ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਤੋਂ ਤਿਰੰਗਾ ਲਹਿਰਾਇਆ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨੇ 78ਵੇਂ ਆਜ਼ਾਦੀ ਦਿਹਾੜੇ ਮੌਕੇ ਲਗਾਤਾਰ 11ਵੀਂ ਵਾਰ ਲਾਲ ਕਿਲ੍ਹੇ ਤੋਂ ਝੰਡਾ ਲਹਿਰਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ ਮੌਕੇ ਸੰਬੋਧਨ ਕਰਿਦਆਂ ਕਿਹਾ ਜਦੋਂ 40 ਕਰੋੜ ਦੇਸ਼ ਵਾਸੀ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਦੇਸ਼ ਨੂੰ ਆਜ਼ਾਦ ਕਰਵਾ ਸਕਦੇ ਹਨ ਤਾਂ ਅੱਜ 140 ਕਰੋੜ &lsquoਪਰਿਵਾਰਕ ਮੈਂਬਰ&rsquo ਵੀ ਇਸੇ ਭਾਵਨਾ ਨਾਲ ਭਾਰਤ ਨੂੰ ਖੁਸ਼ਹਾਲ ਬਣਾ ਸਕਦੇ ਹਨ।
78ਵੇਂ ਸੁਤੰਤਰਤਾ ਦਿਵਸ ਦੇ ਮੌਕੇ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ &lsquoਵਿਕਸਿਤ ਭਾਰਤ 2047&rsquo ਸਿਰਫ਼ ਇਕ ਭਾਸ਼ਣ ਦੇ ਸ਼ਬਦ ਨਹੀਂ ਹਨ, ਬਲਕਿ ਇਸਦੇ ਪਿੱਛੇ ਕੜੀ ਮਿਹਨਤ ਜਾਰੀ ਹੈ। ਸੁਤੰਤਰਤਾ ਦਿਵਸ &rsquoਤੇ ਆਪਣੇ ਤੀਜੇ ਕਾਰਜਕਾਰਲ ਦੇ ਪਹਿਲੇ ਸੰਬੋਧਨ ਤੋਂ ਬਾਅਦ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪਿੱਛੇ ਛੱਡ ਦਿੱਤਾ ਹੈ। ਮਨਮੋਹਨ ਸਿੰਘ ਨੇ 2004 ਤੋਂ 2014 ਦੌਰਾਨ ਕਿਲ੍ਹੇ ਤੋਂ 10 ਵਾਰ ਝੰਡਾ ਲਹਿਰਾਇਆ ਸੀ।