ਰਾਜਪਾਲ ਦਾ ਅਹੁਦਾ ਖਤਮ ਕੀਤਾ ਜਾਵੇ, ਇਹ ਲੋਕਤੰਤਰ ’ਤੇ ਬੋਝ ਬਣ ਗਿਐ : ਮਨੀਸ਼ ਸਿਸੋਦੀਆ
 ਨਵੀਂ ਦਿੱਲੀ: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁਧਵਾਰ ਨੂੰ ਕਿਹਾ ਕਿ ਰਾਜਪਾਲ ਦਾ ਅਹੁਦਾ ਖਤਮ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਸੰਸਥਾ &lsquoਲੋਕਤੰਤਰ &rsquoਤੇ ਬੋਝ&rsquo ਬਣ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਾਜਪਾਲਾਂ ਦਾ ਕੰਮ ਸਿਰਫ ਗੈਰ-ਐਨ.ਡੀ.ਏ. (ਕੌਮੀ ਜਮਹੂਰੀ ਗਠਜੋੜ) ਪਾਰਟੀਆਂ ਵਲੋਂ ਚਲਾਈਆਂ ਜਾ ਰਹੀਆਂ ਸਰਕਾਰਾਂ ਦੇ ਕੰਮਕਾਜ ਨੂੰ ਰੋਕਣਾ ਰਹਿ ਗਿਆ ਹੈ।
ਆਬਕਾਰੀ ਨੀਤੀ ਮਾਮਲੇ &rsquoਚ ਜ਼ਮਾਨਤ ਮਿਲਣ ਤੋਂ ਬਾਅਦ ਸ਼ੁਕਰਵਾਰ ਨੂੰ ਤਿਹਾੜ ਜੇਲ੍ਹ ਤੋਂ ਬਾਹਰ ਆਏ ਸਿਸੋਦੀਆ ਨੇ ਇੱਥੇ ਪੀ.ਟੀ.ਆਈ. ਹੈੱਡਕੁਆਰਟਰ &rsquoਚ ਸੰਪਾਦਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਪ ਰਾਜਪਾਲ ਅਤੇ ਚੁਣੀ ਹੋਈ ਸਰਕਾਰ ਵਿਚਾਲੇ ਟਕਰਾਅ ਕਾਰਨ ਦਿੱਲੀ ਦੇ ਨੌਕਰਸ਼ਾਹ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਉਹ ਇਸ ਤੋਂ ਦੁਖੀ ਹਨ।
ਦਿੱਲੀ &rsquoਚ ਉਪ ਰਾਜਪਾਲ ਦੇ ਦਫਤਰ ਅਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਵਿਚਾਲੇ ਸ਼ਾਸਨ ਨਾਲ ਜੁੜੇ ਕਈ ਮੁੱਦਿਆਂ &rsquoਤੇ ਟਕਰਾਅ ਚੱਲ ਰਿਹਾ ਹੈ। ਉਨ੍ਹਾਂ ਕਿਹਾ, &lsquo&lsquoਲੋਕਤੰਤਰ ਦੀ ਹੱਤਿਆ ਕਾਰਨ ਉਪ ਰਾਜਪਾਲ ਅਤੇ ਦਿੱਲੀ ਸਰਕਾਰ ਵਿਚਾਲੇ ਟਕਰਾਅ ਹੈ। ਕੇਂਦਰ ਸਰਕਾਰ ਨੇ ਚੁਣੀ ਹੋਈ ਸਰਕਾਰ ਦੇ ਅਧਿਕਾਰ ਖੋਹ ਲਏ ਹਨ। ਜਦੋਂ ਲੋਕਤੰਤਰ ਦਾ ਕਤਲ ਕੀਤਾ ਜਾਂਦਾ ਹੈ ਤਾਂ ਸਾਰੀਆਂ ਧਿਰਾਂ ਪ੍ਰਭਾਵਤ ਹੁੰਦੀਆਂ ਹਨ। ਇੱਥੋਂ ਤਕ ਕਿ ਸਰਕਾਰੀ ਅਧਿਕਾਰੀ ਵੀ ਦੁਖੀ ਹਨ ਅਤੇ ਮੈਨੂੰ ਉਨ੍ਹਾਂ ਲਈ ਅਫਸੋਸ ਹੈ।&rsquo&rsquo
