image caption:

ਸ਼ੁੱਕਰਵਾਰ 16 ਅਗਸਤ 2024 ਅੱਜ ਦੀਆਂ ਮੁੱਖ ਖਬਰਾਂ

 ਸੁਨੀਤਾ ਵਿਲੀਅਮਜ਼ ਦੀ ਹੱਡੀਆਂ ਅਤੇ ਮਾਸਪੇਸ਼ੀਆਂ ਦੇ ਕਮਜ਼ੋਰ ਹੋਣ ਦਾ ਖਤਰਾ, 2025 ਤੱਕ ਵਾਪਸ ਨਹੀਂ ਆ ਸਕਦੀ
ਵਾਸ਼ਿੰਗਟਨ, -ਭਾਰਤੀ-ਅਮਰੀਕੀ ਨਾਗਰਿਕ ਸੁਨੀਤਾ ਵਿਲੀਅਮਜ਼ ਦਾ ਪੁਲਾੜ 'ਚ ਰੁਕਣਾ ਲਗਾਤਾਰ ਵਧਦਾ ਜਾ ਰਿਹਾ ਹੈ। ਵਰਤਮਾਨ ਵਿੱਚ, ਉਸਦੀ ਵਾਪਸੀ ਫਰਵਰੀ 2025 ਲਈ ਤਹਿ ਕੀਤੀ ਗਈ ਹੈ। ਸੁਨੀਤਾ ਦੇ ਪਤੀ ਮਾਈਕਲ ਨੇ ਆਪਣੀ ਪਤਨੀ ਦੇ ਸਪੇਸ ਵਿੱਚ ਫਸੇ ਹੋਣ ਬਾਰੇ ਕਿਹਾ, ਸਪੇਸ ਸੁਨੀਤਾ ਦੀ ਪਸੰਦੀਦਾ ਜਗ੍ਹਾ ਰਹੀ ਹੈ, ਉਹ ਇੱਥੇ ਖੁਸ਼ ਹੈ।ਪੁਲਾੜ ਯਾਨ ਪੁਲਾੜ ਵਿੱਚ ਫਸਿਆ ਹੋਇਆ ਹੈ ਪਰ ਉਸਨੂੰ ਉਮੀਦ ਹੈ ਕਿ ਉਸਦੀ ਪਤਨੀ ਵਾਪਸ ਆ ਜਾਵੇਗੀ। ਵਾਲ ਸਟਰੀਟ ਜਰਨਲ ਨਾਲ ਗੱਲਬਾਤ 'ਚ ਉਸ ਨੇ ਕਿਹਾ, ਸਪੇਸ ਉਸ ਦੀ ਖੁਸ਼ੀ ਦਾ ਕਾਰਨ ਹੈ। ਭਾਵੇਂ ਉਸ ਨੂੰ ਸਦਾ ਲਈ ਉਥੇ ਹੀ ਰਹਿਣਾ ਪਵੇ।

 

ਪਾਈਟੋਂਗਤਾਰਨ ਸਿæਨਾਵਾਤਰਾ ਬਣੇ ਥਾਈਲੈਂਡ ਦੇ ਪ੍ਰਧਾਨ ਮੰਤਰੀ
ਬੈਂਗਕੌਕ: ਥਾਈਲੈਂਡ ਵਿੱਚ ਸੰਸਦ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪਾਈਟੋਂਗਤਾਰਨ ਸਿæਨਾਵਾਤਰਾ ਨੂੰ ਚੁਣਿਆ ਹੈ। ਉਹ ਸਾਬਕਾ ਪ੍ਰਧਾਨ ਮੰਤਰੀ ਥਾਕਸਿਨ ਸਿæਨਾਵਾਤਰਾ ਦੀ ਬੇਟੀ ਹੈ। 37 ਸਾਲਾ ਪਾਈਟੋਂਗਤਾਰਨ ਦੇਸ਼ ਦੇ 31ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਉਹ ਥਾਈਲੈਂਡ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਹੋਣ ਦੇ ਨਾਲ-ਨਾਲ ਇਹ ਅਹੁਦਾ ਸੰਭਾਲਣ ਵਾਲੀ ਦੇਸ਼ ਦੀ ਦੂਜੀ ਮਹਿਲਾ ਵੀ ਹਨ।
ਯਿੰਗਲਕ ਥਾਈਲੈਂਡ ਦੀ ਪ੍ਰਧਾਨ ਮੰਤਰੀ ਬਣਨ ਵਾਲੀ ਦੇਸ਼ ਦੀ ਪਹਿਲੀ ਔਰਤ ਸੀ। ਉਹ ਪਾਈਟੋਂਗਤਾਰਨ ਦੀ ਮਾਸੀ ਹੈ। ਪਾਈਟੋਂਗਤਾਰਨ ਪ੍ਰਧਾਨ ਮੰਤਰੀ ਬਣਨ ਵਾਲੇ ਸਿæਨਾਵਾਤਰਾ ਪਰਿਵਾਰ ਦੇ ਤੀਜੇ ਨੇਤਾ ਹਨ। ਥਾਕਸੀਨ ਦੇ ਜੀਜਾ ਸੋਮਚਾਈ ਵੋਂਗਸਾਵਤ ਨੇ ਵੀ 2008 ਵਿੱਚ ਥਾਈਲੈਂਡ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ।

