੰਚ ਜਾਂਦੇ ਨੇ ਭੜਦੋਹਲ ਪਉਣ, ਪੁਲਸ ਭੀ ਕਦੀ ਇਹ ਨਹੀਂ ਸੋਚਦੀ ਕਿ ਇਹ ਕਿਵੇਂ ਖੁਫੀਆ ਵਿਭਾਗ ਹਨ ਜੋ ਝੱਟ ਮੌਕੇ &lsquoਤੇ ਪਹੁੰਚਦੇ ਨੇ ਕਦੀ ਪਹਿਲਾਂ ਇਨ੍ਹਾਂ ਨੂੰ ਲੰਮੇ ਪਾ ਲੈਣ ਤਾਂ ਭੁੱਟ ਭੁੱਟ ਦੱਸਣਗੇ ਕਿ ਹਾਂ ਅਸੀਂ ਸ਼ਰਾਰਤਾਂ ਕਰਵਾਉਂਦੇ ਹਾਂ ਪਰ ਪੁਲਸ ਨੇ ਕਰਨਾ ਨੀ ਪੁਲਸ ਤਾਂ ਚੁਰਾਸੀ ਵੇਲੇ ਦੀ ਇਨ੍ਹਾਂ ਦੀ ਸਿੱਖੀ ਨੂੰ ਪਰਖ ਚੁੱਕੀ ਹੈ ਕਿ ਇਹ ਤਾਂ ਘਾਣ ਕਰਨ ਵਾਲੇ ਸਨ ਕੌਮ ਦਾ, ਕਤਲੇਆਮ ਕੀਤੇ ਮਸੂਮਾਂ ਦੇ ਰਲ੍ਹਕੇ ਪੁਲਸ ਨਾਲ ਤੇ ਫੇਰ ਬਾਹਰਲੇ ਦੇਸ਼ਾਂ ਦੇ ਪਾਸਪੋਰਟ ਹਾਲੇ ਕਸਰ ਹੈ ਸਬੂਤਾਂ ਦੀ ।
ਮਲੇਸ਼ ਖ਼ਾਲਸਾ ਕਿਹੋ ਜਿਹਾ ਸੀ, ਕੋਈ ਵੱਖਰਾ ਪੰਜਾਬ ਵਿੱਚ ਜੀਵਨ ਦੁੱਭਰ ਤਾਂ ਕਰੀ ਜਾਣ ਇਹ ਤਾਂ ਇਥੇ ਭੀ ਸਾਰਾ ਗੰਗਾ ਜਲ ਗੰਧਲਾ ਕਰਨ &lsquoਤੇ ਨੇ, ਕਿੰਨਾ ਅਫਸੋਸ ਹੈ ਇਕ ਚੈਨਲ &lsquoਤੇ ਦੁਹਾਈ ਜੀ ਸਾਡੇ ਚੈਨਲ ਨੂੰ ਸਪੋਰਟ ਕਿਉਂ ਨੀ ਕਰਦੇ, ਕਾਰਨ ਤਰਸ ਤਾਂ ਆਉਂਦਾ ਉਸ ਕਾਰਕੁੰਨ &lsquoਤੇ ਬੜੀ ਯੋਗਤਾ ਵਾਲਾ ਅਕਲਮੰਦ ਹੈ, ਪਰ ਮੱਤ ਪਤਾ ਨਹੀਂ ਕਿਉਂ ਮਾਰੀ ਪਈ ਹੈ ਜਦੋਂ ਘੁੰਡੀ ਮਰੋੜੋ ਟੈਲੀ ਦੀ ਬੂ: ਬੂ: ਦਿਉ ਦਾਨ, ਆਮ ਸਧਾਰਨ ਲੋਕ ਕਿਉਂ ਦੇਣ ਭਾਈ, ਜਦੋਂ ਤੁਹਾਡੀ ਲਾਈਨ ਲਕਵੇ ਦੀ ਮਾਰੀ ਹੈ, ਇਕੋ ਵਿਚਾਰਧਾਰਾ ਕੋਈ ਆਹ ਅਦਾਰਾ ਕੋਈ ਆਹ ਗੁਰੂ ਘਰ ਤੇ ਕਾਬਜ਼ ਕੋਈ ਕਥਾਵਾਚਕ ਤੇ ਕੋਈ ਪ੍ਰੋਗਰਾਮੀ, ਕੋਈ ਪਰਿਵਾਰ ਨੂੰ ਨੌਕਰੀ ਹੀ ਇਹੀ ਹੈ ਕੇਵਲ ਇਕ ਬੰਦਾ ਹੈ ਜੋ ਕੇਵਲ ਸੁਹਿਰਦ ਪ੍ਰੋਗਰਾਮ ਤੇ ਲਾਹੇ ਖੱਟਣ ਤੋਂ ਬਗੈਰ ਦਿੰਦਾ ਹੈ ਬਾਕੀ ਸਭ ਮੁਫ਼ਤ ਖੋਰੇ ਤੇ ਆਪ ਵਿਚਾਰਾ ਸੰਘ ਪਾੜੂ, ਹੁਣ ਆਹ ਪੰਜਾਬ ਤੋਂ ਆਈਆਂ ਕੁੜੀਆਂ ਬਠਾ ਲਈਆਂ, ਕਦੀ ਸੋਚਿਆ ਕਿ ਇਹ ਕਿਉਂ ਇਥੇ ਅਉਣ ਬਗੈਰ ਹੀਲੇ-ਵਸੀਲੇ ਫੇਰ ਭਾਈਚਾਰੇ ਨੂੰ ਨਹੋਰੇ ਕਿ ਤੁਸੀਂ ਮਦਦ ਨੀ ਕਰਦੇ, ਜਦੋਂ ਕਿ ਦੇਸ਼ ਨੂੰ ਲੋੜ ਨੀ, ਨਾਲੇ ਕੀ ਪੰਜਾਬ ਖਾਲੀ ਕਰਵਾ ਕੇ ਤੁਸੀਂ ਹਾਲੇ ਸੇਵਾ ਘੱਟ ਕੀਤੀ ਸੀ ਇਤਿਹਾਸ &lsquoਤੇ ਵਿਸ਼ਵਾਸ ਕਰਨਾ ਕਠਿਨ ਹੁੰਦਾ ਹੈ ਜਦੋਂ ਪੁਰਾਣੇ ਸਿੱਖਾਂ ਦੀਆਂ ਸ਼ਹਾਦਤਾਂ ਤੇ ਕੁਰਬਾਨੀਆਂ ਬਾਰੇ ਪੜ੍ਹੀਏ ਸੁਣੀਏ ਤੇ ਹੁਣ ਦਿਆਂ ਦੀ ਮੂਰਤ ਦੇਖੀਏ, ਅੱਜ ਕੋਈ ਭੀ ਕੁਰਬਾਨੀ ਕੌਮੀ ਨਹੀਂ ਲੱਗਦੀ, ਨਿੱਜੀ ਹਨ ਬੜੀ ਡੂੰਘੀ ਸੋਚ ਮਗਰੋਂ ਸਮਝ ਆਈ ਕਿ ਉਸ ਵੇਲੇ ਦੇ ਸੁਹਿਰਦ ਤੇ ਵਫ਼ਾਦਾਰ ਸਨ ਸਿੱਖ ਤਾਂ ਹੀ ਪ੍ਰਾਪਤੀਆਂ ਸਾਹਮਣੇ ਹਨ, ਮਲੇਸ਼ ਮਹੰਤ ਤੇ ਅਤੰਕਵਾਦੀ ਨਾਲ ਹੁਣ ਵਾਂਗੂੰ ਜੋ ਆਪਣੀਆਂ ਹੁਣ ਟਕਸਾਲਾਂ ਤੇ ਡੇਰੇ ਹਨ ਉਦੋਂ ਇਹ ਮੱਠ-ਮਾੜੀਆਂ ਸਨ ਸਭ ਭਜਾਏ, ਹੁਣ ਸਗੋਂ ਉਹ ਸਿੱਖਾਂ ਤੇ ਭਾਰੂ ਹਨ । ਪੁੱਛੋ ਕਿਵੇਂ ਦਮਦਮੀ ਟਕਸਾਲ ਹੋਰ ਨਿੱਜੀ ਟਕਸਾਲਾਂ ਤੇ ਜਥੇਬੰਦੀਆਂ, ਅਖੀਰ ਅਕਾਲ ਤਖ਼ਤ ਦਾ ਜਥੇਦਾਰ ਹੀ ਬਰਾਬਰ ਮੁਕਾਬਲੇ ਤੇ ਦੇਖੋ ਕਿਵੇਂ ਜਥੇਦਾਰ ਨੂੰ ਹੁਕਮ ਕਰਦੇ ਨੇ ਜੇਕਰ ਤੂੰ ਬਾਦਲ ਨੂੰ ਤਨਖਾਹ ਤੇ ਸਜ਼ਾ ਨਾ ਲਾਈ ਤੇ ਘਰ ਬੈਠਣ ਤੇ ਪਾਠ ਪੂਜਾ ਲਈ ਨਾ ਕਿਹਾ ਤਾਂ ਪੰਥ ਨੇ ਪ੍ਰਵਾਨ ਨੀ ਕਰਨਾ, ਇਨ੍ਹਾਂ ਭੜਭੂੰਜਿਆਂ ਨੂੰ ਪੁੱਛੋ ਕਿ ਤਨਖਾਹਾਂ ਤਾਂ ਦਾਦੂਵਾਲ, ਮੰਡ, ਮਾਨ, ਹਵਾਰਾ ਦਲੀਏ, ਅਮਰੀਕ ਸਿੰਘ ਅਜਨਾਲਾ ਜੋ ਭੀ ਜਥੇਦਾਰ ਬਣੇ ਤੇ ਸਾਥੀ ਸਭ ਤਨਖਾਈਏ ਹੋਣ, ਪ੍ਰਚਾਰ ਤੋਂ ਹਟਣ ਘਰੀਂ ਬੈਠਣ ਤੇ ਇਨ੍ਹਾਂ ਦੀਆਂ ਨਿੱਜੀ ਡੇਰੀਆਂ, ਸ਼੍ਰੋਮਣੀ ਕਮੇਟੀ ਹਵਾਲੇ ਇਹ ਹੈ ਹੁਕਮਨਾਮਾ ।
