image caption:

ਸੋਮਵਾਰ 19 ਅਗਸਤ 2024- ਅੱਜ ਦੀਆਂ ਮੁੱਖ ਖ਼ਬਰਾਂ

 ਭਾਰਤ ਨੇ ਰੂਸ ਅਤੇ ਯੂਕਰੇਨ ਲਈ ਵਿਚੋਲਗੀ ਕਰਨ ਤੋਂ ਕਰ ਦਿੱਤਾ ਇਨਕਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਹਫਤੇ ਯੂਕਰੇਨ ਦਾ ਦੌਰਾ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਭਾਰਤ ਰੂਸ ਅਤੇ ਯੂਕਰੇਨ ਵਿਚਾਲੇ ਵਿਚੋਲੇ ਦੀ ਭੂਮਿਕਾ ਨਿਭਾਉਣ ਤੋਂ ਇਨਕਾਰ ਕਰ ਚੁੱਕਾ ਹੈ। ਹਾਲਾਂਕਿ ਕਿਹਾ ਕਿ ਅਸੀਂ ਦੋਹਾਂ ਦੇਸ਼ਾਂ ਵਿਚਾਲੇ ਸੰਦੇਸ਼ ਭੇਜਣ 'ਚ ਮਦਦ ਕਰ ਸਕਦੇ ਹਾਂ। ਦੱਸਣਯੋਗ ਹੈ ਕਿ ਪੀਐਮ ਮੋਦੀ 23 ਅਗਸਤ ਨੂੰ ਯੂਕਰੇਨ ਦੇ ਦੌਰੇ 'ਤੇ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਫਰਵਰੀ 2022 'ਚ ਰੂਸੀ ਹਮਲੇ ਤੋਂ ਬਾਅਦ ਕਿਸੇ ਸੀਨੀਅਰ ਭਾਰਤੀ ਨੇਤਾ ਦੀ ਇਹ ਪਹਿਲੀ ਯਾਤਰਾ ਹੈ। ਨਾਲ ਹੀ, 1991 ਵਿੱਚ ਆਜ਼ਾਦੀ ਤੋਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਯੂਕਰੇਨ ਦੀ ਇਹ ਪਹਿਲੀ ਯਾਤਰਾ ਹੋਵੇਗੀ।

ਖਾਲਸਾ ਪੰਥ ਦੇ ਹਿੱਤਾਂ ਨਾਲ ਕਦੇ ਸਮਝੌਤਾ ਨਹੀਂ ਕਰਾਂਗੇ : ਸੁਖਬੀਰ ਸਿੰਘ ਬਾਦਲ

ਬਾਬਾ ਬਕਾਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਹ ਕਦੇ ਵੀ ਖਾਲਸਾ ਪੰਥ ਦੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਨਗੇ ਅਤੇ ਹਮੇਸ਼ਾ ਪੰਜਾਬ ਦੇ ਵਿਕਾਸ ਵਾਸਤੇ ਕੰਮ ਕਰਨਗੇ। ਇਤਿਹਾਸਕ ਰੱਖੜ ਪੁੰਨਿਆ ਦੇ ਮੌਕੇ &rsquoਤੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥ ਨੂੰ ਅਪੀਲ ਕੀਤੀ ਕਿ ਉਹ ਗੱਦਾਰਾਂ ਦੀ ਹਮੇਸ਼ਾ ਮਨ ਵਿਚ ਪਛਾਣ ਕਰਨ ਅਤੇ ਕਿਹਾ ਕਿ ਇਹ ਉਹੀ ਲੋਕ ਹਨ ਜੋ ਏਜੰਸੀਆਂ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।