 

ਰਾਜੋਆਣਾ ਬਾਰੇ ਫੈਸਲਾ ਲੈਣ ਲਈ ਸ਼ਘਫਛ ਵਲੋਂ ਆਖ਼ਰੀ ਵਾਰ ਰਾਸ਼ਟਰਪਤੀ ਨੂੰ ਮਿਲਣ ਦੀ ਤਿਆਰੀ
ਅੰਮ੍ਰਿਤਸਰ : ਹੁਣ ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਬੰਦੀ ਸਿੱਖਾਂ ਬਾਰੇ ਫੈਸਲਾ ਲੈਣ ਲਈ ਆਖਰੀ ਵਾਰ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਜਾਵੇਗੀ। ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਸਿੱਖਾਂ ਬਾਰੇ ਉਪਰੋਕਤ ਫੈਸਲਾ ਸ਼ੁੱਕਰਵਾਰ ਨੂੰ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਮੀਟਿੰਗ ਵਿੱਚ ਲਿਆ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ। 12 ਸਾਲਾਂ ਤੋਂ ਰਾਜੋਆਣਾ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਦਾਇਰ ਰਹਿਮ ਦੀ ਅਪੀਲ 'ਤੇ ਕੋਈ ਫੈਸਲਾ ਨਹੀਂ ਹੋਇਆ। ਸ਼੍ਰੋਮਣੀ ਕਮੇਟੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਵੀ ਸਪੱਸ਼ਟ ਕੀਤਾ ਹੈ ਕਿ ਇਸ ਬਾਰੇ ਫੈਸਲਾ ਸਰਕਾਰ ਨੇ ਲੈਣਾ ਹੈ। ਪਰ ਸਰਕਾਰ ਖੁਦ ਇਹ ਸਪੱਸ਼ਟ ਨਹੀਂ ਕਰ ਰਹੀ ਕਿ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਜਾਂ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਿਆ ਜਾਵੇ। ਹੁਣ ਜਲਦੀ ਹੀ ਇੱਕ ਵਫ਼ਦ ਰਾਸ਼ਟਰਪਤੀ ਨੂੰ ਮਿਲੇਗਾ।


&lsquo&lsquoਅਕਾਲੀਆਂ ਕੋਲੋਂ ਇਸ਼ਤਿਹਾਰਾਂ ਦਾ 90 ਲੱਖ ਵਿਆਜ ਸਮੇਤ ਵਸੂਲਿਆ ਜਾਵੇ&rsquo&rsquo
ਅੰਮ੍ਰਿਤਸਰ : ਬਲਦੇਵ ਸਿੰਘ ਸਿਰਸਾ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਸ਼੍ਰੀ ਅਕਾਲ ਤਖਤ ਸਾਹਿਬ &rsquoਤੇ ਪੁੱਜੇ, ਜਿੱਥੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ ਤੇ ਉਹਨਾਂ ਨਾਲ ਗੱਲਬਾਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਸਾਡੀ ਜਥੇਦਾਰ ਸਾਹਿਬ ਨੇ ਬਹੁਤ ਸਮਾਂ ਸਾਡੀ ਬੜੇ ਧਿਆਨ ਨਾਲ ਗੱਲ ਸੁਣੀ। ਉਨ੍ਹਾਂ ਮੰਗ ਪੱਤਰ ਬਾਰੇ ਆਖਿਆ ਕਿ ਸਾਡੇ ਵੱਲੋਂ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਗਈ ਐ ਕਿ ਸਿਰਸੇ ਸਾਧ ਨੂੰ ਮੁਆਫ਼ੀ ਦੇਣ ਸਮੇਂ ਜਿਹੜੇ 90 ਲੱਖ ਰੁਪਏ ਦੇ ਇਸ਼ਤਿਹਾਰ ਛਪਵਾਏ ਗਏ ਸੀ, ਉਹ ਇਸ਼ਤਹਾਰ ਗੁਰੂ ਕੀ ਗੋਲਕ ਵਿਚੋਂ ਗਏ ਸੀ, ਜੋ ਨਾਜਾਇਜ਼ ਗਏ ਨੇ। ਇਹ ਸਾਰੇ 90 ਲੱਖ ਰੁਪਿਏ ਪਹਿਲਾਂ ਇਹਨਾਂ ਕੋਲੋਂ ਜਿਹੜਾ 18% ਸਮੇਤ ਬਿਆਜ ਵਸੂਲ ਕੀਤਾ ਜਾਣੇ ਚਾਹੀਦੇ ਹਨ।