ਚਾਰੇ ਨੈਣ ਕਟਾ-ਵਿਡ ਹੋ ਗੇ, ਸ਼ਾਹਦੀ ਕੀਹਦੀ ਭਰੀਏ ਨਾਰ ਬਗਾਨੀ ਦੀ, ਬਾਂਹ ਨਾ ਮੂਰਖਾ ਫੜੀਏ, ਭਾਜਪਾ ਨੇ ਪਹਿਲਾਂ ਅਕਾਲੀ ਲਾਲਚੀ ਫੱਟੜ ਕਰਕੇ ਤੋਰੇ ਹੁਣ ਸਬੂਤ ਹੋਰ ਚਾਹੀਦੇ ਨੇ ਕਿ ਸਰਬਜੀਤ ਸਿੰਘ ਮਲੋਆ ਨਾਲ ਅੰਮ੍ਰਿਤਪਾਲ ਬਾਪੂ ਅਮਿਤ ਸ਼ਾਹ ਨੂੰ ਮਿਲਣ ਗਏ ਅਗਲਿਆਂ ਨੂੰ ਇਨ੍ਹਾਂ ਦੀ ਬੁਕਤ-ਕੀਮਤ ਦਾ ਪਤਾ ਹੈ ਕਿ ਕੀ ਹੈ, ਪਿਛੋਕੜ ਦਾਦਾ, ਮਾਤਾ ਐੱਮ।ਪੀ। ਬਣ ਖੱਟੀਆਂ ਪਿਤਰਮ-ਸੁਲਤਾਨ ਪੂਤ, ਅਸੀਂ ਉਨ੍ਹਾਂ ਦੀ ਔਲਾਦ ਹਾਂ ਬਸ ਪਰ ਅੰਮ੍ਰਿਤਪਾਲ ਦੇ ਪਰਿਵਾਰ ਦਾ ਕੇਵਲ ਖ਼ਾਲਸਾ ਬਰਾਦਰੀ ਮੰਨਣਾ ਪਵੇਗਾ ਕਿ ਅੱਜ ਉਥੇ ਸਿੱਖੀ ਦਾ ਨਹੀਂ ਬਰਾਦਰੀਵਾਦ ਦਾ ਬੋਲਬਾਲਾ ਹੈ, ਇਹ ਕਹਿਣਾ ਹੁਣ ਉੱਚਿਤ ਨਹੀਂ ਹੈ ਕਿ ਗੁਰੂ ਸਾਹਿਬ ਨੇ ਜਾਤ-ਪਾਤ ਮਿਟਾਈ, ਨਹੀਂ ਭਾਈ ਉਨ੍ਹਾਂ ਤਾਂ ਊਚ-ਨੀਚ ਮਿਟਾਈ, ਬਰਾਬਰਤਾ ਲਿਆਂਦੀ, ਪਰ ਤੁਸੀਂ ਹੁਣ ਬਰਾਬਰਤਾ ਤੋਂ ਉੱਚੇ ਵੱਲ ਤੁਰੇ ਹੋ ਗੁਰੂ ਆਦੇਸ਼ ਉਪਦੇਸ਼ ਨਹੀਂ ਤੁਹਾਨੂੰ ਡੰਨ ਲੱਗਣੇ ਬਣਦੇ ਹਨ, ਕਿਵੇਂ ਮਾਲਵੇ ਵਿੱਚ ਭਾਨਾ ਸਿੱਧੂ, ਪਰਮਿੰਦਰ ਝੋਟਾ ਡਰੱਗਾਂ ਦੇ ਨਸ਼ੇ ਛਡਾਉਣ ਦੇ ਨੇਤਾ ਬਣ ਕੇ ਲੋਕਾਂ ਨੂੰ ਕੁੱਟਣ, ਗੱਲ ਮੁਕਾਬਲੇ ਦੀ, ਦੁਕਾਨਦਾਰੀ ਦੀ ਸੀ, ਆਪ ਨਸ਼ੇ ਦੇ ਮਿੱਤਰ, ਲੱਖਾ ਸਿਧਾਣਾ ਗੈਂਗਸਟਰਾਂ ਦਾ ਰਾਜ ਹੀ ਭੰਡਨ &lsquoਤੇ ਹੈ ਆਪ ਸਮਾਜਵਾਦੀ ਬਣ ਗਿਆ, ਪਹਿਲਾਂ ਮਨਪ੍ਰੀਤ ਬਾਦਲ, ਫੇਰ ਖਹਿਰਾ ਹੁਣ ਸਿਮਰਨਜੀਤ ਸਿੰਘ ਦਾ ਟਿਕਟੀ, ਗੱਲ ਕੀ ਸੂਬੇ ਦੀ ਤਬਾਹੀ, ਉਧਰ ਫਰੀਦਕੋਟ ਤੋਂ ਸ਼ਹੀਦ ਦਾ ਪੁੱਤਰ ਨੇਤਾ, ਮਾਝੇ ਤੋਂ ਅੰਮ੍ਰਿਤਪਾਲ ਪਰਿਵਾਰ ਖ਼ਾਲਸੇ ਬਾਕੀ ਨਿਖ਼ਾਲਸ, ਪੰਥਕ ਸੀਟਾਂ ਨੂੰ ਭਾਜਪਾ ਨੇ ਨਖਿੱਧ ਬਣਾ ਕੇ ਹੀ ਸਾਹ ਲਿਆ, ਕੀ ਹਾਲੇ ਭੀ ਸਿੱਖ ਲੋਕਾਂ ਨੂੰ ਇਹ ਸ਼ੰਕਾ ਹੈ ਕਿ ਸਰਬਜੀਤ ਸਿੰਘ ਭਾਜਪਾ ਨੇ ਅਕਾਲੀ ਦਲ ਨੂੰ ਮਲੀਆਮੇਟ ਕਰਨ ਨੂੰ ਖੜ੍ਹਾ ਨੀ ਕੀਤਾ ਮਿਲਣ ਗਿਆ ਸ਼ਾਹ ਨੂੰ ਹੋਰ ਕਿੰਨੇ ਕੁ ਐੱਮ।ਪੀ। ਝੱਟ ਮਿਲਣ ਜਾਂਦੇ ਹਨ ਨਾਲੇ ਸਮਾਂ ਦਿੱਤਾ ਜਾਂਦਾ ਹੈ, ਮੇਰਾ ਤਾਂ ਸੁਝਾਅ ਹੈ ਪੰਜਾਬ ਬਚਾਅ ਲਈ, ਕਾਂਗਰਸ, ਆਮ, ਅਕਾਲੀ ਦਲ ਇਕੋ ਸਾਂਝਾ ਮੁਹਾਜ ਬਣਾ ਕੇ ਪੰਜਾਬ ਭਲਾਈ ਲਈ ਸਮਝੌਤਾ ਕਰ ਲੈਣ, ਆਪੇ ਬੀ।ਜੇ।ਪੀ। ਨੂੰ ਸਮਝ ਆ ਜਾਵੇਗੀ ਨਹੀਂ ਤਾਂ ਸੂਬਾ ਸਾਹਾਂ &lsquoਤੇ ਹੈ, ਸ਼ਕਰ ਖੋਰੇ ਨੂੰ ਸ਼ਕਰ ਨਾ ਦਿਉ ਇਹ ਵਾਜਪਾਈਏ ਨਹੀਂ ਮੌਦੀ ਸਾਹਬ ਨੂੰ ਭੀ ਹੁਣ ਦੋ ਜਣੇ ਉਥੇ ਇਕ ਰਾਜਸਥਾਨੀ ਕੋਝੀਆਂ ਸਲਾਹਾਂ ਦੇ ਰਹੇ ਹਨ, ਬਾਕੀ ਇਥੇ ਦੇ ਚੈਨਲਾਂ &lsquoਤੇ ਪੰਜ ਸੱਤ ਆਪਣੀਆਂ ਕੁਪੰਥਕ ਗਤੀਵਿਧੀਆਂ ਲਕੋਣ ਲਈ ਭਰਾ-ਮਾਰੂ ਜੰਗ ਜੋ ਭਿੰਡਰਾਂਵਾਲਾ ਲਹਿਰ ਰੂਪ ਵਿੱਚ ਚੱਲੀ ਉੱਚੀ ਚੀਕਾਂ ਮਾਰ ਕੇ ਦਰਦੀ ਬਣਦੇ ਨੇ । 