ਮੈਂ ਪੰਜਾਬ ਨੂੰ ਬੁਲੰਦੀਆਂ 'ਤੇ ਵੇਖਣਾ ਚਾਹੁੰਦਾ ਹਾਂ : ਮੁੱਖ ਮੰਤਰੀ Mann

ਬਾਬਾ ਬਕਾਲਾ - ਪੰਜਾਬਪ੍ਰਸਤ ਹੋਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਉਤੇ ਤਿੱਖਾ ਨਿਸ਼ਾਨਾ ਸਾਧਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਥ ਦੇ ਨਾਮ ਉਤੇ ਵੋਟਾਂ ਮੰਗਣ ਵਾਲੀ ਇਸ ਪਾਰਟੀ ਨੇ ਸੰਸਦ ਵਿੱਚ ਕਦੇ ਵੀ ਪੰਜਾਬ ਦੀ ਗੱਲ ਨਹੀਂ ਕੀਤੀ। ਰੱਖੜ ਪੁੰਨਿਆ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਪੰਥ ਦੇ ਨਾਮ ਉਤੇ ਵੋਟਾਂ ਲੈ ਕੇ ਸੱਤਾ ਦਾ ਸੁਖ ਭੋਗਣ ਵਾਲੀ ਪਾਰਟੀ ਦੇ ਆਗੂ ਸੰਸਦ ਵਿੱਚ ਪੰਜਾਬ ਦੇ ਮਸਲਿਆਂ ਉਤੇ ਮੂਕ ਦਰਸ਼ਕ ਬਣੇ ਰਹੇ। ਭਗਵੰਤ ਸਿੰਘ ਨੇ ਇਕ ਮਿਸਾਲ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ 26 ਦਸੰਬਰ, 2018 ਨੂੰ ਲੋਕ ਸਭਾ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਤਤਕਾਲੀ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਕੋਲ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਲੋਕ ਸਭਾ ਸਪੀਕਰ ਨੇ ਉਨ੍ਹਾਂ ਦੀ ਅਪੀਲ ਨਾਲ ਸਹਿਮਤ ਹੁੰਦਿਆਂ ਸੰਸਦ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਤਿਕਾਰ ਵਜੋਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ ਜ਼ੁਲਮ ਅਤੇ ਬੇਇਨਸਾਫੀ ਅੱਗੇ ਈਨ ਨਹੀਂ ਮੰਨੀ। ਮੁੱਖ ਮੰਤਰੀ ਨੇ ਕਿਹਾ, &ldquoਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਅਕਾਲੀ ਦਲ ਨੇ ਕਦੇ ਵੀ ਸਾਹਿਬਜ਼ਾਦਿਆਂ ਨੂੰ ਸੰਸਦ ਵਿੱਚ ਸਤਿਕਾਰ ਭੇਟ ਬਾਰੇ ਅਰਜ਼ੀ ਤੱਕ ਨਹੀਂ ਦਿੱਤੀ ਜਦਕਿ ਇਹ ਪਾਰਟੀ ਪੰਥਪ੍ਰਸਤ ਅਤੇ ਪੰਜਾਬਪ੍ਰਸਤ ਹੋਣ ਦਾ ਦਾਅਵਾ ਕਰਦੀ ਹੈ। ਪੰਜਾਬ ਦੇ ਮਸਲਿਆਂ ਬਾਰੇ ਇਨ੍ਹਾਂ ਕੋਲੋਂ ਹੋਰ ਕੀ ਉਮੀਦ ਰੱਖੀ ਜਾ ਸਕਦੀ ਹੈ।&rdquo


ਪੁਲਾੜ &rsquoਚ ਲੰਮਾ ਸਮਾਂ ਰਹਿਣ ਨਾਲ ਸੁਨੀਤਾ ਵਿਲੀਅਮਜ਼ ਦੀਆਂ ਅੱਖਾਂ &rsquoਚ ਪੈਦਾ ਹੋਣ ਲਗੀ ਸਮੱਸਿਆ

ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੇ ਸਾਥੀ ਬੁਚ ਵਿਲਮੋਰ ਨੂੰ ਹੁਣ ਪੁਲਾੜ &rsquoਚ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 58 ਸਾਲਾ ਸੁਨੀਤਾ ਵਿਲੀਅਮਜ਼ ਨੂੰ ਹੁਣ ਅਪਣੀਆਂ ਅੱਖਾਂ &rsquoਚ ਕੁੱਝ ਸਮੱਸਿਆ ਪੇਸ਼ ਆ ਰਹੀ ਹੈ। ਇਹ ਸਮੱਸਿਆ ਆਮ ਤੌਰ &rsquoਤੇ ਵਿਅਕਤੀ ਦੇ ਮਾਈਕ੍ਰੋ-ਗ੍ਰੈਵਿਟੀ &rsquoਚ ਲੰਮਾ ਸਮਾਂ ਰਹਿਣ ਕਾਰਨ ਆ ਜਾਂਦੀ ਹੈ। ਵਿਲੀਅਮਜ਼ ਦੀ ਸਥਿਤੀ ਨੂੰ ਸਪੇਸ-ਫ਼ਲਾਈਟ ਐਸੋਸੀਏਟਡ ਨਿਊਰੋ-ਅਕਲਰ ਸਿੰਡ੍ਰੋਮ (ਐਸਏਐਨਐਸ) ਵਜੋਂ ਜਾਣਿਆ ਜਾਂਦਾ ਹੈ।