ਕੈਨੇਡਾ ਸਿਆਸਤ ਵਿਚ ਨਵਾਂ ਤੂਫਾਨ ਉਠਣ ਦੇ ਸੰਕੇਤ
ਔਟਵਾ : ਕੁਝ ਦਿਨਾਂ ਦੇ ਟਿਕਾਅ ਮਗਰੋਂ ਕੈਨੇਡੀਅਨ ਸਿਆਸਤ ਵਿਚ ਤੂਫਾਨ ਉਠਦਾ ਮਹਿਸੂਸ ਹੋਇਆ ਜਦੋਂ ਜਸਟਿਨ ਟਰੂਡੋ ਵੱਲੋਂ 9 ਮੰਤਰੀਆਂ ਦੀ ਛੁੱਟੀ ਕੀਤੇ ਜਾਣ ਦੀਆਂ ਕਨਸੋਆਂ ਆਉਣ ਲੱਗੀਆਂ ਪਰ ਦੂਜੇ ਪਾਸੇ ਟਰੂਡੋ ਵਿਰੁੱਧ ਬਗਾਵਤ ਤੇਜ਼ ਹੋਣ ਅਤੇ ਬਾਗੀਆਂ ਵੱਲੋਂ ਪ੍ਰਧਾਨ ਮੰਤਰੀ ਦੀ ਕੁਰਸੀ ਛੱਡਣ ਲਈ ਮਜਬੂਰ ਕਰਨ ਦੇ ਕਿਆਸੇ ਵੀ ਲਾਏ ਜਾ ਰਹੇ ਹਨ। ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਸੀਟ &rsquoਤੇ ਹੋਈ ਹਾਰ ਮਗਰੋਂ ਲਿਬਰਲ ਲੀਡਰਸ਼ਿਪ ਵਿਚ ਤਬਦੀਲੀ ਦਾ ਮਸਲਾ ਰਫ਼ਾ-ਦਫ਼ਾ ਹੋ ਗਿਆ ਪਰ ਇਸ ਵਾਰ ਠੋਸ ਸਿੱਟਾ ਨਿਕਲਣ ਦੇ ਆਸਾਰ ਨਜ਼ਰ ਆ ਰਹੇ ਹਨ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਚੀਜ਼ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਗਲੀਆਂ ਚੋਣਾਂ ਵਿਚ ਲਿਬਰਲ ਪਾਰਟੀ ਦੀ ਅਗਵਾਈ ਕੌਣ ਕਰੇਗਾ। ਲਿਬਰਲ ਪਾਰਟੀ ਨੂੰ ਇਨ੍ਹਾਂ ਗੱਲਾਂ ਤੋਂ ਬਾਹਰ ਆਉਂਦਿਆਂ ਆਪਣੀ ਕਾਰਗੁਜ਼ਾਰੀ ਸੁਧਾਰਨ &rsquoਤੇ ਜ਼ੋਰ ਹੋਣਾ ਚਾਹੀਦਾ ਹੈ।

 

ਭਗਵੰਤ ਮਾਨ ਨੇ ਸਿਸੋਦੀਆ ਨਾਲ ਮੁਲਾਕਾਤ ਕੀਤੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਉਨ੍ਹਾਂ ਨਾਲ ਪਹਿਲੀ ਵਾਰ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਉਨ੍ਹਾਂ ਪਾਰਟੀ ਨਾਲ ਜੁੜੇ ਮੁੱਦੇ ਵਿਚਾਰੇ।