ਪੰਥਾ ਨਾਲ ਸਾਡੇ ਤੂੰ ਕਿਹੀ ਕੀਤੀ, ਜਿਉਂ ਰੁੱਖਾਂ ਨਾਲ ਪਾਲ੍ਹਾ, ਅਪਣਿਆਂ ਨੇ ਹੀ ਹਿੰਦੂ ਘੱਟ ਨੁਕਸਾਨਦੇਹ ਹਨ ਸਿੱਖ ਤਾਂ ਪੱਕੇ ਵੈਰੀ ਹਨ ਕੌਮ ਦੇ, ਸਿੱਖੀ ਨਾਲ ਸਬਰ ਨਹੀਂ ਖ਼ਾਲਸਾ ਅਖਵਾ ਕੇ ਪੰਥ ਨੂੰ ਧੂਣੀ ਵਿੱਚ ਸਿੱਟੋ, ਸਭ ਤੋਂ ਵੱਧ ਡੋਬਾ ਇਸ ਅੱਖਰ ਨਾਲ ਪੈ ਰਿਹਾ ਹੈ, ਜੀ ਅਸੀਂ ਉੱਚੇ ਹਾਂ ਪਰ ਮਾਨਸਿਕਤਾ ਨੀਮੀ, ਅੰਗ੍ਰੇਜ਼ੀ ਵਿੱਚ ੀਞਫ਼ੲੜਣੂੜ ਛੂਙਠਟੲਢ ਆਖਦੇ ਹਨ । ਜਾਤ ਕੋਈ ਮਨੁੱਖਤਾ ਵਿੱਚ ਘਾਟ ਨਹੀਂ ਸੀ, ਕੇਵਲ ਕਿੱਤਾ-ਵੰਡ ਸੀ, ਪਰ ਸੰਸਾਰ ਪ੍ਰਭੂ ਦੇ ਪਾਏ ਸਨ, ਅਸੀਂ ਉਨ੍ਹਾਂ ਨੂੰ ਨਿਕਾਰ ਕੇ ਆਪਣੀ ਹੂੜ ਮੱਤ ਨਾਲ ਵੱਖਰੇਂਵੇ ਪਾਤੇ, ਹੁਣ ਬੱਸ ਸਿੱਖ ਸੰਸਥਾਵਾਂ ਦਾ ਕੂੰਡਾ ਕਰਨ ਨੂੰ ਖ਼ਾਲਸਾ ਮੰਨੋ, ਬੜੀ ਚਿਰਾਂ ਦੀ ਲਕੋਈ ਬੈਠੀ ਸੀ ਅੰਦਰ ਤੱਥ :-ਸਰਬਜੀਤ ਸਿੰਘ ਮਲੋਆ ਐੱਮ।ਪੀ। ਫਰੀਦਕੋਟ ਕਾਂਗਰਸ ਭੀ ਪਾੜੇ ਪਉਂਦੀ ਸੀ ਹੁਣ ਭਾਜਪਾ, ਕੁਰਬਾਨੀ ਬੇਅੰਤ ਸਿੰਘ ਦੀ ਕੁਝ ਕਹਾਣੀ ਮੈਨੂੰ ਮੇਰੀ ਸਹੇਲੀ ਜੋ ਆਪ ਬੜੀ ਸਿੱਖ ਮਨ, ਪਤੀ ਕਾਂਗਰਸੀ ਪਰ ਭਾਈਚਾਰੇ ਵਿੱਚ ਅਕਾਲੀ, ਕਹਿੰਦੀ ਦੇਖੀ ਮੈਂ ਸੁਣਦੀ ਸੀ ਗੱਲਾਂ ਕਹਿੰਦੇ ਸੀ (ਉਹਦੇ ਘਰ) ਕਿ ਸਾਰੀ ਸਕੀਮ ਕਿਹਰ ਸਿੰਘ ਨੂੰ ਸਮਝਾਈ ਗਈ ਸੀ ਉਹਨੇ ਇਹ ਨਾਲ ਰਲ੍ਹਾਏ ਇੰਦਰਾ ਮਰਵਾਉਣੀ ਤਾਂ ਪਾਰਟੀ ਨੇ ਸੀ, ਵਸੀਲਾ ਸਿੱਖ ਹੁਣ ਸਮਝ ਲਵੋ, ਮਿੰਤਾਂ ਕਰਕੇ ਰਜਰਵੀ ਇਹ ਨੌਕਰੀ &lsquoਤੇ ਪਹੁੰਚੇ ਤੇ ਉਹ ਕੀ ਮਾਰਨ ਵਾਲੇ ਸਨ ਫੇਰ ਲਾਹੇ ਲਈ ਐੱਮ।ਪੀ। ਮਾਂ ਭੀ, ਭੁੱਲੋ ਨਾ ਬਿਮਲਾ ਨੇ ਜੇਠ ਨਾਲ ਵਿਆਹ ਕਰ ਲਿਆ ਸੀ, ਕਿਹਰ ਸਿੰਘ ਦਾ ਪਰਿਵਾਰ ਤਾਂ ਹਾਲੇ 6 ਮਹੀਨੇ ਨੀ ਹੋਏ ਕਹਿੰਦੇ ਨੂੰ ਸਾਨੂੰ ਸ਼੍ਰੋਮਣੀ ਕਮੇਟੀ ਸਹਾਇਤਾ ਦਿੱਤੀ ਹੈ, ਇਹ ਲੋਕ ਤਾਂ ਲਾਹੇ ਲੈਣੇ ਹਨ, ਪੰਥ ਨੂੰ ਆਪੇ ਲੱਗ ਜੂ ਪਤਾ ਜਦੋਂ ਭਾਜਪਾ ਨੇ ਇਨ੍ਹਾਂ ਨੂੰ ਕਾਂਗਰਸ ਵਾਂਗੂ ਵਰਤਿਆ ਸਿੱਖਾਂ ਵਿਰੁੱਧ ਪਰ ਹਾਂ ਇਨ੍ਹਾਂ ਦੀਆਂ ਦੁੱਪੜਾ ਕਾਇਮ ਕੌਮ ਤੋਂ ਇਨ੍ਹਾਂ ਕੀ ਲੈਣਾ, ਜਿਸ ਕੇ ਸਿਰ ਊਪਰ ਤੂੰ ਸੁਆਮੀ ਯਾਨੀ ਜੀਹਦੇ ਸਿਰ ਸਰਕਾਰ ਕਰ ਦੇਣਗੇ ਸੂਬੇ ਨੂੰ ਬਦਕਾਰ, ਹੁੱਭੇ ਫਿਰਦੇ ਨੇ ਜਾਤੀਵਾਦ ਜੀ ਦੋ ਐੱਮ।ਪੀ। ਸਾਡੇ, ਭੱਠ ਪਿਆ ਸੋਨਾ ਵਾਲੀ ਕਹਾਣੀ ਕਿੰਨੇ ਸਾਲ ਹੋ ਗਏ ਅਕਾਲੀ ਸਰਕਾਰ ਨੂੰ ਹੱਟਿਆਂ, ਤਰੱਕੀ ਤਾਂ ਦਿਖਾ ਦਿਉ ਕੀ ਹੋਈ ਮਗਰੋਂ ਹਾਂ ਕਾਂਗਰਸ ਨੇ ਸੱਤਾ ਦਾ ਨਿੱਘ ਹੁਣ ਭਗਵੰਤ ਮਾਨ ਸਰਕਾਰ ਤੋਏ ਤੋਏ ਬਾਦਲਾਂ ਦੀ ਜਰੂਰ ਤਰੱਕੀ ਹੈ ਝੋਟੀਆਂ ਭੀ ਬੋਲਣ ਲੱਗ ਗਈਆਂ ਜੀ ਬਾਦਲ ਪ੍ਰਕਾਸ਼ ਬਾਦਲ ਯਾਨੀ ਆਹ ਡੋਗਰ ਸਿੰਘ ਨੇ ਕੀਤੀ ਪਾ ਰਹੇ ਹੋ ਚੈਨ ਨਾਲ ਬੈਠਣ ਨੂੰ ਪਲ ਨਹੀਂ ਭਟਕਦੇ ਫਿਰਦੇ ਨੇ ਬੇਅਦਬੀਆਂ ਦੀ ਦੇਣ ਇਨ੍ਹਾਂ ਦੀ ਹੀ ਸੀ ਹਾਲੇ ਭੀ ਹੱਟਦੀ ਨਹੀਂ ਤਜਰਬਾ ਜੋ ਹੈ । 
