image caption:

ਛੱਤਰ ਗਿੱਲ ਦਾ ਗਲਾਸਗੋ ਸ਼ੋਅ ਯਾਦਗਾਰੀ ਹੋ ਨਿੱਬੜਿਆ

ਗਲਾਸਗੋ, ( ਹਰਜੀਤ ਸਿੰਘ ਦੁਸਾਂਝ ਪੁਆਦੜਾ) - ਬੀਤੇ ਦਿਨ ਪੰਜਾਬੀ ਦੇ ਪ੍ਰਸਿੱਧ ਗਾਇਕ ਨਛੱਤਰ ਗਿੱਲ ਦਾ ਪੰਜਾਬੀ ਸ਼ੋਅ ਗਲਾਸਗੋ ਦੇ ਗਲੀਅ ਕਲੱਬ ਵਿੱਚ ਕਰਵਾਇਆ ਗਿਆ। ਦੋ ਦਹਾਕਿਆਂ ਦੇ ਵੱਧ ਸਮੇਂ ਤੋਂ ਪੰਜਾਬੀਆਂ ਦੇ ਦਿਲਾਂ &lsquoਤੇ ਆਪਣੀ ਗਾਇਕੀ ਨਾਲ ਰਾਜ ਕਰਨ
ਵਾਲੇ ਨਛੱਤਰ ਗਿੱਲ ਨੇ ਸ਼ੋਅ ਦੀ ਸ਼ੁਰੂਆਤ ਅਰਦਾਸ ਫ਼ਿਲਮ ਦੇ ਗੀਤ ਦਾਤਾ ਜੀ ਨਾਲ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਗੀਤਾਂ ਦਿਲ ਦਿੱਤਾ ਨਹੀ ਸੀ, ਪਿੱਛੋ ਵਾਜ ਮਾਰੀ ਆ, ਬਿੱਲੋ ਤੇਰੇ ਨਖ਼ਰੇ ਨੇ, ਮਹਿੰਗਾ ਪਿਆ ਕਨੇਡਾ, ਤਾਰਿਆਂ ਦੀ ਲੋਏ, ਸ਼ਿਕਰਾ ਯਾਰ, ਮਿੱਟੀ ਦਿਆ ਬਾਵਿਆ, ਵਾਅਦਿਆਂ ਤੋਂ ਮੁੱਕਰੀ, ਤੇਰਾ ਹਾਸਾ ਹੋ ਗਿਆ, ਅੱਖੀਆ 'ਚ ਪਾਣੀ, ਛੱਡ ਕੇ ਨਾ ਜਾ, ਸੀਨੇ ਵਿੱਚ ਠੰਡ ਪੈਣ ਦੇ ਆਦਿ ਨਵੇਂ ਪੁਰਾਣੇ ਗੀਤਾਂ ਦੀ ਝੜੀ ਲਾ ਦਿੱਤੀ ਅਤੇ ਖਚਾਖਚ ਭਰੇ ਹਾਲ ਵਿੱਚ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਸਰੋਤਿਆਂ ਨੇ ਤਾੜੀਆਂ ਦੇ ਨਾਲ ਨਾਲ ਵਾਰ ਵਾਰ ਪਸੰਦੀਦਾ ਗੀਤਾਂ 'ਤੇ ਖੜੇ ਹੋ ਕੇ ਦਾਦ ਵੀ ਦਿੱਤੀ। ਸ਼ੋਅ ਦੇ ਪ੍ਰਬੰਧਕਂ ਸੋਢੀ ਬਾਗੜੀ ਅਤੇ ਨਵਜੋਤ ਗੋਸਲ ਨੇ ਕਿਹਾ ਇਹ ਇੱਕ ਯਾਦਗਾਰੀ ਅਖਾੜਾ ਹੋ ਨਿੱਬੜਿਆ ਅਤੇ ਇਸ ਅਖਾੜੇ ਨੂੰ ਕਾਮਯੋਗ ਬਣਾਉਣ ਲਈ ਸੰਜੀਦਗੀ ਨਾਲ ਸੁਣਨ ਲਈ
ਧੰਨਵਾਦ ਕੀਤਾ।ਸਟੇਜ ਸੰਚਾਲਨ ਦੇ ਫਰਜ ਸ਼ਿੰਦਾ ਸੁਰੀਲਾ ਕਾਵੈਟਰੀ ਨੇ ਵਾਖੂਬੀ ਨਿਭਾਏ।