ਇਸ ਸਮੱਸਿਆ &rsquoਚ ਸਰੀਰ ਅੰਦਰ ਤਰਲ ਪਦਾਰਥਾਂ ਦੀ ਵੰਡ ਪ੍ਰਭਾਵਿਤ ਹੋ ਜਾਂਦੀ ਹੈ, ਜਿਸ ਕਾਰਨ ਅੱਖਾਂ ਸਬੰਧੀ ਸਮੱਸਿਆਵਾਂ ਪੇਸ਼ ਆ ਸਕਦੀਆਂ ਹਨ। ਇਸ ਵਿਚ ਨਜ਼ਰ ਧੁੰਦਲੀ ਹੋਣ ਲਗਦੀ ਹੈ ਤੇ ਅੱਖ ਦਾ ਪੂਰਾ ਟਾਂਚਾ ਹੀ ਬਦਲ ਸਕਦਾ ਹੈ। ਹੁਣ ਸੁਨੀਤਾ ਵਿਲੀਅਮਜ਼ ਦੀਆਂ ਅੱਖਾਂ &rsquoਚ ਸਮੱਸਿਆ ਦਾ ਪਤਾ ਲਾਉਣ ਲਈ ਉਨ੍ਹਾਂ ਦੇ ਰੈਟੀਨਾ, ਕੌਰਨੀਆ ਤੇ ਲੈਨਜ਼ ਦੇ ਸਕੈਨ ਕੀਤੇ ਗਏ ਹਨ। ਇਹ ਦੋਵੇਂ ਬੋਇੰਗ ਦੇ ਪੁਲਾੜ ਵਾਹਨ &lsquoਸਟਾਰਲਾਈਨਰ&rsquo ਦੇ 9 ਦਿਨਾ ਮਿਸ਼ਨ &rsquoਤੇ ਗਏ ਸਨ ਪਰ ਸਪੇਸ-ਸ਼ਿਪ &rsquoਚ ਗੜਬੜੀ ਕਾਰਣ ਉਨ੍ਹਾਂ ਨੂੰ ਕੌਮਾਂਤਰੀ ਸਪੇਸ ਸਟੇਸ਼ਨ &rsquoਤੇ ਹੀ ਸਮਾਂ ਬਤੀਤ ਕਰਨਾ ਪੈ ਰਿਹਾ ਹੈ।


ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖਿਲਾਫ਼ ਕਤਲ ਦਾ ਇਕ ਹੋਰ ਮਾਮਲਾ ਦਰਜ
ਬੰਗਲਾਦੇਸ਼ &rsquoਚ ਵਿਵਾਦਪੂਰਨ ਰਾਖਵਾਂਕਰਨ ਪ੍ਰਣਾਲੀ ਦੇ ਵਿਰੁਧ ਅੰਦੋਲਨ ਦੌਰਾਨ ਇਕ ਮੱਛੀ ਵਪਾਰੀ ਦੀ ਮੌਤ ਨੂੰ ਲੈ ਕੇ ਦੇਸ਼ ਤੋਂ ਬਾਹਰ ਰਹਿ ਰਹੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੀ ਸਰਕਾਰ ਦੇ ਸਾਬਕਾ ਮੰਤਰੀਆਂ ਸਮੇਤ 62 ਲੋਕਾਂ ਵਿਰੁਧ ਕਤਲ ਦਾ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਸੋਮਵਾਰ ਨੂੰ ਮੀਡੀਆ &rsquoਚ ਆਈ ਇਕ ਖਬਰ &rsquoਚ ਦਿਤੀ ਗਈ ਹੈ।ਸਰਕਾਰੀ ਨੌਕਰੀਆਂ &rsquoਚ ਰਾਖਵਾਂਕਰਨ ਪ੍ਰਣਾਲੀ ਦੇ ਵਿਰੋਧ &rsquoਚ ਵੱਡੇ ਪੱਧਰ &rsquoਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ 5 ਅਗੱਸਤ ਨੂੰ ਭਾਰਤ ਆਈ ਹਸੀਨਾ (76) &rsquoਤੇ ਕਈ ਮਾਮਲੇ ਦਰਜ ਕੀਤੇ ਗਏ ਹਨ।&lsquoਢਾਕਾ ਟ੍ਰਿਬਿਊਨ&rsquo ਦੀ ਖਬਰ ਮੁਤਾਬਕ ਮੁਹੰਮਦ ਮਿਲਾਨ ਦੀ ਪਤਨੀ ਸ਼ਹਿਨਾਜ਼ ਬੇਗਮ ਨੇ ਇਹ ਮਾਮਲਾ ਦਰਜ ਕਰਵਾਇਆ ਹੈ। ਮਿਲਾਨ ਨੂੰ 21 ਜੁਲਾਈ ਨੂੰ ਉਸ ਸਮੇਂ ਗੋਲੀ ਮਾਰ ਦਿਤੀ ਗਈ ਸੀ ਜਦੋਂ ਉਹ ਮੱਛੀ ਬਾਜ਼ਾਰ ਤੋਂ ਘਰ ਪਰਤ ਰਿਹਾ ਸੀ।ਹਸੀਨਾ, ਸਾਬਕਾ ਸੜਕ ਆਵਾਜਾਈ ਅਤੇ ਪੁਲ ਮੰਤਰੀ ਓਬੈਦੁਲ ਕਾਦਰ, ਸਾਬਕਾ ਸੰਸਦ ਮੈਂਬਰ ਸ਼ਮੀਮ ਉਸਮਾਨ ਅਤੇ ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਇਸ ਮਾਮਲੇ ਵਿਚ 62 ਮੁਲਜ਼ਮਾਂ ਵਿਚ ਸ਼ਾਮਲ ਹਨ।


ਅੰਮ੍ਰਿਤਸਰ 'ਚ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਵੱਲੋਂ ਜਾਂਚ ਸ਼ੁਰੂ

 ਅੰਮ੍ਰਿਤਸਰ ਦੇ ਟ੍ਰਿਲੀਅਮ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਅੱਜ ਗੁਰੂਗ੍ਰਾਮ ਦੇ ਐਂਬੀਐਂਸ ਮਾਲ ਅਤੇ ਜੈਪੁਰ ਦੇ ਇੱਕ ਵੱਡੇ ਮਾਲ ਤੋਂ ਧਮਕੀ ਭਰੀਆਂ ਕਾਲਾਂ ਮਿਲਣ ਤੋਂ ਬਾਅਦ, ਅੰਮ੍ਰਿਤਸਰ ਪੁਲਿਸ ਵੀ ਕੰਟਰੋਲ ਰੂਮ ਤੱਕ ਪਹੁੰਚ ਗਈ ਹੈ। ਧਮਕੀ ਮਿਲਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਭਾਲ ਜਾਰੀ ਹੈ।

ਫਿਲਹਾਲ ਮਾਲ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਟਰੋਲ ਰੂਮ ਤੋਂ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੀ ਸੂਚਨਾ ਮਿਲੀ ਹੈ। ਡੀਸੀਪੀ ਹੈੱਡਕੁਆਰਟਰ ਸਤਵੀਰ ਸਿੰਘ ਅਟਵਾਲ ਨੇ ਦੱਸਿਆ ਕਿ ਕੰਟਰੋਲ ਰੂਮ ਵਿੱਚ ਇੱਕ ਕਾਲ ਆਈ ਸੀ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਅਲਰਟ 'ਤੇ ਹੈ। ਜਾਣਕਾਰੀ ਮੁਤਾਬਕ ਮਾਲ ਦੇ ਅੰਦਰ ਬੰਬ ਰੱਖੇ ਗਏ ਹਨ। ਫਿਲਹਾਲ ਪੁਲਿਸ ਟੀਮਾਂ ਮਾਲ ਦੇ ਅੰਦਰ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ। ਤਲਾਸ਼ੀ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਕਿਹਾ ਜਾ ਸਕੇਗਾ ਕਿ ਸਥਿਤੀ ਕੀ ਹੈ।


ਅੰਮ੍ਰਿਤਪਾਲ ਦਾ ਡਿਬਰੂਗੜ ਜੇਲ੍ਹ ਤੋਂ ਆਇਆ ਰੱਖੜ ਪੁੰਨਿਆ 'ਤੇ ਸਿਆਸੀ ਕਾਨਫਰੰਸ 'ਚ ਸੰਦੇਸ਼
ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਫ਼ਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥

-ਗੁਰੂ ਸਾਹਿਬ ਦੀ ਕਿਰਪਾ ਸਦਕਾ ਮੈਂ ਚੜ੍ਹਦੀ ਕਲਾ ਵਿੱਚ ਹਾਂ ਅਤੇ ਨਾਲ ਦੇ ਸਾਰੇ ਸਿੰਘ ਵੀ ਚੜ੍ਹਦੀ ਕਲਾ ਵਿੱਚ ਹਨ। ਬੇਸ਼ੱਕ ਸਾਡਾ ਸਰੀਰ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਅਸਾਮ ਚ ਕੈਦ ਹੈ, ਪਰ ਸਾਡੀ ਆਤਮਾ ਪੰਜਾਬ ਵਿੱਚ ਹੈ ਤੇ ਕਦੇ ਪੰਜਾਬ ਤੋਂ ਜੁਦਾ ਨਹੀਂ ਹੋ ਸਕਦੀ। ਜਦੋਂ ਦਾ ਮੈਂ ਪੰਜਾਬ ਦੀ ਧਰਤੀ ਤੇ ਪੈਰ ਧਰਿਆ, ਓਸ ਦਿਨ ਤੋਂ ਹੀ ਸੰਗਤ ਨੇ ਮੈਨੂੰ ਮਣਾਂ ਮੂੰਹੀਂ ਪਿਆਰ ਬਖ਼ਸ਼ਿਆ, ਤੇ ਉਸ ਪਿਆਰ ਦਾ ਮੇਰਾ ਰੋਮ ਰੋਮ ਰਿਣੀ ਹੈ, ਮੇਰੇ ਉੱਪਰ ਸਿੱਖ ਕੌਮ ਦਾ ਐਸਾ ਕਰਜ਼ਾ ਹੈ ਜੋ ਮੈਂ ਹਜ਼ਾਰਾਂ ਜਨਮ ਲੈ ਕੇ ਵੀ ਕੌਮ ਦੀ ਸੇਵਾ ਕਰਕੇ ਨਹੀਂ ਉਤਾਰ ਸਕਦਾ। ਜਦੋਂ ਅਸੀਂ ਪੁਲਿਸ ਦੇ ਘੇਰੇ ਵਿੱਚੋਂ ਨਿਕਲੇ ਤੇ ਜਿਸ ਘਰ ਦਾ ਵੀ ਕੁੰਡਾ ਖੜਕਾਇਆ, ਉਹਨਾਂ ਪਰਿਵਾਰਾਂ ਨੇ ਆਪਣੀ ਜਾਨ ਤੇ ਖੇਡ ਕੇ ਸਾਨੂੰ ਪਨਾਹ ਦਿੱਤੀ, ਤੇ ਸਤਿਗੁਰੂ ਦੀ ਐਸੀ ਕਿਰਪਾ ਰਹੀ ਕਿ ਉਸ ਨੇ ਇੱਕ ਪਲ ਲਈ ਵੀ ਨਹੀਂ ਡੋਲਣ ਦਿੱਤਾ। ਅਸੀਂ ਬਹੁਤ ਚੰਗੇ ਮਾੜੇ ਸਮੇਂ ਵੇਖੇ, ਪਰ ਸਦਾ ਕਲਗ਼ੀਧਰ ਪਾਤਸ਼ਾਹ ਨੂੰ ਯਾਦ ਕੀਤਾ। ਉਸ ਸਮੇਂ ਮੇਰੇ ਅੱਗੇ ਇਸ ਮੁਲਕ ਨੂੰ ਛੱਡ ਕੇ ਬਾਹਰ ਜਾਣ ਦੇ ਸਾਰੇ ਰਾਹ ਖੁੱਲ੍ਹੇ ਸਨ, ਪਰ ਮੇਰੀ ਜ਼ਮੀਰ ਨੇ ਇਸ ਗੱਲ ਨੂੰ ਸੋਚਣਾ ਵੀ ਗਵਾਰਾ ਨਾ ਸਮਝਿਆ। ਆਪਣੀ ਧਰਤੀ, ਆਪਣੇ ਲੋਕ, ਤੇ ਆਪਣੇ ਸਿੰਘਾਂ ਨੂੰ ਛੱਡ ਕੇ ਜਾਣ ਨਾਲੋਂ ਮੈਨੂੰ ਓਸ ਦਿਨ ਵੀ ਮਰਨਾ ਪਰਵਾਨ ਸੀ ਤੇ ਅੱਜ ਵੀ ਪਰਵਾਨ ਹੈ।
ਓਸ ਔਖੀ ਘੜੀ 'ਚ ਬਹੁਤ ਗੱਲਾਂ ਦੀ ਪਰਖ ਹੋਈ, ਜਿਨ੍ਹਾਂ ਤੋਂ ਮੈਨੂੰ ਆਸ ਸੀ, ਉਹਨਾਂ ਨੇ ਮੇਰੇ ਲਈ ਦਰਵਾਜ਼ੇ ਬੰਦ ਕਰ ਦਿੱਤੇ, ਪਰ ਕੋਈ ਰਾਹ ਚਲਦਾ ਨੌਜਵਾਨ ਮੈਨੂੰ ਜ਼ਿਦ ਕਰਕੇ ਆਪਣੇ ਘਰ ਲੈ ਗਿਆ। ਉਸ ਦਾ ਕੱਚਾ ਘਰ ਕੋਈ ਦਰਵਾਜ਼ਾ ਨਹੀਂ, ਮੈਂ ਉਹ ਸਮਾਂ ਯਾਦ ਕਰਕੇ ਅੱਜ ਵੀ ਭਾਵੁਕ ਹੋ ਜਾਂਦਾ ਹਾਂ।