ਹਮ ਹਰਿ ਸਿਉਂ ਧੜਾ ਕੀਆ, ਜਿਸਕਾ ਕੋਈ ਸਮਰਥ ਨਾਹੀ, ਪਰ ਵਾਸਤਵ ਵਿੱਚ ਕਰ ਨਹੀਂ ਹੁੰਦਾ, ਜੇਕਰ ਕੋਈ ਬਹੁਤਾ ਸਿਆਣਾ ਡਮਾਕ ਹੋਵੇ ਉਹਦੇ ਵੈਰੀ ਭੀ ਬਹੁਤੇ ਬਸ ਆਹ ਹੈ ਜੀਵਨ ਤੱਥ ਸੰਸਾਰ ਤੇ ਅੱਜ ਸਿਆਣਤ ਤਾਂ ਲਤਾੜੀ ਗਈ ਹੈ । ਵਾਪਰ ਰਹੀਆਂ ਘਟਨਾਮਾਂ ਹਨ ਤਾਂ ਸ਼ਤਾਨ ਦੀ ਕਰਨੀ ਪਰ ਆਪਾਂ ਮਨ ਨੂੰ ਟਿਕਾਉਣ ਲਈ, ਜੀ ਪ੍ਰਮਾਤਮਾਂ ਦਾ ਭਾਣਾ, ਦੇਖੋ ਸਾਡੇ ਆਪਣੇ ਦੇਸ਼ ਵਿੱਚ ਕਿਵੇਂ ਸਰਕਾਰ ਬਦਲੀ ਕਈ ਆਸਾਂ ਭੀ ਸਨ, ਹਨ ਤੇ ਲੱਗਦਾ ਪ੍ਰਧਾਨ ਮੰਤਰੀ ਗੱਭੇ ਪੱਖੀ ਹੈ ਪਰ ਪਾਰਟੀ ਖੱਬੇ, ਹੁਣ ਉਹਦੇ ਭੀ ਵੈਰੀ ਬਣੇ ਪਏ ਨੇ ਹਾਲੇ ਤਾਂ ਕੋਹ ਨਾ ਚੱਲੀ ਬਾਬਾ ਤਿਹਾਈ, ਕੀ ਮੰਦਭਾਗੀਆਂ ਖ਼ਬਰਾਂ ਨੇ ਕਿਵੇਂ ਮਸੂਮ ਮਾਰੇ ਜਾ ਰਹੇ ਹਨ ਫੇਰ ਆਹ ।ਿਦ।ਲ। ਨੇ ਖੌਰੂ ਜਾ ਪਾਇਆ, ਮਸੀਤ &lsquoਤੇ ਹੀ ਧਾਵਾ ਬੋਲ ਧਰਿਆ ਨਾ ਹਾਲੇ ਕੋਈ ਕਾਰਨ ਪਤਾ ਨਾ ਮੁੰਡੇ ਦਾ ਪਤਾ ਕਿ ਕਿਹੜੇ ਧਰਮ, ਵਰਗ ਨਾਲ ਹੈ ਕਿਸੇ ਨੂੰ ਕੋਈ ਹਮਦਰਦੀ ਨਹੀਂ, ਫੋਟੋਆਂ, ਟੀ।ਵੀ। ਪੱਤਰਕਾਰ ਭੱਜੇ ਫਿਰਦੇ ਨੇ ਕੀ ਦੂਜੇ ਦਿਨ ਖੜਦੰਭ ਅਚਾਨਕ ਹੈ, ਨਹੀਂ ਸਭ ਸਾਜਿਸ਼ਾਂ, ਆਪ ਭੱਜ ਕੇ ਹੋਰ ਦੇਸ਼ ਜਾ ਵੜਿਆ ਉਹ ਆਗੂ ਪਰ ਪੁਲਸ ਭੀ ਖੁਫੀਆ ਵਿਭਾਗ ਕੀ ਕਰਦਾ ਸੀ, ਜੋ ਇਹ ਮਸੀਤ &lsquoਤੇ ਪਹੁੰਚ ਗਏ, ਟੀਅਰ ਗੈਸ ਕਿਉਂ ਨਹੀਂ, ਲੱਗਦਾ ਪ੍ਰਧਾਨ ਮੰਤਰੀ ਨੂੰ ਸੁਨੇਹੇ ਹਨ ਕਿ ਭਲੀਆਂ ਨੀਤੀਆਂ ਵੱਲ ਨਾ ਤੁਰ, ਗਰਮ ਗਰਮ ਵਰਤਾ, ਸ਼ਰੀਫਾਂ ਨੂੰ ਮਰਨ ਦੇ ਭੁੱਖੇ ਟੋਰੀ ਦੌਰ ਨੂੰ ਤਰਸਣ ਦੇਹ ਅਮੀਰਾਂ ਨੂੰ ਪਰ ਲੋਕ-ਹਿੱਤ ਤਾਂ ਸਹਾਈ ਨੀਤੀਆਂ ਹੀ ਹੋਣ, ਭਵਿੱਖ ਬਹੁਤਾ ਪੁਰਾਣੇ ਸਿਸਟਮ ਨਾਲ ਚੱਲਣਾ ਨਹੀਂ, ਲੇਬਰ ਪਾਰਟੀ ਨੂੰ ਭੀ ਸੱਜੇ-ਖੱਬੇ ਦੋਨੋ ਹੱਥ ਬਰਾਬਰ ਦੇ ਮੰਨਣੇ ਹੀ ਲੋਕ-ਪ੍ਰੀਆ ਸਰਕਾਰ ਸਲਾਹੀ ਜਾਵੇਗੀ ਕਾਮਰੇਡੀਆ ਲਾਣਾ ਤਾਂ ਇੱਟ-ਖੜਿੱਕੇ ਦਾ ਹੀ ਹਾਮੀ, ਚੰਗੀਆਂ ਨੀਤੀਆਂ ਭੀ ਸਨ ਟੋਰੀ ਸਰਕਾਰ ਦੀਆਂ, ਅਪਣਾ ਲਉ ਮਾਰੂ ਦੁਰਕਾਰੋ, ਜਿੱਦਾਂ ਕਿੜਾਂ ਨਾਲ ਰਾਜ ਭਾਗ ਚਲਾਉਣੇ ਜਿਮੇ ਕਿ ਭਾਰਤ-ਪੰਜਾਬ ਵਿੱਚ ਅੰਦਰ ਕਰੋ, ਜੇਲ੍ਹਾਂ ਭਾਵੇਂ ਭਰੀਆਂ ਪਈਆਂ ਹੋਣ ਤੇ ਕਚਹਿਰੀਆਂ ਭਰੋ, ਵਕੀਲ ਭਾਵੇਂ ਫਾਈਲਾਂ ਚੁੱਕਣ ਜੋਗੇ ਹੀ ਹੋਣ, ਜੋ ਹਾਲ ਹੈ ਅਸੀਂ ਨਹੀਂ ਚਾਹਾਂਗੇ ਸਾਡੇ ਦੇਸ਼ ਦਾ ਹੋਵੇ, ਲੋਕ ਸੁਖੀ ਮਿਲਾਪ ਭਰੱਪਣ ਰੱਲ੍ਹ ਕੇ ਰਹਿਣਾ ਸਿਹਤਮੰਦ ਜੀਵਨ ਲਈ ਗਾਡੀ ਰਾਹ ਹੈ, ਰੁਜ਼ਗਾਰ ਹੋਣ ਬੰਦੇ ਆਪੇ ਆਹਰੇ ਲੱਗੇ ਹੋਣ ਤਾਂ ਕਿਵੇਂ ਅਹਾਤ-ਅਹੂਤ ਲਈ ਸਮਾਂ ਹੋਊ, ਕਾਂਗਅਗਿਆਰੀਆਂ ਤਾਂ ਭਾਵੇਂ ਹਰ ਦੇਸ਼ ਹਰ ਵਰਗ ਵਿੱਚ ਰਹਿਣੀਆਂ ਹੀ ਹਨ ਮਲ੍ਹੀਆ ਮੇਟ ਹੋ ਹੀ ਨਹੀਂ ਸਕਦਾ, ਪਰ ਅਫੋਸਸ ਧਰਮ ਹੇਤ ਲੋਕ ਭੀ ਇਸ ਸੋਚਣੀ ਦੇ ਨਹੀਂ ਹਨ, ਉਪਰੋਕਤ ਸਤਰਾਂ ਪੂਰਨ ਤੌਰ &lsquoਤੇ ਢੁੱਕਦੀਆਂ ਹਨ, ਧਰਮ ਨਹੀਂ ਧੜੇ ਦੇ ਪਾਂਧੀ ਹਾਂ ।
