image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਮੈਂ ਜਾਣਾ ਦੁੱਖ ਮੁਝ ਕੋ, ਦੁੱਖ ਸਵਾਇਆ ਜੱਗ

ਸਾਹਮਣੇ ਹੈ ਕਰਨੀ ਆਪੋ ਆਪਣੀ, ਕਰਤਾਰ ਨਤੀਜੇ ਦੇ ਰਿਹਾ ਹੈ, ਸਵੇਰ-ਸ਼ਾਮ ਹੁਣ ਚਿੰਤਾ ਵਿੱਚ ਹੀ ਲੰਘ ਰਹੇ ਹਨ, ਖ਼ਬਰਾਂ ਦੇਖਣ ਤੋਂ ਘਬਰਾਈਦਾ ਹੈ, ਆਪਣੇ ਦੇਸ਼ ਅਤੇ ਦੇਖੋ ਬੰਗਲਾ ਦੇਸ਼, ਮਜੀਬਾ ਰਹਿਮਾਨ ਨੇ ਭਾਰਤ ਦੀ ਸ਼ਹਿ &lsquoਤੇ ਦੇਸ਼ ਬਣਵਾਇਆ ਹੁਣ ਧੀ ਹੁਸੀਨਾ ਨੂੰ ਉਹੀ ਦੇਸ਼ ਨਿਕਾਲਾ ਤੇ ਪਨਾਹਗੀਰ ਬਨਣਾ ਪਿਆ, ਰੰਗ ਕਰਤੇ ਦੇ ਪਰ ਸਕੀਮਾਂ ਸਾਡੀਆਂ, ਰਾਜਨੀਤੀ, ਬਦਨੀਤੀ ਸਭ ਦੁੱਖ ਦੀ ਜੜ੍ਹ ਹੈ । ਬੰਗਲਾ ਦੇਸ਼ ਵਿੱਚ ਭੀ ਚੰਗਿਆੜੀ ਕਦੋਂ ਦੀ ਸੀ, ਪਰ ਘਰ ਦੀ ਕਰੀਏ, ਸਰਕਾਰ ਬਦਲੀ ਹਾਲੇ ਤਾਂ ਖੁਸ਼ੀਆਂ ਦੇ ਤਿਉਰ ਤਾਗੇ ਭਾਜੀਆਂ ਭੀ ਵੰਡੀਆਂ ਨਹੀਂ ਗਈਆਂ ਕਿ ਧੈਭੜ ਧਹੀਆ ਹੋ ਗਿਆ । ਬੜੇ ਦੁੱਖ ਦੀ ਗੱਲ ਸੀ ਕਿ ਤਿੰਨ ਮਸੂਮ ਬੱਚੀਆਂ ਦਾ ਕਤਲ, ਕਾਤਲ ਭੀ ਜਵਾਨ ਹੁਣ ਅੱਧਾ ਮਰਿਆ ਹੀ ਰਹੂ, ਪਰ ਕੀ ਪੁਲਸ ਕੁੱਟਣੀ, ਅੱਗਾ ਤੇ ਭਾਂਬੜ ਲੁੱਟਾਂ ਥਾਂ ਥਾਂ ਲੋਕਾਂ ਨੂੰ ਦਹਿਸ਼ਤ ਇਹ ਸੋਗ ਹੈ ? ਨਹੀਂ ਇਹ ਤਾਂ ਸੱਜੀ, ਕਲਯੁੱਗੀ ਨਕਸਲੀ, ਕਾਮਰੇਡੀ ਸਭ ਰਲੇ੍ਹ ਮਿਲੇ ਹਨ, ਲੇਬਰ ਪਾਰਟੀ ਦੀ ਆਪਣੀ ਇਕ ਅੱਡਰੀ ਜਥੇਬੰਦੀ ਭੀ ਸਰਕਾਰ ਨੂੰ ਸਰਬ-ਪੱਖੀ ਨੀਤੀਆਂ ਤੇ ਪਹਿਰਾ ਦੇਣ ਲਈ ਰਾਜ਼ੀ ਨਹੀਂ ਤੇ ਆਹ ਯੁੱਧ ਸਰਕਾਰ ਨੂੰ ਝੁਰਮਟ ਵਿੱਚ ਉਲਝਾ ਕੇ ਆਪਣਾ ਦਾਲ ਫੁਲਕਾ ਚਲਾ ਰਹੀ ਹੈ, ਪਰ ਲੱਗਦਾ ਨੀ ਕਿ ਵਿਰੋਧੀ ਧਿਰ ਟੋਰੀ ਇਹਦੇ ਵਿੱਚ ਭਾਈਵਾਲ ਹੋਵੇ ਹਾਂ ਰੀਫਾਰਮ ਤਾਂ ਹੋ ਸਕਦੀ ਹੈ । ਸੁਝਾਅ ਹਨ ਕਿ ਸਰਕਾਰ ਕੋਰਟ ਤੋਂ ਆਰਡਰ ਲਵੇ ਕਿ ਬਾਕੀ ਦੇ ਮੁਜ਼ਾਹਰੇ ਹਾਲ ਦੀ ਘੜੀ ਮੁਅਤੱਲ, ਪੁਲਸ ਤੇ ਰਾਇਟ ਪੁਲਸ ਸਾਰੇ ਰੱਲ੍ਹਕੇ ਹੱਲ ਕਰਨ ਦੰਗਾਕਾਰੀਆਂ ਨੂੰ ਮਿਲਟਰੀ ਹਵਾਲੇ ਕਰਨ, ਬੈਰਕਾਂ ਵਿੱਚ ਡੱਕਣ, ਹੁਣ ਇਹ ਦੂਜੇ ਸ਼ਹਿਰਾਂ ਵਿੱਚ ਭੀ ਵੜਨ ਦੀਆਂ ਵਿਉਂਤਾਂ ਬਣਾ ਰਹੇ ਹਨ, ਲਾਠੀਚਾਰਜ ਭੀ ਸਹਿਦਾ ਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ, ਇਨ੍ਹਾਂ ਕਦਮਾਂ ਬਿਨਾਂ ਨਹੀਂ ਇਨ੍ਹਾਂ ਥੱਗਾਂ ਨੇ ਲੋਟ ਆਉਣਾ, ਸੱਜੀ ਪਾਰਟੀ ਦਾ ਆਗੂ ਆਪ ਭੱਜ ਕੇ ਦੂਜੇ ਦੇਸ਼ ਅਤੇ ਆਖਣ ਇੰਮੀਗ੍ਰੇਸ਼ਨ ਨਹੀਂ ਚਾਹੀਦੀ, ਫੇਰ ਤੂੰ ਦੂਜੇ ਦੇਸ਼ ਕੀ ਨਾਨਕੀ ਗਿਆ ਹੈਂ, ਸਾਡੀ ਸਰਕਾਰ ਦੀ ਹੀ ਨਹੀਂ ਦੇਸ਼ ਦੀ ਭਲੇਮਾਣਸੀ ਸਾਡੀ ਵੈਰੀ ਹੈ, ਪੁਲਸ ਦੇ ਹੱਥ ਬੰਨੇ ਹਨ ਜਦੋਂ ਕਿਧਰੇ ਕੁੱਟ ਦੇਣ ਤਾਂ ਹੋਏ ਹੋਏ, ਮਾਨਚੈਸਟਰ ਏਅਰਪੋਰਟ ਵਾਲੀ ਵੀਡੀਉ ਵਾਇਰਲ ਭੁਗਤਦੇ ਨੇ ਸਾਧਾਰਨ ਵਾਸੀ ।
ਉਧਰ ਈਉਨ ਮਾਸਕ ਜੀਹਦੀ ਕਿ ਈਜਾਰੇਦਾਰੀ, ਸਰਦਾਰੀ ਝੰਡੀ ਹੈ ਔਨ-ਲਾਈਨ ਸੋਸ਼ਲ ਮੀਡੀਆ ਸਭ ਅਬੱਲੇ ਸੁਨੇਹੇ, ਦੁੱਭਰ ਜੀਵਨ ਕਰਨਾ, ਹੁਣ ਸਗੋਂ ਹੋਰ ਸ਼ਹਿ ਕੋਈ ਕਾਨੂੰਨ ਇਸ ਚੱਕ ਥੱਲ ਵਾਲਿਆਂ ਲਈ ਹੈ ਹੀ ਨਹੀਂ, ਭੜਕਾਊ ਬਿਆਨ ਗੈਰ ਕਾਨੂੰਨੀ ਹੁੰਦੇ ਹੋਏ ਭੀ ਕਦੀ ਰੁੱਕਦੇ ਨਹੀਂ, ਭਾਵੇਂ ਅਸੀਂ ਕਦੀ ਭੀ ਨਹੀਂ ਚਾਹਾਂਗੇ ਕਿ ਮਿਲਟਰੀ ਸਰਕਾਰਾਂ ਵਿੱਚ ਦਖਲ ਦੇਵੇ ਪਰ ਜਦੋਂ ਹੋਰ ਰਾਹ ਨਾ ਕੋਈ ਰਹੇ ਤਾਂ ਸਹਾਰਾ ਲੈਣਾ ਹੀ ਪੈਂਦਾ ਹੈ, ਦੇਖੋ ਹੁਣ ਬੰਗਲਾ ਦੇਸ਼ ਮਿਲਟਰੀ ਰੂਲ ਹੁਣ ਸੁਸਰੀ ਬਨਣਗੇ ਠੀਕ ਹੈ ਇਹ ਇਸਲਾਮੀ ਧਾਰਾ ਵੱਖਰੀ ਹੈ ਪਰ ਜਦੋਂ ਪ੍ਰਜਾ ਭੂਤਰ ਜਾਵੇ ਤਾਂ ਟਿਕਾਣੇ ਲਉਣੀ ਹੀ ਬਣਦੀ ਹੈ, ਮੈਂ ਤਾਂ ਮਿਲਟਰੀ ਅਫ਼ਸਰ  ਦੀ ਧੀ ਬਹੁਤੀ ਪ੍ਰਸ਼ੰਸਕ ਨਹੀਂ ਸੀ ਹੁੰਦੀ ਕਿ ਜੰਗ ਕਰਦੇ ਹਨ ਪਰ ਅਮਨ-ਸ਼ਾਂਤੀ ਲਈ ਸੇਵਾ ਲੈ ਲੈਣੀ ਭੀ ਸੁਹਿਰਦਤਾ ਹੈ, ਹੁਣ ਮਨੁੱਖਤਾ ਪਸ਼ੂਤਾ ਵਿੱਚ ਬਦਲਦੀ ਜਾ ਰਹੀ ਹੈ ਜੋ ਖਾਈਦਾ ਹੈ ਉਹੀ ਮੱਤ ਪਾਈਦੀ ਹੈ, ਰੁੱਖੀ ਸੁੱਕੀ ਸਾਦੇ ਭੋਜਨ ਵਰਗੀ ਰੀਸ ਨਹੀਂ, ਪਦਾਰਥਾਂ ਨੇ ਮੱਤ ਮਾਰ ਧਰੀ ਹੁਣ ਸਾਨੂੰ ਆਪਣੇ ਦੇਸ਼ ਦੇ ਵੱਲ ਵਫ਼ਾਦਾਰੀ ਵੱਲ ਕੇਂਦਰਤ ਹੋਣਾ ਬਣਦਾ ਹੈ ਕੋਈ ਕਿਸੇ ਭੀ ਤਰ੍ਹਾਂ ਦੀ ਸੂਹ ਲੱਗੇ ਤਾਂ ਤੁਰੰਤ ਪੁਲਸ ਨੂੰ ਸੂਚਿਤ ਕਰੋ, ਸਾਵਧਾਨ ਰਹੋ ਇਹ ਲਹਿਰ ਹੈ ਫੈਲ ਰਹੀ ਹੈ ਭਾਈਚਾਰੇ ਲਈ ਰੱਲ੍ਹ ਮਿਲ ਕੇ ਸਹਾਈ ਹੋਵੋ, ਕਿਸੇ ਨਾਲ ਵੈਰ-ਵਿਰੋਧ ਨਾ ਰੱਖੋ, ਇਸ ਘੜੀ ਵਿੱਚ ਇਕੱਠੇ ਹੋਵੋ, ਜਰੂਰੀ ਨਹੀਂ ਆਪਣਾ ਹੀ ਆਪਣਾ ਸਮਝੀਏ ਸਭ ਵਰਗ ਹੀ ਪ੍ਰੇਮ ਨਾਲ ਵਰਤੋ, ਸਹਾਇਕ ਬਣੋ, ਬਚਾਅ ਲਈ ਲੋੜੀਂਦੇ ਸਾਧਨ ਭੀ ਬਣਾਉ, ਚੌਕੰਨੇ ਰਹਿਣਾ, ਆਪਣੀਆਂ ਦੁਕਾਨਾਂ, ਮਕਾਨਾਂ, ਯਾਤਰਾ ਤੇ ਬਾਹਰ ਜਾਣ ਵੇਲੇ ਚੁਫੇਰੇ ਝਾਤੀ ਮਾਰੋ, ਕਿਸੇ ਭੂਤਰੇ ਬੰਦੇ ਦੇ ਨੇੜੇ ਨਾ ਜਾਉ, ਨਾ ਹੀ ਉਹਦੇ ਵੱਲ ਦੇਖੋ, ਕਾਰਾਂ ਵੀ ਧਿਆਨ ਨਾਲ ਚਲਾਵੋ, ਜੇਕਰ ਕੋਈ ਅਣਉੱਚਿਤ ਕਾਰਵਾਈ ਦੇਖੋ ਤਾਂ ਰਾਹ ਛੱਡ ਦੇਵੋ, ਭਿੜੋ ਨਾ ਹੁਣ ਸਹਿਣ-ਸ਼ੀਲਤਾ ਹਰ ਵਰਗ ਵਿੱਚ ਹੀ ਮਨਫੀ ਹੈ ਕੋਈ ਖਾਸ ਨਸਲ ਨਹੀਂ ਪਰ ਹਾਂ ਆਹ ਸਾਜਿਸ਼ ਵਿੱਚ ਤਾਂ ਜਰੂਰ ਨਸਲਵਾਦ ਦਾ ਦੌਰ ਹੈ, ਭਾਵੇਂ ਹਾਲੇ ਤਾਂ ਇਸਲਾਮ ਨਾਲ ਹੀ ਟੱਕਰਾਂ ਲੈਂਦੇ ਹਨ ਪਰ ਭੁੱਲੋ ਨਾ ਤੀਲੀ ਲੱਗਦੀ ਨੂੰ ਦੇਰ ਨਹੀਂ, ਟਾਂਗਾ ਲਾਹੌਰ ਦਾ ਹੋਵੇ ਜਾਂ ਝੰਗ ਦਾ ਟਾਂਗੇ ਵਾਲਾ ਖੈਰ-ਮੰਗਦਾ ।
ਪਾਠਕਾਂ ਨੂੰ ਯਾਦ ਹੀ ਹੈ ਕਿ ਮੈਂ ਕਾਤਲਾਂ ਨੂੰ ਸਨਮਾਨ ਕਰਨ &lsquoਤੇ ਕਦੀ ਭੀ ਹਮਾਇਤੀ ਨਹੀਂ ਬਣੀ, ਕਾਤਲ ਤਾਂ ਕਾਤਲ ਹੀ ਹੈ, ਸਜ਼ਾ ਕੱਟ ਕੇ ਆਵੇ ਤਾਂ ਕੀ ਬਹਾਦਰੀ ਹੈ, ਧਾਰਮਿਕ ਸੰਸਥਾਵਾਂ ਜਦੋਂ ਕਿ ਧਰਮ ਸਾਰਾ ਦਿਨ ਪ੍ਰਚਾਰਨ ਤੇ ਫੇਰ ਸਰੋਪੇ ਪਾ ਕੇ ਜੀ ਆਹ ਧਰਮੀ ਹੈ ਆਹ ਸਜ਼ਾ ਤੋਂ ਵੱਧ ਕੱਟ ਰਹੇ ਹਨ, ਜਿਹੜੇ ਕਤਲ ਕਰਤੇ ਕਦੋਂ ਮੁੜਨਗੇ, ਜੇਕਰ ਕਾਤਲ ਨਿਕਾਰੇ ਜਾਣ ਤੇ ਭਾਈਚਾਰੇ ਵਿੱਚ ਦੁਰਕਾਰੇ ਜਾਣ (ਜਿਮੇ ਪੁਰਾਤਨ ਵਿੱਚ) ਸ਼ਾਇਦ ਠੱਲ੍ਹ ਪੈ ਜਾਵੇ, ਸੋਧੇ ਲਾਉਣੇ ਅੱਡਰੀ ਵਿਚਾਰਧਾਰਾ ਹੈ ਧਾਰਮਿਕ ਨਹੀਂ, ਕਿਹੜੇ ਗੁਰੂ ਸਾਹਿਬ ਨੇ ਬੰਦੇ ਕਤਲ ਕਰਨ ਨੂੰ ਬਾਣੀ ਦੱਸਿਆ, ਇਹ ਮੰਦ-ਬੁੱਧੀ ਹੈ ਸ਼ੁੱਧ-ਬੁੱਧੀ ਨਹੀਂ, ਕੋਈ ਭੀ ਸੁਹਿਰਦ ਮਨੁੱੁਖ ਇਹ ਵਿਚਾਰਧਾਰਾ ਨਾਲ ਸਹਿਮਤ ਹੋ ਨਹੀਂ ਸਕਦਾ, ਡਰਪੋਕ ਤੇ ਪਰਵੋਕ ਇਹਦੇ ਹਾਮੀ ਤੇ ਅਧਰਮੀ ਹੰਗਮੀ ਤੇ ਸ਼ੈਤਾਨੀ ਇਹ ਹਨ ਜੋ ਅੱਜ ਸੰਸਾਰ ਨੂੰ ਧਰਮ ਨਾਲੋਂ ਤੋੜਨ ਦੇ ਹਾਮੀ ਹਨ ਪਰ ਦੁੱਖਦਾਈ ਹੈ ਕਿ ਧਰਮ ਦੁਆਰਿਆਂ ਦੇ ਹਮਾਇਤਾਂ ਲਈ ਇਨ੍ਹਾਂ ਨੂੰ ਪ੍ਰਬੰਧਾਂ ਵਿੱਚ ਸ਼ਾਮਿਲ ਕਰਦੇ ਹਨ ਧਰਮਾਂ ਦੇ ਬੇੜੇ ਪਾਰ ਛੋਟੇ ਹੁੰਦੇ ਬਰਾਗੀ ਗਉਂਦੇ ਸਨ ਪਰ ਹੁਣ ਸਿੱਖ ਧਰਮ ਤਾਂ ਪੁੱਠੇ ਰਾਹ ਬਹੁਤਿਆਂ ਨੇ ਤਾਂ ਇਥੇ ਹੀ ਭਰੀਆਂ ਹਨ ਬਾਕੀ ਦੇ ਭਰਨ ਲਈ ਤਿਆਰ ਸਿੱਖ ਧਰਮ ਦਾ ਪਸਾਰਾ ਤਾਂ ਅੰਤਾਂ ਦਾ ਹੈ ਪਰ ਸਹਾਰਾ ਪ੍ਰਮੇਸ਼ਰ ਦਾ ਨਹੀਂ ਵੋਟਾਂ ਦਾ, ਜਥੇਬੰਦੀਆਂ ਦਾ, ਚੈਨਲਾਂ ਦਾ, ਮੀਡੀਏ ਦਾ, ਸੋਸ਼ਲ-ਮੀਡੀਏ ਦੀ ਗਰਕਣੀ ਦਾ ਤਕਦੇ ਹਨ ਤਸੱਲੀ ਹੋਈ ਹੈ ਕਿ ਹੁਣ ਲੋਕਾਂ ਵਿੱਚ ਚਰਚਾ ਛਿੜ ਪਈ ਹੈ ਕਿ ਸੋਸ਼ਲ ਮੀਡੀਆ ਜਹਿਰ ਹੈ, ਬੀਮਾਰੀ ਦਾ ਪਤਾ ਲੱਗ ਜਾਵੇ ਇਲਾਜ ਸੰਭਵ ਹੈ । ਗੋਦੀ ਮੀਡੀਆ ਆਖਣ ਵਾਲੇ ਤਾਂ ਆਪ ਲੋਭੀ ਮੀਡੀਆ ਹਨ ਗੋਦੀ ਤਾਂ ਸਗੋਂ ਵਧੀਆ ਖਬਰਾਂ ਦਿੰਦਾ ਹੈ, ਇਹ ਕੁਮਾਰ ਵਿਸ਼ਵਾਸ ਦੀ ਭੜਾਸ ਦਾ ਨਉਂ ਸੀ ਜਿੰਨੀ ਭਾਅਦੀ ਸਾਡੇ ਚੈਨਲ ਨੇ ਬਣਾਈ ਹੈ ਗੋਦੀ ਤਾਂ ਨੇੜੇ ਭੀ ਨਹੀਂ ਸਵੇਰੇ ਹੀ ਮੰਗਣ ਲੱਗ ਜਾਂਦੇ ਨੇ ਕੋਈ ਕਿਸੇ ਬਹਾਨੇ ਕੋਈ ਦੂਜੇ ਗੱਲ ਉਹੀ ਯਾਤਰਾਵਾਂ ਠੀਕ ਹੈ ਮਸ਼ਹੂਰੀ ਕਰਦੇ ਨੇ ਜੀਹਦਾ ਜੀਅ ਕਰਦਾ ਜਾਵੇ ਪਰ ਪਾਕਿਸਤਾਨ ਦੀ ਗੁਹਾਰ ਸਿਖਰਾਂ &lsquoਤੇ ਕਈਆਂ ਤੋਂ ਤਾਂ ਪਾਕਿਸਤਾਨ ਭੀ ਆਖ ਨੀ ਹੁੰਦਾ ਪਾਸਤਾਨ, ਅਵਸਥਾ ਕਰਕੇ ਵੈਸੇ ਭੀ ਪੰਜਾਬੀ ਦੀ ਧੌੜੀ ਲਾਹ ਰਹੇ ਹਨ, ਸੁਣੋ ਇਕ ਪੰਥਕ ਦਲ ਦਾ ਕਰਤਾ ਆਖੇ ਅਬਾਰਤ ਨੂੰ ਅਬਾਦਤ, ਇਹ ਇਸਲਾਮ ਵਿੱਚ ਪੂਜਾ ਹੈ । ਘਾਟ ਇਹ ਹੈ ਕਿ ਇਲਮ ਤਾਂ ਹੈ ਨਹੀਂ ਨਾ ਪੜ੍ਹਨਾ ਹੈ, ਨਾ ਸੁਨਣਾ ਹੈ, ਬੱਸ ਆਪ ਚੈਨਲ &lsquoਤੇ ਸੁਨਾਉਣਾ ਹੈ, ਪੰਜਾਬੀ ਦੀ ਜੜ੍ਹ ਵੱਢੀ ਜਾ ਰਹੇ ਹਨ, ਅੱਜ ਸਵੇਰੇ ਬੜੀ ਹੀ ਖੁਸ਼ੀ ਹੋਈ ਜਦੋਂ ਪੁਰਾਣੇ ਛੋਟੇ ਵੀਰ ਗੁਰਦੀਪ ਸਿੰਘ ਸੰਧੂ (ਰੁੜਕਾ ਕਲਾਂ) ਹੋਰਾਂ ਟੈਲੀਫੂਨ ਕੀਤਾ, ਪੰਜਾਬ ਟਾਈਮਜ਼ ਦੇ ਭੀ ਕਰਮਚਾਰੀ ਹੁਣ ਭੀ ਆਪਣਾ ਪੁਰਾਣਾ ਮੈਗਜ਼ੀਨ ਕੱਢਦੇ ਹਨ ਵਧੀਆ ਤੇ ਸੁਖਾਵੀਆਂ ਵਿਚਾਰਾਂ ਕੀਤੀਆਂ, ਕਹਿੰਦੇ ਪੜ੍ਹਦਾ ਤਾਂ ਤੇਰੀਆਂ ਲਿਖਤਾਂ ਜੋ ਉਨ੍ਹਾਂ ਤਾਰੀਫਾਂ ਕੀਤੀਆਂ ਰਿਣੀ ਹਾਂ ਐਸੇ ਭਰਾਵਾਂ ਦਾ ਮਾਣ ਲੈ ਕੇ ਮਣ ਭਾਰ ਵੱਧ ਜਾਂਦਾ ਹੈ ਯਾਨੀ ਹਿੰਮਤ ਚੌਗਣੀ ਹੋ ਜਾਂਦੀ ਹੈ ਨਾਲੇ ਪੁਰਾਣੇ ਸਭ ਸਮੇਂ, ਹਾਣੀ, ਪ੍ਰਾਣੀ ਤੇ ਜੋ ਭੀ ਘਟਨਾਮਾਂ ਸਨ ਸਾਂਝੀਆਂ ਕਰਕੇ ਇਹ ਸੁਭਾਗ ਕਰਮਾਂ ਨਾਲ ਹੀ ਮਿਲਦੇ ਹਨ, ਬਲ ਮਿਲਦਾ ਹੈ, ਕਰਤਾ ਸਭ ਨੂੰ ਮਿਲਾਵੇ, ਖੁਸ਼ੀ ਰੱਖੇ ਪ੍ਰੋਗਰਾਮ ਵਿਰਸੇ &lsquoਤੇ ਬੜੇ ਚੱਲਦੇ ਹਨ ਭਾਸ਼ਾ &lsquoਤੇ ਭੀ ਪਰ ਹੁੰਦੇ ਪਤਾ ਕੀ ਹਨ ਫਲਾਣੇ ਦੀ ਕਿਤਾਬ, ਫਲਾਣੇ ਦੀਆਂ ਕਵਿਤਾਵਾਂ, ਗੀਤ, ਗਾਣੇ, ਪਰ ਕਦੀ ਪੰਜਾਬੀ ਵਿੱਚ ਘੁੱਸਪੈਠ, ਗਲਤ ਅੱਖਰ, ਬੋਲੀ ਬਾਰੇ ਤਾਂ ਕੋਈ ਵਾਸਤਾ ਨਹੀਂ, ਭਾਵੇਂ ਭੱਤਿਆਂ ਲਈ ਚੇਤਨਾ ਬੋਰਡ ਹੀ ਹੋਵੇ ਪਰ ਲਾਭ ਕੀ ਹੈ, ਮੇਰਾ ਨਉਂ ਵੱਜਦਾ ਰਹੇ, ਦੌੜ ਇੰਨੀ ਹੀ ਹੈ, ਪਰਾਂ ਨਹੀਂ ਹੋਰ ਤਾਂ ਹੋਰ ਚੈਨਲ &lsquoਤੇ ਪੱਗ, ਦਾੜ੍ਹੀ ਬਗੈਰ ਵਿਹਲਾ ਖੁੱਲ੍ਹਾ ਜਵਾਨ ਬਠਾ ਕੇ ਸਿੱਖ ਸੰਸਥਾਵਾਂ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਦੇ ਜਥੇਦਾਰ, ਸ਼੍ਰੋਮਣੀ ਅਕਾਲੀ ਦਲ ਦੀ ਨਿਖੇਧੀ ਮੱਤਾਂ ਸੁਝਾਅ ਭਲਾ ਕੀ ਹੱਕ ਹੈ ਜਦੋਂ ਤੁਸੀਂ ਸਿਧਾਂਤ ਤੇ ਤੁਰਦੇ ਨਹੀਂ ਚੁੱਪ ਰਹੋ ਭੱਜ ਕੇ ਆਏ ਕਹਿੰਦੇ ਜੀ ਸਾਡਾ ਦਿਲ ਪੰਜਾਬ ਵਿੱਚ ਹੀ ਹੈ ਜੀ ਜਦੋਂ ਜਾਈਦਾ ਹੈ ਅਸੀਂ ਤਾਂ ਰਿਸ਼ਤੇਦਾਰਾਂ ਦੇ ਜਾਣ ਦੀ ਥਾਂ ਧਰਨਿਆਂ &lsquoਤੇ ਜਾਈਦਾ ਹੈ, ਤੁਹਾਨੂੰ ਧਰਨਾਕਾਰੀਆਂ ਦਾ ਆਸਰਾ ਹੈ ਉਨ੍ਹਾਂ ਦੇ ਪ੍ਰੋਹਤਾਂ ਨੇ ਹੀ ਬਾਹਰ ਭੇਜਣ ਦੇ ਵਸੀਲੇ ਬਣਾਏ ਸੀ, 84 ਦੀ ਲਹਿਰ ਦਾ ਇਹੀ ਤਾਂ ਲਾਭ ਪ੍ਰਾਪਤੀ ਹੈ ਹੋਰ ਦੱਸੋ ਕਿਹੜੀ ਮੰਗ ਮਨਾਈ ਸੀ, ਬੱਸ ਮੁੰਡੇ ਮਾਰਤੇ ਜੀ, ਉਹ ਭੀ ਬਾਦਲਾਂ ਨੇ ਭਾਵੇਂ ਆਹ ਟਾਊਟ ਵਿਦੇਸ਼ੀ ਭੱਜੇ ਮਰਵਾਉਣ ਵਾਲਿਆਂ ਦੇ ਬਚਾਅ ਕੀਤੇ, ਮੁੰਡੇ ਮਰਵਾਏ ਤਾਂ ਹੀ ਸ਼ਰਨਾਰਥੀ ਬਣੇ ਦਹਿਸ਼ਤ ਕਰਕੇ । ਮਾਂ ਪਰ ਧੀ, ਪਿਤਾ ਪਰ ਘੋੜਾ ਜੀ ਪਿਉ ਪੁੱਤ, ਨੂੰਹ, ਰਿਸ਼ਤੇਦਾਰ, ਬਾਦਲ ਨਿੰਦਕ, ਆਉ ਆਪਾਂ ਵਟਾਂਦਰਾ ਕਰੀਏ ਕਿ ਕਿੳਂ ਘਰ ਵਿੱਚ ਮਾਹੌਲ, ਸੰਸਕਾਰ, ਹਾਲੀ ਦਾ ਪੁੱਤ, ਹਲਵਾਈ ਦਾ ਪੁੱਤ, ਡਾਕਟਰ ਯਾਨੀ ਹਰ ਕਿੱਤਾਕਾਰੀ ਆਪਣੇ ਪਰਿਵਾਰ ਨੂੰ ਮਗਰ ਤੁਰਨ ਲਈ ਇਛੁੱਕ ਹੁੰਦਾ ਹੈ, ਮੈਂ ਆਪਣੀ ਕਹਾਣੀ ਦੱਸਾਂ, ਦੋਨੋਂ ਭਾਈਚਾਰੇ ਦੀ ਸੇਵਾ ਵਿੱਚ ਜੁੜੇ, ਅੱਗੋਂ ਬੇਟੀ ਭੀ ਫਰੀ ਲੋਕਲ ਤੇ ਸਰਕਾਰੀ ਲੈਵਲ ਤਕ ਲੋੜੀਂਦੀਆਂ ਸੇਵਾਵਾਂ ਵਿੱਚ ਘਰਾਂ ਦੀ ਤੰਗੀ ਲਈ ਪਲੈਨਿੰਗ ਦੀਆਂ ਦਲੀਲਾਂ ਵਿੱਚ ਪੇਪਰ ਸਰਕਾਰ ਤੱਕ ਪਹੁੰਚਦੇ ਕਰਕੇ, ਹੱਲ ਦੀ ਭਾਲ ਵਿੱਚ ਹੈ । ਨਚੋੜ ਨਿਕਲਣ &lsquoਤੇ ਜਰੂਰ ਪਾਠਕਾਂ ਦੀ ਭੇਟ ਕਰੂੰਗੀ ਬੇਟਾ ਆਪਣੀ ਥਾਂ ਤੱਤਪਰ ਹੈ ਕੋਈ ਸਰਕਾਰੀ ਗਰਾਂਟ ਨਹੀਂ ਇਹਨੂੰ ਸੇਵਾ ਆਖੀਦਾ ਹੈ, ਨੌਕਰੀਆਂ ਵਾਲੇ ਤਾਂ ਕੰਮ ਕਰਦੇ ਹਨ ਸੇਵਾ ਨਹੀਂ ਹੁੰਦੀ, ਲਿਖਣ ਤੋਂ ਭਾਵ ਕਿ ਕੀ ਗੁਨਾਹ ਹੈ ਜੇਕਰ ਸਾਰਾ ਪਰਿਵਾਰ ਵਿਰਸੇ ਵੱਲ ਵਧੇ, ਹੋਰ ਭੀ ਹਨ ਪੁੱਤਾਂ ਨੋਹਾਂ ਧੀਆਂ ਵਾਲੇ ਸਿਆਸਤ ਵਿੱਚ ਨਉਂ ਕਿੰਨੇ ਕੁ ਲਿਖਾਂ ਪਰ ਸੁਖਬੀਰ ਦੇ ਮਗਰ ਤਾਂ ਪਏ ਹਨ ਕਿ ਬੱਸ ਪੱਕੀ ਪਕਾਈ ਖਾਈਏ ਸਰਕਾਰਾਂ ਤੋਂ ਲਾਹੇ ਲਈਏ, ਭਾਜਪਾ ਤੋਂ ਜਾ ਕੇ ਠਿੱਠ ਹੋ ਕੇ ਮੁੜੇ ਹੁਣ ਕਹਿੰਦੇ ਜੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਸੀ, ਮੰਨੀ ਨਾ ਤਾਂ ਅਸੀਂ ਛੱਡ ਆਏ ਭਲਾ ਬੰਦੀ ਸਿੰਘ ਹੀ ਪੰਜਾਬ ਦਾ ਮੁੱਦਾ ਹੈ ਗੱਲ ਕੀ ਗਵਰਨਰੀ ਲਈ ਗਏ ਸੀ, ਕਪਤਾਨ ਸਾਹਬ ਭੀ ਨਿਰਾਸ਼ ਹੋ ਕੇ ਹੁਣ ਸ਼ਰਮ ਦੇ ਮਾਰੇ ਹੋਰ ਕੀ ਆਖਣ ਮੂੰਹ ਅੱਡੀ ਮੱਖੀਆਂ ਪੁਆ ਆਏ ਗਵਰਨਰੀ ਕਰਕੇ ਢੀਂਡਸਾ ਬਾਦਲ ਸਾਹਬ &lsquoਤੇ ਔਖੇ ਹੋਏ ਸੀ ਜਦੋਂ ਬਾਦਲ ਸਾਹਬ ਨੇ ਆਖ ਤਾਂ ਸੀ ਕਿ ਜੇਕਰ ਮੈਨੂੰ ਪੁੱਛਣਗੇ ਤਾਂ ਮੈਂ ਜਰੂਰ ਮੰਗ ਰੱਖ ਦੇਊਂ ਪਰ ਢੀਂਡਸਾ ਦੀ ਮੰਗ ਸੀ ਕਿ ਮੇਰੀ ਥਾਂ ਪਰਮਿੰਦਰ ਦੀ ਪਤਨੀ (ਨੂੰਹ) ਨੂੰ ਰਾਜ ਸਭਾ ਵਿੱਚ ਭੇਜੋ, ਮੈਨੂੰ ਗਵਰਨਰ ਲੱਗਵਾਉ, ਤੋਤਾ ਸਿੰਘ ਨੂੰ ਵੀ ਵਰਤਿਆ ਤੇ ਅੰਤ ਰਣਜੀਤ ਸਿੰਘ ਬ੍ਰਹਮਪੁਰਾ, ਅਜਨਾਲਾ, ਸੇਖਵਾਂ ਚੁੱਕੇ, ਤੋਤਾ ਸਿੰਘ ਪਿੱਛੇ ਹੀ ਰਿਹਾ ਪਰ ਜਦੋਂ ਬ੍ਰਹਮਪੁਰੇ ਨੇ ਚੰਡੀ ਦਾ ਭੌਣ ਦੇਖ ਤੋਤਾ ਸਿੰਘ ਨੂੰ ਬਾਦਲ ਸਾਹਬ ਕੋਲ ਭੇਜਿਆ ਕਿ ਬੱਸ ਬਾਦਲ ਹੋਰੀ ਇਕ ਫੂਨ ਕਰ ਦੇਣ ਮੈਂ ਮੁੜਨ ਲਈ ਬੈਠਾ ਪਰ ਉਹ ਉਸ ਵੇਲੇ ਦੁਖੀ ਹੋ ਚੁੱਕੇ ਸਨ ਜੀਹਨੇ ਜਾਣਾ ਜਾਣ ਮੈਂ ਨਹੀਂ ਕਰਨਾ ਕਿਸੇ ਨੂੰ ਭੀ ਫੂਨ ਤਾਂ ਤੋਤਾ ਸਿੰਘ ਭੀ ਔਖੇ ਪਰ ਸਿਹਤ ਠੀਕ ਨਹੀਂ ਸੀ ਬਾਗੀਆਂ ਨਾਲ ਨਾ ਗਏ, ਅਖੀਰ ਹਸ਼ਰ ਬ੍ਰਹਮਪੁਰਾ ਕਲੰਕਤ ਹੋਏ, ਅਜਨਾਲਾ ਕਪੂਤ, ਸੇਖਵਾਂ ਦਾ ਪੁੱਤ ਭਾਜਪਾ ਵਿੱਚ ਆਹ ਹਨ ਅਕਾਲੀ ਸੁਹਿਰਦ, ਹੁਣ ਰਵਿੰਦਰ ਸਿੰਘ ਬ੍ਰਹਮਪੁਰਾ (ਪੁੱਤਰ) ਅਕਾਲੀ ਦਲ ਵਿੱਚ ਹੀ ਹੈ, ਪੁਰਾਣੀ ਕਹਾਣੀ ਮੈਂ ਬ੍ਰਹਮਪੁਰੇ ਹੋਰਾਂ ਨੂੰ ਇਕ ਈ।ਮੇਲ ਭੇਜੀ ਕਿ ਦੁਕਾਨਦਾਰ ਰੇੜ੍ਹੀ ਲਾਵੇ ਤਾਂ ਚੰਗਾ ਨੀ ਲੱਗਦਾ ਨਾ ਇਹ ਕਦਮ ਚੁੱਕੋ ਤਾਂ ਉੱਤਰ, ਅਸੀਂ ਤੈਨੂੰ ਪੰਥਕ ਸਮਝਦੇ ਸੀ ਤੂੰ ਤਾਂ ਬਾਦਲਾਂ ਨਾਲ ਦੀ ਨਿਕਲੀ, ਅੱਜ ਭੀ ਰਵਿੰਦਰ ਸਿੰਘ ਤੋਂ ਤਸਦੀਕ ਕਰ ਸਕਦੇ ਹੋ, ਚੰਗੀ ਸਲਾਹ ਭਉਂਦੀ ਨੀ ਹੁਣ ਸੁਖਬੀਰ ਨੂੰ ਅਕਾਲ ਤਖ਼ਤ ਦੇ ਜਥੇਦਾਰ ਤੋਂ ਜੀ ਅਸਤੀਫਾ ਮੰਗੇ ਘਰ ਬਠਾਵੇ ਕੀ ਇਹ ਧਾਰਾ ਹੈ ? ਜਾਂ ਲੁੱਟ ਪਈ ਹੈ, ਜਣਾ ਖਣਾ ਪੰਥਕ ਬਣਦਾ ਏ ਆਹ ਦੋ ਐੱਮ।