 

ਜਲੰਧਰ ਪੁਲੀਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਗਰੋਹ ਦੇ ਚਾਰ ਮੈਂਬਰ ਹਥਿਆਰਾਂ ਸਣੇ ਕਾਬੂ ਕੀਤੇ
ਜਲੰਧਰ ਦਿਹਾਤੀ ਪੁਲੀਸ ਨੇ ਜਲੰਧਰ-ਬਟਾਲਾ ਹਾਈਵੇਅ &rsquoਤੇ ਜੱਗੂ ਭਗਵਾਨਪੁਰੀਆ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਵਾਹਨ ਵੀ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਅਸਰਤ ਕੰਠ ਉਰਫ ਸਾਬੀ, ਕਮਲਪ੍ਰੀਤ ਸਿੰਘ ਉਰਫ ਕੋਮਲ ਬਾਜਵਾ, ਪਰਦੀਪ ਕੁਮਾਰ ਉਰਫ ਗੋਰਾ ਅਤੇ ਗੁਰਮੀਤ ਰਾਜ ਉਰਫ ਜੁਨੇਜਾ ਵਜੋਂ ਹੋਈ ਹੈ। ਪੁਲੀਸ ਟੀਮਾਂ ਨੇ ਚਾਰ ਹਥਿਆਰ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਚੀਨ ਦਾ 7.65 ਐੱਮਐੱਮ ਗਲਾਕ, ਦੋ .30 ਬੋਰ ਦਾ ਪਿਸਤੌਲ ਅਤੇ ਰਿਵਾਲਵਰ ਸਮੇਤ ਚਾਰ ਕਾਰਤੂਸ ਅਤੇ ਤਿੰਨ ਮੈਗਜ਼ੀਨ ਸ਼ਾਮਲ ਹਨ। ਮੁਲਜ਼ਮਾਂ ਪਾਸੋਂ ਦੋ ਵਾਹਨ ਮਹਿੰਦਰਾ ਐੱਕਸਯੂਵੀ (ਪੀਬੀ-09-3039) ਅਤੇ ਬ੍ਰੇਜ਼ਾ (ਪੀਬੀ-09-ਈਪੀ-7100) ਵੀ ਜ਼ਬਤ ਕੀਤੇ ਹਨ। ਗਰੋਹ ਦੇ ਸਰਗਨਾ ਸਾਬੀ ਨੇ ਮੰਨਿਆ ਕਿ ਜ਼ਬਤ ਕੀਤੇ ਹਥਿਆਰ ਜੱਗੂ ਭਗਵਾਨਪੁਰੀਆ ਗੈਂਗ ਦੇ ਅਮਨ ਉਰਫ਼ ਅੰਡਾ, ਜੋ ਇਸ ਸਮੇਂ ਜਰਮਨੀ ਵਿੱਚ ਰਹਿੰਦਾ ਹੈ, ਵੱਲੋਂ ਸਪਲਾਈ ਕੀਤੇ ਗਏ ਸਨ।

 

ਪੰਜਾਬ &rsquoਚ ਹਿਮਾਚਲ ਦੇ ਕਾਂਗਰਸੀ ਵਿਧਾਇਕ &rsquoਤੇ ਹਮਲਾ 

ਹਿਮਾਚਲ ਪ੍ਰਦੇਸ਼ ਦੇ ਕੁਟਲੇਹਰ ਹਲਕੇ ਤੋਂ ਵਿਧਾਇਕ ਵਿਵੇਕ ਸ਼ਰਮਾ &rsquoਤੇ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ &rsquoਚ ਵੀਰਵਾਰ ਰਾਤ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਹਮਲਾ ਕਰ ਦਿੱਤਾ। ਸ਼ਰਮਾ &rsquoਤੇ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਸ਼ਰਮਾ ਆਪਣੀ ਕਾਰ ਰਾਹੀਂ ਜਲੰਧਰ ਤੋਂ ਵਾਪਸ ਆ ਰਹੇ ਸਨ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਵਿਵੇਕ ਸ਼ਰਮਾ ਨੇ ਕਿਹਾ ਕਿ ਅਣਪਛਾਤੇ ਹਮਲਾਵਰਾਂ ਨੇ ਰਾਡ ਨਾਲ ਉਨ੍ਹਾਂ ਦੀ ਕਾਰ &rsquoਤੇ ਹਮਲਾ ਕੀਤਾ ਅਤੇ ਪਿਛਲਾ ਸ਼ੀਸ਼ਾ ਤੋੜ ਦਿੱਤਾ। ਇਹ ਘਟਨਾ ਉਦੋਂ ਵਾਪਰੀ ਉਹ ਆਪਣੇ ਜੱਦੀ ਪਿੰਡ ਵਾਪਸ ਆ ਰਹੇ ਸਨ। ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।  


