ਕਬੱਡੀ ਜਗਤ ਨੂੰ ਪਿਆ ਵੱਡਾ ਘਾਟਾ, ਮਸ਼ਹੂਰ ਰੇਡਰ ਅਵਤਾਰ ਬਾਜਵਾ ਨੇ ਫਾਨੀ ਸੰਸਾਰ ਨੂੰ ਕਿਹਾ ਅਲਵਿਦਾ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ )- ਕਬੱਡੀ ਜਗਤ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਜਿੱਥੇ ਮਸ਼ਹੂਰ ਰੇਡਰ ਅਵਤਾਰ ਬਾਜਵਾ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਹੈ। ਅਵਤਾਰ ਬਾਜਵਾ ਬਹੁਤ ਹੀ ਵਧੀਆ ਖਿਡਾਰੀ ਸੀ। ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀ ਟੈਕਨੀਕਲ ਟੀਮ ਦਾ ਅਹਿਮ ਅੰਗ ਕਬੱਡੀ ਖਿਡਾਰੀ ਅਵਤਾਰ ਬਾਜਵਾ ਦੀ ਬੇਵਖਤੀ ਮੌਤ ਨਾਲ ਉਸ ਦੇ ਫੈਨਸ ਸਦਮੇ ਵਿੱਚ ਹਨ।ਦੱਸ ਦੇਈਏ ਕਿ ਅਵਤਾਰ ਬਾਜਵਾ ਬੜਾ ਮਿਲਣਸਾਰ ਖਿਡਾਰੀ ਸੀ। ਅਵਤਾਰ ਨੇ ਪਹਿਲਾਂ ਆਪ ਬਹੁਤ ਵਧੀਆ ਕਬੱਡੀ ਖੇਡੀ, ਪਰ ਅੱਜ-ਕੱਲ ਮੇਜਰ ਲੀਗ ਕਬੱਡੀ ਫ਼ੈਡਰੇਸ਼ਨ ਨਾਲ ਜੁੜਕੇ ਬਤੌਰ ਟੈਕਨੀਕਲ ਕਮੇਟੀ ਵਿੱਚ ਅਤੇ ਰੈਫ਼ਰੀ ਵਜੋਂ ਵੀ ਸੇਵਾਵਾਂ ਦੇ ਰਿਹਾ ਸੀ। ਅਵਤਾਰ ਬਾਜਵਾ ਦੇ ਘਰ ਦਾ ਇਕ ਕਮਰਾ ਪੂਰਾ ਟਰਾਫ਼ੀਆਂ/ਕੱਪਾਂ ਨਾਲ ਭਰਿਆ ਪਿਆ, ਜੋ ਉਸ ਦੀ ਮਿਹਨਤ ਦੀ ਗਵਾਹੀ ਭਰਦਾ ਹੈ।