ਪੀ। ਕੀ ਬਣ ਗਏ ਟਟੀਰੀ ਨੇ ਅਸਮਾਨ ਥੰਮ ਲਿਆ ਹੈ । ਹੁਣ ਭਾਜਪਾ ਗ੍ਰਹਿ ਮੰਤਰੀ ਨੂੰ ਸਰਬਜੀਤ ਸਿੰਘ ਚੱਲਿਆ ਮਿਲਣ ਨਾਲ ਕਿੰਨੇ ਕੁ ਖਾਲਸੇ ਲਿਜਾਊਗਾ ਕਿਉਂਕਿ ਅਸਲ ਕਹਾਣੀ ਤਾਂ ਜਾਤੀਵਾਦ ਦੀ ਹੈ, ਹਾਲੇ ਇਹ ਅੰਮ੍ਰਿਤਧਾਰੀ ਗੁਰਸਿੱਖ ਹਨ ਕੀ ਗੁਰੂ ਮੱਕਾਰੀ ਅਦੇਸ਼ ਦੇ ਗਏ ਹਨ ਧੀਰੇ ਰਹੋ ਆਪੇ ਸੱਚ ਨਿਕਲ ਆਊ ਕੀਹਨੇ ਸਰਬਜੀਤ ਸਿੰਘ ਖੜ੍ਹਾ ਕੀਤਾ ਪੈਸਾ ਖਰਚਿਆ ਤੇ ਦੂਜਾ ਭੀ, ਪੰਜਾਬ ਨੂੰ ਕੰਜਾਬ ਬਨਾਉਣ ਲਈ ਦੁੱਬਈ ਤੋਂ ਆਇਆ ਲੰਮੀ ਸਕੀਮ ਹੈ, ਸਿਮਰਨਜੀਤ ਸਿੰਘ ਮਾਨ ਵੇਲੇ ਦੀ ਚੱਲਦੀ ਹੈ ਹੁਣ ਉਹ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਨਾਲੇ ਪੁਰਾਣੇ ਧੱਕਣੇ ਹੀ ਹੁੰਦੇ ਹਨ, ਮਾਨ ਸਾਹਬ ਦੀ ਇਕੋ ਟੇਪ ਹੈ ਹਰ ਥਾਂ ਕੂਕਦੀ ਹੈ । ਮੈਂ ਤਾਂ ਪੰਜਾਬ ਵਿੱਚ ਕੋਈ ਵਪਾਰ ਨੀ ਚਲਾਉਣਾ ਜੋ ਉਥੇ ਹੈ ਉਹਦਾ ਭੀ ਕੋਈ ਲਾਭ ਨਹੀਂ ਮਿਲਦਾ ਸਗੋਂ ਘਾਟਾ ਪਰ ਰੱਬ ਦਾ ਆਸਰਾ ਹੈ ਬੰਦਿਆਂ ਦਾ ਆਸਰਾ ਤੱਕੀ ਦਾ ਹੀ ਨਹੀਂ, ਹਾਂ ਭਾਈਚਾਰਾ ਦਾ ਵਰਤਣ ਜੀਵਨ ਜੋਤ ਹੁੰਦੀ ਹੈ ਜਗਦੀ ਰਹੇ ਪਰ ਸਮੇਂ ਬਦਲ ਗਏ ਪਹਿਲਾਂ ਤਾਂ ਹੁੰਦਾ ਸੀ ਕਿ ਕੌਣ ਕਹੇ ਵਜੀਦਾ ਸਾਂਈ ਨੂੰ ਇੰਜ ਨਹੀਂ ਇੰਜ ਕਰ, ਹੁਣ ਤਾਂ ਅਸੀਂ ਇਹ ਆਖ ਰਹੇ ਹਾਂ ਕਿ ਮਾਲਕਾ ਅੱਜ ਦੀ ਅਵਾਜ਼ ਹੈ ਤੂੰ ਜੋ ਅਸੀਂ ਆਖੀਏ ਕਰ, ਨੱਥੂ ਖੈਰਾ ਜਥੇਦਾਰ ਨੂੰ ਹਦਾਇਤਾਂ ਜੇਕਰ ਸਾਡੀ ਮਰਜ਼ੀ ਦਾ ਫੈਸਲਾ ਨਾ ਦਿੱਤਾ ਮਨਜ਼ੂਰ ਨੀ ਕਰਨਾ । ਅਗਿਆਨੀ ਕੇਵਲ ਸਿੰਘ (ਕੋਕਲ ਸਿੰਘ) ਅਕਾਲੀ ਦਲ ਦੇ ਦੋਵੇਂ ਧੜੇ ਬਰਖਾਸਤ ਪਹਿਲਾਂ ਤਾਂ ਤੁਹਾਨੂੰ ਜਥੇਦਾਰੀ ਦਾ ਖਤਾਬ ਹੀ ਬਰਖਾਸਤ ਹੋਵੇ, ਖਾ ਪੀ ਕੇ ਦੜਕਣਾ ਇੰਨਾ ਤਨਖਾਹ ਲੈਣੇ ਜਥੇਦਾਰ ਦਾ ਕਿੱਤਾ, ਰੱਖ ਦੇਈ ਮਰਨ-ਵਰਤ ਫੇਰ ਸੁਖਬੀਰ ਬਾਬਾ ! ਬਘੇਲ ਸਿੰਘ (ਬਘਿਆੜ ਸਿੰਘ ਜੀ) ਢੁੱਕਵਾਂ ਨਉਂ ਹੈ ਕਾਹਨੂੰ ਬਘੇਲ ਸਿੰਘ ਨੂੰ ਲਾਜ, ਸੁਖਬੀਰ ਦਾ ਕਿਹੜਾ ਡੇਰਾ ਹੈ ਜੀ । ਸੁਖਬੀਰ ਬਾਦਲ ਦੇ ਸਪੱਸ਼ਟੀਕਰਨ ਤੋਂ ਸਾਰੇ ਖੁਸ਼ ਨੀ, ਦੱਸ ਸਕਦੇ ਹੋ ਕੀਹਦੇ ਤੋਂ ਸਾਰੇ ਖੁਸ਼ ਹੁੰਦੇ ਹਨ ? ਚਿੜੀ ਵਿਚਾਰੀ ਕੀ ਕਰੇ, ਇਕਬਾਲ ਸਿੰਘ ਲਾਲਪੁਰਾ, ਹਾਂ ਜੀ ਚਿੜੀ ਘੱਟ ਗਿਣਤੀ ਕਮਿਸ਼ਨ ਦੀ ਚੇਅਰਮੈਨਣੀ ਬਣ ਜੇ ਤੁਹਾਨੂੰ ਲਾਹੇ ਤੇ ਸਭ ਸੁੱਖ ਸਾਂਦ ਹੋ ਜਾਵੇਗੀ, ਹਾਂ ਜੀ ਵਿਦੇਸ਼ੀ ਬੈਠੇ ਉੱਸਲ ਵੱਟੇ ਲੈਣੇ ਦੱਸਣ ਕਿ ਇਹ ਇਥੇ ਕਿੰਨੇ ਕੁ ਪੰਥਕ ਹਨ, ਸਾਧਾਂ ਨੂੰ ਸਨਮਾਨਦੇ ਨੇ ਤੇ ਆਹ ਕੋਈ ਅਨਾਹਦ ਤੇ ਕੋਈ ਆਤਮਰਸ ਅਕੈਡਮੀ ਬਣਾ ਕੇ ਕੀਰਤਨ ਨਹੀਂ ਕਲਾਕਾਰੀ ਦਾ ਪ੍ਰਚਾਰ ਕਰਕੇ ਸਿੱਖ ਧਰਮ ਨੂੰ ਪ੍ਰਫੁੱਲਤ ਕਰਦੇ ਹਨ ? ਦੋ ਕੁ ਸਾਲ ਤੋਂ ਤਾਂ ਤੋਬਾ ਕਰੀ ਪਈ ਹੈ, ਚਾਰ ਚਾਰ ਦਿਨ ਸਮਾਗਮ ਐਨਾ ਪੈਸਾ ਕਿਥੋਂ ? ਜਥੇਦਾਰ ਅਕਾਲ ਤਖ਼ਤ ਤਾਂ ਸ਼ਾਇਦ ਜਹਾਜੋਂ ਉਤਰ ਕੇ ਦੂਜੇ ਹੀ ਦਿਨ ਚੜ੍ਹ ਜਾਂਦੇ ਹੋਣਗੇ, ਇਥੇ ਲੋੜ ਹੀ ਇੰਨੀ ਹੈ । ਕੌਮ ਤੇ ਭੀੜੀ ਇਸ ਵਪਾਰਕਰਨ ਕਰਕੇ ਹੈ ਧਰਮ ਨੂੰ ਪੌੜੀ ਬਣਾ ਲਿਆ ਇਸ ਵਰਗ ਨੇ ਸ਼੍ਰੋਮਣੀ ਕਮੇਟੀ ਵਿੱਚ ਭੀ ਇਹੀ ਹਾਲ ਹੈ, ਪਹਿਲਾਂ ਫਿਲਮਾਂ ਵਾਲਿਆਂ ਫੇਰ ਸਰੋਪੇ ਦੇ ਕੱਪੜੇ ਵਪਾਰੀ ਮੱਕੜ ਦੀ ਮਿਹਰਬਾਨੀ ਮਰਦਾ ਘੜਾ ਬਾਦਲਾਂ ਸਿਰ ਭੰਨ ਗਿਆ, ਲਿਖਦੀ ਜਾਵਾਂ ਮੇਰਾ ਛੋਟਾ ਭਰਾ ਭੀ ਉਸੇ ਕਾਲਜ ਵਿੱਚ ਪੜ੍ਹਦਾ ਸੀ ਦੱਸਦਾ ਸੀ ਕਿ ਉਥੇ ਭੀ ਉਸੇ ਤਰ੍ਹਾਂ ਦੇ ਰੰਗ ਦਿਖਾਉਂਦਾ ਸੀ, ਫੇਰ ਮੇਰਾ ਭਰਾ ਯੂਨੀਅਨ ਦਾ ਕਾਰਕੁੰਨ ਬਣਿਆ ਸੀ ਇਹ ਇੰਨਸ਼ੋਰੈਂਸ ਦਾ ਕਾਰੋਬਾਰੀ ਸੀ, ਸ਼੍ਰੋਮਣੀ ਕਮੇਟੀ ਨੂੰ ਵਪਾਰ ਹੀ ਕਰਤਾ ਜਦੋਂ ਤੱਕ ਜੱਟਾਂ ਦਾ ਬੋਲਬਾਲਾ ਸੀ, ਸਿੱਖੀ ਦਾ ਕੇਂਦਰ ਸੀ ਹੁਣ ਤਾਂ ਜਾਤੀਆਂ ਦਾ ਤੇ ਵਪਾਰੀਆਂ ਦਾ ਕਾਰੋਬਾਰੀ ਕੇਂਦਰ ਹੈ, ਰੱਬ ਦੀ ਕਰੋਪੀ ਹੈ ਪਰ ਅਸੀਂ ਘੇਸਲਾਂ ਵੱਟੀ ਬੈਠੇ ਹਾਂ ਕੋਈ ਇਸ ਪਾਸੇ ਦੀ ਗੱਲ ਨੀ ਕਰਦਾ ਬੱਸ ਸ਼੍ਰੋਮਣੀ ਅਕਾਲੀ ਦਲ ਭਜਾਉ ਸ਼੍ਰੋਮਣੀ ਕਮੇਟੀ &lsquoਤੇ ਕਬਜ਼ੇ ਕਰਾਉ ਸਵੇਰੇ ਹੀ ਬਾਣੇ ਪਾ ਕੇ ਕਿਰਪਾਨਾਂ, ਡਾਂਗਾਂ ਚੁੱਕ ਤੁਰ ਪੈਂਦੇ ਨੇ ਪੰਥਕ ਬਣ ਆਹ ਕਿਰਤ ਹੈ, ਕੋਈ ਮੈਂ ਔਸ ਪਿੰਡ ਤੋਂ ਪ੍ਰਚਾਰਕ ਬਾਬਾ ਹਾਂ ਬਾਂਵਰੇ ਨੇ ।
