image caption:

ਗਲਾਸਗੋ ‘ਚ ਕਵੀ ਦਰਬਾਰ 11 ਅਗਸਤ ਨੂੰ - ਬਾਬਾ ਨਜਮੀ ਅਤੇ ਸਾਬਰ ਅਲੀ ਸਾਬਰ ਕਰਨਗੇ ਸ਼ਿਰਕਤ

ਗਲਾਸਗੋ,(ਹਰਜੀਤ ਸਿੰਘ ਦੁਸਾਂਝ ਪੁਆਦੜਾ) - ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ 11 ਅਗਸਤ ਨੂੰ ਗਲਾਸਗੋ ਦੇ ਸੈਂਟ ਨਿਨੀਅਨ ਚਰਚ ਹਾਲ ਵਿੱਚ ਪੰਜਾਬੀ ਕਵੀ ਦਰਬਾਰ ਕਰਵਾਇਆ ਜਾ ਰਿਹਾ, ਜਿਸ ਵਿੱਚ ਲਹਿੰਦੇ ਪੰਜਾਬ ਤੋ ਬਾਬਾ ਨਜਮੀ ਅਤੇ ਸਾਬਰ ਅਲੀ ਸਾਬਰ ਆਪਣੀਆਂ ਪੰਜਾਬੀਅਤ ਨਾਲ ਲਬਰੇਜ ਨਜ਼ਮਾਂ ਸੁਣਾਉਣਗੇ ਅਤੇ ਚੜਦੇ ਪੰਜਾਬ ਤੋਂ ਧਰਮਿੰਦਰ ਮਸਾਣੀ ਸਮਾਜਿਕ ਗੀਤ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਥਾਨਕ ਕਵੀ ਵੀ ਗੀਤਾਂ ਗ਼ਜ਼ਲਾਂ ਦੀ ਸਰੋਤਿਆ ਨਾਲ ਸਾਂਝ ਪਾਉਂਣਗੇ। ਸਭਾ ਦੇ ਜਨਰਲ ਸਕੱਤਰ ਦਲਜੀਤ ਸਿੰਘ ਦਿਲਬਰ ਨੇ ਦੱਸਿਆ ਕਿ ਇਹ ਕਵੀ ਦਰਬਾਰ ਪੂਰੀ ਤਰਾਂ ਮਰਹੂਮ ਕਵੀ ਸਵਰਗਵਾਸੀ ਸੁਰਜੀਤ ਪਾਤਰ ਨੂੰ ਸਮਰਪਿਤ ਹੋਵੇਗਾ। ਜਿਕਰਯੋਗ ਹੈ ਕਿ ਇਸ ਪ੍ਰੋਗਰਾਮ ਵਿੱਚ ਸਰੋਤਿਆਂ ਲਈ ਦਾਖਲਾ ਬਿਲਕੁੱਲ ਮੁਫ਼ਤ ਹੋਵੇਗਾ।