ਹਕੂਮਤ ਨੇ ਸਾਡੇ ਤੇ ਜ਼ੁਲਮ ਕਰਕੇ ਸੋਚਿਆ ਹੋਵੇਗਾ ਕਿ ਸ਼ਾਇਦ ਇਸ ਤਰ੍ਹਾਂ ਅਸੀਂ ਹਕੂਮਤ ਦੀ ਅਧੀਨਗੀ ਕਬੂਲ ਲਵਾਂਗੇ, ਪਰ ਇਸ ਵਰਤਾਰੇ ਨੇ ਸਾਨੂੰ ਹੋਰ ਮਜ਼ਬੂਤ ਕੀਤਾ ਹੈ। ਜਿਹੜੀਆਂ ਸੰਗਤਾਂ ਨੇ ਸਾਡੀ ਰੂਪੋਸ਼ੀ ਸਮੇਂ ਸਿੱਖ ਨੌਜਵਾਨਾਂ ਉੱਪਰ ਹੋ ਰਹੇ ਹਕੂਮਤੀ ਤਸ਼ੱਦਦ ਵਿਰੁੱਧ ਸੰਘਰਸ਼ ਕੀਤਾ, ਉਹਨਾਂ ਨੂੰ ਸਰਕਾਰ ਨੇ ਜਬਰ ਨਾਲ ਦੱਬ ਲਿਆ। ਖ਼ਾਸ ਤੌਰ ਤੇ ਹਰੀਕੇ ਪੁਲ, ਸੋਹਾਣਾ ਮੋਹਾਲੀ ਵਿੱਚ ਜਿਵੇਂ ਸ਼ਾਂਤਮਈ ਸੰਗਤਾਂ ਉੱਤੇ ਜ਼ੁਲਮ ਤੇ ਤਸ਼ੱਦਦ ਕੀਤਾ ਗਿਆ, ਗੱਡੀਆਂ ਭੰਨ ਦਿੱਤੀਆਂ ਗਈਆਂ, ਉਹ ਜ਼ੁਲਮ ਦੀ ਇੰਤਹਾ ਸੀ, ਇਸ ਜਬਰ ਨੂੰ ਸਹਾਰਨ ਵਾਲੀਆਂ ਸੰਗਤਾਂ ਦੇ ਅਸੀਂ ਹਮੇਸ਼ਾਂ ਰਿਣੀ ਰਹਾਂਗੇ। ਜਦੋਂ ਮੈਂ ਜਥੇਦਾਰ ਸਾਹਿਬ ਨੂੰ ਸਰਬੱਤ ਖ਼ਾਲਸਾ ਸੱਦਣ ਦੀ ਬੇਨਤੀ ਕੀਤੀ ਤਾਂ ਮੈਂ ਇਹ ਗੱਲ ਵੀ ਕਹੀ ਸੀ ਕਿ ਮੈਂ ਓਥੇ ਗ੍ਰਿਫ਼ਤਾਰੀ ਦੇਵਾਂਗਾ ਅਤੇ ਸਾਰੇ ਗ੍ਰਿਫ਼ਤਾਰ ਸਿੰਘ ਰਿਹਾ ਕਰ ਦਿੱਤੇ ਜਾਣ ਪਰ ਜਥੇਦਾਰ ਦੀ ਸਾਹਿਬ ਦੀ ਕੋਈ ਮਜਬੂਰੀ ਰਹੀ ਹੋਵੇਗੀ ਕਿ ਉਹ ਸਰਬੱਤ ਖ਼ਾਲਸਾ ਸੱਦਣ ਦੇ ਫ਼ੈਸਲੇ 'ਤੇ ਚੁੱਪ ਹੀ ਹੋ ਗਏ ਪਰ ਫਿਰ ਵੀ ਮੇਰਾ ਕਿਸੇ ਨਾਲ ਕੋਈ ਸ਼ਿਕਵਾ ਨਹੀਂ ਅਤੇ ਨਾ ਹੀ ਆਪਣਿਆਂ ਪ੍ਰਤੀ ਭਵਿੱਖ ਵਿੱਚ ਕਦੀ ਹੋਵੇਗਾ। ਮੈਂ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਪਿੰਡ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਪਹਿਲੀ ਬਰਸੀ 'ਤੇ ਸਟੇਜ 'ਤੇ ਇਹ ਆਖਿਆ ਸੀ ਕਿ ਮੇਰੀ ਲੜਾਈ ਆਪਣਿਆਂ ਨਾਲ ਨਹੀਂ ਭਾਵੇਂ ਕੋਈ ਸਾਨੂੰ ਮੰਦਾ ਬੋਲੇ ਅਸੀਂ ਜਰ ਲਵਾਂਗੇ ਪਰ ਕੌਮ ਵਿੱਚ ਖ਼ਾਨਾ-ਜੰਗੀ ਨਹੀਂ ਹੋਣੀ ਚਾਹੀਦੀ। ਇਹ ਮੇਰੇ ਵੱਲੋਂ ਕੀਤੇ ਕਾਰਜਾਂ ਸਮੇਂ ਵੀ ਮੁੱਖ ਉਦੇਸ਼ ਸੀ ਅਤੇ ਭਵਿੱਖ ਵਿੱਚ
ਵੀ ਰਹੇਗਾ।