ਲੱਖ ਸ਼ੁੱਕਰ ਦਾਤੇ ਦਾ ਸਾਡੇ ਦੇਸ਼ ਵਿੱਚ ਕਹਿਰ ਨੂੰ ਠੱਲ ਪਾ ਲਈ ਗਈ ਹੈ, ਸਰਕਾਰ ਨੂੰ ਸਲਾਹੁਣਾ ਬਣਦਾ ਹੈ, ਨਾਲ ਹੀ ਇਹ ਲਾਂਬੂ ਲਉਣੇ ਕਿਸੇ ਇਕ ਵਰਗ ਦੇ ਜਾਂ ਵਿੰਗ ਦੇ ਨਹੀਂ ਹੁੰਦੇ ਹਰ ਵਰਗ ਨਸਲ ਹਨ ਜੋਜੇ ਪੱਖੀ (ਅਤਿ ਦੇ) ਖੱਬੇ ਪੱਖੀ ਭੀ ਪਰ ਪੁਲਸ, ਸਰਕਾਰ ਤੇ ਪ੍ਰਸ਼ਾਸਨ ਨੂੰ ਪਤਾ ਹੁੰਦਾ ਹੈ, ਮੀਡੀਆ ਇਨ੍ਹਾਂ ਦਾ ਪਲੋਸੂ ਹੁੰਦਾ ਹੈ, ਉਨ੍ਹਾਂ ਦਾ ਹੁੱਕਾ ਪਾਣੀ ਚੱਲਦਾ ਹੈ । ਖੈਰ ਧੰਨਵਾਦ ਸਾਰੇ ਮਹਿਕਮਿਆਂ ਦਾ ਜਿਨ੍ਹਾਂ ਰਾਖੀ ਕੀਤੀ, ਬਚਾਅ ਕੀਤੇ, ਸ਼ਾਂਤੀ ਕਰਵਾਈ, ਪੰਜਾਬ ਵਿੱਚ ਤਾਂ ਨਹੀਂ ਹੋ ਰਿਹਾ ਕਿਉਂਕਿ ਉਥੇ ਦੀ ਸਰਕਾਰ ਫੁੱਟਬਾਲ ਦੂਜੇ ਦੇ ਪਾਸੇ ਧੱਕੀ ਰੱਖਣ ਧਿਆਨ ਉਧਰ ਰਹੇ, ਲੋਕੀ ਭੀ ਤਮਾਸ਼ਬੀਨ ਹਨ ਸਿੱਖਾਂ ਦੀ ਹੀ ਗੱਲ ਕਰ ਲਵੋ, ਕਦੀ ਸਰਕਾਰ ਕਾਂਗਰਸ ਦੇ ਕਹਿਰ ਦੀ ਮੂੰਹੋ ਸੀ ਨਹੀਂ ਪਰ ਬੇਅਦਬੀ, ਗੋਲੀ ਕਾਂਡ ਯਾਨੀ ਜੋ ਭੀ ਬਾਦਲਾਂ ਸਿਰ ਮੜ੍ਹ ਹੋ ਸਕੇ ਜੋਰ ਲਾਵੋ, ਐਨੇ ਸਾਲ ਦੀ ਬੇਅਦਬੀ ਵੱਡੀ ਹੁਣ ਵਾਲੀਆਂ ਮਮੂਲੀ ਸੱਚ ਬੋਲੋ ਇਹ ਉਸ ਤੋਂ ਪੀੜਤ ਹਨ ਜਾਂ ਕਿ ਵਿਰੋਧਤਾ ਤੋਂ । ਆਹ ਸੁਣੋ ਸੇਵਕ ਸੁਸਾਇਟੀ ਦੀ ਨਾਵਾਂ ਦੀ ਲਿਸਟ ਹੀ ਅਕਾਲ ਤਖ਼ਤ ਤੇ ਦਰਜ ਕਰਵਾਤੀ ਜੀ ਆਹ ਹਨ ਜਿਨ੍ਹਾਂ ਨੂੰ ਇਕੱਠ ਤੇ ਮਾਣਤਾ ਦਿਉ, ਨਾਵਾਂ ਵਿੱਚ ਸ: ਰਜਿੰਦਰ ਸਿੰਘ ਪੁਰੇਵਾਲ ਪੰਜਾਬ ਟਾਈਮਜ਼, ਪਰਮਜੀਤ ਸਿੰਘ ਸਰਨਾ ਸਾਬਕਾ ਗੁ: ਪ੍ਰਧਾਨ ਹੋਰ ਦੱਸੋ ਕਿਹੜਾ, ਕਦੋਂ ਤੇ ਕਿਹੜੀ ਪੰਥਕ ਸਫਾਂ ਵਿੱਚ ਅਦੁੱਤੀ ਸੇਵਾ ਕਰ ਚੁੱਕਿਆ ਹੈ, ਬੇਦੀ, ਗੁਰਤੇਜ ਸਿੰਘ, ਬੀਬੀ ਖਾਲੜਾ ਪੰਥਕ ਖਾਲੜਾ ਸਾਹਬ ਦੀ ਪੁਲਸ ਨਾਲ ਖਹਿਬਾਜ਼ੀ ਵਿੱਚ ਕਤਲ ਨਾ ਕਿ ਪੰਥ ਪ੍ਰਸਤੀ ਵਿੱਚ, (ਮਨੁੱਖੀ ਅਧਿਕਾਰ) ਸੇਵਕ ਵਾਲਾ ਚੈਰਿਟੀ ਵਰਦਾਨ ਨਾਲ ਪੰਥ ਨੂੰ ਠੋਕਣ &lsquoਤੇ, ਇਹ ਲੋਕ ਬਾਕੀਆਂ ਨੂੰ ਫੱਗੂ ਸਮਝਦੇ ਨੇ, ਭੁੱਲੋ ਨਾ ਬਗਾਨੀ ਮਾਇਆ ਇੰਨੀ ਕੁ ਮੱਤ ਹੀ ਦਿੰਦੀ ਹੈ, ਭਲਾ ਦੱਸੋ ਆਹ ਜੋ ਤੁਸੀਂ ਹੁਕਮ ਦਾਗਿਆ ਹੈ ਇਹ ਪੰਥ ਪ੍ਰਵਾਨਤ ਹੈ ? ਸੰਗ ਕਰੋ, ਧਰਮ ਦਾ ਧਿਆਨ ਕਰੋ, ਸੇਵਕ ਆਖਣ ਨਾਲ ਸਿੱਖ ਸਜਣ ਨਾਲ ਸਿੱਖ ਨਹੀਂ ਬਣ ਜਾਂਦੇ, ਮਨ ਜੀਤੇ ਜਗ ਜੀਤ, ਤੁਹਾਡਾ ਤਾਂ ਮਨ ਭੜਕਦਾ ਫਿਰਦਾ ਹੈ, ਆਹ ਮੱਕਾਰੀ ਚੈਨਲ &lsquoਤੇ ਜੜ੍ਹਾਂ ਅਕਾਲੀ ਦਲ ਦੀਆਂ ਵੱਢ ਕੇ ਮਗਰੋਂ ਸ਼ਰਮ ਦੇ ਮਾਰੇ ਆਖ ਦਿੰਦੇ ਹਨ ਹਾਂ ਜੀ ਅਕਾਲੀ ਦਲ ਤਾਂ ਚਾਹੀਦਾ ਹੈ ਖੇਤਰੀ ਪਾਰਟੀ ਹੈ ਪਰ ਸਭ ਅਕਾਲੀ ਪੁਰਾਣੇ ਪਾਸੇ ਕਰਕੇ ਸਾਡੇ ਯਾਨੀ ਕਾਂਗਰਸੀਆਂ ਹਵਾਲੇ ਕਰੋ, ਇਹ ਤਾਂ ਭੁੰਕਾਰੇ ਫਿਰਦੇ ਨੇ ਕਿ ਹੁਣ ਕਾਂਗਰਸ ਉੱਭਰ ਰਹੀ ਹੈ, ਬੱਸ ਅਕਾਲੀ ਦਲ &lsquoਤੇ ਕਬਜ਼ਾ ਫੇਰ ਸਾਡੀ ਸਰਕਾਰ ਠੀਕ ਹੈ ਭਾਜਪਾ ਭੀ ਧਾਰਮਿਕ ਪਾਰਟੀ ਹੋਣ ਦੇ ਬਾਵਜੂਦ ਅਕਾਲੀ ਦਲ ਨੂੰ ਖੋਰਾ ਲਾ ਰਹੀ ਹੈ ਪਰ ਦੇਰ ਨਹੀਂ ਜਦੋਂ ਕੇਂਦਰ ਵਿੱਚ ਭੀ ਭੰਬੂ ਤਾਰੇ ਦਿਸਣਗੇ, ਪਹਿਲਾਂ ਮੁੱਦੇ ਹੁੰਦੇ ਸੀ, ਪਾਣੀ, ਰਾਜਧਾਨੀ, ਭਾਸ਼ਾ ਹੁਣ ਹਰਿਆਣੇ ਨਾਲ ਦੋਸਤੀ ਨਾ ਕਿਸਾਨ, ਨਾ ਸਰਕਾਰ ਤੇ ਨਾ ਕੋਈ ਸੇਵਕ, ਪੰਜਾਬ ਦੇ ਦੁਖਾਂਤ, ਸੰਤਾਪ ਤੇ ਪਸ਼ਚਾਤਾਪ ਵੱਲ ਉਲ੍ਹਾਰ ਹੈ ਬੱਸ ਅਕਾਲੀ ਦਲ ਦੇ ਮਗਰ, ਸਗਟ ਮਾਰੂ, ਪੰਜਾਬ ਨੂੰ ਹੱਥੋਂ ਗੁਆ ਕੇ ਬੈਠਣਗੇ ਹਿਤੈਸ਼ੀ ਬਣਦੇ ਬਣਦੇ, ਮੇਰਾ ਭੀ ਫੇਰ ਸੁਝਾਅ ਲੈ ਲਵੋ ਜੇਕਰ ਸੁਖਬੀਰ ਬਾਦਲ ਨੂੰ ਅਕਾਲ ਤਖ਼ਤ ਦੀ ਉਲੰਘਣਾ ਮੰਨਦੇ ਹੋ ਤਾਂ ਫੇਰ ਹਵਾਰਾ ਕਮੇਟੀ, ਸਾਰੇ ਜਥੇਦਾਰ ਅਮਰ ਸਿੰਘ ਚਾਹਲ, ਪਾਲ ਸਿੰਘ ਫਰਾਂਸ, ਧਰਮ ਦਾ ਬਾਪੂ ਗੁਰਚਰਨ ਸਿੰਘ, ਸਿਮਰਨਜੀਤ ਸਿੰਘ ਮਾਨ ਸਭ ਦੋਸ਼ੀ ਹਨ, ਹੋਣ ਪੇਸ਼ ਇਹ ਤਾਂ ਪੰਥ ਹਨ ਹੀ ਨਹੀਂ ਛੇਕੇ ਜਾਣੇ ਬਣਦੇ ਹਨ, ਧਾਰਾ ਇਕੋ ਜਿਹੀ । ਗਾਣਾ ਸੁਣਿਆ ਹੋਣਾ ਹੀ ਏ, ਗੁੱਸਾ ਨਾ ਕਰੀਂ ਤੈਨੂੰ ਪਿੱਛੋਂ ਵਾਜ ਮਾਰੀਏ ਜਵਾਬ, ਕਾਹਤੋਂ ਵਾਜ ਮਾਰੀ ਸਾਡਾ ਲੱਗਦਾ ਤੂੰ ਕੀ ਵੇ, ਬੱਸ ਆਹ ਹੈ ਨਚੋੜ ਪੰਥ ਨਾਲ ਤੁਹਾਡੀ ਸਾਂਝ ਨਹੀਂ ਤਾਂ ਝੱਖ ਨਾ ਮਾਰੋ, ਆਪਣੇ ਰਾਹ ਤੁਰੋ, ਅਕਾਲੀ ਜੀਊਂਦੇ ਨੇ, ਗਿਣਤੀ ਘਟਣ ਦੀ ਸੱਚਾਈ ਕੀ ਤੁਸੀਂ ਜਾਣਦੇ ਨੀ, ਵਿਦੇਸ਼ੀ ਕੌਣ ਗਏ ਨੇ ? ਕੋਈ ਹਿੰਦੂ ਬੋਲਦਾ ਹੈ ਕੁਝ ਬੱਸ ਆਹ ਸਿੱਖ ਬੁਗਲੀਏ ਭੱਤਿਆਂ ਮਾਰੇ ਤੜਪਦੇ ਮਨੁੱਖ ਗਲਤੀ ਦਾ ਪੁਤਲਾ, ਸਰਕਾਰਾਂ ਮਨੁੱਖਾਂ ਦੀਆਂ ਲੋਕਤੰਤਰ ਵਿੱਚ ਵਿਰੋਧ ਭੀ ਬਣਿਆ ਹੈ ਪਰ ਹਰ ਸਰਕਾਰ ਤੋਂ ਗਲਤੀਆਂ ਤਾਂ ਹੋ ਹੀ ਜਾਂਦੀਆਂ ਹਨ, ਪਰ ਭੰਡੀ ਕੇਵਲ 7 ਸਾਲ ਪਹਿਲਾਂ ਰਹੀ ਅਕਾਲੀ ਸਰਕਾਰ ਦੀਆਂ ਕਿਉਂ ? ਪੰਥ ਵਿਰੋਧੀ ਤੱਤਪਰ ਹਨ, ਗਾਣਾ ਸੀ ਸੁਣਿਆ ਹੈ (ਮੈਂ ਤੇਰੀ ਪੜਦੂੰ ਸਿੱਖਿਆ ਕੁੜੀਏ, ਤੂੰ ਮੇਰਾ ਪੜ੍ਹ ਦੇਈਂ ਸੇਹਰਾ) ਹੁਣ ਆਹ ਹੈ ਪੰਥਕ ਸੇਵਾ । ਇਕ ਅਰਜ਼ ਕਰਦੀ ਹਾਂ ਕਿ ਸੇਵਕੀਏ ਗੁਰਤੇਜ ਸਿੰਘ ਨੂੰ ਪੰਥਕ ਸਮਝਦੇ ਨੇ ਤਾਂ ਜਾ ਕੇ ਅਕਾਲ ਤਖ਼ਤ &lsquoਤੇ ਗੁਰੂ ਗ੍ਰੰਥ ਹੱਥ ਧਰ ਕੇ ਸਹੂੰ ਖਾਵੇ ਕਿ ਮੈਂ ਅਫਸਰੀ ਵਿੱਚ ਕਦੇ ਕਿਸੇ ਨਾਲ ਬੇਇਨਸਾਫ਼ੀ ਧੱਕੇਸ਼ਾਹੀ ਜਾਂ ਜ਼ਿਆਦਤੀ ਨਹੀਂ ਕੀਤੀ, ਪੰਥਕ ਹਿੱਤ ਪਾਲੇ ਅਤੇ ਸਵ: ਤਲਵੰਡੀ ਤੇ ਬਾਦਲ ਸਾਹਬ ਦੇ ਮੱਤਭੇਦਾਂ ਵੇਲੇ ਕਾਰ ਘੁਮਾਈ ਸੁਲਾਹ ਲਈ ਤੱਤਪਰ ਕਿਉਂ ਹੁਣ ਉਹੀ ਅਕਾਲੀ ਮਾੜੇ, ਫੇਰ ਸਿਮਰਨਜੀਤ ਸਿੰਘ ਮਾਨ ਦਲ ਤੋਂ ਚੋਣ ਲੜੀ ਹਾਰ, ਫੇਰ ਮਾਨ ਸਾਹਬ ਭੀ ਅਨਫਿੱਟ, ਜੇਕਰ ਸਹੁੰ ਚੁੱਕ ਲਵੇ ਮੈਂ ਸਭ ਤੋਂ ਪਹਿਲਾਂ ਝੰਡਾ ਚੱਕੂ ਕਿ ਪੰਥ ਦਾ ਲੀਡਰ ਮੰਨੋ, ਕਰੋ ਹੀਆ ਬਣੋ ਹੀਰੋ, ਐਮੇ ਅੰਮ੍ਰਿਤਪਾਲ, ਸਰਬਜੀਤ ਸਿੰਘ ਖਾਲਸੇ ਐੱਮ।ਪੀ। ਬਣ ਗਏ ਤਾਂ ਹੁਣ ਸਾਰੇ ਖ਼ਾਲਸੇ ਸ਼ੁੱਧ ਬਾਕੀ ਅਸ਼ੁੱਧ, ਲਹਿ ਜਾਣੀ ਹੈ ਕੰਝ ਦੋਨਾਂ ਦੀ ਝਬਦੇ, ਧੀਰੇ ਹੋ, ਚਲੋ ਛੱਡੋ ਇਨ੍ਹਾਂ ਨੂੰ ਇਨ੍ਹਾਂ ਨੇ ਮੰਨਣਾ ਹੈ ਕਿ ਦੋਨੋਂ ਭਾਜਪਾ ਦੇ ਖੜ੍ਹੇ ਕੀਤੇ ਸਨ ਨਿਕਲੂ ਸ਼ੁੱਕਰ ਦਾਤੇ ਦਾ ਸਾਡੇ ਦੇਸ਼ ਵਿੱਚ ਸੁੱਖ ਸਬੀਲੀ ਹੋ ਗਈ, ਸਰਕਾਰ ਨੇ ਮੁਸ਼ਤਾਦੀ ਦਿਖਾਈ ਹੈ, ਭੱਖਦਾ ਮੁੱਦਾ ਨਿਸ਼ਾਨ ਸਾਹਬ ਰੰਗਾਂ ਦਾ, ਬਹੁਤੇ ਗੁਰੂ ਅਸਥਾਨ ਗੁਰਦੁਆਰੇ ਨਹੀਂ ਪ੍ਰਾਈਵੇਟ ਹਨ ਗੁਰਦੁਆਰਾ ਮੁਫਾਦ ਲਈ ਲਿਖਦੇ ਨੇ ਤਾਂ ਹੀ ਵਿਰੋਧਤਾ ਕਰਦੇ ਨੇ ਪਰ ਇਹ ਜਦੋਂ ਸ਼੍ਰੋਮਣੀ ਕਮੇਟੀ ਤੇ ਤਖ਼ਤ ਨੂੰ ਸਮਰਪਿਤ ਹਨ ਹੀ ਨਹੀਂ ਤਾਂ ਲਾਗੂ ਨੀ ਹੁੰਦਾ ਨਾ ਬਦਲਣ ਕੋਈ ਡੰਨ ਨਹੀਂ ਪਹਿਲਾਂ ਸੈਂਟਰ ਜਾਂ ਅਸਥਾਨ ਆਖਦੇ ਸੀ, ਡੇਰੇ ਨੇ ਨਿੱਜੀ, ਝਾਕੇ ਖੁੱਲ੍ਹਗੇ, ਗੁਰਦੁਆਰਾ ਲਿਖਣ ਲੱਗ ਗੇ, ਮਹੰਤ ਥੋੜੇ ਸੀ ਇਹ ਬਹੁਤੇ ਨੇ ਕੌਣ ਪਟਾਵੇ ਝਾਟਾ, ਸਭ ਸੁਖੀ ਵੱਸੋ, ਖੁਸ਼ ਰਹੋ !
