ਡੌਨਲਡ ਟਰੰਪ ਨੇ ਕਮਲਾ ਹੈਰਿਸ ’ਤੇ ਲਾਇਆ ‘ਧੋਖੇਬਾਜ਼’ ਹੋਣ ਦਾ ਦੋਸ਼
 ਵਾਸ਼ਿੰਗਟਨ : ਅਮਰੀਕਾ ਵਿਚ ਚੋਣ ਰੈਲੀਆਂ ਦੌਰਾਨ ਭੀੜ ਅਸਲੀ ਜਾਂ ਨਕਲੀ ਹੋਣ ਦਾ ਮਸਲਾ ਭਖਦਾ ਨਜ਼ਰ ਆਇਆ ਜਦੋਂ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਕੀਤਾ ਕਿ ਕਮਲਾ ਹੈਰਿਸ ਦੇ ਸਵਾਗਤ ਲਈ ਡੈਟਰਾਇਟ ਹਵਾਈ ਅੱਡੇ &rsquoਤੇ ਇਕੱਤਰ ਹੋਏ ਲੋਕਾਂ ਨੂੰ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਰਾਹੀਂ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ। ਦੂਜੇ ਪਾਸੇ ਮੀਡੀਆ ਰਿਪੋਰਟਾਂ ਵਿਚ ਕਮਲਾ ਹੈਰਿਸ ਦਾ ਸਵਾਗਤ ਕਰਦੀ ਭੀੜ ਨੂੰ ਅਸਲੀ ਦੱਸਿਆ ਜਾ ਰਿਹਾ ਹੈ ਅਤੇ ਟਰੰਪ ਦੀ ਘਟਦੀ ਮਕਬੂਲੀਅਤ &rsquoਤੇ ਸਵਾਲ ਉਠਣ ਲੱਗੇ ਹਨ। ਟਰੰਪ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਕਮਲਾ ਹੈਰਿਸ ਨੇ ਧੋਖੇ ਨਾਲ ਸਭ ਕੁਝ ਕੀਤਾ। ਕਮਲਾ ਹੈਰਿਸ ਦੀ ਉਡੀਕ ਕੋਈ ਨਹੀਂ ਸੀ ਕਰ ਰਿਹਾ ਜਦਕਿ ਵੀਡੀਓ ਵਿਚ ਵੱਡੀ ਭੀੜ ਦਰਸਾਉਣ ਦਾ ਯਤਨ ਕੀਤਾ ਗਿਆ। ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨੇ ਅੱਗੇ ਕਿਹਾ ਕਿ ਇਸੇ ਤਰੀਕੇ ਨਾਲ ਡੈਮੋਕ੍ਰੈਟਿਕ ਪਾਰਟੀ ਚੋਣਾਂ ਜਿੱਤਦੀ ਆਈ ਹੈ। ਟਰੰਪ ਨੇ ਇਥੋਂ ਤੱਕ ਆਖ ਦਿਤਾ ਕਿ ਫਰਜ਼ੀ ਤਸਵੀਰਾਂ ਤਿਆਰ ਕਰਨ ਦੇ ਦੋਸ਼ ਹੇਠ ਕਮਲਾ ਹੈਰਿਸ ਨੂੰ ਚੋਣ ਮੈਦਾਨ ਵਿਚੋਂ ਬਾਹਰ ਕਰ ਦਿਤਾ ਜਾਵੇ।