ਸੱਸ ਮੇਰੀ ਨੇ ਗੀਗਾ ਜਾਇਆ ਲੋਕੀ ਦੇਣ ਵਧਾਈ, ਨੀ ਸ਼ਰੀਕ ਜੰਮਿਆ, ਜਾਨ ਮੁੱਠੀ ਵਿੱਚ ਆਈ । ਸਾਡੀ ਦਸ਼ਾ ਆਹ ਹੈ, ਦਿੱਤੀਆਂ ਦਾਤਾਂ ਨਾਲ ਰੱਜ ਨਹੀਂ ਬੱਸ ਦੂਜੇ ਦੇ ਲਈ ਈਰਖਾ ਸਾੜਾ, ਸਭ ਝੰਜਟਾਂ ਦੀ ਜੜ੍ਹ ਹੈ । ਇਥੇ ਬੈਠੇ ਦੇਖੋ ਕਿਵੇਂ ਪੰਜਾਬ ਵਿੱਚ ਲਾਂਬੂ ਲਵਾਈ ਜਾਂਦੇ ਨੇ, ਜੀ ਸੁਖਬੀਰ ਬਾਦਲ ਦੇ ਪਾਪ, ਪਰਿਵਾਰ ਦੇ ਪਾਪ, ਜੀ ਹਵਨ ਭਲਾ ਕੀ ਸਾਡੇ ਵਰ੍ਹਿਆਂ ਪਹਿਲਾਂ ਵਡੇਰੇ ਹਵਨ ਨਹੀਂ ਸਨ ਸਤਿਕਾਰਦੇ, ਗੁਰੂ ਸਾਹਿਬ ਭੀ ਹਵਨਾਂ ਦੇ ਵਿੱਚੋਂ ਹੀ ਵਿਚਰਦੇ ਸਨ, ਗੱਲ ਕੀ ਭਾਜਪਾ ਨੂੰ ਤਾਂ ਪੰਜਾਬ ਨੂੰ ਨਿਕਾਰਾ ਸੂਬਾ ਬਣਾ ਧਰਨ ਦੀ ਨੀਤੀ ਹੈ ਤੇ ਆਪਣੇ ਸਭ ਚਹੇਤਿਆਂ ਨੂੰ ਇਹੀ ਭਿੱਤੀ ਪੜ੍ਹਾ ਰਹੇ ਨੇ ਪਰ ਰੱਬ ਦੱਬੂ ਸਾਰਾ ਸਮਾਂ ਇਹੀ ਆਖੀ ਜਾਣਾ ਕਾਂਗਰਸ ਨੇ ਕੁਝ ਨੀ ਕੀਤਾ ਤੇ ਅਕਾਲੀ ਦਲ ਬਾਦਲ ਸਰਕਾਰ ਨੇ ਤਾਂ ਲੁੱਟ ਲਿਆ ਬੇੜਾ ਗਰਕ ਕਰਤਾ ਜੋ ਉੱਨਤੀ ਹੋਈ ਤੁਸੀਂ ਕੀਤੀ ਹੈ ? ਇਹ ਪਿੱਠੂ ਲੋਕ ਨੇ ਪੰਜਾਬ ਜੋ ਅਸੀਂ ਛੱਡ ਕੇ ਆਏ ਸੀ, ਅੱਜ ਪਛਾਣ ਨੀ ਹੁੰਦਾ, ਸੜਕਾਂ, ਵਪਾਰ, ਕੋਠੀਆਂ, ਆਪਣੇ ਪਿੰਡ ਨੀ ਪਤਾ ਕਿਥੇ ਹਨ, ਸ਼ਹਿਰਾਂ ਨਾਲ ਹੀ ਰੱਲ ਗਏ, ਹਰ ਘਰ ਵਿੱਚ ਹਾਈਜੀਨ ਸਾਧਨ, ਮੋਟਰਾਂ, ਗੈਸ, ਫੇਰ ਭੀ ਭੰਡ ਜੀ ਕੰਗਲਾ ਪੰਜਾਬ, ਅਸਲ ਵਿੱਚ ਇਨ੍ਹਾਂ ਰੋਗੀ ਬੁੱਧ ਤੇ ਮਾੜੀ ਨੀਅਤ ਵਾਲਿਆਂ ਦੀ ਅੰਦਰ ਸੜੇਹਾਂ ਦੇ ਮਾਰਦੀ ਏ, ਚੈਨਲਾਂ &lsquoਤੇ ਬੈਠੇ ਜੀ ਸਾਡੀ ਲੜਾਈ ਜਰਵਾਣਿਆ ਨਾਲ ਹੈ ਜੀ ਫਲਾਣੇ ਨਾਲ ਹੈ ਦੱਸੋ ਕਿਥੇ ਬੈਠੇ ਨੇ ਤੇ ਗੱਲਾਂ ਕੀ ਕਰਦੇ ਨੇ ਨਾਲੇ ਸ਼ਹੀਦਾਂ ਨੂੰ ਪ੍ਰਣਾਮ ਕਰੋ ਕਿਹੜਿਆਂ ਨੂੰ ਜੋ ਚੁਰਾਸੀ ਦੇਨੇ ਬੱਸ ਜੋ ਇਨ੍ਹਾਂ ਦੇ ਆਪਣੇ ਨੇ ਭਾਵੇਂ ਕਿਵੇਂ ਮਰੇ ? ਆਪ ਪੁਲਸ ਨਾਲ ਰਲ੍ਹਕੇ ਮਾਰੇ, ਮਰਵਾਏ, ਪਰ ਸਿਰ ਬਾਦਲਾਂ ਦੇ, ਅਕਾਲੀ ਦਲ ਦੇ ਤੇ ਨਾਲ ਕੇ।ਪੀ।ਐੱਸ। ਗਿੱਲ, ਸੈਣੀ, ਉਮਰਾਨੰਗਲ ਪਰ ਜਿਹੜੇ ਪੁਲਸ ਵਾਲੇ ਇਨ੍ਹਾਂ ਦੇ ਚੁੰਗਲ ਵਿੱਚ ਸਨ ਸਭ ਪੰਥਕ ਪੁਲਸ ਵਾਲੇ ਨੇ ਚੋਰੀ ਲਿਆ ਕੇ ਹਥਿਆਰ ਦੇ ਦਿੱਤੇ ਤਾਂ ਜਨਰਲ ਲਾਭ ਸਿੰਘ ਬਣਾ ਤਾ ਰੀਸ ਜਿਮੇ ਗੁਰੂ ਸਾਹਿਬ ਨੇ ਲਹਿਣੇ ਤੋਂ ਅੰਗਦ ਹਾਲੇ ਇਹ ਪੰਥਕ ਲਹਿਰ ਸੀ, ਇਸ ਸਾਧ ਟੋਲੇ ਨੇ ਮਾਰ ਤੇ, ਇਹ ਸਾਧ ਲਾਣਾ ਤਾਂ 50 ਕੁ ਸਾਲ ਪਹਿਲਾਂ ਪੰਥਕ ਸਫਾਂ ਵਿੱਚ ਹੁੰਦਾ ਹੀ ਨਹੀਂ ਸੀ, ਸ਼੍ਰੋਮਣੀ ਕਮੇਟੀ ਦੇ ਘੇਰੇ ਵਿੱਚ ਨਹੀਂ ਸਨ, ਫੇਰ ਆਖੋਗੇ ਗਿਆਨੀ ਜੈਲ ਸਿੰਘ ਨੇ ਕੁਝ ਸਿੰਘਾਂ ਨੂੰ ਨਾਨਕ ਨਿਵਾਸ ਲਿਆ ਕੇ ਪੰਥ ਦੀਆਂ ਜੜ੍ਹਾਂ ਵਿੱਚ ਤੇਲ ਦਿੱਤਾ, ਸਭ ਧਾਰਮਿਕ ਰਹੁ-ਰੀਤਾਂ ਦਾ ਘਾਣ ਕਾਂਗਰਸ ਤੇ ਕਾਮਰੇਡ ਇਕੋ ਨੇ ਘੁਸਪੈਠ ਤੇ ਧਰਮ ਦਾ ਧਰੁਵੀਕਰਨ ਕਰਵਾ ਤਾ, ਹੁਣ ਪੁਰਾਣੇ ਪੰਥ-ਹਿਤੈਸ਼ੀ ਤਾਂ ਘੱਟ ਗਏ ਇਹ ਦੜੰਗੇ ਲਉਣੇ ਭਾਰੂ, ਵਿਦੇਸ਼ੀ ਭੀ ਘੁੰਗਰੂ ਪਾਈ ਅਊ ਦਿਖਾਉਂਦੇ ਨੇ । 