ਪੰਨਾ ਪਾਠਕਾਂ ਦਾ
ਭਗਵਾਨ ਸਿੰਘ ਜੌਹਲ ਜੀ : ਜਾਣਕਾਰੀ ਸਿਰਦਾਰ ਕਪੂਰ ਸਿੰਘ ਤੱਥ ਸਬੂਤ ਨਹੀਂ ਹਨ ਕਿ ਨੌਕਰੀ ਬਰਖਾਸਤੀ ਕਿਵੇਂ ਸੀ ਪੱਖੀ ਹੈ ਕਦੀ ਤਾਂ ਕਹਿੰਦੇ ਸੀ ਜੀ ਜਰਾਇਮ ਪੇਸ਼ਾ ਆਖੇ &lsquoਤੇ ਕਪੂਰ ਸਿੰਘ ਦੁਖੀ ਪਰ ਫੇਰ ਸੱਚੀ ਸਾਖੀ ਤਾਂ ਛਾਪਿਆ ਨਾ ਉਹ ਨੋਟ ਮੈਂ ਭੀ 20 ਪੌਂਡ ਖਰਚ ਕੇ ਪੜ੍ਹੀ, ਹੋਰ ਜਾਣਕਾਰੀ ਜੋ ਮੈਨੂੰ ਮਿਲੀ ਸੀ ਉਸ ਵਿਅਕਤੀ ਕੋਲੋਂ ਜੋ ਕਿ ਉਨ੍ਹਾਂ ਦੀ ਚੋਣ ਵੇਲੇ ਸਹਾਇਕ ਸੀ ਧਾਲੀਵਾਲ ਭਾਵੇਂ ਸੀ ਪਰ ਜੱਟ ਨਹੀਂ, ਪੱਤਰਕਾਰ ਬਘੇਲ ਸਿੰਘ, ਸੁਖਬੀਰ ਨੂੰ ਬਾਬਾ ਲਿਖਦਾ ਹੈ ਪਹਿਲੀ ਗੱਲ ਤਾਂ ਬਘੇਲ ਸਿੰਘ ਨਉ ਨੂੰ ਲਾਜ ਹੈ ਬਘਿਆਣ ਸਿੰਘ ਜੀ ਪੱਤਰਕਾਰੀ ਤਰਫਦਾਰੀ ਲਾਹੇ ਲਈ, ਦੱਸੋ ਸੁਖਬੀਰ ਸਿੰਘ ਬਾਦਲ ਕੋਲ ਕਿਹੜਾ ਡੇਰਾ ਹੈ ਜੀਹਦਾ ਬਾਬਾ ਹੈ ? ਡੇਰਿਆਂ ਵਿਰੁੱਧ ਬੋਲੋ ਹੋਰ ਵਾਰਤਾ ਇਕ ਕਲਾਕਾਰ ਨੇ ਗਾਈ : ਜੇ ਤੇਰੀ ਕੁੜਤੀ ਫੱਟ ਜੂਗੀ ਮੈਂ ਝੱਗੀ ਸੁਆ ਲੂੰਗਾ, ਸੁੱਥਣ ਫਟੀ ਤੇ ਕੱਛਾ ਬਣਾ ਲੂੰਗਾ ਤੇ ਚੁੰਨੀ ਫਟੀ ਤੇ ਲੂੰਗੀ, ਹੁਣ ਪਰ ਉਹ ਸਮਾਂ ਨਹੀਂ, ਹੁਣ ਤਾਂ ਅਗਲਾ ਕਹਿੰਦਾ ਸਿੱਟ ਪਰ੍ਹਾਂ, ਆਪਾਂ ਜਾਤੀ ਭੱਤੇ ਤੇ ਸਰਕਾਰੀ ਗਰਾਂਟ ਵੱਧ ਲੈਲਾਂਗੇ ਪਰ ਜੱਟ ਭੱਤੇ ਲੈਣੇ ਨਹੀਂ ਦੇਣੇ ਨੀ, ਰਹੀ ਗੱਲ ਜੇਕਰ ਤੁਸੀਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਬਾਦਸ਼ਾਹ ਤਾਨਾਸ਼ਾਹ ਮੰਨਦੇ ਹੋ ਤਾਂ ਜਰੂਰ ਇਹ ਫੈਸਲੇ ਮੰਗੋ, ਪਰ ਜੇਕਰ ਤੁਸੀਂ ਸਿੱਖ ਸਿਧਾਂਤ ਤੋਂ ਜਾਣੂ ਹੋ ਤਾਂ ਭਾਵੇਂ ਮੀਰੀ-ਪੀਰੀ ਪ੍ਰਚਾਰੀ ਜਾਵੋ ਪਰ ਇਸ ਯੁੱਗ ਵਿੱਚ ਲਾਗੂ ਨਹੀਂ ਹੋ ਸਦਕੀ, ਨਹੀਂ ਤਾਂ ਪ੍ਰਾਈਵੇਟ ਗੁਰੂ ਘਰ ਡੇਰਿਆਂ ਵਿੱਚ (ਗੁਰੂ ਗ੍ਰੰਥ) ਜਦੋਂ ਕਿ ਡੇਰੇ ਆਪਣੇ ਮੁਖੀ ਨੂੰ ਸਤਿਕਾਰਦੇ ਹਨ ਕੇਵਲ ਢਕਵੰਝ ਲਈ ਜੀ ਗੁਰੂ ਗ੍ਰੰਥ ਹਾਜ਼ਰ ਨਾਜ਼ਰ ਭਾਈ ਗੁਰਬਾਣੀ ਮਨੁੱਖ ਨਹੀਂ, ਮਨੁੱਖਤਾ ਨੂੰ ਗਾਡੀ ਰਾਹ ਲਈ ਸ਼ਬਦ ਬਾਣੀ ਹੈ, ਪੜੋ੍ਹ ਸੁਣੋ ਤੇ ਅਮਲ ਕਰੋ, ਇਹ ਤਾਂ ਸਾਧਾਂ ਨੇ ਹਿੰਦੂ-ਸਿੱਖ ਏਕ ਕਰਨ ਲਈ ਕਿਉਂਕਿ ਇਨ੍ਹਾਂ ਦੇ ਬਾਲਕੇ ਸਭ ਹਨ ਤਾਂ ਇਹ ਫੁਰਨਾ ਘੜਿਆ, ਕੀ ਪਹਿਲਾਂ ਕਹਿੰਦੇ ਸੀ, ਸ਼ਬਦ ਗੁਰੂ ਹੁੰਦਾ ਸੀ, ਗੁੰਮਰਾਹ ਕਰਤੀ ਅੱਜ ਦੀ ਸਿੱਖ ਵਿਚਾਰਧਾਰਾ, ਸਾਂਝ ਪਾਵਾਂ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ਲੇਖ ਸਲਾਹੁਣ ਯੋਗ, ਨਾਲ ਨਾਲ ਜੋ ਦਲੀਲਾਂ ਪ੍ਰਚਾਰਕ ਆਪਣੇ ਪੁਸਤਕਾਂ ਤੋਂ ਕਥਾ ਕਰੀ ਜਾਂਦੇ ਹਨ ਬਾਰੇ ਵਿਵਾਦੀ ਤੱਥ ਭੀ ਲਿਖਦੇ ਹਨ, ਉਸ ਵੇਲੇ ਦੇ ਕਵੀ, ਲੇਖਕ ਭੀ ਰੋਜ਼ੀ ਲਈ ਬੀਰਬਲ ਸਨ, ਸਭ ਇਤਿਹਾਸ ਨਹੀਂ ਹਨ ਦੋ ਤੇ ਦੋ ਚਾਰ ਬਣਦੇ ਹੀ ਨਹੀਂ, ਭਵਿੱਖ ਵਿੱਚ ਦੁਬਿਧਾ ਤੇ ਨਾ ਮਾਨਣ ਬਨਣਗੇ ਧਰਮ ਦਾ ਧੁਰਾ ਤੇ ਧੱਬਾ ਲੱਗੂ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਧਿਆਨ ਦੇਣ ਰਹੀ ਗੱਲ ਧਰਮ ਦੀ ਜੋ ਅਜੋਕੀ ਸਥਿਤੀ ਹੈ ਸਹੇ ਦੇ ਪਹੇ ਨੂੰ ਰੋਵੋ, ਧੰਨ ਤਾਂ ਆਹ ਕਥਾਵਾਚਕ ਹੂੰਝਣ &lsquoਤੇ ਨੇ ਪਰ ਸਹੀ ਜਾਣਕਾਰੀ ਤਾਂ ਇਨ੍ਹਾਂ ਕੋਲ ਹੈ ਹੀ ਨਹੀਂ, ਬਸਤਾ ਚੱਕ ਕਥਾਵਾਚਕ ਬਣ ਗਏ ਮਨਜ਼ੂਰ ਹੈ ਜੇਕਰ ਅਕਾਲ ਤਖ਼ਤ ਤੋਂ ਹੁਕਮ ਆਵੇ ਕਿ ਸਭ ਪ੍ਰਚਾਰਕ, ਕਥਾਵਾਚਕ ਸ਼੍ਰੋਮਣੀ ਕਮੇਟੀ ਤੋਂ ਇਮਤਿਹਾਨ ਪਾਸ ਕਰਨ, ਤਸਦੀਕ ਕਾਰਡ ਲੈਣ ਤਾਂ ਗੁਰੂ ਘਰਾਂ ਵਿੱਚ ਵਾੜੇ ਜਾਣ ਮਾਈ ਮਰ ਜੂ ਇਨ੍ਹਾਂ ਦੀ :-ਆਹ ਚੈਨਲਾਂ &lsquoਤੇ ਪੰਜਾਬੀ ਬੋਲਣੀ ਨੀ ਆਉਂਦੀ ਵੁਲਵਰਹੈਂਪਟਨ ਨੂੰ ਵੁਲਹੈਪਟਨ ਪਰ ਬੁਲਾਰੇ ਨੇ, ਅਹਿਮ ਨੁਕਤਾ ਬੇਟੀ ਨੇ ਸੁਣਿਆ ਕਿ ਸਾਡਾ ਤਾਂ ਦਿਲ ਪੰਜਾਬ ਵਿੱਚ ਹੀ ਹੈ, ਖ਼ਫਾ ਹੋਈ ਕਹਿੰਦੀ ਇਹ ਇਥੇ ਕੀ ਕਰਦੇ ਨੇ ਸਾਡੀ ਜ਼ਿੰਦਗੀ ਦੁਭਰ ਕਰਨ ਲਈ ਜੇਕਰ ਆਹ ਕਹਿਰੀਆਂ ਨੂੰ ਪਤਾ ਲੱਗ ਜਾਵੇ ਤਾਂ ਕੀ ਬੀਤੂ ਇਹ ਤਾਂ ਬੇਵਫ਼ਾ ਨੇ ਇਥੋਂ ਚਲੇ ਜਾਣ ਚੰਗਾ, ਨਹੀਂ ਤਾਂ ਸਾਡੇ ਨਾਲ ਦੰਗੇ ਕਰਵਾਉਣਗੇ, ਕਹਿੰਦੀ ਮੈਂ ਚੈਨਲ ਨੂੰ ਬੋਲੂੰਗੀ, ਮੈਂ ਰੋਕ ਤਾ ।
-ਬਲਵਿੰਦਰ ਕੌਰ ਚਾਹਲ ਸਾਊਥਾਲ