ਲੰਮੀ ਕੈਦ ਕੱਟ ਕੇ ਜੇਲ੍ਹ ਤੋਂ ਰਿਹਾਅ ਹੋਏ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਅਕਾਲੀ ਦਲ ਦੇ ਹੱਕ ਚ ਨਿਤਰੇ, ਬਾਬਾ ਬਕਾਲਾ ਸਟੇਜ਼ ਤੋਂ ਕੀਤਾ ਸੰਬੋਧਨ
ਬਾਬਾ ਬਕਾਲਾ- ਇਤਿਹਾਸਕ ਰੱਖੜ ਪੁੰਨਿਆ ਦੇ ਮੌਕੇ &rsquoਤੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਲੰਮੀ ਕੈਦ ਕੱਟ ਕੇ ਜੇਲ੍ਹ ਤੋਂ ਰਿਹਾਅ ਹੋਏ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਖੁੱਲ੍ਹ ਕੇ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਵਿਚ ਆਏ।

ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਨੇ ਆਪਣੇ ਜੋਸ਼ੀਲੇ ਭਾਸ਼ਣ ਵਿਚ ਭਾਈ ਜਸਬੀਰ ਸਿੰਘ ਰੋਡੇ ਅਤੇ ਬਲਜੀਤ ਸਿੰਘ ਦਾਦੂਵਾਲ ਸਮੇਤ ਉਹਨਾਂ ਨੂੰ ਬੇਨਕਾਬ ਕੀਤਾ ਜੋ ਕੇਂਦਰੀ ਏਜੰਸੀਆਂ ਦੇ ਪਿੱਠੂ ਬਣੇ ਹੋਏ ਹਨ ਅਤੇ ਮਨਜਿੰਦਰ ਸਿੰਘ ਸਿਰਸਾ ਤੇ ਇਕਬਾਲ ਸਿੰਘ ਲਾਲਪੁਰਾ ਵਰਗੇ ਸਿਆਸਤਦਾਨ ਜੋ ਬੰਦੀ ਸਿੰਘਾਂ ਦੇ ਹਿੱਤਾਂ ਦੇ ਖਿਲਾਫ ਕੰਮ ਕਰ ਰਹੇ ਹਨ।