ਕਿਧਰੇ ਲੁਕੇ ਸ਼ਿਪੇ ਹਿਰਦੇ ਵਿੱਚ ਧਾਰਮਿਕ ਅੰਸ਼ ਹੈ, ਮੈਂ ਬੜੇ ਵਰ੍ਹਿਆਂ ਦੀ ਦੁਹਾਈ ਪਾ ਰਹੀ ਸੀ ਕਿ ਕੀਰਤਨ-ਸ਼ਬਦਾਂ ਦਾ ਹੁੰਦਾ ਸੀ ਅਤੇ ਸੁਰਤ ਸੰਭਲਦੇ ਸੁਣਦੇ ਆਏ ਕਿ ਲਗਾ ਮਾਤਰ ਕੰਨਾਂ ਲੱਗ ਹੀ ਨਹੀਂ ਸੀ ਸਕਦਾ, ਪਰ ਜਿਉਂ ਹੀ ਡਰ ਲਹਿ ਗਿਆ, ਕੀਰਤਨੀਏ ਨਿਸ਼ੰਗ ਹੋ ਗਏ, ਸ਼ਬਦ-ਕੀਰਤਨ ਵਿੱਚ ਸਾਹ ਲੈਣ ਲਈ ਵਾਹਿਗੁਰੂ ਹੀ ਜਪਣ ਲੱਗ ਪਏ, ਫੇਰ ਅੱਡ ਸਿਮਰਨ ਅਰੰਭ ਤਾ ਪਰ ਇਹ ਰਟਣ ਨਾ ਹਟੀ, ਅੰਤ ਕੀਰਤਨੀਏ ਕਲਾਕਾਰ ਬਣ ਬੈਠੇ, ਐਕਟਿੰਗ ਦੇ ਢੰਗ, ਪਰ ਕੋਈ ਸ਼੍ਰੋਮਣੀ ਕਮੇਟੀ ਨੇ ਨੋਟਿਸ ਨਾ ਲਿਆ ਕਾਰਨ ਉਥੇ ਇਨ੍ਹਾਂ ਦੀ ਮੇਹੜ ਬੈਠੀ ਹੈ, ਮੈਂ ਬੜੀ ਪ੍ਰਸੰਨ ਹੋਈ ਜਦੋਂ ਦਿੱਲੀ ਗੁਰਦੁਆਰੇ ਪੂਰਨ ਸਿੱਖ ਦਾੜ੍ਹੀ ਸੰਭਾਲੀ ਪ੍ਰਭਾਵਸ਼ਾਲੀ ਤਕਰੀਰ ਕਹਿੰਦਾ ਜੀ ਕੀਰਤਨੀਏ ਕੀਰਤਨ ਕਰਨ, ਕਲਾਕਾਰ ਨਹੀਂ ਤੇ ਜਾਪ ਜਾਂ ਸਿਮਰਨ ਦਾ ਘੰਟਾ ਅੱਡ ਰੱਖੋ ਪਰ ਕੀਰਤਨ ਵਿੱਚ ਆਹ ਰਲਾਵਟਾਂ ਵਰਜਤ ਹੋਣ ਕੀ ਮੰਨਿਆ ਜਾਵੇਗਾ ? ਇਹ ਹੁਣ ਦੇ ਪ੍ਰਬੰਧਕ ਧਰਮ ਦੇ ਧਨੀ ਤਾਂ ਹਨ ਨਹੀਂ ਇਹ ਧੰਨ ਦੇ ਧਨੀ ਤੇ ਲਹਿਰ ਦੇ ਪੈਰੋਕਾਰ, ਦਹਿਸ਼ਤ-ਮਾਹਰ ਕਬਜ਼ੇ ਕਰਨੇ ਫੇਰ ਹੋਰ ਕਤਲੋਗਾਰਤਾਂ ਦੇ ਹਾਮੀ, ਉਧਰ ਸ਼੍ਰੋਮਣੀ ਕਮੇਟੀ ਸੋਧੇ ਦੀ ਹੀ ਧਾਰਨੀ ਬਣ ਬੈਠੀ, ਕੀ ਇਹ ਧਾਰਮਿਕ ਧਾਰਾ ਹੈ ਜਾਂ ਇਕ ਅਤੰਕਵਾਦੀ ਬੋਲੀ, ਸੋਧ ਤਾਂ ਸਧਾਰ ਸੀ, ਕਾਤਲਾਂ ਨੂੰ ਭੀ ਸਨਮਾਨਤ ਕਰਨਾ ਧਰਮ ਪ੍ਰਥਾ ਨਹੀਂ ਮੰਨੋ ਜਾਂ ਨਾ ਮੰਨੋ ਆਵਾ ਊਤ ਗਿਆ, ਸਿੱਖ ਸਿੱਖ ਨਹੀਂ ਰਹੇ ਦੈਂਗੜੀਏ ਨੇ ਭਲੇ ਦੀ ਆਸ ਤਾਂ ਘੱਟ ਹੀ ਪਰ ਬਖ਼ਸ਼ੀ ਮੌਲਾ ਸਾਨੂੰ ਕਿਵੇਂ ਸੰਗਤ ਅੱਖਰ, ਕਕਾਰਾਂ, ਸ਼ਸਤਰਾਂ ਦਾ ਆਸਰਾ ਲੈ ਕੇ ਜੀ ਪੰਗਤ ਵਿੱਚ ਬੈਠੋ ਤੱਪੜਾਂ &lsquoਤੇ ਬੈਠ ਕੇ ਲੰਗਰ ਛਕੋ, ਕੁਰਸੀਆਂ ਮਰਿਯਾਦਾ ਨਹੀਂ, ਜਰਾਬਾਂ ਭੀ ਹੁਣ ਮਰਿਯਾਦਾ ਵਿੱਚ ਆ ਗਈਆਂ, ਪਰ ਪਤਾ ਨਹੀਂ ਕਿਹੜੇ ਖੂਨ ਚੂਸ, ਧੰਨ ਨਾਲ ਧਰਮਾਂ ਦੇ ਦੁਆਰੇ, ਸੋਨਾ ਧਰਮ ਚਮਕਾ ਰਿਹਾ ਹੈ ਇਨ੍ਹਾਂ ਨੂੰ ਗੁਰੂ ਨੇ ਉਸ ਧਨ ਨਾਲ ਗੁਰੂ ਘਰਾਂ ਦੀ ਸੇਵਾ ਬਖ਼ਸ਼ੀ ਹੈ ਪਰ ਮੇਰਾ ਨਿਰਣਾ ਕਿ ਇਹ ਅਡੰਬਰ ਪਾਪ ਚੜ੍ਹਾ ਰਿਹਾ ਹੈ ਕੌਮ ਸਿਰ ਤਾਂ ਹੀ ਭਟਕਣ ਹੈ ਪਰ ਫਲ ਕੋਈ ਨਹੀਂ ਇਹ ਧਰਮ ਨੂੰ ਵਰਤ ਰਹੇ ਹਨ ਅਪਣੀ ਪ੍ਰਭਤਾ ਲਈ ਚਰਨੀ ਮੱਥੇ ਲੰਗਰ ਨੂੰ ਇਨ੍ਹਾਂ ਤੋਂ ਭੋਗ ਪਰ ਲੋਕੀ ਬਾਂਵਰੇ ਹੋਏ ਫਿਰਦੇ ਨੇ ਜੀ ਇਥੇ ਬੱਸ ਰਾਮ-ਰਾਮ ਹੀ ਹੁੰਦਾ ਹੈ ਕੋਈ ਸਿਆਸਤ ਦੀ ਗੱਲ ਨਹੀਂ ਹੁੰਦੀ ਸਿਆਸਤ ਤਾਂ ਗੁਰੂਆਂ ਵੇਲੇ ਭੀ ਵਿਵਰਜਤ ਨਹੀਂ ਇਤਿਹਾਸ ਫੋਲੋ ਪਰ ਹੁਣ ਨਵੇਂ ਧਰਮ ਦੇ ਪ੍ਰਚਾਰਕ ਹਨ, ਸਮਾਗਮਾਂ ਦੀ ਸ਼ੁਰੂਆਤ ਵਪਾਰੀ ਵਰਗ, ਇਹ ਇਕ ਅੱਡ ਦੀ ਬਰਾਦਰੀ ਹੈ ਹਾਲੇ ਸਿੱਖ ਇਕੋ ਹੀ ਹਨ ਸੇਵਕ ਸੁਸਾਇਟੀ ਭੀ ਪਿੱਛੇ ਨਾ ਰਹੋ, ਔਰ ਧੱਫੇ ਸ਼੍ਰੋਮਣੀ ਅਕਾਲੀ ਦਲ ਦੇ, ਸ਼ਾਬਾਸ਼ੇ ।
ਸਾਥ ਨਾਲ ਪੰਥ ਸੌਖਾ, ਹਾਣ ਬਿਨਾ ਮਨ ਔਖਾ, ਪਰਚਾ ਪੂਰੇ ਦਿਨ ਲਈ ਤਾਂ ਭੋਜਨ ਤੇ ਬਾਕੀ ਸਪਤਾਹ ਵਿੱਚ ਤਾਂ ਸਾਥੀ, ਬੀਤੇ ਸਮੇਂ ਪੜ੍ਹਨ ਦੀ ਲਗਨ ਹੁੰਦੀ ਸੀ ਭਾਵੇਂ ਉਦੋਂ ਭੀ ਰੇਡੀਉ, ਡਰਾਮੇ, ਮੇਲੇ, ਮੈਚ, ਖੇਡਾਂ, ਤਿਹਾਰ ਤਾਂ ਸਨ ਪਰ ਕੋਈ 15 ਕੁ ਸਾਲਾਂ ਤੋਂ ਦੇਸੀ ਚੈਨਲੀਆਂ ਨੇ ਤਾਂ ਧਰੁਵ ਹੀ ਪੱਟ ਤਾ ਪਹਿਲਾਂ ਲੋਕੀ ਧਾਅ ਕੇ ਪਰਚੇ ਮੁੱਲ ਲੈਣ ਜਾਂਦੇ ਸਨ ਹੁਣ ਲਗਨ ਹੀ ਹਟਾ ਤੀ ਬੱਸ ਚੈਨਲ &lsquoਤੇ ਅਵਾ ਤਵਾ ਹੀ ਆਦਤਾਂ ਬਣ ਗਈਆਂ, ਹਾਂ ਜੋ ਲੇਖਕ ਕਵੀ ਭੀ ਹਨ ਉਹ ਭੀ ਜੋ ਇਨ੍ਹਾਂ &lsquoਤੇ ਜਾਂ ਸੋਸ਼ਲ ਮੀਡੀਏ &lsquoਤੇ ਝੂਠ ਤੁਫਾਨ ਸੁਣਦੇ ਨੇ, ਅੰਤਰੀਵ ਵਿੱਚ ਤਾਂ ਪਤਾ ਹੁੰਦਾ ਹੈ ਇਹ ਪ੍ਰਾਪੇਗੰਡਾ ਹੈ ਪਰ ਨਾਲ ਨਾਲ ਚੱਲੇ ਨੀ ਗਰਧਾਰੀ ਲਾਲ, ਆਪਣੇ ਮਨ ਕੀ ਬਾਤ ਨਹੀਂ ਕਰਦੇ ਕੰਨੀ ਕੁਤਰਾਉਂਦੇ ਹਨ ਡਰਦੇ ਭੀ, ਬਿਲਕੁੱਲ ਸਿਹਤ ਲਈ ਸੱਚ ਹੀ ਗੁਣਕਾਰੀ ਹੈ, ਇਹ ਸੱਚ ਹੈ ਚਾਰ ਫੁੱਟ ਤੋਂ ਸੱਤ ਫੁੱਟ ਦੇ ਸਰੀਰ ਵਿੱਚ ਸਭ ਅੰਗ ਆਪਣੀ ਥਾਂ ਮਹੱਤਤਾ ਪੂਰਬ ਪਰ ਗੱਡੀ, ਜਹਾਜ਼, ਕਾਰ ਆਦਿ ਜਿੰਨੇ ਮਰਜ਼ੀ ਹੀ ਵੱਡੇ ਹੋਣ ਇੰਜਣ ਬਿਨਾ ਖੜ੍ਹੇ ਇਸੇ ਤਰ੍ਹਾਂ ਨਿੱਕਾ ਜਿਹਾ ਪੁਰਜਾ ਖੋਪੜ ਵਿੱਚ ਡਮਾਕ ਇੰਜਣ ਹੈ, ਇਹ ਵੱਡਿਆਈ, ਚੰਗਿਆਈ ਤੇ ਬਹੁਤ ਖੂਭੀ ਦੀ ਕਾਢ ਕਰਕੇ ਨਾਮਣਾ ਭੀ ਖੱਟਦਾ ਹੈ ਤੇ ਧੌਲੇ ਭੀ ਖੁਆ ਦਿੰਦਾ ਹੈ, ਮਾੜਾ ਕੰਮ ਖੋਪੜ ਵਿੱਚ ਇੰਜਣ ਦੇ ਖੌਸੜੇ ਭੀ ਮਰਵਾ ਦਿੰਦਾ ਹੈ । ਹੁਣ ਇਸੇ ਸੰਦਰਭ ਵਿੱਚ ਆਪਾਂ ਪਰਚੇ ਦੀ ਪੜਚੋਲ ਕਰੀਏ, ਬੜੇ ਵਧੀਆ ਸਮਾਜੀ, ਭਾਈਚਾਰਕ ਸੁਧਾਰਕ ਤੇ ਸਿਆਸੀ ਵਿਚਾਰ ਮਿਲਦੇ ਹਨ ਸਹਿਮਤੀ ਅਸਹਿਮਤੀ ਆਪਣੀ ਹੈ, ਪਰ ਕਲਮ ਫੜਕੇ ਕੁਫਰ ਤਕੜੀ ਫੜਕੇ ਘੱਟ ਤੋਲੋ, ਪਾਸਕੂ ਤੇ ਧਰਮ ਦੁਆਰੇ ਵਿੱਚ ਬੈਠ ਬੁਰਾ ਚਿਤਵੋ ਮਨੁੱਖੀ ਫਿਤਰਤ ਹੈ ਤਾਂ ਪਰ ਪ੍ਰਵਾਣਤ ਨਹੀਂ, ਪਹਿਲਾਂ ਆਪਾਂ ਨਵਾਂ ਵਿਸ਼ਾ ਕਿ ਗੁਰੂ ਘਰਾਂ ਦੇ ਨਿਸ਼ਾਨ ਸਾਹਬ ਦੇ ਹੁਣ ਚੋਲੇ੍ਹ ਰੰਗ ਬਦਲੇ ਜਾਣ ਪਹਿਲਾਂ ਬਿਲਕੁੱਲ ਪੀਲਾ ਰੰਗ ਹੁੰਦਾ ਸੀ ਬਸੰਤੀ ਨਹੀਂ ਥੋੜ੍ਹਾ ਫਰਕ ਹੈ ਹੌਲੀ ਹੌਲੀ ਕੱਪੜਾ ਵਪਾਰੀਆਂ ਤੇ ਡੇਰੇ ਦੇ ਸਾਧਾਂ ਨੂੰ ਹਿੰਦੂ ਭੀ ਪੈਰੋਕਾਰ ਬਨਾਉਣ ਤੇ ਸਰਕਾਰਾਂ ਤੋਂ ਟਊਣੇ ਨੇ ਭੰਗਵਾਂ ਬਣਾ ਤਾ, ਮੈਂ ਧਾਰਮਿਕ ਵਿਅਕਤੀ ਨਹੀਂ ਵਿਸ਼ਵਾਸੀ ਹਾਂ ਪਰ ਨੁਕਤਾਚੀਨੀ ਦਲੀਲ ਵਿੱਚ ਭੀ ਜਾਨ ਹੈ ਕਿ ਹੁਣ ਕਿਉਂ ਬਦਲਿਆ ਦੂਜਾ ਸਾਬਕਾ ਜਥੇਦਾਰ ਮਨਜੀਤ ਸਿੰਘ ਦਾ ਹੁਣ ਉਭਰਨਾ ਨਾ ਤਾਂ ਯੋਗਤਾ ਸੀ ਨਾ ਹੀ ਪ੍ਰਭਾਵਸ਼ਾਲੀ ਸਿਫਾਰਸ਼ੀ ਜਦੋਂ ਲਾਹ ਤਾ ਆਦਤਣ ਹੀ ਸਾਰੇ ਜਥੇਦਾਰ ਮੁਕਤ ਹੋ ਕੇ ਧਨ ਹੂੰਝਣ ਤੇ ਮਨਜੀਤ ਸਿੰਘ ਨੂੰ ਪੁੱਛੋ ਕਿ ਤੈਨੂੰ ਬਰਮਿੰਘਮ ਮਰਿਯਾਦਾ ਵਿਰੁੱਧ ਸਵਾਲ ਤੇ ਘੇਰਿਆ ਸੀ, ਹੁਣ ਨਿਊਜ਼ੀਲੈਂਡ ਵਾਲੇ ਜੋ ਤੈਨੂੰ ਰਜ਼ਾ ਕੇ ਪੈਸਾ ਦਿੰਦੇ ਸਨ ਉਨ੍ਹਾਂ ਤੋਂ ਸੁਣ ਲੈਣ ਫੇਰ ਬਿਆਨ ਦਾਗੀਂ ।