ਅਮਰੀਕਾ &rsquoਚ ਜੇ ਅੱਜ ਚੋਣਾਂ ਹੋਣ ਤਾਂ ਕਮਲਾ ਹੈਰਿਸ ਲੋਕਾਂ ਦੀ ਪਹਿਲੀ ਪਸੰਦ ਹੋਵੇਗੀ: ਵਾਸ਼ਿੰਗਟਨ ਪੋਸਟ

&lsquoਵਾਸ਼ਿੰਗਟਨ ਪੋਸਟ&rsquo ਨੇ ਆਪਣੇ ਸਰਵੇਖਣ ਦੇ ਨਤੀਜਿਆਂ ਦੇ ਆਧਾਰ &lsquoਤੇ ਜਾਣਕਾਰੀ ਦਿੱਤੀ ਹੈ ਕਿ ਜੇ ਅੱਜ ਅਮਰੀਕਾ &rsquoਚ ਚੋਣਾਂ ਹੁੰਦੀਆਂ ਹਨ ਤਾਂ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਅਤੇ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਲੋਕਾਂ ਦੀ ਪਹਿਲੀ ਪਸੰਦ ਹੋਵੇਗੀ। ਅਮਰੀਕਾ ਦੇ ਰੋਜ਼ਾਨਾ ਅਖ਼ਬਾਰ ਵਾਸ਼ਿੰਗਟਨ ਪੋਸਟ ਨੇ ਅੱਜ ਕਿਹਾ, &lsquoਬਾਇਡਨ ਨੇ ਚੋਣਾਂ ਤੋਂ ਆਪਣਾ ਨਾਂ ਵਾਪਸ ਲੈਣ ਤੋਂ ਬਾਅਦ ਹੈਰਿਸ ਨੇ ਮਕਬੂਲੀਅਤ ਪੱਖੋਂ ਉਨ੍ਹਾਂ ਰਾਸ਼ਟਰੀ ਪੱਧਰ &rsquoਤੇ ਦੋ ਫੀਸਦ ਹੋਰ ਅੰਕ ਪ੍ਰਾਪਤ ਕੀਤੇ ਹਨ ਅਤੇ ਐਤਵਾਰ ਤੱਕ ਉਹ ਅੱਗੇ ਦਿਖਾਈ ਦੇ ਰਹੀ ਹੈ।&rsquo ਰਿਪੋਰਟ &lsquoਚ ਕਿਹਾ ਗਿਆ ਹੈ, &lsquoਜੇ ਅੱਜ ਰਾਸ਼ਟਰਪਤੀ ਚੋਣਾਂ ਹੁੰਦੀਆਂ ਹਨ ਤਾਂ ਸਾਡੇ ਪੋਲ ਮੁਤਾਬਕ ਹੈਰਿਸ ਸਭ ਤੋਂ ਪਸੰਦੀਦਾ ਉਮੀਦਵਾਰ ਹੋਵੇਗੀ।&rsquo ਅਖਬਾਰ ਮੁਤਾਬਕ ਹੈਰਿਸ ਨੇ ਵਿਸਕਾਨਸਿਨ ਅਤੇ ਪੈਨਸਿਲਵੇਨੀਆ &rsquoਚ ਲੀਡ ਹਾਸਲ ਕੀਤੀ ਹੈ ਅਤੇ ਮਿਸ਼ੀਗਨ &rsquoਚ ਡੋਨਾਲਡ ਟਰੰਪ ਉਨ੍ਹਾਂ ਤੋਂ ਇਕ ਫੀਸਦੀ ਤੋਂ ਵੀ ਘੱਟ ਫ਼ਰਕ ਨਾਲ ਅੱਗੇ ਹਨ।