ਭਾਈ ਖੇੜਾ ਨੇ ਪ੍ਰੇਮ ਸਿੰਘ ਚੰਦੂਮਾਜਰਾ &rsquoਤੇ ਵੀ ਤਿੱਖਾ ਹਮਲਾ ਕੀਤਾ ਤੇ ਕਿਹਾ ਕਿ ਉਸਨੇ ਹੀ ਅਪਰੇਸ਼ਨ ਬਲੈਕ ਥੰਡਰ ਵੇਲੇ ਸ੍ਰੀ ਦਰਬਾਰ ਸਾਹਿਬ ਵਿਚ ਪੁਲਿਸ ਦੀ ਅਗਵਾਈ ਕੀਤੀ। ਬੰਦੀ ਸਿੰਘ ਨੇ ਕਿਹਾ ਕਿ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਨ ਜਿਹਨਾਂ ਨੇ ਅਨੇਕਾਂ ਬੰਦੀ ਸਿੰਘਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕਰਵਾਇਆ ਅਤੇ ਬਾਅਦ ਵਿਚ ਉਹਨਾਂ ਨੂੰ ਪੈਰੋਲ ਦਿੱਤੀ।

ਉਹਨਾਂ ਨੇ &rsquoਸੰਗਤ&rsquo ਨੂੰ ਆਖਿਆ ਕਿ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਨੂੰ ਚੁਣਨ ਜਿਸਦੇ ਰਾਜ ਦੌਰਾਨ ਸੂਬੇ ਵਿਚ ਆਮ ਹਾਲਾਤ ਬਹਾਲ ਹੋਏ ਜਾਂ ਫਿਰ ਉਹਨਾਂ ਨੂੰ ਜੋ ਸੂਬੇ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ।


ਗਿੱਦੜਬਾਹਾ ਜ਼ਿਮਨੀ ਚੋਣ: ਸੁਖਬੀਰ ਬਾਦਲ ਨੇ ਖੁਦ ਸਾਂਭੀ ਹਲਕੇ ਦੀ ਕਮਾਨ
ਸ੍ਰੀ ਮੁਕਤਸਰ ਸਾਹਿਬ- ਚੋਣ ਕਮਿਸ਼ਨ ਨੇ ਭਾਵੇਂ ਪੰਜਾਬ ਵਿੱਚ ਜ਼ਿਮਨੀ ਚੋਣ ਨੂੰ ਹਰੀ ਝੰਡੀ ਨਹੀਂ ਦਿੱਤੀ ਪਰ ਗਿੱਦੜਬਾਹਾ ਜ਼ਿਮਨੀ ਚੋਣ ਦਾ ਪਿੜ ਭਖ ਗਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਚਨਚੇਤ ਗਿੱਦੜਬਾਹਾ ਹਲਕੇ ਦੇ ਦੋ ਪਿੰਡਾਂ ਵਿੱਚ ਇੱਕ ਦਿਨ ਵਿੱਚ ਦਰਜਨ ਤੋਂ ਵੱਧ ਬੈਠਕਾਂ ਕਰ ਕੇ ਅਕਾਲੀ ਵਰਕਰਾਂ ਨੂੰ ਜ਼ਿਮਨੀ ਚੋਣ ਲਈ ਸਰਗਰਮ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਵਾਰ-ਵਾਰ ਕਿਹਾ ਕਿ 1995 &rsquoਚ ਗਿੱਦੜਬਾਹਾ ਉਪ ਚੋਣ ਜਿੱਤਣ ਤੋਂ ਬਾਅਦ ਹੀ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਸਰਕਾਰ ਬਣਾਈ ਸੀ ਤੇ ਹੁਣ ਵੀ ਸਰਕਾਰ ਬਣਾਉਣ ਦਾ ਮੁੱਢ ਇੱਥੋਂ ਹੀ ਬੱਝੇਗਾ। ਉਨ੍ਹਾਂ ਪਿੰਡ ਖਿੜਕੀਆਂ ਵਾਲਾ ਤੇ ਕਾਉਣੀ ਵਿੱਚ ਬੈਠਕਾਂ ਕੀਤੀਆਂ। ਦੱਸਣਯੋਗ ਹੈ ਕਿ ਇਸ ਹਲਕੇ ਤੋਂ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਵਜੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਨਾਮ ਦਾ ਚਰਚਾ ਸੀ ਕਿਉਂਕਿ ਉਹ ਪਹਿਲਾਂ ਵੀ ਇਸ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਰਹਿ ਚੁੱਕੇ ਹਨ ਪਰ ਹੁਣ ਸੁਖਬੀਰ ਸਿੰਘ ਬਾਦਲ ਵੱਲੋਂ ਖੁਦ ਇਹ ਮੁਹਿੰਮ ਸਾਂਭੀ ਹੋਈ ਹੈ।