ਹੋਰ ਦੇਖੋ ਪੰਥ ਪ੍ਰਸਤੀ ਨਵੇਂ ਚੁਣੇ ਐੱਮ।ਪੀ। ਰੋਡੇ ਪਰਿਵਾਰ ਨੂੰ ਨਾਲ ਲੈ ਕੇ ਪੰਥ ਦੀ ਵਾਗਡੋਰ ਸੰਭਾਲਣਗੇ, ਇਕ ਕਾਂਗਰਸ ਰਾਜ ਵੇਲੇ ਦੇ ਅਫ਼ਸਰ ਉਜਾਗਰ ਸਿੰਘ ਲੇਖ ਹਰ ਟਾਈਮ ਹੀ ਪੰਥ ਵਿਰੋਧੀ, ਪੈਨਸ਼ਨ ਜੋ ਰਾਜ ਭਾਗ ਵਾਲਿਆਂ ਦੀ ਏ, ਸ਼੍ਰੋਮਣੀ ਅਕਾਲੀ ਦਲ ਦੀ ਬਦਖੋਹੀ ਇਸ ਭੱਦਰ ਪੁਰਸ਼ ਨੂੰ ਇੰਨਾ ਨਹੀਂ ਪਤਾ ਕਿ ਚੋਣ ਪ੍ਰਣਾਲੀ ਵਿੱਚ ਧਾਰਾ ਹੈ ਕਿ ਤੁਸੀਂ ਧਾਰਮਿਕ ਕੇਵਲ ਇਕ ਸ਼੍ਰੇਣੀ ਨੂੰ ਲੈ ਕੇ ਚੋਣ ਨਹੀਂ ਲੜ ਸਕਦੇ ਤਾਂ ਦੂਜੇ ਧਰਮ, ਜਾਤੀ ਭੀ ਨਾਲ ਰਲਾਉਣੀ ਸ਼ਰਤ ਹੈ ਤਾਂ ਪੰਜਾਬੀ ਪਾਰਟੀ ਦਾ ਸੁਮੇਲ ਬਾਕੀ ਲੇਖ ਆਪਣੇ ਵਿਸ਼ੇ &lsquoਤੇ ਠੀਕ ਹਨ, ਰਹੀ ਗੱਲ ਅਜੋਕੀ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਪਹਿਲਾਂ ਕਿੰਨੇ ਹਨ ਇਕ ਦੋ ਹੋਰ ਬਣ ਜਾਣਗੇ ਤਾਂ ਕਿਹੜਾ ਅੰਬਰ ਡਿੱਗ ਜਾਊ, ਬੱਸ ਹਾਂ ਸਿੱਖ ਸ਼ਕਤੀ ਨਿਰਬਲ ਵਿਰੋਧੀ ਬੱਲੇ ਬੱਲੇ ਕਰਨਗੇ ਪਰ ਸਭ ਨੂੰ ਖੈਰ ਪਉਂਦਾ ਹੈ, ਸਭ ਕੀਤਾ ਪਉਣਗੇ ਤੂਹਮਤਾਂ ਵਾਲੇ ਇਥੇ ਹੀ ਸਜ਼ਾਵਾਂ ਕੱਟ ਕੇ ਗਏ ਨੇ, ਪੰਜਾਬ ਵਿੱਚ ਭਾਜਪਾ ਦੇ ਨੇ ਸਾਰੇ ਕਾਰੇ, ਪਹਿਲਾਂ ਕਾਂਗਰਸ ਫੇਰ ਆਪ ਹੁਣ ਇਹ ਦੇਖੋ ਊਂਠ ਦੇ ਬੁੱਲ, ਕੱਟੇ ਦੇ ਭਲੇਖੇ ਛੜਾ ਜੇਠ ਕੁੱਟ ਤਾ, ਅਗਲਾ ਜਾਇਦਾਤ ਫੂਕ ਦੂ ਤੁਰੇ ਫਿਰਿਉ, ਖੋਪੜ &lsquoਤੇ ਹੱਥ ਮਾਰੋ ਸਿੱਖੋ 47 ਵੇਲੇ ਵੱਢ ਵਢਾ ਕੇ ਕਰਕੇ ਕੀ ਲਿਆ, ਕਾਂਗਰਸ ਦੇ ਡੱਸੇ ਤਾਂ ਤੰਦਰੁਸਤ ਹੋ ਗਏ ਭਾਵੇਂ ਕਿ ਪੰਜਾਬ ਨੂੰ ਤਿੰਨ ਸੂਬਿਆਂ ਵਿੱਚ ਵੰਡ ਫੇਰ ਭਿੰਡਰਾਂਵਾਲੇ ਲਹਿਰ ਪਹਿਲਾਂ ਸਿੱਖ ਕਤਲੇਆਮ ਫੇਰ ਬਾਹਰ ਭਜਾਊ ਪੰਜਾਬ ਖਾਲੀ ਕਰਵਾਉ ਸਿੱਖ ਵਸੋਂ ਘਟਾਉ ਹੁਣ ਕਾਂਗਰਸੀ ਸਿੱਖਾਂ ਨੂੰ ਭੀ ਚਿੰਤਾ ਤਾਂ ਕੋਈ ਬਣਦੀ ਹੀ ਹੈ ਜਦੋਂ ਝੋਪੜੀਆਂ ਬਣਾ ਪ੍ਰਵਾਸੀ ਵਾੜੇ ਸ਼੍ਰੋਮਣੀ ਅਕਾਲੀ ਦਲ ਨੂੰ ਠਿੱਬੀਆਂ ਲਉਂਦੇ ਲਉਂਦੇ ਸਾਰੇ ਹੀ ਕੁੱਬ ਨਾ ਪੁਆ ਬੈਠਿਉ, ਸੋਚੋ ਆਪਣਾ ਮਾਰੂ ਛਾਮੇ ਸਿੱਟੂ, ਇਹੀ ਦਿੱਲੀ ਵਾਲਾ ਕੋਈ ਭੀ ਪੰਜਾਬ ਦਾ ਸਕਾ ਨਹੀਂ ਆਹ ਕੇਵਲ ਸਿੰਘ ਅਗਿਆਨੀ ਸ਼ਤਾਨੀ ਭਸੂੜੀਆਂ ਪਉਣੇ ਜਾਤ ਦਿਖਾਉਂਦੇ ਨੇ ਕਿ ਕੀ ਸਨ ਇਹ, ਕੌਮੀ ਇਨਸਾਫ ਤੇ ਅਖੰਡ-ਪਾਠ ਬੱਸ ਆਹ ਕੰਮ ਨੇ ਇਨ੍ਹਾਂ ਦੇ ਘਰਾਂ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਵਿਵਰਜਤ ਜੀ ਸ਼ੁੱਧ ਨਹੀਂ ਹਨ ਪਰ ਜਿਥੇ ਘੋੜਿਆਂ ਦੀ ਲਿਧਾਂ ਹੋਣ ਸ਼ੁੱਧ ਹੈ ਇਹ ਕਿਉਂ ਕਰਦੇ ਨੇ ਪਾਠ ਬਗੈਰ ਨੀ ਹੁੰਦਾ ਗੁਰੂ ਘਰ ਕਾਹਦੇ ਲਈ ਹਨ ਤਲਬ ਹੋਣ ਇਹ ਮੋਰਚੀਏ ਯੂ।ਕੇ। ਵਿੱਚ ਮੇਲੇ, ਮੈਚ, ਤੀਆਂ ਮਨ ਪ੍ਰਚਾਵੇ, ਮੇਲ ਮਿਲਾਪ ਬੜੇ ਚੰਗੇ ਉਪਰਾਲੇ ਹਨ ਜਰੂਰ ਕਰੋ ਲੇਖਕ ਜੋਗੀ ਕੁਸਾ/ਪਹਿਲਾਂ ਅਸ਼ਲੀਲ ਭਾਸ਼ਾ ਹੁੰਦੀ ਸੀ, ਬੋਲੀ ਤੇ ਭਾਸ਼ਾ ਅੱਡਰੀਆਂ, ਗਾਲ੍ਹਾਂ ਤਾਂ ਕੱਢੀ ਜਾਵੋ ਪਰ ਲਿਖ ਨੀ ਸਕਦੇ ਹੁਣ ਸਮਾਜੀ ਮੂਰਤ ਲਈ ਲੜੀਵਾਰ ਨਾਵਲ ਸ਼ਲਾਘਾਯੋਗ ਨੇ ਅਮਰੀਕੀ ਸ਼ੇਰ ਸਿੰਘ ਕੰਵਲ, ਕੰਵਲ ਕਿ ਕਮਲ ਵੱਲੋਂ ਜਥੇਦਾਰ ਨੂੰ ਪੱਤਰ, ਲਾੜੇ ਦੀ ਤਾਈ ਸਾਡੇ ਚਾਚੇ ਜਸਵੰਤ ਦਾ ਗੁੱਸੇ ਵਿੱਚ ਬੋਲ ਹੁੰਦਾ ਸੀ ਬੁਥਾੜਾ ਤਾਂ ਨੀ ਭਨਾਉਣਾ, ਕਈ ਲੋਕ ਬਿਨ ਟਿਕਟੋਂ ਹੀ ਸਵਾਰ ਇਹ ਬਾਹਰ ਬਿੱਲੇ ਪੰਜਾਬੀਆਂ ਦੀਆਂ ਧੌਣਾਂ ਭਨਾਉਣਗੇ, ਸਾਵਧਾਨ ਰਹੋ, ਸ਼ੁਭ ਇਸ਼ਾਵਾਂ ਖੁਸ਼ ਰਹੋ ।
-ਬਲਵਿੰਦਰ ਕੌਰ ਚਾਹਲ ਸਾਊਥਾਲ