ਪਿਛਲੇ ਸਾਲ ਫ਼ਰਵਰੀ &rsquoਚ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਸਿਸੋਦੀਆ ਨੇ ਕਿਹਾ ਕਿ ਰਾਜਪਾਲ ਦਾ ਅਹੁਦਾ ਖਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, &lsquo&lsquoਇਸ ਅਹੁਦੇ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਚੁਣੀ ਹੋਈ ਸਰਕਾਰ ਨੂੰ ਸਹੁੰ ਚੁਕਾਉਣ ਲਈ ਸਾਨੂੰ ਰਾਜਪਾਲ ਦੀ ਲੋੜ ਕਿਉਂ ਹੈ? ਇਹ ਕੰਮ ਹੋਰ ਸੰਸਥਾਵਾਂ ਵਲੋਂ ਵੀ ਕੀਤਾ ਜਾ ਸਕਦਾ ਹੈ। ਸਰਕਾਰਾਂ ਨੂੰ ਡੇਗਣ ਤੋਂ ਇਲਾਵਾ ਉਨ੍ਹਾਂ ਦਾ ਕੰਮ ਕੀ ਹੈ? ਉਹ ਹੋਰ ਕੀ ਕਰ ਰਹੇ ਹਨ?&rsquo&rsquo
ਉਨ੍ਹਾਂ ਕਿਹਾ, &lsquo&lsquoਇਕ ਸੰਸਥਾ ਦੇ ਤੌਰ &rsquoਤੇ ਰਾਜਪਾਲ ਇਸ ਦੇਸ਼ &rsquoਚ ਇਕ ਬੋਝ ਬਣ ਗਏ ਹਨ। ਉਹ ਚੁਣੀ ਹੋਈ ਸਰਕਾਰ ਦੇ ਕੰਮਕਾਜ &rsquoਚ ਰੁਕਾਵਟ ਪਾਉਣ ਤੋਂ ਇਲਾਵਾ ਕੁੱਝ ਨਹੀਂ ਕਰ ਰਹੇ ਹਨ। ਉਮੀਦ ਹੈ ਕਿ ਇਹ ਸਮੱਸਿਆ ਹੱਲ ਹੋ ਜਾਵੇਗੀ।&rsquo&rsquo
ਉਨ੍ਹਾਂ ਕਿਹਾ ਕਿ ਇਹ ਮੁੱਦਾ ਸਿਰਫ ਦਿੱਲੀ &rsquoਚ ਹੀ ਨਹੀਂ ਹੈ, ਬਲਕਿ ਪਛਮੀ ਬੰਗਾਲ, ਕੇਰਲ ਵਰਗੇ ਹੋਰ ਸੂਬਿਆਂ &rsquoਚ ਵੀ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ, &lsquo&lsquoਇਹ ਰੁਝਾਨ ਦੇਸ਼ ਭਰ &rsquoਚ ਚੱਲ ਰਿਹਾ ਹੈ ਅਤੇ ਤਾਨਾਸ਼ਾਹੀ ਨੂੰ ਉਤਸ਼ਾਹਤ ਕਰ ਰਿਹਾ ਹੈ। ਦਿੱਲੀ ਅਤੇ ਹੋਰ ਸੂਬੇ ਵੀ ਤਾਨਾਸ਼ਾਹੀ ਕਾਰਨ ਪ੍ਰੇਸ਼ਾਨ ਹਨ।&rsquo&rsquo ਉਨ੍ਹਾਂ ਕਿਹਾ ਕਿ ਰਾਜਪਾਲਾਂ ਦੀ ਨਿਯੁਕਤੀ ਚੁਣੀ ਹੋਈ ਸਰਕਾਰ ਦੇ ਕੰਮਕਾਜ &rsquoਚ ਰੁਕਾਵਟ ਪਾਉਣ ਦੀ ਉਨ੍ਹਾਂ ਦੀ ਯੋਗਤਾ ਦੇ ਆਧਾਰ &rsquoਤੇ ਹੀ ਕੀਤੀ ਜਾ ਰਹੀ ਹੈ। &rsquo&rsquo